14.1 C
Los Angeles
May 21, 2024
Sanjhi Khabar
Uncategorized

ਯੂਨੀਵਰਸਲ ਗਰੁੱਪ ਆਫ ਇੰਸਟੀਚਿਊਸ਼ਨਜ਼ ਵਿਚ “ਰੂ-ਬਰੂ” ਪ੍ਰੋਗਰਾਮ ਰਾਹੀਂ ਟੈਲੇਂਟ ਹੰਟ ਸਮਾਰੋਹ ਦਾ ਆਯੋਜਨ ਕੀਤਾ

ਸਰਬਜੀਤ ਸਿੰਘ ਭੱਟੀ
ਲਾਲੜੂ , 31 ਅਕਤੂਬਰ : ਯੂਨੀਵਰਸਲ ਗਰੁੱਪ ਆਫ ਇੰਸਟੀਚਿਊਸ਼ਨਜ਼, ਲਾਲੜੂ ਵਿਖੇ ਨਵੇਂ ਸੈਸ਼ਨ ਵਿੱਚ ਵਿਦਿਆਰਥੀਆਂ ਦੇ ਸੁਆਗਤ ਅਤੇ ਉਨ੍ਹਾਂ ਦੇ ਟੈਲੇਂਟ ਪ੍ਰਦਰਸ਼ਨ ਲਈ ‘ ਰੂ-ਬ-ਰੂ’ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਹਲਕਾ ਵਿਧਾਇਕ ਕੁਲਜੀਤ  ਸਿੰਘ ਰੰਧਾਵਾ ਨੇ ਬਤੋਰ ਮੁੱਖ ਮਹਿਮਾਨ ਸ਼ਿਰਕਤ ਕੀਤੀ । ਹੋਰਨਾਂ ਤੋਂ ਇਲਾਵਾ  ਵਿਸ਼ਵ ਪੰਜਾਬੀ ਸੈਂਟਰ ਦੇ ਡਾਇਰੈਕਟਰ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪ੍ਰੋਫੈਸਰ ਡਾ. ਭੀਮਇੰਦਰ ਸਿੰਘ, ਪੰਜਾਬੀ ਲੇਖਕ ਸਭਾ ਚੰਡੀਗੜ੍ਹ ਦੇ ਪ੍ਰਧਾਨ  ਬਲਕਾਰ ਸਿੰਘ, ਪ੍ਰਸਿੱਧ ਪੰਜਾਬੀ ਲੇਖਕ ਤੇ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਅਤੇ ਪੰਜਾਬੀ ਦੇ ਪ੍ਰਸਿੱਧ ਰੰਗਕਰਮੀ ਕਲਾਕਾਰ  ਮਲਕੀਤ ਮਲੰਗਾਨਾ   ਨੇ ਵੀ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ। ਪ੍ਰੋਗਰਾਮ ਦੀ ਪ੍ਰਧਾਨਗੀ ਯੂਨੀਵਰਸਲ ਗਰੁੱਪ ਦੇ  ਚੇਅਰਮੈਨ ਡਾ. ਗੁਰਪ੍ਰੀਤ ਸਿੰਘ ਜੀ ਨੇ ਕੀਤੀ।
ਸ਼ੁਰੂਆਤ ਵਿੱਚ ਆਏ ਮਹਿਮਾਨਾਂ ਨੇ ਦੇਵੀ ਸਰਸਵਤੀ’ ਦੀ ਦਿਵਿਆ ਜਯੋਤੀ ਪ੍ਰਚਲਨ ਕਰਕੇ ਕੀਤੀ। ਇਸ ਸਮੇਂ ਕਾਲਜ ਦੀ ਵਿਦਿਆਰਥਣ ਸੁਸਮਿਤਾ ਨੇ “ਸਰਸਵਤੀ ਵੰਦਨਾ” ਨਿਤ ਦੀ ਬਾਖੂਬੀ ਪੇਸ਼ ਕੀਤਾ। ਇਸ ਪ੍ਰੋਗਰਾਮ ਵਿਚ  ਗਰੁੱਪ ਦੇ ਵੱਖ ਵੱਖ ਕਾਲਜਾਂ ਦੇ ਵਿਦਿਆਰਥੀਆਂ ਨੇ ਟੈਲੇਂਟ ਹੰਟ ਦੇ ਵੱਖ ਵੱਖ ਮੁਕਾਬਲਿਆਂ ਵਿੱਚ ਭਾਗ ਲਿਆ। ਇਹਨਾਂ ਮੁਕਾਬਲਿਆਂ ਵਿੱਚ ‘ਰੰਗਲੀ’, ‘ਮਹਿੰਦੀ’, ਗਰੁੱਪ ਡਾਂਸ’, ‘ਸੋਲੋ ਡਾਂਸ’, ‘ਸਵਰ ਸੋਲੋ’, ‘ਨਾਟਕ, ‘ਅੰਦਾਜ਼ੇ ਲਫਜ਼ – ਗ਼ਜ਼ਲ ਉਚਾਰਨ ‘ਮਿਸਟਰ ਅਤੇ ਮਿਸ ਯੂਨੀਵਰਸਲ ਵਰਗੀਆਂ ਵੱਖ -ਵੱਖ ਪ੍ਰਤੀਯੋਗਤਾਵਾਂ ਕਰਵਾਈਆ ਗਈਆ ।
