15.3 C
Los Angeles
May 16, 2024
Sanjhi Khabar
Chandigarh Politics

ਚੋਣਾਂ ਤੋਂ ਪਹਿਲਾ ਪੰਜਾਬ ਦੇ ਸਾਬਕਾ ਕੈਬਿਨੇਟ ਮੰਤਰੀ  ਮਲਕੀਤ ਸਿੰਘ ਬੀਰਮੀ ਨੇ ਬਣਾਈ ਆਪਣੀ ਨਵੀਂ ਪਾਰਟੀ

ਰਵਿੰਦਰ ਕੁਮਾਰ

ਚੰਡੀਗੜ੍ਹ , 26  ਅਕਤੂਬਰ : ਪੰਜਾਬ ਦੇ ਸਾਬਕਾ ਕੈਬਿਨੇਟ ਮੰਤਰੀ ਮਲਕੀਤ ਸਿੰਘ ਬੀਰਮੀ ਨੇ ਪੰਜਾਬ ‘ਚ ਆਉਣ ਵਾਲਿਆਂ 2022  ਦੀਆਂ ਚੋਣਾਂ ਲਈ ਤਿਆਰੀ ਖਿੱਚਦੇ ਹੋਏ ਬਣਾਈ  ਨਵੀਂ  “ਪੰਜਾਬ ਲੋਕਹਿਤ ਪਾਰਟੀ” I  ਜਿਸ ਦੀ ਘੋਸ਼ਣਾ , ਅੱਜ ਚੰਡੀਗੜ੍ਹ ਪ੍ਰੈਸ ਕਲੱਬ ਵਿੱਖੇ ਕਰਦਿਆਂ ਬੀਰਮੀ ਨੇ ਕਿਹਾ ਕਿ , ਓਬੀਸੀ ਸਮਾਜ ਦੇ ਬਹੁਗਿਣਤੀ ਵਿੱਚ ਹੋਣ ਦੇ ਬਾਵਜੂਦ ਇਹਦੇ ਅਨਸੰਗਠਿਤ ਅਤੇ ਖਿੰਡਿਆ-ਪੁੰਡੀਆਂ ਹੋਣ ਕਰਕੇ , ਸਿਆਸੀ ਤੌਰ ਤੇ ਪਿਛੜਿਆ ਹੋਣ ਕਰਕੇ , ਵਿਕਟਮ ਸਫਰਰ , ਸ਼ੋਸ਼ਿਤ  ਮਹਿਸੂਸ ਕਰਦੇ ਹੋਏ , ਇਨਸਾਫ ਲੈਣ ਦੀ ਕੋਸ਼ਿਸ਼ ਦੇ ਮਕਸਦ ਨਾਲ  ਇਹ ਸਮਾਜ ਇੱਕ ਸਿਆਸੀ ਪਲੇਟਫਾਰਮ ਤੇ ਇਕੱਠਾ ਹੋਇਆ ਹੈ I ਤੇ ਸਟੇਟ ਦੀਆਂ ਲੱਗਭੱਗ 35  ਸੰਸਥਾਵਾਂ ਜਿਹੜੀਆਂ ਇਸ ਸਮਾਜ ਦੇ ਵੱਖੋ ਵੱਖਰੇ ਭਾਈਚਾਰਿਆਂ ਨਾਲ ਸੰਬੰਧ ਰੱਖਦਿਆਂ ਹਨ , ਨੇ ਆਪਸ ਵਿੱਚ ਬੈਠ ਕੇ ਇਹ ਫੈਸਲਾ ਕੀਤਾ , ਕਿ ਇੱਕ ਸਿਆਸੀ ਪਾਰਟੀ ਰਜਿਸਟਰ ਕਾਰਵਾਈ ਜਾਵੇ I    ਜਿਸ ਲਈ ਤਕਰੀਬਨ ਇੱਕ ਸਾਲ ਤੋਂ ਮੀਟਿੰਗਾਂ ਚੱਲ ਰਹੀਆਂ ਸਨ I ਹੁਣ “ਪੰਜਾਬ ਲੋਕਹਿਤ” ਪਾਰਟੀ ਦੇ ਬੈਨਰ ਹੇਠ ਇਹ ਪਾਰਟੀ ਵਿਧਾਨ ਸਭਾ ਚੋਣਾਂ  2022  ਲਈ ਬੜੇ ਜ਼ੋਰ ਸ਼ੋਰ ਨਾਲ ਸ਼ਿਰਕਤ ਕਰ ਰਹੀ ਹੈ I  ਅਤੇ  ਇਹਨਾਂ ਸੰਸਥਾਵਾਂ ਨੇ ਮਹਿਸੂਸ ਕੀਤਾ ਕੇ ਓਬੀਸੀ ਸਮਾਜ ਦੇ ਹਰ ਫਿਕਰੇ ਲਈ ਸਰਕਾਰੀ ਸਕੀਮਾਂ ਬਣਦੀਆਂ ਹਨ ਪਰ ਇਨਹਾਂ ਸਕੀਮਾਂ ਦਾ ਫਾਇਦਾ ਇੱਕ ਸੀਮਿਤ ਵਰਗ ਹੀ ਚੁੱਕ ਜਾਂਦਾ ਹੈ I  ਜੋਕਿ ਲੋੜਵੰਦ ਲੋਕਾਂ ਤੱਕ ਨਹੀਂ ਪਹੁੰਚਦਾ I  ਸਮਾਜ ਅੰਦਰ ਇਸ ਘਾਟ ਨੂੰ ਦੂਰ  ਕਰਨ ਲਈ ਅੱਜ ਇਸ ਪਾਰਟੀ ਦਾ ਗਠਨ ਕੀਤਾ ਗਿਆ ਹੈ , ਤਾਂਜੋ ਓਬੀਸੀ ਸਮਾਜ ਦੇ ਹਰ ਵਰਗ ਨੂੰ ਬਰਾਬਰ ਫਾਇਦਾ ਪਹੁੰਚਾਇਆ ਜਾ ਸਕੇ I

Related posts

ਜੀ.ਐਸ.ਟੀ. ਕੌਂਸਲ ਦਾ ਮੰਤਰੀ ਸਮੂਹ ਸ਼ਹਿਨਸ਼ਾਹਾਂ ਦੀ ਤਰਾਂ ਵਿਵਹਾਰ ਕਰਨਾ ਬੰਦ ਕਰੇ: ਮਨਪ੍ਰੀਤ ਬਾਦਲ

Sanjhi Khabar

ਬੇਅਦਬੀ ਕਾਂਡ: ਸਿੱਧੂ ਨੇ ਬਾਦਲ ਪਰਿਵਾਰ ਤੇ ਕੈਪਟਨ ‘ਤੇ ਮੁੜ ਲਾਏ ਨਿਸ਼ਾਨਾ

Sanjhi Khabar

ਬੀਜੇਪੀ ਨੇ ਲਾਈ ਸ਼੍ਰੋਮਣੀ ਅਕਾਲੀ ਦਲ ‘ਚ ਸੰਨ੍ਹ, ਕਈ ਲੀਡਰ ਕੀਤੇ ਸ਼ਾਮਲ

Sanjhi Khabar

Leave a Comment