17.4 C
Los Angeles
May 16, 2024
Sanjhi Khabar
Chandigarh Politics

ਅਸੰਵੇਦਨਸ਼ੀਲ ਮੋਦੀ ਸਰਕਾਰ ਨੂੰ ਹਟਾਉਣ ਲਈ ਸੋਨੀਆ ਗਾਂਧੀ ਸਾਰੀਆਂ ਪਾਰਟੀਆਂ ਦੀ ਕੌਮੀ ਮੁਹਿੰਮ ਦੀ ਅਗਵਾਈ ਕਰਨ- ਸੁਨੀਲ ਜਾਖੜ

Sukhwinder Bunty
ਚੰਡੀਗੜ/ਜਲੰਧਰ 25 ਮਈ -ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੇ ਕਾਂਗਰਸ ਦੇ ਕੌਮੀ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਅਤੇ ਕੌਮੀ ਆਗੂ ਸ੍ਰੀ ਰਾਹੂਲ ਗਾਂਧੀ ਨੂੰ ਪਹਿਲ ਕਦਮੀ ਕਰਦਿਆਂ ਬਾਕੀ ਪਾਰਟੀਆਂ ਨੂੰ ਨਾਲ ਲੈ ਕੇ ਮੋਦੀ ਸਰਕਾਰ ਨੂੰ ਲੋਕਤਾਂਤਰਿਕ ਤਰੀਕੇ ਨਾਲ ਸੱਤਾ ਤੋਂ ਲਾਂਭੇ ਕਰਨ ਲਈ ਇਕ ਰਾਸ਼ਟਰ ਵਿਆਪੀ ਮੁਹਿੰਮ ਵਿੱਢਣ ਦੀ ਅਪੀਲ ਕੀਤੀ ਹੈ।

