20 C
Los Angeles
May 19, 2024
Sanjhi Khabar
Uncategorized

ਰਾਹੁਲ ਗਾਂਧੀ ਦਾ ਮੋਦੀ ਸਰਕਾਰ ‘ਤੇ ਵਾਰ, ਕਿਹਾ- ‘ਨੌਕਰੀ ਦੀ ਮੰਗ ਕਰਨ ‘ਤੇ ਸਰਕਾਰ ਦੇ ਰਹੀ Anti National ਦਾ ਟੈਗ’

Agency
New Delhi ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ‘ਤੇ ਹਮਲਾ ਜਾਰੀ ਹੈ । ਜਿੱਥੇ ਇੱਕ ਪਾਸੇ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਵਿਦੇਸ਼ੀ ਸੰਸਥਾ ਦੀ ਰਿਪੋਰਟ ਦਾ ਹਵਾਲਾ ਦਿੰਦਿਆਂ ਕਿਹਾ ਸੀ ਕਿ ਭਾਰਤ ਹੁਣ ਲੋਕਤੰਤਰੀ ਦੇਸ਼ ਨਹੀਂ ਰਿਹਾ । ਇਸ ਦੇ ਨਾਲ ਹੀ ਅੱਜ ਉਨ੍ਹਾਂ ਨੇ ਬੇਰੁਜ਼ਗਾਰੀ ਦੇ ਮੁੱਦੇ ‘ਤੇ ਕੇਂਦਰ ਸਰਕਾਰ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ ਹੈ।
ਉਨ੍ਹਾਂ ਨੇ ਇਸ ਬਾਰੇ ਟਵੀਟ ਕਰਦਿਆਂ ਲਿਖਿਆ, “ਵਿਦਿਆਰਥੀਆਂ ਨੂੰ ਨੌਕਰੀ ਚਾਹੀਦੀ ਹੈ, ਪਰ ਸਰਕਾਰ ਦੇ ਰਹੀ ਹੈ, ਪੁਲਿਸ ਦੇ ਡੰਡੇ, ਵਾਟਰ ਗਨ ਦੀ ਬੌਛਾਰ, ਐਂਟੀ ਨੈਸ਼ਨਲ ਦਾ ਟੈਗ ਅਤੇ ਬੇਰੁਜ਼ਗਾਰੀ।” ਇਸਦੇ ਨਾਲ ਰਾਹੁਲ ਗਾਂਧੀ ਨੇ “ਸਟੂਡੈਂਟਸ ਵਾਂਟ ਜੌਬਜ਼” ਯਾਨੀ ਵਿਦਿਆਰਥੀਆਂ ਨੂੰ ਨੌਕਰੀ ਚਾਹੀਦੀ ਦਾ ਹੈਸ਼ਟੈਗ ਵੀ ਲਗਾਇਆ ਹੈ।
ਦੱਸ ਦੇਈਏ ਕਿ ਵੀਰਵਾਰ ਨੂੰ ਰਾਹੁਲ ਗਾਂਧੀ ਨੇ ਆਪਣੇ ਟਵੀਟ ਨਾਲ ਇੱਕ ਕੋਨਟੇਂਟ ਫੋਟੋ ਸਾਂਝੀ ਕਰਦਿਆਂ ਲਿਖਿਆ ਸੀ ਕਿ ਪਾਕਿਸਤਾਨ ਦੀ ਤਰ੍ਹਾਂ ਭਾਰਤ ਵੀ ਹੁਣ ਤਾਨਾਸ਼ਾਹੀ ਹੈ। ਭਾਰਤ ਦੀ ਸਥਿਤੀ ਬੰਗਲਾਦੇਸ਼ ਨਾਲੋਂ ਵੀ ਮਾੜੀ ਹੈ। ਇਸ ਵਿੱਚ ਸਵੀਡਨ ਸਥਿਤ ਇੱਕ ਸੰਸਥਾ ਦੀ ਡੈਮੋਕਰੇਸੀ ਰਿਪੋਰਟ ਦਾ ਹਵਾਲਾ ਵੀ ਦਿੱਤਾ ਗਿਆ ।

Related posts

ਕਮਿਸ਼ਨਰੇਟ ਪੁਲਿਸ ਵੱਲੋਂ ਖੋਹ ਕਰਨ ਵਾਲੇ ਮਹਿਲਾ ਗਿਰੋਹ ਦਾ ਪਰਦਾਫਾਸ਼ ਕਰਦਿਆਂ, ਤਿੰਨ ਔਰਤਾਂ ਸਮੇਤ ਚਾਰ ਮੁਲਜ਼ਮ ਕਾਬੂ -ਸੋਨੇ ਦੀਆਂ ਚੂੜੀਆਂ, ਬ੍ਰੈਸਲੇਟ, ਚੇਨ ਤੇ ਇੱਕ ਸਵਿਫਟ ਕਾਰ ਵੀ ਕੀਤੀ ਬ੍ਰਾਮਦ

Sanjhi Khabar

ਐਸਐਸਪੀ ਦਫਤਰ ਅੱਗੇ ਰਾਜਾ ਵੜਿੰਗ ਦੇ ਪੀਏ ਖਿਲਾਫ ਰੋਸ ਪ੍ਰਦਰਸ਼ਨ

Sanjhi Khabar

ਯੂਨੀਵਰਸਲ ਗਰੁੱਪ ਆਫ ਇੰਸਟੀਚਿਊਸ਼ਨਜ਼ ਵਿਚ “ਰੂ-ਬਰੂ” ਪ੍ਰੋਗਰਾਮ ਰਾਹੀਂ ਟੈਲੇਂਟ ਹੰਟ ਸਮਾਰੋਹ ਦਾ ਆਯੋਜਨ ਕੀਤਾ

Sanjhi Khabar

Leave a Comment