14.8 C
Los Angeles
May 18, 2024
Sanjhi Khabar
Crime News Ludhianan

ਲੁਧਿਆਣਾ ਕੇਂਦਰੀ ਜੇਲ੍ਹ ‘ਚ ਕੈਦੀਆਂ ਨੇ ਵਾਰਡਨ ‘ਤੇ ਕੀਤਾ ਹਮਲਾ

Jasvir Manku

ਲੁਧਿਆਣਾ ਦੀ ਕੇਂਦਰੀ ਜੇਲ੍ਹ ਵਿੱਚ ਇੱਕ ਕੈਦੀ ਵਲੋਂ ਜੇਲ੍ਹ ਵਾਰਡਨ ਦੇ ਸਿਰ ‘ਤੇ ਕੁਰਸੀ ਨਾਲ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਖਮੀ ਵਾਰਡਨ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।  ਦੱਸ ਦਈਏ ਕਿ ਜੇਲ੍ਹ ਵਾਰਡਨ ਕੈਦੀਆਂ ਦੀ ਗਿਣਤੀ ਗਿਣ ਕੇ ਉਨ੍ਹਾਂ ਨੂੰ ਬੈਰਕ ਤੋਂ ਬਾਹਰ ਲਿਆ ਰਿਹਾ ਸੀ। ਇਸ ਦੌਰਾਨ ਅੰਡਰ ਟਰਾਇਲ ਮਨਦੀਪ ਸਿੰਘ ਉਰਫ ਦੀਪਾ ਅਤੇ ਉਸ ਦੇ ਕੁਝ ਸਾਥੀਆਂ ਨੇ ਬੈਰਕ ਤੋਂ ਬਾਹਰ ਆਉਣ ਤੋਂ ਇਨਕਾਰ ਕਰ ਦਿੱਤਾ ਅਤੇ ਉਸ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ।

ਇਸ ਤੋਂ ਬਾਅਦ ਐਡੀਸ਼ਨਲ ਸੁਪਰਡੈਂਟ ਦੇ ਹੁਕਮਾਂ ‘ਤੇ ਦੀਪਾ ਅਤੇ ਉਸ ਦੇ ਸਾਥੀਆਂ ਨੂੰ ਸੈੱਲ ਬਲਾਕ ‘ਚ ਬੰਦ ਕਰ ਦਿੱਤਾ ਗਿਆ। ਕੁਝ ਸਮੇਂ ਬਾਅਦ ਦੀਪਾ ਨੇ ਵਾਰਡਨ ਅਮਨਦੀਪ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਬਹਿਸ ਬਹੁਤ ਜ਼ਿਆਦਾ ਵੱਧ ਗਈ। ਇਸ ਤੋਂ ਬਾਅਦ ਦੀਪਾ ਨੇ ਆਪਣੇ ਦੋਸਤਾਂ ਨੂੰ ਬੁਲਾ ਕੇ ਕੁਰਸੀ ਨਾਲ ਅਮਨਦੀਪ ਦੇ ਸਿਰ ‘ਤੇ ਹਮਲਾ ਕਰ ਦਿੱਤਾ। ਕੁਰਸੀ ਲੱਗਣ ਕਰਕੇ ਅਮਨਦੀਪ ਦੀ ਪੱਗ ਲੱਥ ਗਈ।

ਇਸ ਤੋਂ ਬਾਅਦ ਦੀਪਾ ਨੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਇਸ ਮਾਮਲੇ ‘ਚ ਸਹਾਇਕ ਸੁਪਰਡੈਂਟ ਗਗਨਦੀਪ ਸ਼ਰਮਾ ਦੀ ਸ਼ਿਕਾਇਤ ‘ਤੇ ਥਾਣਾ ਡਵੀਜ਼ਨ ਨੰਬਰ 7 ਦੀ ਪੁਲਿਸ ਨੇ ਮੁਲਜ਼ਮ ਗੁਰਮੁੱਖ ਸਿੰਘ ਉਰਫ਼ ਗੋਰਾ, ਗੌਰਵ ਕੁਮਾਰ, ਖੜਕ ਸਿੰਘ ਉਰਫ਼ ਜੱਗੂ, ਸਰਬਜੀਤ ਸਿੰਘ ਦੇ ਖ਼ਿਲਾਫ਼ ਆਈ.ਪੀ.ਸੀ 332, 353, 186 ਤਹਿਤ ਮਾਮਲਾ ਦਰਜ ਕਰ ਲਿਆ ਹੈ। ਉਰਫ ਸਾਬੀ, ਮਨਦੀਪ ਸਿੰਘ ਉਰਫ ਦੀਪਾ ਖਿਲਾਫ 506,149 ਅਤੇ 52-ਏ ਜੇਲ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ।

Related posts

ਐਨ.ਐਫ.ਐਲ ਪਲਾਂਟ ਦੇ ਏਰੀਏ ਨੂੰ ਨੋ ਡਰੌਨ ਜ਼ੋਨ ਘੋਸ਼ਿਤ

Sanjhi Khabar

ਆਈਟੀਆਈ ਦਾ ਪ੍ਰਿੰਸੀਪਲ 50 ਹਜ਼ਾਰ ਦੀ ਰਿਸ਼ਵਤ ਦੇ ਦੋਸ਼ ‘ਚ ਗ੍ਰਿਫ਼ਤਾਰ, ਨੌਕਰੀ ਲਈ ਮੰਗੀ ਸੀ ਰਿਸ਼ਵਤ

Sanjhi Khabar

ਕੈਪਟਨ ਨੂੰ ਮਦਦ ਦੀ ਗੁਹਾਰ ਲਾਉਣ ਵਾਲੇ ਕੋਰੋਨਾ ਪੀੜਤ ਡੀਐਸਪੀ ਦੀ ਮੌਤ

Sanjhi Khabar

Leave a Comment