14.7 C
Los Angeles
May 14, 2024
Sanjhi Khabar
Chandigarh Crime News Ludhiana

ਕੈਪਟਨ ਨੂੰ ਮਦਦ ਦੀ ਗੁਹਾਰ ਲਾਉਣ ਵਾਲੇ ਕੋਰੋਨਾ ਪੀੜਤ ਡੀਐਸਪੀ ਦੀ ਮੌਤ

Sanamdeep Singh
ਲੁਧਿਆਣਾ: ਡੀਐਸਪੀ ਹਰਜਿੰਦਰ ਸਿੰਘ ਜ਼ਿੰਦਗੀ ਦੀ ਲੜਾਈ ਹਾਰ ਗਏ ਹਨ। ਉਨ੍ਹਾਂ ਨੇ ਲੁਧਿਆਣਾ ਦੇ ਐਸਪੀਐਸ ਹਸਪਤਾਲ ਵਿਚ ਆਖਰੀ ਸਾਹ ਲਏ। ਦੱਸ ਦਈਏ ਕਿ ਡੀ.ਐੱਸ.ਪੀ ਦੀ ਵੀਡੀਓ ਸੋਸ਼ਲ ਮੀਡਿਆ ਉਤੇ ਕਾਫੀ ਵਾਇਰਲ ਹੋਈ ਸੀ।

ਇਸ ਵੀਡੀਓ ‘ਚ ਡੀਐੱਸਪੀ ਮੁੱਖ ਮੰਤਰੀ ਪੰਜਾਬ ਨੂੰ ਹੱਥ ਬੰਨ ਕੇ ਅਪੀਲ ਕਰ ਰਹੇ ਹਨ ਕਿ ਉਹ ਉਨ੍ਹਾਂ ਦੀ ਜਾਨ ਬਚਾਈ ਜਾਵੇ। ਦਰਅਸਲ, 8 ਅਪ੍ਰੈਲ ਨੂੰ ਡੀ.ਐੱਸ.ਪੀ ਨੂੰ ਕੋਰੋਨਾ ਕਰ ਕੇ ਹਸਪਤਾਲ ‘ਚ ਭਰਤੀ ਹੋਣਾ ਪਿਆ ਸੀ ਅਤੇ 22 ਅਪ੍ਰੈਲ ਨੂੰ ਕੋਰੋਨਾ ਦੀ ਨੈਗੇਟਿਵ ਰਿਪੋਰਟ ਆਉਣ ਦੇ ਬਾਵਜੂਦ ਵੀ ਉਨ੍ਹਾਂ ਦੇ ਫੇਫੜੇ ਸਹੀ ਤਰੀਕੇ ਨਾਲ ਕੰਮ ਨਹੀਂ ਕਰ ਰਹੇ।

ਇਥੋਂ ਦੇ ਐੱਸਪੀਐੱਸ ਹਸਪਤਾਲ ਵਿਚ ਜੇਰੇ ਇਲਾਜ ਲੁਧਿਆਣਾ ਸੈਂਟਰਲ ਜੇਲ੍ਹ ਦੇ ਡੀਐੱਸਪੀ ਹਰਜਿੰਦਰ ਸਿੰਘ ਦੀ ਮੌਤ ਹੋ ਗਈ। ਉਹ ਕਰੋਨਾ ਤੋਂ ਪੀੜਤ ਸਨ ਤੇ ਉਨ੍ਹਾਂ ਦੇ ਫੇਫੜੇ ਖ਼ਰਾਬ ਹੋ ਗਏ ਸਨ। ਉਨ੍ਹਾਂ ਪੰਜਾਬ ਸਰਕਾਰ ਤੋਂ ਮਦਦ ਵੀ ਮੰਗੀ ਸੀ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਮਦਦ ਦਾ ਭਰੋਸਾ ਦਿੱਤਾ ਸੀ। ਡਾਕਟਰਾਂ ਦਾ ਪੈਨਲ ਵੀ ਬਣਿਆ ਸੀ ਪਰ ਸਮੇਂ ਸਿਰ ਇਲਾਜ ਨਾ ਹੋਣ ਕਾਰਨ ਡੀਐੱਸਪੀ ਦੀ ਮੌਤ ਹੋ ਗਈ।

Related posts

2024 ਦੀਆਂ ਚੋਣਾਂ ‘ਚ ਭਾਜਪਾ ਦੇ ਟਾਕਰੇ ਲਈ ਸਾਰੀਆਂ ਖੇਤਰੀ ਪਾਰਟੀਆਂ ਕੌਮੀ ਮੋਰਚਾ ਬਣਾਉਣ: ਸੁਖਬੀਰ

Sanjhi Khabar

5 ਕਿਲੋ 100 ਗ੍ਰਾਮ ਅਫੀਮ ਸਮੇਤ ਕੰਟੇਨਰ ਚਾਲਕ ਗ੍ਰਿਫਤਾਰ

Sanjhi Khabar

ਮੋਦੀ ਸਰਕਾਰ ਨੂੰ ਰਾਹੁਲ ਗਾਂਧੀ ਦਾ ਸਵਾਲ – ‘ਜੇ ਟੀਕੇ ਸਭ ਲਈ ਮੁਫਤ ਹਨ, ਤਾਂ ਪ੍ਰਾਈਵੇਟ ਹਸਪਤਾਲ ਕਿਉਂ ਵਸੂਲਣਗੇ ਪੈਸੇ ?’

Sanjhi Khabar

Leave a Comment