14.8 C
Los Angeles
May 16, 2024
Sanjhi Khabar
Uncategorized

ਐਸਐਸਪੀ ਦਫਤਰ ਅੱਗੇ ਰਾਜਾ ਵੜਿੰਗ ਦੇ ਪੀਏ ਖਿਲਾਫ ਰੋਸ ਪ੍ਰਦਰਸ਼ਨ

Agency

ਸ੍ਰੀ ਮੁਕਤਸਰ ਸਾਹਿਬ ਦੇ ਐਸਐਸਪੀ ਦਫਤਰ ਅੱਗੇ ਪੀੜਤ ਮਹਿਲਾ ਨੇ ਕਿਸਾਨ ਜਥੇਬੰਦੀਆਂ ਨਾਲ ਮਿਲ ਕੇ ਹਲਕਾ ਗਿੱਦੜਬਾਹਾ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਪੀਏ ਗੁਰਚਰਨ ਸਿੰਘ ਖਿਲਾਫ ਰੋਸ ਪ੍ਰਦਰਸ਼ਨ ਕੀਤਾ, ਉਥੇ ਹੀ ਪੰਜਾਬ ਸਰਕਾਰ ਅਤੇ ਰਾਜਾ ਵੜਿੰਗ ਖਿਲਾਫ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ।

ਮਾਮਲਾ ਸ੍ਰੀ ਮੁਕਤਸਰ ਸਾਹਿਬ ਦੇ ਨਜਦੀਕ ਪੈਂਦੇ ਪਿੰਡ ਹਰੀਕੇ ਕਲ੍ਹਾਂ ਦਾ ਹੈ, ਜਿੱਥੇ ਪਤੀ-ਪਤਨੀ ਦਾ ਝਗੜਾ ਲੰਮੇ ਸਮੇਂ ਤੋਂ ਚੱਲ ਰਿਹਾ ਹੈ। ਅੰਮਿਤ੍ਰਪਾਲ ਕੌਰ ਵਾਸੀ ਕਰੀਰਵਾਲੀ ( ਜੈਤੋ) ਦਾ 11 ਸਾਲ ਪਹਿਲਾਂ ਗੁਰਚਰਨ ਸਿੰਘ ਨਾਲ ਵਿਆਹ ਹੋਇਆ ਸੀ ਅਤੇ ਉਸ ਤੋਂ ਬਾਅਦ ਦੋਹਾਂ ਵਿੱਚ ਆਪਸੀ ਤਕਰਾਰ ਰਹਿਣ ਲੱਗਾ ਅਤੇ ਸਮਾਂ ਕਰੀਬ ਢਾਈ ਸਾਲ ਹੋ ਗਏ ਹਨ, ਅੰਮ੍ਰਿਤਪਾਲ ਕੌਰ ਆਪਣੇ ਪੇਕੇ ਘਰ ਰਹਿ ਰਹੀ ਹੈ ਅਤੇ ਉਸ ਦਾ 10 ਸਾਲ ਦਾ ਬੇਟਾ ਵੀ ਨਾਲ ਰਹਿੰਦਾ ਹੈ।
ਉਕਤ ਮਹਿਲਾ ਨੇ ਦੱਸਿਆ ਕਿ ਉਹ ਆਪਣਾ ਘਰ ਵਸਾਉਣਾ ਚਾਹੁੰਦੀ ਹੈ ਅਤੇ ਉਸ ਦਾ ਪਤੀ ਗੁਰਚਰਨ ਸਿੰਘ ਜੋ ਕਿ ਹਲਕਾ ਗਿੱਦੜਬਾਹਾ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਪੀਏ ਉਸ ਨੂੰ ਘਰ ਨਹੀ ਵੜਨ ਦੇ ਰਿਹਾ।ਜਿਸ ਦੇ ਚੱਲਦੇ ਅੱਜ ਸ੍ਰੀ ਮੁਕਤਸਰ ਸਾਹਿਬ ਦੇ ਐਸਐਸਪੀ ਦਫਤਰ ਅੱਗੇ ਕਿਸਾਨ ਜਥੇਬੰਦੀਆਂ ਨਾਲ ਮਿਲ ਕੇ ਹਲਕਾ ਗਿੱਦੜਬਾਹਾ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਪੀਏ ਗੁਰਚਰਨ ਸਿੰਘ ਖਿਲਾਫ ਰੋਸ ਪ੍ਰਦਰਸ਼ਨ ਕੀਤਾ, ਉਥੇ ਹੀ ਪੰਜਾਬ ਸਰਕਾਰ ਅਤੇ ਰਾਜਾ ਵੜਿੰਗ ਖਿਲਾਫ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ।

ਇਸ ਸਮੇਂ ਕਿਸਾਨ ਆਗੂਆਂ ਨੇ ਕਿਹਾ ਕਿ ਇਸ ਔਰਤ ਨੂੰ ਇਨਸਾਫ ਦੁਆਇਆ ਜਾਵੇਗਾ। ਕਿਸੇ ਤਰ੍ਹਾਂ ਦਾ ਕੋਈ ਵੀ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ। ਮੌਕੇ ਉਤੇ ਪਹੁੰਚੇ ਡੀਐਸਪੀ ਹਰਵਿੰਦਰ ਸਿੰਘ ਚੀਮਾ ਨੇ ਦੱਸਿਆ ਕਿ ਇਹ ਇਹਨਾਂ ਦਾ ਪਰਿਵਾਰ ਮਸਲਾ ਹੈ। ਲੜਕੀ ਦੇ ਬਿਆਨਾਂ ਉਤੇ ਪਹਿਲਾਂ ਹੀ ਸਹੁਰਾ ਪਰਿਵਾਰ ਖਿਲਾਫ ਮੁਕੱਦਮਾ ਦਰਜ ਹੈ। ਲੜਕੀ ਆਪਣੇ ਸਹੁਰਾ ਘਰ ਜਾਣਾ ਚਾਹੁੰਦੀ ਹੈ ਅਤੇ ਇਨ੍ਹਾਂ ਨੂੰ ਕੱਲ੍ਹ ਐਸਡੀਐਮ ਕੋਲ ਪੇਸ਼ ਕੀਤਾ ਜਾਵੇਗਾ, ਅੱਗੇ ਜੋ ਵੀ ਕਾਰਵਾਈ ਹੋਈ ਅਮਲ ਵਿਚ ਲਿਆਂਦੀ ਜਾਵੇਗੀ।

Related posts

HAPPY NEW TO ALL FROM DAILY SANJHI KHABAR NEWS PAPER

Sanjhi Khabar

-ਕਾਂਗਰਸ ਪ੍ਰਧਾਨ ਨੇ ਕੌਰੋਨਾ ਨੂੰ ਰੋਕਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਕੀਤੀ ਸਮੀਖਿਆ

Sanjhi Khabar

ਕਾਂਗਰਸ ਨੇ ਸੂਬੇ ਚ ਵਿਕਾਸ ਨਾ ਕਰਕੇ ਪਾੜੋ ਤੇ ਰਾਜ ਕਰੋ ਦੀ ਨੀਤੀ ਅਪਣਾਈ-ਐਨ.ਕੇ.ਸ਼ਰਮਾ

Sanjhi Khabar

Leave a Comment