ਇਸ ਮੌਕੇ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ  ਕਿਹਾ ਕਿ ‘ ਯੂਨੀਵਰਸਲ ਗਰੁੱਪ ਵੱਲੋਂ ਅਜਿਹੇ ਟੈਲੇਂਟ ਹੰਟ ਮੁਕਾਬਲੇ ਵਿਦਿਆਰਥੀਆਂ ਨੂੰ ਸਿੱਖਿਆ ਦੇ ਨਾਲ ਨਾਲ ਸਭਿਆਚਾਰ ਅਤੇ ਸਮਾਜਿਕ ਗਤੀਵਿਧੀਆਂ ਵਿਚ ਆਪਣੇ ਹੁਨਰ ਨੂੰ ਪ੍ਰਦਰਸ਼ਿਤ ਕਰਨ ਦਾ ਵਧੀਆ ਅਵਸਰ ਪ੍ਰਦਾਨ ਕਰਨ ਦਾ ਉੱਚਿਤ ਉਪਰਾਲਾ ਹੈ।ਵਿਸ਼ਵ ਪੰਜਾਬੀ ਸੈਂਟਰ, ਪੰਜਾਬੀ ਯੂਨੀਵਰਸਿਟੀ ਦੇ ਪ੍ਰੋਫੈਸਰ ਡਾ ਭੀਮਇੰਦਰ ਸਿੰਘ  ਨੇ ਵਿਦਿਆਰਥੀਆਂ ਨੂੰ  ਕਿਹਾ ਕਿ ਸਿੱਖਿਆ ਪ੍ਰਾਪਤੀ ਦੇ ਨਾਲ ਵਿਦਿਆਰਥੀਆਂ ਨੂੰ ਅਜਿਹੇ ਮੁਕਾਬਲਿਆਂ ਵਿੱਚ ਭਾਗ ਲੈਣ ਚਾਹੀਦਾ ਹੈ । ਇਸ ਸਮੇਂ ਪੰਜਾਬੀ ਦੇ ਪ੍ਰਸਿੱਧ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ  ਨੇ  ਗਰੁੱਪ ਵਿਚ ਵੱਖ ਵੱਖ ਰਾਜਾਂ ਦੇ ਵਿਦਿਆਰਥੀਆਂ ਦੀਆਂ ਪ੍ਰਤਿਭਾ ਤੋਂ ਪ੍ਰਭਾਵਿਤ ਹੁੰਦਿਆਂ ਕਿਹਾ ਕਿ ਅੱਜ ਦੇ ਰੂ-ਬ-ਰੂ ਪ੍ਰੋਗਰਾਮ ਰਾਹੀਂ ਸਮੁੱਚੇ ਭਾਰਤ ਦੀਆਂ ਲੋਕ ਕਲਾਵਾਂ ਨੂੰ ਇੱਕ ਮੰਚ ਤੇ ਲਿਆਉਣ ਦਾ ਸਫਲ ਉਪਰਾਲਾ  ਨੇ ਕੀਤਾ ਹੈ। ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਅਤੇ ਰਾਸ਼ਟਰੀ ਐਵਾਰਡੀ ਬਲਕਾਰ ਸਿੰਘ ਨੇ ਵਿਦਿਆਰਥੀਆਂ ਨੂੰ ਲੋਕ ਨਾਚਾਂ ਦੀ ਪੇਸਕਾਰੀ ਅਤੇ ਰੰਗਮੰਚ ਦੇ ਗੁਣਾਂ ਬਾਰੇ ਦੱਸਿਆ।  ਪੰਜਾਬੀ ਫਿਲਮੀ ਅਦਾਕਾਰ ਅਤੇ ਰੰਗਕਰਮੀ ਮਲਕੀਤ ਮਲਿੰਗਨਾ ਨੇ ਵਿਦਿਆਰਥੀਆਂ ਨੂੰ ਥੀਏਟਰ ਦੀਆਂ ਬਰੀਕੀਆਂ ਬਾਰੇ ਜਾਣਕਾਰੀ ਕਰਵਾਇਆ । ਇਸ ਮੌਕੇ ਵੱਖ ਵੱਖ ਪ੍ਰਤੀਯੋਗਤਾਵਾਂ “ਮਹਿੰਦੀ ਮੁਕਾਬਲੇ ਵਿਚ ਯੂਨੀਵਰਸਲ਼ ਨਰਸਿੰਗ ਕਾਲਜ ਦੀ ਵਿਦਿਆਰਥਣ ਕੋਮਲ ਪਹਿਲਾਂ ਅਤੇ ਇੰਜਨੀਰਿੰਗ ਕਾਲਜ ਦੀ ਵਿਦਿਆਰਥਣ ਹਰਸਿਤਾ ਨੇ ਦੂਸਰਾ, “ਤੰਗਲੀ ਵਿਚੋਂ  ਪੋਲੀਟੈਕਨਿਕ ਕਾਲਜ ਦੇ ਕਰਨ ਕੁਮਾਰ ਅਤੇ ਅਕਾਸ਼ ਕੁਮਾਰ ਪਹਿਲਾ ਅਤੇ ਮੁਸਕਾਨ ਕੁਮਾਰੀ ਅਤੇ ਅਸ਼ੀਸ਼ ਕੁਮਾਰ ਸਿੰਘ ਨੇ ਦੂਸਰਾ ਸਥਾਨ ਹਾਸਲ ਕੀਤਾ। “ਗਰੁੱਪ ਬਾਸ” ਵਿਚ ਨਰਸਿੰਗ ਕਾਲਜ ਦੀ ਟੀਮ ਪਹਿਲੇ ਅਤੇ ਇੰਜਨੀਰਿੰਗ ਕਾਲਜ ਦੀ ਟੀਮ ਦੂਜੇ, “ਡਿਊਟ ਬਾਸਾਂ ਵਿੱਚੋਂ ਕਾਲਜ ਆਫ਼ ਫਾਰਮੈਸੀ ਨੇ ਪਹਿਲੇ ਅਤੇ ਲਾਅ ਕਾਲਜ ਦੀ ਟੀਮ ਦੂਸਰੇ, ਸੋਲੋ ਨਾਲ਼” ਵਿਚੋ ਨਰਸਿੰਗ ਕਾਲਜ ਦੀ ਵਿਦਿਆਰਥ ਕੋਮਲ ਪਹਿਲੇ ਅਤੇ ਇੰਜਨੀਰਿੰਗ ਕਾਲਜ ਦੀ ਵਿਦਿਆਰਥਣ ਪਰਮਦੀਪ ਕੌਰ ਦੂਸਰੇ, ਸਥਾਨ ਤੇ ਰਹੇ। “ਨਾਟਕ ਅਤੇ ਰੰਗਮੰਚ ” ਦੀ ਪ੍ਰਤੀਯੋਗਤਾ ਵਿਚ ਲਾਅ ਕਾਲਜ ਦੀ ਟੀਮ ਪਹਿਲੇ ਅਤੇ ਐਜੂਕੇਸ਼ਨ ਕਾਲਜ ਦੀ ਟੀਮ ਦੂਸਰੇ ਸਥਾਨ ਤੇ ਰਹੇ। “ਅੰਦਾਜ਼ੇ -ਏ- ਲਫ਼ਜ਼ ” ਵਿਚ ਐਜੂਕੇਸ਼ਨ ਕਾਲਜ ਦੇ ਵਿਦਿਆਰਥੀ ਗੌਰਵ ਪਹਿਲੇ ਅਤੇ ਲਾਅ ਕਾਲਜ ਦੀ ਵਿਦਿਆਰਥਣ ਸਿਖਾ ਰਾਣਾ ਕ੍ਰਮਵਾਰ ਦੂਸਰੇ ਸਥਾਨ ਤੇ ਰਹੇ। ਇਸ ਮੌਕੇ ਲਾਅ ਕਾਲਜ ਦੀ ਵਿਦਿਆਰਥਣ ਰੀਆ ਅਤੇ  ਇੰਜੀਨਿੰਗ ਦੇ ਵਿਦਿਆਰਥੀ ਯਸ ਨੂੰ ” ਮਿਸ ਅਤੇ ਮਿਸਟਰ ਫਰੈਸਰ ਯੂਨੀਵਰਸਲ ਵਜੋਂ ਚੁਣਿਆ ਗਿਆ। ਇਸ ਸਮੇਂ ਪ੍ਰੋਗਰਾਮ ਦੇ ਅੰਤ ਵਿਚ ਯੂਨੀਵਰਸਲ ਗਰੁੱਪ ਦੇ ਚੇਅਰਮੈਨ ਡਾ ਗੁਰਪ੍ਰੀਤ ਸਿੰਘ  ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਿੱਖਿਆ ਦੇ ਨਾਲ ਨਾਲ ਵਿਦਿਆਰਥੀਆਂ ਨੂੰ ਅਜਿਹੇ ਪ੍ਰਤਿਭਾ ਮੁੱਖ ਪ੍ਰੋਗਰਾਮ ਵਿੱਚ ਵੀ ਭਾਗ ਲੈਣ ਚਾਹੀਦਾ ਹੈ ਕਿਉਂਕਿ ਵਿਦਿਆਰਥੀ ਜੀਵਨ ਵਿਚ ਅਜਿਹੇ ਪ੍ਰੋਗਰਾਮ ਬਹੁਤ ਮਹੱਤਵਪੂਰਨ ਹੁੰਦੇ ਹਨ।  ਇਸ ਦੇ ਨਾਲ ਹੀ ਉਨ੍ਹਾਂ ਨੇ ਆਏ ਮੁੱਖ ਮਹਿਮਾਨਾਂ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਭੇਂਟ ਕੀਤੇ। ਯੂਨੀਵਰਸਲ ਕਾਲਜ ਆਫ਼ ਐਜੂਕੇਸ਼ਨ  ਦੇ ਪ੍ਰਿੰਸੀਪਲ ਡਾ ਕੋਮਪਲ ਵਧਾਵਨ  ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਸਮੇਂ ਮੰਚ ਸੰਚਾਲਕ ਦੀ ਭੂਮਿਕਾ ਪ੍ਰੋਫੈਸਰ ਸੁਖਜਿੰਦਰ ਸਿੰਘ, ਡਾ. ਸੁਰੀਨਾ ਸ਼ਰਮਾ ਅਤੇ ਅਮਿਤ ਚੋਪੜਾ ਦੁਆਰਾ ਬਾਖੂਬੀ ਨਿਭਾਈ ਗਈ।

