15.3 C
Los Angeles
April 29, 2024
Sanjhi Khabar
Mansa

ਸਿੱਧੂ ਮੂਸੇਵਾਲਾ ਦੇ ਬਾਗੀ ਤੇਵਰ! ਟਿਕਟ ਨਾ ਮਿਲੀ ਤਾਂ ਆਜਾਦ ਲੜਨਗੇ ਚੋਣ

ਮਾਨਸਾ, 04 ਜਨਵਰੀ (ਕਮਲਜੀਤ ਸਿੰਘ) :

ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਅਖਾੜਾ ਪੂਰੀ ਤਰਾਂ ਭਖਿਆ ਹੋਇਆ ਹੈ। ਸਿਆਸੀ ਪਾਰਟੀਆਂ ਪ੍ਰਚਾਰ ਵਿੱਚ ਜੁਟੀਆਂ ਹੋਈਆਂ ਹਨ। ਹਾਲ ਹੀ ‘ਚ ਕਾਂਗਰਸ ‘ਚ ਸ਼ਾਮਲ ਹੋਏ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਬਾਗੀ ਸੁਰ ਦੇਖਣ ਨੂੰ ਮਿਲ ਰਹੇ ਹਨ। ਸਿੱਧੂ ਮੂਸੇਵਾਲਾ ਨੇ ਕਿਹਾ ਹੈ ਕਿ ਜੇਕਰ ਕਾਂਗਰਸ ਉਨਾਂ ਨੂੰ ਟਿਕਟ ਨਹੀਂ ਦਿੰਦੀ ਤਾਂ ਉਹ ਆਜ਼ਾਦ ਚੋਣ ਲੜਨਗੇ ਪਰ ਮਾਨਸਾ ਛੱਡ ਕੇ ਕਿਤੇ ਨਹੀਂ ਜਾਣਗੇ। ਦੱਸ ਦਈਏ ਕਿ ਮਾਨਸਾ ‘ਚ ਟਕਸਾਲੀ ਕਾਂਗਰਸੀਆਂ ਵੱਲੋਂ ਮੂਸਵਾਲਾ ਦਾ ਵਿਰੋਧ ਹੋ ਰਿਹਾ ਹੈ। ਇਸ ਦੇ ਜਵਾਬ ਵਿੱਚ ਬੀਤੇ ਦਿਨ ਸਿੱਧੂ ਮੂਸੇਵਾਲਾ ਨੇ ਇੱਕ ਸਟੇਜ ‘ਤੇ ਬੋਲਦੇ ਹੋਏ ਵਿਰੋਧੀਆਂ ਨੂੰ ਜਵਾਬ ਦਿੱਤਾ। ਉਨਾਂ ਨੇ ਆਪਣੇ ਸਮਰਥਕਾਂ ਨੂੰ ਕਿਹਾ ਕਿ ਜੋ ਕਹਿ ਰਹੇ ਹਨ ਕਿ ਮੂਸੇਵਾਲਾ ਮਾਨਸਾ ਛੱਡ ਕੇ ਭੱਜ ਗਿਆ, ਉਨਾਂ ਨੂੰ ਦੱਸ ਦੇਣਾ ਚਾਹੁੰਦਾ ਹਾਂ ਕਿ ਸਿੱਧੂ ਮੂਸੇਵਾਲਾ ਚੋਣ ਤਾਂ ਮਾਨਸਾ ਤੋਂ ਹੀ ਲੜੇਗਾ। ਭਾਵੇਂ ਕਾਂਗਰਸ ਟਿਕਟ ਦਿੰਦੀ ਹੈ ਜਾਂ ਨਹੀਂ। ਇਸ ਲਈ ਚਾਹੇ ਉਹ ਆਜ਼ਾਦ ਚੋਣ ਹੀ ਕਿਉਂ ਨਾ ਲੜਨ। ਦੱਸ ਦਈਏ ਕਿ ਸਿੱਧੂ ਮੂਸੇਵਾਲਾ ਨੇ 3 ਦਸੰਬਰ ਨੂੰ ਨਵਜੋਤ ਸਿੱਧੂ ਤੇ ਸੀਐਮ ਚਰਨਜੀਤ ਚੰਨੀ ਦੀ ਅਗਵਾਈ ‘ਚ ਕਾਂਗਰਸ ਪਾਰਟੀ ਦਾ ਪੱਲਾ ਫੜਿਆ ਸੀ ਤੇ ਲੋਕਾਂ ਦੀ ਭਲਾਈ ਦੇ ਕੰਮ ਕਰਨ ਦਾ ਵਾਅਦਾ ਕੀਤਾ ਸੀ। ਪਿਛਲੇ ਦਿਨੀਂ ਮੁੱਖ ਮੰਤਰੀ ਚਰਨਜੀਤ ਚੰਨੀ ਦੀ ਮਾਨਸਾ ਫੇਰੀ ਦੌਰਾਨ ਗਾਇਕ ਤੋਂ ਨਵੇਂ ਬਣੇ ਕਾਂਗਰਸੀ ਆਗੂ ਸਿੱਧੂ ਮੂਸੇਵਾਲਾ ਨੂੰ ਕਾਂਗਰਸ ਵਰਕਰਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ। ਸਿੱਧੂ ਮੂਸੇਵਾਲਾ ਜਦੋਂ ਹੀ ਮਾਇਕ ‘ਤੇ ਬੋਲਣ ਲੱਗਾ ਤਾਂ ਕਾਂਗਰਸੀ ਵਰਕਰਾਂ ਨੇ ਚੁਸ਼ਪਿੰਦਰ ਚਾਹਲ ਯੂਥ ਆਗੂ ਜਿੰਦਾਬਾਦ ਦੇ ਨਾਅਰੇ ਲਗਾਉਂਦੇ ਹੋਏ ਸਿੱਧੂ ਮੂਸੇਵਾਲੇ ਨੂੰ ਬੋਲਣ ਨਹੀਂ ਦਿੱਤਾ ਤੇ ਹੱਥ ਹਿਲਾ ਨਾ ਬੋਲਣ ਦੇ ਇਸ਼ਾਰੇ ਕਰਦੇ ਰਹੇ। ਇਸ ਦੌਰਾਨ ਮੂਸੇਵਾਲਾ ਨੇ ਆਪਣੀ ਬੇਇੱਜ਼ਤੀ ਦੇਖ ਕਾਂਗਰਸੀ ਵਰਕਰਾਂ ਨੂੰ ਕਿਹਾ ਕਿ ਉਹ ਵੱਡੇ ਹਨ ਤੇ ਮੈਂ ਬਹੁਤ ਛੋਟਾ ਹਾਂ। ਤੁਸੀਂ ਜੋ ਹੁਕਮ ਕਰੋਗੇ ਮੈਨੂੰ ਮਨਜੂਰ ਹੋਵੇਗਾ। ਇਸ ਤੋਂ ਬਾਅਦ ਅਮਰਿੰਦਰ ਰਾਜਾ ਵੜਿੰਗ ਸਿੱਧੂ ਮੂਸੇਵਾਲਾ ਦੇ ਹੱਕ ਵਿੱਚ ਉਤਰ ਮਾਇਕ ਤੋਂ ਗੁੱਸਾ ਜਾਹਿਰ ਕਰਦੇ ਬੋਲੇ ਕਿ ਕਾਂਗਰਸ ਕਿਸੇ ਵਿਸ਼ੇਸ਼ ਵਿਅਕਤੀ ਦੀ ਪਾਰਟੀ ਨਹੀਂ।

Related posts

चिट फंड कंपनी एक्लट ने क्रिप्टो करेंसी Gorkhdhande से लोगों को लूटना शुरू किया

Sanjhi Khabar

ਨਹਿਰੂ ਯੁਵਾ ਕੇਂਦਰ ਅਤੇ ਯੁਵਕ ਸੇਵਾਵਾਂ ਵਿਭਾਗ ਵੱਲੋ ਸਾਝੇਂ ਰੂਪ ਵਿੱਚ ਸਵੀਪ ਗਤੀਵਿਧੀਆਂ ਦੀ ਸ਼ੁਰੂਆਤ

Sanjhi Khabar

ਮਾਨਸਾ ਚ ਨੌਜਵਾਨ ਦਾ ਬੇਰਹਿਮੀ ਨਾਲ ਕਤਲ

Sanjhi Khabar

Leave a Comment