21.1 C
Los Angeles
May 15, 2024
Sanjhi Khabar
Chandigarh New Delhi Politics

ਸਾਰੇ ਸੂਬੇ 31 ਜੁਲਾਈ ਤੱਕ ਵਨ ਨੇਸ਼ਨ ਵਨ ਰਾਸ਼ਨ ਕਾਰਡ ਕਰਨ ਲਾਗੂ : ਸੁਪਰੀਮ ਕੋਰਟ

Sandeep Singh

ਨਵੀਂ ਦਿੱਲੀ, 29 ਜੂਨ । ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਅਤੇ ਐਨਆਈਸੀ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ 31 ਜੁਲਾਈ ਤੱਕ ਅਸੰਗਠਿਤ ਮਜ਼ਦੂਰਾਂ ਦੀ ਰਜਿਸਟ੍ਰੇਸ਼ਨ ਲਈ ਪੋਰਟਲ ਤਿਆਰ ਕਰਨ। ਜਸਟਿਸ ਅਸ਼ੋਕ ਭੂਸ਼ਣ ਦੀ ਅਗਵਾਈ ਵਾਲੇ ਬੈਂਚ ਨੇ ਪ੍ਰਵਾਸੀ ਮਜ਼ਦੂਰਾਂ ਦੇ ਮਾਮਲੇ ਵਿੱਚ ਸੁਓ ਮੋਟੋ ਮਾਮਲੇ ਬਾਰੇ ਆਦੇਸ਼ ਸੁਣਾਉਂਦਿਆਂ ਕਿਹਾ ਹੈ ਕਿ ਸਾਰੇ ਸੂਬੇ 31 ਜੁਲਾਈ ਤੱਕ ਵਨ ਨੇਸ਼ਨ ਵਨ ਰਾਸ਼ਨ ਕਾਰਡ ਲਾਗੂ ਕਰਨ।
ਅਦਾਲਤ ਨੇ ਕਿਹਾ ਹੈ ਕਿ ਸਾਰੇ ਰਾਜ ਮਜ਼ਦੂਰਾਂ ਨੂੰ ਮੁਫਤ ਰਾਸ਼ਨ ਦੇਣ ਲਈ ਯੋਜਨਾ ਤਿਆਰ ਕਰਨ। ਕੇਂਦਰ ਉਨ੍ਹਾਂ ਨੂੰ ਰਾਸ਼ਨ ਦੇਵੇ। ਅਦਾਲਤ ਨੇ ਸਾਰੇ ਰਾਜਾਂ ਨੂੰ ਨਿਰਦੇਸ਼ ਦਿੱਤਾ ਕਿ ਉਹ ਕਮਿਊਨਿਟੀ ਰਸੋਈਆਂ ਨਾਲ ਕੋਰੋਨਾ ਮਹਾਂਮਾਰੀ ਤੱਕ ਚਲਦੇ ਰਹਿਣ। 11 ਜੂਨ ਨੂੰ ਸੁਪਰੀਮ ਕੋਰਟ ਨੇ ਫੈਸਲਾ ਸੁਰੱਖਿਅਤ ਰੱਖ ਲਿਆ ਸੀ। ਸੁਣਵਾਈ ਦੌਰਾਨ ਜਸਟਿਸ ਅਸ਼ੋਕ ਭੂਸ਼ਣ ਦੀ ਅਗਵਾਈ ਵਾਲੇ ਬੈਂਚ ਨੇ ਸਾਰੇ ਰਾਜਾਂ ਨੂੰ ਵਨ ਨੈਸ਼ਨ ਵਨ ਰਾਸ਼ਨ ਕਾਰਡ ਦੀ ਯੋਜਨਾ ਲਾਗੂ ਕਰਨ ਲਈ ਕਿਹਾ ਸੀ ਤਾਂ ਜੋ ਪ੍ਰਵਾਸੀ ਮਜ਼ਦੂਰਾਂ ਨੂੰ ਰਾਸ਼ਨ ਮਿਲ ਸਕੇ।

Related posts

ਪ੍ਰਧਾਨ ਮੰਤਰੀ ਲਈ ਬਣ ਰਹੇ ਨਵੇਂ ਘਰ ਤੇ ਚੁੱਕੇ ਸਵਾਲ,ਕਿਹਾ-ਆਕਸੀਜਨ ਤੇ ਜੀਵਨ ਬਚਾਉਣਾ ਹੋਣਾ ਚਾਹੀਦਾ ਪਹਿਲਾ ਕੰਮ-ਰਾਹੁਲ ਗਾਂਧੀ

Sanjhi Khabar

ਨੈਕਟਰ ਲਾਈਫਸੈਂਸ ਅਤੇ ਕਈ ਹੋਰ ਅਨੇਕਾਂ ਕੈਮੀਕਲ ਕੰਪਨੀਆਂ ਦੇ ਖਿਲਾਫ ਜੰਮਕੇ ਨਾਰੇਬਾਜੀ, ਪ੍ਰਸਾਸ਼ਨ ਮੁਰਦਾਬਾਦ ਦੇ ਲੱਗੇ ਨਾਰੇ

Sanjhi Khabar

ਕੋਰੋਨਾ ਦੇ ਕਹਿਰ ਦੇ ਬਾਵਜੂਦ ਪੰਜ ਰਾਜਾਂ ਦੀਆਂ ਚੋਣਾਂ ਨਹੀਂ ਹੋਣਗੀਆਂ ਰੱਦ, ਚੋਣ ਕਮਿਸ਼ਨ ਨੇ ਦਿੱਤੇ ਸਖਤ ਆਦੇਸ਼

Sanjhi Khabar

Leave a Comment