21.1 C
Los Angeles
May 15, 2024
Sanjhi Khabar
Chandigarh Punjab ਵਪਾਰ

ਸੈਕਟਰ-17’ਚ ਰੈਸਟੋਰੈਂਟ ਦੇ ਬਾਹਰ ਕੁਰਸੀ ਤੇ ਮੇਜ਼ ਲਗਾਉਣ ਦੀ ਮਨਜ਼ੂਰੀ

Sanjhi Khabar Team

Chandigarh :  ਚੰਡੀਗੜ੍ਹ ਵਾਲਿਆਂ ਲਈ ਚੰਗੀ ਖਬਰ ਸਾਹਮਣੇ ਆ ਰਹੀ ਹੈ। ਜੀ ਹਾਂ ਹੁਣ ਚੰਡੀਗੜ੍ਹ ਦੇ ਸੈਕਟਰ 17 ‘ਚ ਰੈਸਟੋਰੈਂਟ ਅਤੇ ਬਾਰ ਆਪਣੇ ਸਾਹਮਣੇ ਵਾਲੇ ਖੇਤਰ ‘ਚ ਅਨਿਯਮਿਤ ਕੁਰਸੀਆਂ ਅਤੇ ਮੇਜ਼ਾਂ ਦਾ ਪ੍ਰਬੰਧ ਕਰ ਸਕਣਗੇ।

ਨਗਰ ਨਿਗਮ ਦੀ ਲੈਜਿਸਲੇਟਿਵ ਐਂਡ ਕੰਟਰੈਕਟ ਕਮੇਟੀ ਵੱਲੋਂ ਮਿਲੀ ਮਨਜ਼ੂਰੀ

ਨਗਰ ਨਿਗਮ ਦੀ ਲੈਜਿਸਲੇਟਿਵ ਐਂਡ ਕੰਟਰੈਕਟ ਕਮੇਟੀ ਨੇ ਇਸ ਨੂੰ ਮਨਜ਼ੂਰੀ ਦੇ ਦਿੱਤੀ ਹੈ। ਜਿਸ ਕਰਕੇ ਰੈਸਟੋਰੈਂਟ ਦੇ ਬਾਹਰ ਕੁਰਸੀ ਤੇ ਮੇਜ਼ ਲਗਾਏ ਜਾ ਸਕਦੇ ਹਨ। ਪਰ ਇਸ ਦੇ ਨਾਲ ਕੁੱਝ ਨਿਯਮਾਂ ਦੀ ਪਾਲਣਾ ਵੀ ਕਰਨੀ ਪਵੇਗੀ।

ਬਾਹਰ ਕੁਰਸੀ ਤੇ ਮੇਜ਼ ਲਗਾਉਣ ਦਾ ਇਹ ਹੋਵੇਗਾ ਸਮਾਂ

ਇਹ ਕੁਰਸੀਆਂ ਅਤੇ ਮੇਜ਼ ਸਵੇਰੇ 11 ਵਜੇ ਤੋਂ ਰਾਤ 10 ਵਜੇ ਤੱਕ ਉਪਲਬਧ ਰਹਿਣਗੇ। ਇਨ੍ਹਾਂ ਦੀ ਕੀਮਤ 100 ਰੁਪਏ ਪ੍ਰਤੀ ਵਰਗ ਗਜ਼ ਹੋਵੇਗੀ। ਇਸ ਤੋਂ ਪਹਿਲਾਂ ਨਗਰ ਨਿਗਮ ਦਾ ਸਬੰਧਤ ਦਫ਼ਤਰ ਮੌਕੇ ‘ਤੇ ਹੀ ਜਗ੍ਹਾ ਦਾ ਨਿਰੀਖਣ ਕਰੇਗਾ, ਜਿਸ ਤੋਂ ਬਾਅਦ ਨਿਯਮਾਂ ਅਤੇ ਸ਼ਰਤਾਂ ‘ਤੇ ਗੌਰ ਕਰ ਕੇ ਪ੍ਰਵਾਨਗੀ ਦਿੱਤੀ ਜਾਵੇਗੀ।

ਇਹ ਫੈਸਲਾ ਮੇਅਰ ਅਨੂਪ ਗੁਪਤਾ ਦੀ ਮੌਜੂਦਗੀ ‘ਚ ਹੋਈ ਮੀਟਿੰਗ ‘ਚ ਲਿਆ ਗਿਆ। ਮੀਟਿੰਗ ‘ਚ ਕਮਿਸ਼ਨਰ ਅੰਕਸਿੰਦਿਤਾ ਮਿਤਰਾ, ਕੌਂਸਲਰ ਗੁਰਪ੍ਰਰੀਤ ਸਿੰਘ, ਹਰਪ੍ਰਰੀਤ ਕੌਰ ਬਬਲਾ, ਪੇ੍ਮਲਤਾ ਅਤੇ ਨੇਹਾ ਵੀ ਹਾਜ਼ਰ ਸਨ। ਪਿੰਡ ਰਾਏਪੁਰ ਕਲਾਂ ‘ਚ ਗਊਸ਼ਾਲਾ ਦੀ ਇਮਾਰਤ ‘ਚ ਰੈਂਪ ਬਣਾਉਣ ਲਈ 29 ਲੱਖ ਰੁਪਏ ਮਨਜ਼ੂਰ ਕੀਤੇ ਗਏ ਹਨ। ਇੰਦਰਾ ਕਾਲੋਨੀ ਮਨੀਮਾਜਰਾ ‘ਚ ਛਠ ਪੂਜਾ ਦੀਆਂ ਤਿਆਰੀਆਂ ਲਈ ਪੰਜ ਲੱਖ ਰੁਪਏ ਪਾਸ ਕੀਤੇ ਗਏ ਹਨ। ਕਮੇਟੀ ਨੇ ਵਾਧੂ ਸਪੋਟਰਾਂ ਅਤੇ ਡਰਾਈਵਰਾਂ ਨੂੰ ਇੱਕ ਸਾਲ ਲਈ ਨਿਯੁਕਤ ਕਰਨ ਲਈ 48 ਲੱਖ ਰੁਪਏ ਮਨਜ਼ੂਰ ਕੀਤੇ ਹਨ।

Related posts

ਪਰਚੇ ਤੋਂ ਅਕਾਲੀ ਦਲ ਇੰਨਾ ਪ੍ਰੇਸ਼ਾਨ ਕਿਉਂ?  ਕੀਤੇ ਚੋਣਾਂ ‘ਚ ਪੈਸੇ ਵੰਡਣ ਦੀ ਉਨ੍ਹਾਂ ਦੀ ਕੋਈ ਯੋਜਨਾ ਤਾਂ ਨਹੀਂ ਸੀ- ਰਾਘਵ ਚੱਢਾ

Sanjhi Khabar

ਕ੍ਰਿਪਟੋ ਕਰੰਸੀ ਚਿੱਟਫੰਡ ਕੰਪਨੀ ਬੋਟ ਫੋਲਿਊ ਦਾ ਗੌਰਖਧੰਦਾ

Sanjhi Khabar

ਚਿੱਟਫੰਡ ਕੰਪਨੀ ਐਸਟੀਏ (STA)ਟੌਕਨ ਦਾ ਗੌਰਖਧੰਦਾ: ਜਿਆਦਾ ਵਿਆਜ਼ ਦੇਣ ਦੇ ਲਾਲਚ ਵਿੱਚ ਲੋਕਾਂ ਨੂੰ ਫਸਾਇਆਂ

Sanjhi Khabar

Leave a Comment