18.4 C
Los Angeles
April 29, 2024
Sanjhi Khabar
Bathinda Politics Protest

 ਸਰਕਾਰ ਦੇ ਆਖ਼ਰੀ ਦੌਰ ਵਿੱਚ ਵਪਾਰੀਆਂ ਨੂੰ ਲੁਭਾਉਣੇ ਸੁਪਨੇ ਦਿਖਾ ਕੇ ਗੁੰਮਰਾਹ ਨਾ ਕਰੋ ਮੁੱਖ ਮੰਤਰੀ ਸਾਹਿਬ : ਸਰੂਪ ਸਿੰਗਲਾ

ਬਠਿੰਡਾ 27 ਅਕਤੂਬਰ  ( ਵੀਰਪਾਲ ਕੌਰ  ):-ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੇ ਵਿਧਾਨ ਸਭਾ ਹਲਕਾ ਬਠਿੰਡਾ ਤੋਂ ਉਮੀਦਵਾਰ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਅੱਜ ਲੁਧਿਆਣਾ ਵਿਖੇ ਪ੍ਰੈੱਸ ਕਾਨਫ਼ਰੰਸ ਕਰਕੇ ਵਪਾਰੀਆਂ ਨੂੰ ਰਾਹਤ ਦੇਣ ਦੇ ਕੀਤੇ ਵੱਡੇ ਵੱਡੇ ਦਾਅਵਿਆਂ ਤੇ ਸਵਾਲ ਉਠਾਏ ਹਨ ਅਤੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਸਮੇਤ ਕੈਬਨਿਟ ਦੀ ਹਾਜ਼ਰੀ ਵਿੱਚ ਮੰਨ ਚੁੱਕੇ ਹਨ ਕਿ ਕਾਂਗਰਸ ਸਰਕਾਰ ਪੰਜ ਸਾਲਾਂ ਵਿੱਚ ਪੰਜਾਬ ਲਈ ਕੋਈ ਕੰਮ ਨਹੀਂ ਕਰ ਸਕੀ ਅਤੇ ਖ਼ਾਸ ਕਰਕੇ ਵਪਾਰੀਆਂ ਨੂੰ ਪੰਜ ਰੁਪਏ ਪ੍ਰਤੀ ਯੂਨਿਟ ਬਿਜਲੀ ਵੀ ਮੁਹੱਈਆ ਨਹੀਂ ਕਰਵਾ ਸਕੀ, ਹੁਣ ਵੱਡੇ ਵੱਡੇ ਦਾਅਵੇ ਕਰਕੇ ਲੁਭਾਉਣੇ ਸੁਪਨੇ ਦਿਖਾ ਕੇ ਵਪਾਰੀਆਂ ਨੂੰ ਗੁੰਮਰਾਹ ਕਰਨ ਵੱਲ ਮੁੱਖ ਮੰਤਰੀ ਸਾਹਬ ਤੁਰੇ ਹੋਏ ਹਨ, ਜੋ ਕਾਮਯਾਬ ਨਹੀਂ ਹੋ ਸਕਦੇ ਕਿਉਂਕਿ ਸਰਕਾਰ ਦਾ ਸਮਾਂ ਤਾਂ ਇਕ ਮਹੀਨਾ ਰਹਿ ਗਿਆ ਤੇ ਹੁਣ ਕਿਹੜੇ ਵਾਅਦੇ, ਕਦੋਂ ਲਾਗੂ ਤੇ ਕੀ ਰਾਹਤ? ਸਭ ਸਮੇਂ ਤਹਿਤ ਖ਼ਤਮ ਹੋ ਚੁੱਕਿਆ ਹੈ ਤੇ ਕਾਂਗਰਸ ਸਰਕਾਰ ਹਰ ਫਰੰਟ ਤੇ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ । ਪ੍ਰੈੱਸ ਬਿਆਨ ਜਾਰੀ ਕਰਦਿਆਂ ਸਿੰਗਲਾ ਨੇ ਕਿਹਾ ਕਿ ਵਪਾਰੀਆਂ ਨੂੰ ਫਿਕਸ ਸਰਚਾਰਜ ਵਿੱਚ 50 ਫੀਸਦੀ ਰਾਹਤ ਦੇਣਾ ਮੁੱਖ ਮੰਤਰੀ ਸਾਹਬ ਕਿਹੜੀ ਰਾਹਤ ਹੈ ? ਰਾਹਤ ਇਹ ਹੁੰਦੀ ਕਿ ਪੰਜਾਬ ਸਰਕਾਰ ਦੇ ਕਾਰਜਕਾਲ ਦੀ ਆਖਰੀ ਦੀਵਾਲੀ ਮੌਕੇ ਸਰਕਾਰ ਵਪਾਰੀਆਂ ਨੂੰ ਦੋ ਕਿਲੋਵਾਟ ਦੇ ਬਕਾਏ ਮੁਆਫ਼ ਵਾਲੀ ਸਕੀਮ ਵਿੱਚ ਸ਼ਾਮਲ ਕਰਦੀ, ਇਸ ਦਾ ਦਾਇਰਾ ਤਿੱਨ ਕਿਲੋਵਾਟ ਕਰਦੀ, ਤਾਂ ਜੋ ਕੋਰੋਨਾ ਮਹਾਂਮਾਰੀ ਦੌਰਾਨ ਵੱਡੇ ਨੁਕਸਾਨ ਦਾ ਸਾਹਮਣਾ ਕਰ ਚੁੱਕੇ ਛੋਟੇ ਦੁਕਾਨਦਾਰ, ਵਪਾਰੀਆਂ ਨੂੰ ਕੁਝ ਰਾਹਤ ਮਿਲਦੀ, ਇੰਸਟੀਚਿਊਸ਼ਨਲ ਟੈਕਸ ਮਾਫ ਕਰਨ ਨਾਲ  ਕੋਈ ਵੱਡੀ ਰਾਹਤ ਨਹੀਂ ? ਰਾਹਤ ਦੇਣੀ ਸੀ ਤਾਂ ਪੈਟਰੋਲ ਅਤੇ ਡੀਜ਼ਲ ਜਿਸ ਤੇ ਸਭ ਤੋਂ ਵੱਧ ਟੈਕਸ ਪੰਜਾਬ ਸਰਕਾਰ ਵਸੂਲ ਰਹੀ ਹੈ 10-10 ਰੁਪਏ ਪ੍ਰਤੀ ਲਿਟਰ ਡੀਜ਼ਲ ਪਟਰੋਲ ਰਾਹਤ ਦੇਣ ਦਾ ਐਲਾਨ ਕਰਦੇ। ਮੁੱਖ ਮੰਤਰੀ ਸਾਹਿਬ ਸਰਕਾਰ ਦੀ ਆਖ਼ਰੀ ਦੀਵਾਲੀ ਵੀ ਪੰਜਾਬ ਵਾਸੀ ਤੇ ਖ਼ਾਸਕਰ ਵਪਾਰੀ ਸਰਕਾਰ ਦੀਆ ਨੀਤੀਆਂ ਤੋਂ ਦੁਖੀ ਹੋ ਕੇ ਮਜਬੂਰ ਦੀਵਾਲੀ ਹੀ ਮਨਾਉਣ ਲਈ ਮਜਬੂਰ ਹਨ  ਕਿਉਂਕਿ ਸਰਕਾਰ ਦੀਅਾਂ ਮਾਡ਼ੀਅਾਂ ਨੀਤੀਅਾਂ ਤੇ ਖ਼ਾਸਕਰ ਖ਼ਜ਼ਾਨਾ ਮੰਤਰੀ ਦੀ ਸੋਚ ਕਰਕੇ ਪੰਜਾਬ ਦਾ ਕਾਰੋਬਾਰ ਪੂਰੀ ਤਰ੍ਹਾਂ ਖ਼ਤਮ ਹੋ ਚੁੱਕਿਆ ਹੈ ਤੇ ਸਰਕਾਰ ਵੱਲੋਂ ਕੋਈ ਰਾਹਤ ਨਾ ਮਿਲਣ ਕਰਕੇ ਨਵੀਂ ਇੰਡਸਟਰੀ ਨਹੀ ਆਈ ਬਲਕਿ ਸੈਂਕੜੇ ਛੋਟੇ ਕਾਰਖਾਨੇ ,ਇੰਡਸਟਰੀਆਂ ਬੰਦ ਹੋ ਚੁੱਕੀ ਹਨ ਜਿਸ ਲਈ ਸਰਕਾਰ ਸਿੱਧੇ ਤੌਰ ਤੇ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਆਖ਼ਰੀ ਦੌਰ ਵਿੱਚ ਲੁਭਾਉਣੇ ਸੁਪਨਿਆਂ ਦੀਆਂ ਗੱਲਾਂ ਵਿੱਚ ਵਪਾਰੀ ਨਹੀਂ ਆਉਣਗੇ ਤੇ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਵਪਾਰੀ ਵਰਗ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੇ ਨਾਲ ਚੱਟਾਨ ਵਾਂਗ ਜੁੜੇਗਾ ਤੇ ਸਰਕਾਰ ਆਉਣ ਤੇ ਹਰ ਤਰ੍ਹਾਂ ਦੀ ਰਾਹਤ ਮੁਹੱਈਆ ਕਰਵਾਵਾਂਗੇ ।

Related posts

ਏਅਰਪੋਰਟ ਦੇ 100 ਮੀਟਰ ਘੇਰੇ ਵਿਚ ਰਹਿੰਦੇ ਵਸਨੀਕਾਂ ਨੇ ਕੀਤੀ ਵਿਧਾਇਕ ਰੰਧਾਵਾ ਨਾਲ ਮੁਲਾਕਾਤ

Sanjhi Khabar

ਅਸੰਵੇਦਨਸ਼ੀਲ ਮੋਦੀ ਸਰਕਾਰ ਨੂੰ ਹਟਾਉਣ ਲਈ ਸੋਨੀਆ ਗਾਂਧੀ ਸਾਰੀਆਂ ਪਾਰਟੀਆਂ ਦੀ ਕੌਮੀ ਮੁਹਿੰਮ ਦੀ ਅਗਵਾਈ ਕਰਨ- ਸੁਨੀਲ ਜਾਖੜ

Sanjhi Khabar

ਕੇਂਦਰ ਸਰਕਾਰ ਨਾ ਸਿਰਫ ਕੋਰੋਨਾ ਸੰਕਟ ਵਿੱਚ ਬਲਕਿ ਲੋਕਾਂ ਦੇ ਨਾਲ ਖੜੇ ਹੋਣ ‘ਚ ਵੀ ਰਹੀ ਅਸਫਲ : ਰਾਹੁਲ ਗਾਂਧੀ

Sanjhi Khabar

Leave a Comment