21.8 C
Los Angeles
April 30, 2024
Sanjhi Khabar
Crime News New Delhi Politics

ਰਾਫੇਲ ਸੌਦੇ ਨੂੰ ਲੈ ਕੇ ਰਾਹੁਲ ਗਾਂਧੀ ਨੇ PM ਮੋਦੀ ‘ਤੇ ਕੀਤਾ ਵਾਰ, ਕਿਹਾ- ਚੋਰ ਦੀ ਦਾੜ੍ਹੀ ‘ਚ ਇੱਕ ਨਹੀਂ ਕਈ ਤਿਨਕੇ

Agency
New Delhi : ਫਰਾਂਸ ਵੱਲੋਂ ਭਾਰਤ ਦੇ ਨਾਲ 59 ਹਜ਼ਾਰ ਕਰੋੜ ਰੁਪਏ ਦੇ ਰਾਫੇਲ ਸੌਦੇ ਵਿੱਚ ਕਥਿਤ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਜਾਂਚ ਦੇ ਆਦੇਸ਼ ਦਿੱਤੇ ਜਾਣ ਤੋਂ ਬਾਅਦ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਮੋਦੀ ਸਰਕਾਰ ’ਤੇ ਨਿਸ਼ਾਨਾ ਸਾਧਿਆ ਹੈ ।
ਕਾਂਗਰਸ ਸੰਯੁਕਤ ਸੰਸਦੀ ਕਮੇਟੀ (JPC) ਜਾਂਚ ਦੀ ਮੰਗ ਕਰ ਰਹੀ ਹੈ। ਜਿਸ ਤੋਂ ਬਾਅਦ ਐਤਵਾਰ ਯਾਨੀ ਰਾਹੁਲ ਗਾਂਧੀ ਇਸ ਮੁੱਦੇ ਨੂੰ ਲੈ ਕੇ ਮੋਦੀ ਸਰਕਾਰ ‘ਤੇ ਹਮਲਾ ਬੋਲਿਆ ਹੈ।
ਦਰਅਸਲ, ਰਾਹੁਲ ਗਾਂਧੀ ਨੇ ਟਵਿੱਟਰ ‘ਤੇ ਇੱਕ ਪੋਲ ਸ਼ੁਰੂ ਕੀਤਾ ਹੈ ਅਤੇ ਪੁੱਛਿਆ ਹੈ ਕਿ ਜੇਪੀਸੀ ਜਾਂਚ ਲਈ ਮੋਦੀ ਸਰਕਾਰ ਤਿਆਰ ਕਿਉਂ ਨਹੀਂ ਹੈ? ਰਾਫੇਲ ਸੌਦੇ ਵਿਚ ਵੱਡਾ ਘਪਲਾ ਹੋਇਆ ਹੈ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਪੂਰੇ ਮਾਮਲੇ ਦੀ ਸੰਯੁਕਤ ਸੰਸਦੀ ਕਮੇਟੀ (ਜੇ. ਪੀ. ਸੀ.) ਤੋਂ ਜਾਣਬੁੱਝ ਕੇ ਜਾਂਚ ਕਰਾਉਣ ਤੋਂ ਬਚ ਰਹੇ ਹਨ ।
ਰਾਹੁਲ ਨੇ ਅੱਗੇ ਕਿਹਾ ਕਿ ਇਸ ਪੂਰੇ ਘਪਲੇ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੋਸਤ ਫਸ ਰਹੇ ਹਨ ਅਤੇ ਉਹ ਆਪਣੇ ਸਾਰੇ ਦੋਸਤਾਂ ਨੂੰ ਬਚਾਉਣਾ ਚਾਹੁੰਦੇ ਹਨ, ਇਸ ਲਈ ਇਸ ਮਾਮਲੇ ਦੀ JPC ਜਾਂਚ ਨਹੀਂ ਕਰਾਉਣਾ ਚਾਹੁੰਦੇ ਹਨ।
ਦੱਸ ਦੇਈਏ ਕਿ ਫ੍ਰੈਂਚ ਵੈਬਸਾਈਟ ਅਨੁਸਾਰ ਦੋਵਾਂ ਸਰਕਾਰਾਂ ਵਿਚਾਲੇ ਹੋਏ ਇਸ ਸੌਦੇ ਸਬੰਧੀ ਜਾਂਚ 14 ਜੂਨ ਨੂੰ ਰਸਮੀ ਤੌਰ ‘ਤੇ ਸ਼ੁਰੂ ਹੋਈ। ਇਸ ਸੌਦੇ ‘ਤੇ ਫਰਾਂਸ ਅਤੇ ਭਾਰਤ ਵਿਚਾਲੇ ਸਾਲ 2016 ਵਿੱਚ ਹਸਤਾਖਰ ਹੋਏ ਸੀ। ਸੌਦੇ ਵਿੱਚ ਕਥਿਤ ਬੇਨਿਯਮੀਆਂ ਨੂੰ ਲੈ ਕੇ ਅਪ੍ਰੈਲ ਦੀ ਇੱਕ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਅਤੇ ਫਰਾਂਸ ਦੀ ਐਨਜੀਓ ਵੱਲੋਂ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ PNF ਵੱਲੋਂ ਜਾਂਚ ਦੇ ਆਦੇਸ਼ ਦਿੱਤੇ ਗਏ ਹਨ।

Related posts

ਗਰੀਬਾਂ ਨੂੰ ਮਕਾਨਾਂ ਦੀ ਮੁਰੰਮਤ ਲਈ ਦਿੱਤੀ ਜਾਣ ਵਾਲੀ ਰਾਸ਼ੀ ਆਪਣੀ ਮਾਂ ਅਤੇ ਚਹੇਤਿਆਂ ਵਿੱਚ ਵੰਡੀ : ਗੁਰਸੇਵਕ ਸਿੰਘ ਮਾਨ

Sanjhi Khabar

ਚੋਣਾਂ ਤੋਂ ਪਹਿਲਾ ਪੰਜਾਬ ਦੇ ਸਾਬਕਾ ਕੈਬਿਨੇਟ ਮੰਤਰੀ  ਮਲਕੀਤ ਸਿੰਘ ਬੀਰਮੀ ਨੇ ਬਣਾਈ ਆਪਣੀ ਨਵੀਂ ਪਾਰਟੀ

Sanjhi Khabar

ਅੰਮ੍ਰਿਤਸਰ ‘ਚ ਅਭਿਨੇਤਰੀ ਕੰਗਨਾ ਰਣੌਤ ਖ਼ਿਲਾਫ਼ ਕੇਸ ਦਰਜ

Sanjhi Khabar

Leave a Comment