Sanjhi Khabar
Agriculture Chandigarh Crime News Dera Bassi Mohali

ਨੈਕਟਰ ਲਾਈਫਸੈਂਸ ਅਤੇ ਕਈ ਹੋਰ ਅਨੇਕਾਂ ਕੈਮੀਕਲ ਕੰਪਨੀਆਂ ਦੇ ਖਿਲਾਫ ਜੰਮਕੇ ਨਾਰੇਬਾਜੀ, ਪ੍ਰਸਾਸ਼ਨ ਮੁਰਦਾਬਾਦ ਦੇ ਲੱਗੇ ਨਾਰੇ

ਧਾਮੀ ਸਰਮਾ

ਚੰਡੀਗੜ/ਮੋਹਾਲੀ 27 ਅਕਤੂਬਰ (ਧਾਮੀ ਸਰਮਾ ) ਜਿਲਾ ਮੋਹਾਲੀ ਦੀ ਸਬ ਡਵੀਜਨ ਡੇਰਾਬੱਸੀ ਅੰਦਰ ਫੈਲ ਰਹੇ ਪ੍ਰਦੂਸ਼ਣ ਨੂੰ ਲੈਕੇ ਲੋਕ ਘਰਾਂ ਤੋਂ ਬਾਹਰ ਨਿਕਲ ਆਏ ਹਨ ਅਤੇ ਇੱਕ ਡਰ ਦਾ ਮਹੌਲ ਮਹਸੂਸ ਕਰ ਰਹੇ ਹਨ ਪ੍ਰਦੂਸ਼ਣ ਦੀ ਰੋਕਥਾਮ ਨੂੰ ਲੈਕੇ ਜਿਲਾ ਪ੍ਰਸਾਸ਼ਨ ਜਿੱਥੇ ਬੁਰੀ ਤਰ੍ਹਾਂ ਨਾਕਾਮ ਸਾਬਤ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ , ਉਸ ਦੇ ਨਾਲ ਨਾਲ ਹਲਕੇ ਦੇ ਸਿਰਕੱਢ ਨੇਤਾਵਾਂ ਤੇ ਵੀ ਕਈ ਸਵਾਲਿਆ ਚਿੰਨ੍ਹ ਖੜੇ ਹੋ ਰਹੇ ਹਨ, ਕਿਉਂਕਿ ਵਿਧਾਨਸਭਾ ਚੋਣਾਂ ਹੋਣ ਜਾ ਲੋਕ ਸਭਾ ਚੋਣਾਂ ਹਲਕੇ ਦੇ ਨੇਤਾ ਮੇਰਾ ਹਲਕਾ , ਮੇਰਾ ਪਰਿਵਾਰ ਦਾ ਰਾਗ ਗਾਉਣਾ ਸ਼ੁਰੂ ਕਰ ਦਿੰਦੇ ਹਨ ਅਤੇ ਕਦੇ ਵੀ ਆਕੇ ਉਹਨਾਂ ਲੋਕਾਂ ਦੀ ਸਾਰ ਤੱਕ ਨਹੀਂ ਲੈਂਦੇ ਜੋ ਪ੍ਰਦੂਸ਼ਣ ਦੀ ਮਾਰ ਥੱਲੇ ਇੱਕ ਨਰਕ ਭਰੀ ਜਿੰਦਗੀ ਬਤੀਤ ਕਰ ਹੋਣ।
ਮਾਮਲਾ ਬਰਵਾਲਾ ਰੋਡ ਤੇ ਮਜੂਦ ਨੈਕਟਰ ਲਾਈਫਸੈਂਸ ਕੰਪਨੀ ਦਾ ਹੈ ਜਿਸ ਉੱਪਰ ਆਲੇ ਦੁਆਲੇ ਦੇ ਪਿੰਡ ਵਾਸੀਆਂ ਵੱਲੋਂ ਪ੍ਰਦੂਸ਼ਣ ਫੈਲਾਉਣ ਦੇ ਗੰਭੀਰ ਦੋਸ਼ ਅਨੇਕਾਂ ਵਾਰ ਲੱਗ ਚੁੱਕੇ ਹਨ ਪ੍ਰੰਤੂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਇਹਨਾਂ ਪ੍ਰਬੰਧਕਾਂ ਦੀ ਕੱਠਪੁਤਲੀ ਬਣ ਕੇ ਤਮਾਸ਼ਾ ਦੇਖ ਰਿਹਾ ਹੈ ।
ਹਰੀਪੁਰ ਹਿੰਦੂਆਂ, ਹੈਬਿਤਪੁਰ ਦੇ ਪਿੰਡ ਵਾਸੀਆਂ ਨੇ ਮੀਡੀਆ ਨਾਲ ਇੱਕ ਮੁਲਾਕਾਤ ਦੌਰਾਨ ਦੱਸਿਆ ਕਿ ਕੰਪਨੀ ਦੇ ਪ੍ਰਬੰਧਕ ਰਾਤ ਦੇ ਹਨੇਰੇ ਵਿੱਚ ਅਤੇ ਸਵੇਰੇ ਸਵੇਰੇ ਜਹਿਰੀਲੀ ਗੈਸ ਛੱਡ ਦਿੰਦੇ ਹਨ ਜਿਸ ਨਾਲ ਪਿੰਡ ਦਾ ਪੂਰਾ ਵਾਤਾਵਰਣ ਪ੍ਰਦੂਸ਼ਣ ਵਿੱਚ ਫੈਲ ਜਾਂਦਾ ਹੈ ਅਤੇ ਫਸਲਾਂ ਤਬਾਹ ਹੋ ਰਹੀਆਂ ਹਨ ,ਸਾਨੂੰ ਸਾਂਹ ਲੈਣ ਵਿੱਚ ਵੀ ਔਕੜ ਆਉਂਦੀ ਹੈ ਸਾਡੇ ਛੋਟੇ ਛੋਟੇ ਬੱਚਿਆਂ ਦਾ ਭਵਿੱਖ ਖ਼ਤਰੇ ਵੱਲ ਵੱਧ ਰਿਹਾ ਹੈ ਜੋ ਸਾਡੇ ਲਈ ਇੱਕ ਚਿੰਤਾਂ ਦਾ ਵਿਸ਼ਾ ਹੈ । ਕੰਪਨੀ ਪ੍ਰਬੰਧਕਾਂ ਵੱਲੋ ਰਾਖ ਨੂੰ ਖੁੱਲੇ ਆਮ ਛੱਡ ਦਿੱਤਾ ਜਾਂਦਾ ਹੈ ਜੋ ਸਾਡੇ ਘਰਾਂ ਵਿੱਚ ਆਕੇ ਖਾਣ ਵਾਲੇ ਸਮਾਨ ਵਿੱਚ ਵੀ ਮਿਲ ਜਾਂਦੀ ਹੈ ਜਿਸ ਨਾਲ ਕਾਈ ਪ੍ਰਕਾਰ ਦੀਆਂ ਬਿਮਾਰੀਆਂ ਫੈਲ ਰਹੀਆਂ ਹਨ। ਉਹਨਾਂ ਦੱਸਿਆ ਕਿ ਇਸ ਕੰਪਨੀ ਦੇ ਪ੍ਰਦੂਸ਼ਣ ਕਾਰਨ ਕਈ ਲੋਕ ਕੈਂਸਰ ਵਰਗੀਆਂ ਬਿਮਾਰੀਆਂ ਦਾ ਸ਼ਿਕਾਰ ਹੋਕੇ ਮਰ ਚੁੱਕੇ ਹਨ ਅਤੇ ਕੰਪਨੀ ਵੱਲੋ ਛੱਡੇ ਦੂਸ਼ਿਤ ਪਾਣੀ ਨਾਲ ਅਨੇਕਾਂ ਪ੍ਰਕਾਰ ਦੀਆਂ ਬਿਮਾਰੀਆਂ ਕਿਸੇ ਵੀ ਵਿਆਕਤੀ ਨੂੰ ਆਪਣਾ ਨਿਸ਼ਾਨਾ ਬਣਾ ਸਕਦੀਆਂ ਹਨ ਇਸ ਤੋਂ ਇਲਾਵਾ ਪਿੰਡ ਦੇ ਲੋਕਾਂ ਨੇ ਆਲੇ ਦੁਆਲੇ ਦੀਆਂ ਅਨੇਕਾਂ ਹੋਰ ਕੈਮੀਕਲ ਕੰਪਨੀਆਂ ਤੇ ਪ੍ਰਦੂਸ਼ਣ ਫੈਲਾਉਣ ਦੇ ਕਈ ਗੰਭੀਰ ਆਰੋਪ ਲਗਾਉਂਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਨੂੰ ਲੋਕਹਿੱਤਾ ਨੂੰ ਮੁੱਖ ਰੱਖਦੇ ਹੋਏ ਪ੍ਰਦੂਸ਼ਣ ਫੈਲਾਉਣ ਵਾਲਿਆਂ ਕੰਪਨੀਆਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ।
ਇਸ ਸੰਬੰਧੀ ਜਦੋ ਕੰਪਨੀ ਪ੍ਰਬੰਧਕ ਐਚ ਪੀ ਸਿੰਘ ਨਾਲ ਫੋਨ ਤੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਫੋਨ ਨਹੀਂ ਚੁੱਕਿਆ ।

 

 

Related posts

ਮਹਿੰਗਾਈ ਅਤੇ ਪੈਟਰੋਲ-ਡੀਜ਼ਲ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਕਾਂਗਰਸ ਦਾ 10 ਦਿਨਾਂ ਦਾ ਦੇਸ਼ਵਿਆਪੀ ਅੰਦੋਲਨ

Sanjhi Khabar

ਦੇਸ਼ ‘ਚ 80 ਕਰੋੜ ਲੋਕਾਂ ਦੇ ਰਾਸ਼ਨ ਚੋਰੀ ਦੇ ਪਿੱਛੇ ਭਾਜਪਾ ਦਾ ਹੱਥ- ਸਿਸੋਦੀਆ

Sanjhi Khabar

ਰਵਨੀਤ ਬਿੱਟੂ ਨੂੰ ਮਿਲੀ ਲੋਕ ਸਭਾ ‘ਚ ਕਾਂਗਰਸ ਦੀ ਅਗਵਾਈ ਕਰਨ ਦੀ ਜ਼ਿੰਮੇਵਾਰੀ

Sanjhi Khabar

Leave a Comment