ਅੱਜ ਇੱਥੋਂ ਜਾਰੀ ਬਿਆਨ ਵਿਚ ਸ੍ਰੀ ਸੁਨੀਲ ਜਾਖੜ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਨੂੰ ਦੇਸ਼, ਲੋਕਤੰਤਰ ਪ੍ਰਣਾਲੀ ਅਤੇ ਮੁਲਕ ਦੇ ਗਰੀਬਾਂ ਤੇ ਕਿਸਾਨਾਂ ਲਈ ਮਾਰੂ ਦੱਸਦਿਆਂ ਕਿਹਾ ਕਿ 26 ਮਈ ਨੂੰ ਦੇਸ਼ ਦੇ ਕਿਸਾਨ ਆਪਣੇ ਅੰਦੋਲਣ ਦੇ 6 ਮਹੀਨੇ ਪੂਰੇ ਹੋਣ ਤੇ ਕਾਲਾ ਦਿਵਸ ਮਨਾਉਣ ਲਈ ਮਜਬੂਰ ਹੋ ਰਹੇ ਹਨ। ਉਨਾਂ ਨੇ ਕਿਹਾ ਕਿ ਪੂਰਾ ਪੰਜਾਬ ਅਤੇ ਕਾਂਗਰਸ ਪਾਰਟੀ ਉਨਾਂ ਦੇ ਇਸ ਸੰਘਰਸ਼ ਦੇ ਨਾਲ ਖੜੀ ਹੈ ਅਤੇ ਅਸੀਂ ਉਨਾਂ ਦੇ ਜਜਬੇ ਨੂੰ ਸਲਾਮ ਕਰਦੇ ਹੋ ਜੋ ਨਾ ਕੇਵਲ ਕਿਸਾਨੀ ਨੂੰ ਬਚਾਉਣ ਲਈ ਸੰਘਰਸ਼ ਕਰ ਰਹੇ ਹਨ ਬਲਕਿ ਉਹ ਇਸ ਦੇਸ਼ ਦੇ ਲੋਕਤੰਤਰ ਦੀ ਰਾਖੀ ਦੇ ਨਾਲ ਨਾਲ ਇਸ ਦੇਸ਼ ਦੇ ਬਾਕੀ ਵਰਗਾਂ ਨੂੰ ਵੀ ਕਾਰਪੋਰੇਟੀ ਗਲਬੇ ਤੋਂ ਬਚਾਉਣ ਦੀ ਲੜਾਈ ਲੜ ਰਹੇ ਹਨ। ਉਨਾਂ ਕਿਹਾ, ‘‘ਸਾਡੀ ਪਾਰਟੀ ਦਾ ਪਹਿਲਾਂ ਤੋਂ ਇਹ ਮੰਨਨਾ ਰਿਹਾ ਹੈ ਕਿ ਇਹ ਲੜਾਈ ਲੰਬੀ ਚੱਲੇਗੀ ਇਸ ਲਈ ਇਸ ਵਿਚ ਜਿੱਤ ਦਰਜ ਕਰਨ ਲਈ ਸਾਨੂੰ ਆਪਣੀ ਯੋਜਨਬੰਦੀ ਵੀ ਉਸੇ ਅਨੁਸਾਰ ਕਰਨੀ ਚਾਹੀਦੀ ਹੈ।’’
ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਸਿਰਫ ਕਿਸਾਨਾਂ ਦਾ ਹੀ ਮੁੱਦਾ ਨਹੀਂ ਬਲਕਿ ਮੋਦੀ ਸਰਕਾਰ ਹਰ ਮੁਹਾਜ ਤੇ ਪੂਰੀ ਤਰਾਂ ਅਸਫਲ ਸਿੱਧ ਹੋਈ ਹੈ। ਉਨਾਂ ਨੇ ਕਿਹਾ ਕਿ ਕਰੋਨਾ ਦੇ ਇਸ ਬੁਰੇ ਵਕਤ ਵਿਚ ਭਾਜਪਾ ਸਰਕਾਰ ਨੇ ਲੋਕਾਂ ਨੂੰ ਉਸ ਮੁਹਾਜ ਤੇ ਖੜਾ ਕਰ ਦਿੱਤਾ ਜਿੱਥੇ ਜਿਉਂਦੇ ਰਹਿ ਜਾਣਾ ਹੀ ਉਨਾਂ ਨੂੰ ਵਿਕਾਸ ਵਿੱਖਣ ਲੱਗ ਜਾਵੇ। ਉਨਾਂ ਨੇ ਕਿਹਾ ਕਿ ਜਿਸ ਤਰਾਂ ਕੋਵਿਡ ਨਾਲ ਨੱਜਿਠਣ ਲਈ ਮੋਦੀ ਸਰਕਾਰ ਨਾਕਾਮ ਸਿੱਧ ਹੋਈ ਹੈ, ਕੌਮਾਂਤਰੀ ਪੱਧਰ ਤੇ ਦੇਸ਼ ਦੀ ਸ਼ਾਖ ਨੂੰ ਢਾਹ ਲੱਗੀ ਹੈ ਅਤੇ ਲੋਕ ਆਕਸੀਜਨ ਲਈ ਦਰ ਦਰ ਭਟਕੇ ਹਨ, ਜਿਵੇਂ ਹਜਾਰਾਂ ਮਨੁੱਖੀ ਦੇਹਾਂ ਨੂੰ ਸਮਾਜਿਕ ਰਹੁ ਰੀਤਾਂ ਅਨੁਸਾਰ ਅੰਤਿਮ ਸਸਕਾਰ ਵੀ ਨਸੀਬ ਨਹੀਂ ਹੋ ਸਕੇ, ਉਸ ਸਭ ਕੁਝ ਨੇ ਇਸ ਸਰਕਾਰ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ। ਅਜਿਹੀ ਗੈਰਸੰਵੇਦਨਸ਼ੀਲ ਸਰਕਾਰ ਨੂੰ ਸੱਤਾ ਵਿਚ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ।
