14.9 C
Los Angeles
April 29, 2024
Sanjhi Khabar
Bathinda Chandigarh Politics ਪੰਜਾਬ

ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੂੰ ਕੋਰੋਨਾ ਹੋਇਆ ….

ਚੰਡੀਗੜ੍ਹ , 12 ਮਾਰਚ ( ਹਿ ਸ ): ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਕੋਰੋਨਾ ਹੋ ਗਿਆ ਹੈ।  ਮਨਪ੍ਰੀਤ ਨੇ ਟਵੀਟ ਕਰਕੇ ਹੀ ਇਹ ਜਾਣਕਾਰੀ ਦਿੱਤੀ ਹੈ.ਉਨ੍ਹਾਂ ਆਪਣੇ ਟਵੀਟ ਵਿਚ ਕਿਹਾ ਹੈ ਕਿ ਉਨ੍ਹਾਂ ਨੇ ਪੰਜਾਬ ਵਿਧਾਨ ਸਭਾ ਦੇ ਬਜ਼ਟ ਸ਼ੈਸ਼ਨ ਤੋਂ ਪਹਿਲਾਂ ਕੋਰੋਨਾ ਟੈਸਟ ਕਰਵਾਇਆ ਸੀ , ਜੋ ਨੇਗਟਿਵ ਆਇਆ ਸੀ , ਜਦਕਿ ਸੈਸ਼ਨ ਤੋਂ ਤਰੁੰਤ ਬਾਅਦ ਹੋਏ ਟੈਸਟ ਵਿਚ ਉਹ ਕੋਰੋਨਾ ਪੋਜਟਿਵ ਆਏ ਹਨ।  ਇਸ ਲਈ ਉਹ ਖੁਦ ਨੂੰ ਇਕਾਂਤਵਾਸ ਵਿਚ ਕਰ ਰਹੇ ਹਨ ਅਤੇ ਉਹ ਅਪੀਲ ਕਰਦੇ ਹਨ ਕਿ ਜਿਹੜੇ ਲੋਕ ਉਨ੍ਹਾਂ ਦੇ ਸੰਪਰਕ ਵਿਚ ਆਏ ਹਨ ਉਹ ਆਪਣੇ ਕੋਰੋਨਾ ਟੈਸਟ ਕਰਵਾ ਲੈਣ ਤਾਂ ਜੋ ਰੋਗ ਦੇ ਫੈਲਣ ਤੋਂ ਬਚਿਆ ਜਾ ਸਕੇ। ਜਿਕਰਯੋਗ ਹੈ ਕਿ ਵਿਧਾਨ ਸਭਾ ਸੈਸ਼ਨ ਦੌਰਾਨ ਮਨਪ੍ਰੀਤ ਬਾਦਲ ਅਨੇਕਾਂ ਮੰਤਰੀਆਂ ਅਤੇ ਵਿਧਾਇਕਾਂ ਦੇ ਸੰਪਰਕ ਵਿਚ ਆਏ ਸਨ , ਜਿੰਨ੍ਹਾ ‘ਚੋਂ ਕਈਆਂ ਨੇ ਕੋਰੋਨਾ ਟੀਕਾਕਰਣ ਕਰਵਾ ਲਿਆ ਹੈ।

Related posts

ਡਿਊਟੀ ‘ਤੇ ਸ਼ਹੀਦ ਹੋਣ ਵਾਲੇ ਪੰਜਾਬ ਪੁਲਿਸ ਮੁਲਾਜ਼ਮਾਂ ਦੇ ਪਰਿਵਾਰਾਂ ਨੂੰ ਮਿਲੇਗੀ ਇਕ ਕਰੋੜ ਦੀ ਰਾਹਤ ਰਾਸ਼ੀ

Sanjhi Khabar

ਸਿਹਤ ਵਿਗੜਨ ਤੋਂ ਬਾਅਦ ਰਾਸ਼ਟਰਪਤੀ ਕੋਵਿੰਦ ਮਿਲਟਰੀ ਹਸਪਤਾਲ ‘ਚ ਦਾਖਲ

Sanjhi Khabar

ਮਾਰੂਤੀ ਨੇ 19 ਸ਼ਹਿਰਾਂ ‘ਚ ਸ਼ੁਰੂ ਕੀਤੀ ਆਪਣੀ ਕਾਰ ਕਿਰਾਏ ਦੀ ਸਕੀਮ

Sanjhi Khabar

Leave a Comment