Related posts

ਪਾਕਿਸਤਾਨ : ਲਾਹੌਰ ‘ਚ ਅੱਤਵਾਦੀ ਹਾਫਿਜ਼ ਸਈਦ ਦੇ ਘਰ ਦੇ ਬਾਹਰ ਬੰਬ ਧਮਾਕਾ, 2 ਦੀ ਮੌਤ, 17 ਜ਼ਖਮੀ

Sanjhi Khabar

ਦਿਲਜੀਤ ਦੋਸਾਂਝ ਦੇ ਫੈਨਜ਼ ‘ਜੋੜੀ’ ਤੋਂ ਬਾਅਦ ਫ਼ਿਲਮ ‘ਚਮਕੀਲਾ’ ਦਾ ਵੀ ਮਾਣ ਸਕਣਗੇ ਆਨੰਦ, ਅਦਾਲਤ ਨੇ ਹਟਾਈ ਰੋਕ

Sanjhi Khabar

ਕੈਪਟਨ ਨੇ ਪੰਜਾਬ ਦੇ ਕਿਸਾਨਾਂ ਨੂੰ ਧੋਖਾ ਦਿੱਤਾ, ਹਰ ਮੋਰਚੇ ਉੱਤੇ ਉਨਾਂ ਅੰਦੋਲਨ ਨੂੰ ਕਮਜੋਰ ਕਰਨ ਦੀ ਕੋਸ਼ਿਸ਼ ਕੀਤੀ : ਭਗਵੰਤ ਮਾਨ

Sanjhi Khabar

Leave a Comment