ਸ੍ਰੀ ਜਾਖੜ ਨੇ ਕਿਹਾ ਕਿ ਇਸ ਲਈ ਜਰੂਰੀ ਹੈ ਕਿ ਸਾਰੀਆਂ ਪਾਰਟੀਆਂ ਦੇਸ਼ ਦੇ ਸੰਘੀ ਢਾਂਚੇ, ਦੇਸ਼ ਦੇ ਗਰੀਬ ਅਤੇ ਕਿਸਾਨ ਦੀ ਹੋਂਦ ਲਈ ਖਤਰਾ ਬਣੇ ਸ੍ਰੀ ਨਰਿੰਦਰ ਮੋਦੀ ਦੀ ਸਰਕਾਰ ਨੂੰ ਲੋਕਤਾਂਤਰਿਕ ਤਰੀਕੇ ਨਾਲ ਹਟਾਉਣ ਲਈ ਇਕ ਵੱਡੀ ਮੁਹਿੰਮ ਦਾ ਅਗਾਜ ਕਰਨ ਤਾਂ ਜੋ ਦੇਸ਼, ਲੋਕਤੰਤਰ ਅਤੇ ਦੇਸ਼ ਦੇ ਕਿਸਾਨ ਨੂੰ ਇਸ ਸਰਕਾਰ ਦੀਆਂ ਮਾਰੂ ਨੀਤੀਆਂ ਤੋਂ ਬਚਾਇਆ ਜਾ ਸਕੇ। ਉਨਾਂ ਨੇ ਸੁਝਾਅ ਦਿੱਤਾ ਕਿ 30 ਮਈ ਨੂੰ ਮੋਦੀ ਸਰਕਾਰ ਦੇ 2 ਸਾਲ ਪੂਰੇ ਹੋ ਰਹੇ ਹਨ ਇਸ ਲਈ ਇਹ ਦਿਨ ਅਜਿਹੀ ਕਿਸੇ ਕੌਮੀ ਮੁਹਿੰਮ ਦੀ ਸ਼ੁਰੂਆਤ ਕਰਨ ਲਈ ਸਭ ਤੋਂ ਢੁਕਵਾਂ ਰਹੇਗਾ। ਇਸ ਲਈ ਉਨਾਂ ਨੇ ਕਿਹਾ ਇਸ ਮੁਹਿੰਮ ਦੀ ਅਗਵਾਈ ਲਈ ਸ੍ਰੀਮਤੀ ਸੋਨੀਆ ਗਾਂਧੀ ਸਭ ਤੋਂ ਢੁਕਵੇਂ ਆਗੂ ਹਨ ਅਤੇ ਉਨਾਂ ਦੀ ਅਪੀਲ ਹੈ ਕਿ ਸ੍ਰੀਮਤੀ ਗਾਂਧੀ ਇਸ ਸੰਕਟ ਦੇ ਸਮੇਂ ਵਿਚ ਦੇਸ਼ ਦੇ ਲੋਕਤੰਤਰ ਦੀ ਰਾਖੀ ਲਈ ਸਾਰੀਆਂ ਪਾਰਟੀਆਂ ਨੂੰ ਨਾਲ ਲੈ ਕੇ ਇਕ ਰਣਨੀਤੀ ਉਲੀਕਦੇ ਹੋਏ ਇਸ ਮੁਹਿੰਮ ਨੂੰ ਆਰੰਭ ਕਰਨ। ਉਨਾਂ ਨੇ ਕਿਹਾ ਕਿ ਇਹ ਸਿਰਫ ਕਾਲੇ ਖੇਤੀ ਕਾਨੂੰਨਾਂ ਦੀ ਹੀ ਗੱਲ ਨਹੀਂ ਹੈ, ਜੇਕਰ ਇਹ ਸਰਕਾਰ ਸੱਤਾ ਵਿਚ ਬਣੀ ਰਹੇਗੀ ਤਾਂ ਇਸ ਦੇਸ਼ ਦਾ ਕੁਝ ਵੀ ਨਹੀਂ ਬਚੇਗਾ। ਇਸ ਲਈ ਸਭ ਨੂੰ ਦੇਸ਼ ਨੂੰ ਬਚਾਉਣ ਲਈ ਅਜਿਹੀ ਮੁਹਿੰਮ ਦੀ ਰੂਪਰੇਖਾ ਉਲੀਕ ਕੇ ਉਸ ਤੇ ਕੰਮ ਕਰਨਾ ਚਾਹੀਦਾ ਹੈ।

Related posts

ਪਟਿਆਲਾ ‘ਚ ਕਬੱਡੀ ਕਲੱਬ ਦੇ ਪ੍ਰਧਾਨ ਦੀ ਗੋਲੀਆਂ ਮਾਰ ਕੇ ਹੱਤਿਆ

Sanjhi Khabar

ਕਾਂਗਰਸ ਭਾਜਪਾ ਦੇ ਆਗੂਆ ਵਲੋਂ ਅਪਮਾਨਜਨਕ ਜਾਤੀਸੂਚਕ ਸਬਦਾਂ ਨੂੰ ਨਹੀਂ ਸਹਿਣ ਕਰੇਗੀ ਬਸਪਾ – ਜਸਵੀਰ ਸਿੰਘ ਗੜ੍ਹੀ

Sanjhi Khabar

ਹਸਪਤਾਲ ‘ਚ ਦਾਖਲ ਹੋਏ ਸਚਿਨ ਤੇਂਦੁਲਕਰ, ਡਾਕਟਰਾਂ ਨੇ ਕਿਹਾ – ਚਿੰਤਾ ਦੀ ਗੱਲ ਨਹੀਂ

Sanjhi Khabar

Leave a Comment