17.4 C
Los Angeles
May 5, 2024
Sanjhi Khabar
Patiala

ਪਟਿਆਲਾ ਦੇ ਮੈਡੀਕਲ ਕਾਲਜ ‘ਚ ਕੋਰੋਨਾ ਵਿਸਫੋਟ, 100 ਤੋਂ ਵੱਧ ਵਿਦਿਆਰਥੀ ਕੋਰੋਨਾ ਪੌਜੇਟਿਵ

ਪਟਿਆਲਾ, 04 ਜਨਵਰੀ (ਕਰਨਬੀਰ ਸਿੰਘ ਸਾਕਾ) :

ਪੰਜਾਬ ਦੇ ਪਟਿਆਲਾ ‘ਚ ਵੀ ਕੋਰੋਨਾ ਬੰਬ ਫਟਿਆ ਹੈ। ਪਟਿਆਲਾ ਦੇ ਮੈਡੀਕਲ ਕਾਲਜ ਦੇ 100 ਤੋਂ ਵੱਧ ਵਿਦਿਆਰਥੀ ਕੋਰੋਨਾ ਪੌਜੇਟਿਵ ਪਾਏ ਗਏ ਹਨ। ਇਸ ਦੇ ਨਾਲ ਹੀ ਵਿਦਿਆਰਥੀਆਂ ਦੇ ਕੋਰੋਨਾ ਸੰਕਰਮਿਤ ਹੋਣ ਤੋਂ ਬਾਅਦ ਹੋਸਟਲ ਨੂੰ ਤੁਰੰਤ ਖਾਲੀ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਦੱਸ ਦਈਏ ਕਿ ਹੋਸਟਲ ‘ਚ ਕਰੀਬ ਇੱਕ ਹਜਾਰ ਵਿਦਿਆਰਥੀ ਰਹਿੰਦੇ ਹਨ। ਇਸ ਦੇ ਨਾਲ ਹੀ ਕੁਝ ਅਜਿਹਾ ਹੀ ਹਾਲ ਯੂਨੀਵਰਸਿਟੀ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ। ਹਾਲਾਂਕਿ ਗੰਭੀਰ ਸਥਿਤੀ ਨੂੰ ਦੇਖਦੇ ਹੋਏ ਮੁੱਖ ਮੰਤਰੀ ਨੇ ਰਾਤ ਨੂੰ ਹੰਗਾਮੀ ਮੀਟਿੰਗ ਵੀ ਬੁਲਾਈ ਸੀ। ਮੀਟਿੰਗ ਦੌਰਾਨ ਸਮੁੱਚੀ ਸਥਿਤੀ ਦਾ ਜਾਇਜਾ ਲਿਆ ਗਿਆ। ਦੂਜੇ ਪਾਸੇ ਮੈਡੀਕਲ ਸਿੱਖਿਆ ਮੰਤਰੀ ਰਾਜ ਕੁਮਾਰ ਵੇਰਕਾ ਨੇ ਸਾਰੇ ਵਿਦਿਆਰਥੀਆਂ ਦੇ ਟੈਸਟ ਕਰਵਾਉਣ ਦੇ ਨਿਰਦੇਸ ਜਾਰੀ ਕੀਤੇ ਹਨ। ਪੰਜਾਬ ਵਿੱਚ ਕੋਰੋਨਾ ਬੇਕਾਬੂ ਹੁੰਦਾ ਜਾ ਰਿਹਾ ਹੈ। ਇੱਥੇ ਐਤਵਾਰ ਨੂੰ 3 ਮਰੀਜਾਂ ਤੋਂ ਬਾਅਦ ਸੋਮਵਾਰ ਨੂੰ ਵੀ ਇੱਕ ਮਰੀਜ ਦੀ ਮੌਤ ਹੋਈ ਹੈ। ਇਸ ਸਮੇਂ ਪੰਜਾਬ ਵਿੱਚ ਕੋਰੋਨਾ ਦੇ ਐਕਟਿਵ ਕੇਸਾਂ ਦੀ ਗਿਣਤੀ ਵੱਧ ਕੇ 1741 ਹੋ ਗਈ ਹੈ। ਸੂਬੇ ਵਿੱਚ ਪਟਿਆਲਾ ਦੀ ਸਥਿਤੀ ਸਭ ਤੋਂ ਚਿੰਤਾਜਨਕ ਹੈ। ਇੱਥੇ ਸੋਮਵਾਰ ਨੂੰ 143 ਮਰੀਜ ਕੋਰੋਨਾ ਪੌਜੇਟਿਵ ਪਾਏ ਗਏ ਹਨ। ਇਸ ਦੇ ਨਾਲ ਹੀ ਦੂਜੇ ਸਹਿਰਾਂ ਦੀ ਗੱਲ ਕਰੀਏ ਤਾਂ ਪਠਾਨਕੋਟ ਵਿੱਚ 58 ਮਰੀਜ ਮਿਲੇ ਹਨ, ਜਦੋਂ ਕਿ ਲੁਧਿਆਣਾ ਵਿੱਚ 57 ਕੋਰੋਨਾ ਪੌਜੇਟਿਵ ਪਾਏ ਗਏ ਹਨ। ਮੋਹਾਲੀ ਵਿੱਚ 30, ਜਲੰਧਰ ਵਿੱਚ 24, ਅੰਮਿ੍ਰਤਸਰ ਵਿੱਚ 20, ਬਠਿੰਡਾ ਵਿੱਚ 16, ਹੁਸਿਆਰਪੁਰ ਵਿੱਚ 13, ਕਪੂਰਥਲਾ ਵਿੱਚ 12 ਤੇ ਗੁਰਦਾਸਪੁਰ ਵਿੱਚ 10 ਮਰੀਜ ਪਾਏ ਗਏ ਹਨ। ਇਸ ਦੇ ਨਾਲ ਹੀ ਪੰਜਾਬ ‘ਚ ਚੋਣਾਂ ਦੇ ਮੌਸਮ ਦੌਰਾਨ ਜਿਸ ਤਰਾਂ ਨਾਲ ਕੋਰੋਨਾ ਦੇ ਮਾਮਲੇ ਵੱਧ ਰਹੇ ਹਨ, ਉਹ ਬੇਹੱਦ ਚਿੰਤਾਜਨਕ ਹਨ। ਦਰਅਸਲ, ਤੇਜ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਇਸ ਦੌਰਾਨ ਵੱਡੀ ਗਿਣਤੀ ‘ਚ ਲੋਕਾਂ ਦੇ ਇਕੱਠੇ ਹੋਣ ਕਾਰਨ ਕੋਰੋਨਾ ਫੈਲਣ ਦੀ ਪੂਰੀ ਸੰਭਾਵਨਾ ਹੈ। ਹਾਲਾਂਕਿ ਗੰਭੀਰ ਸਥਿਤੀ ਦੇ ਮੱਦੇਨਜਰ ਮੁੱਖ ਮੰਤਰੀ ਨੇ ਅੱਜ ਸਮੀਖਿਆ ਮੀਟਿੰਗ ਬੁਲਾਈ ਹੈ, ਜਿਸ ਵਿੱਚ ਵੱਡੇ ਫੈਸਲੇ ਲਏ ਜਾ ਸਕਦੇ ਹਨ।

Related posts

ਓਮਿਕਰੋਨ ਦੇ ਵਧਦੇ ਕਹਿਰ ਕਾਰਨ ਦੁਨੀਆ ਭਰ ‘ਚ 4000 ਉਡਾਣਾਂ ਰੱਦ, ਯਾਤਰੀਆਂ ਦੀ ਵਧੀ ਮੁਸੀਬਤ

Sanjhi Khabar

ਨਵਜੋਤ ਸਿੰਘ ਸਿੱਧੂ ਨੂੰ ਸੁਪਰੀਮ ਕੋਰਟ ਨੇ ਇੱਕ ਸਾਲ ਦੀ ਸਜ਼ਾ ਸੁਣਾਈ

Sanjhi Khabar

ਪੰਜਾਬ ਨਵੀਂ ਕਹਾਣੀ, ਨਵੀਆਂ ਪੈੜਾਂ ਅਤੇ ਨਵੀਆਂ ਮੰਜ਼ਿਲਾਂ ਲਈ ਤਿਆਰ : ਭਗਵੰਤ ਮਾਨ

Sanjhi Khabar

Leave a Comment