21.1 C
Los Angeles
May 15, 2024
Sanjhi Khabar
Bathinda Chandigarh Crime News

ਗਰੀਬਾਂ ਨੂੰ ਮਕਾਨਾਂ ਦੀ ਮੁਰੰਮਤ ਲਈ ਦਿੱਤੀ ਜਾਣ ਵਾਲੀ ਰਾਸ਼ੀ ਆਪਣੀ ਮਾਂ ਅਤੇ ਚਹੇਤਿਆਂ ਵਿੱਚ ਵੰਡੀ : ਗੁਰਸੇਵਕ ਸਿੰਘ ਮਾਨ

PS MITHA

ਬਠਿੰਡਾ, 9 ਸਤੰਬਰ :  ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਕੌਂਸਲਰ ਗੁਰਸੇਵਕ ਸਿੰਘ ਮਾਨ ਵੱਲੋਂ ਲੱਖਾਂ ਕਰੋੜਾਂ ਦੀ ਜਾਇਦਾਦ ਦੇ ਮਾਲਕ ਗਰੀਬ ਕੌਂਸਲਰ ਕੁਲਵਿੰਦਰ ਕੌਰ ’ਤੇ ਆਪਣੇ ਪਤੀ ਨਾਲ ਮਿਲਕੇ ਗਰੀਬਾਂ ਦੇ ਫੰਡਾਂ ਵਿੱਚ ਗਬਨ ਕਰਨ ਦੇ ਦਸਤਾਵੇਜ਼ਾਂ ਸਮੇਤ ਗੰਭੀਰ ਦੋਸ਼ ਲਗਾਏ ਗਏ ਹਨ। ਪ੍ਰੈਸ ਕਾਨਫਰੰਸ ਦੌਰਾਨ ਉਨ੍ਹਾਂ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਬਠਿੰਡਾ ਸ਼ਹਿਰੀ ਹਲਕਾ ਇੰਚਾਰਜ ਇਕਬਾਲ ਸਿੰਘ ਬਬਲੀ ਢਿੱਲੋਂ, ਯੂਥ ਵਿੰਗ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਹਰਪਾਲ ਸਿੰਘ ਢਿੱਲੋਂ, ਸਾਬਕਾ ਕੌਂਸਲਰ ਹਰਵਿੰਦਰ ਸ਼ਰਮਾ ਗੰਜੂ, ਹਰਜਿੰਦਰ ਸ਼ਿੰਦਾ ਅਤੇ ਯੂਥ ਆਗੂ ਗੌਰਵ ਸ਼ਰਮਾ ਹਾਜ਼ਰ ਸਨ।
ਇਸ ਦੌਰਾਨ ਗੁਰਸੇਵਕ ਸਿੰਘ ਮਾਨ ਨੇ ਦੱਸਿਆ ਕਿ ਪਿਛਲੀ ਕਾਂਗਰਸ ਸਰਕਾਰ ਸਮੇਂ ਗਰੀਬ ਲੋਕਾਂ ਨੂੰ ਮਕਾਨਾਂ ਦੀ ਮੁਰੰਮਤ ਲਈ 10 ਹਜ਼ਾਰ ਰੁਪਏ ਤੋਂ ਲੈ ਕੇ 50 ਹਜ਼ਾਰ ਰੁਪਏ ਤੱਕ ਦੀ ਵਿੱਤੀ ਸਹਾਇਤਾ ਦਿੱਤੀ ਗਈ ਸੀ। ਉਨ੍ਹਾਂ ਦੱਸਿਆ ਕਿ ਉਕਤ ਵਿੱਤੀ ਸਹਾਇਤਾ ਦੇ ਨਾਂ ‘ਤੇ ਵਾਰਡ ਨੰਬਰ 41 ਦੀ ਕਾਂਗਰਸੀ ਕੌਂਸਲਰ ਕੁਲਵਿੰਦਰ ਕੌਰ ਨੇ ਆਪਣੇ ਪਤੀ ਜਗਪਾਲ ਸਿੰਘ ਗੋਰਾ ਸਿੱਧੂ ਨਾਲ ਮਿਲ ਕੇ ਗਰੀਬਾਂ ਦੀ ਫੰਡ ਰਾਸ਼ੀ ਦਾ ਖੁੱਲ੍ਹੇਆਮ ਗਬਨ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਹੈਰਾਨੀਜਨਕ ਗੱਲ ਇਹ ਹੈ ਕਿ ਕੌਂਸਲਰ ਕੁਲਵਿੰਦਰ ਕੌਰ ਅਤੇ ਉਸ ਦੇ ਪਤੀ ਜਗਪਾਲ ਸਿੰਘ ਗੋਰਾ, ਜੋ ਕਿ 50-50 ਲੱਖ ਦੀਆਂ ਦੁਕਾਨਾਂ ਅਤੇ ਕਰੋੜਾਂ ਦੀ ਜਾਇਦਾਦ ਦੇ ਮਾਲਕ ਹਨ, ਨੇ ਮਕਾਨ ਦੀ ਮੁਰੰਮਤ ਲਈ ਪ੍ਰਾਪਤ ਹੋਈ 10-10 ਹਜ਼ਾਰ ਰੁਪਏ ਦੀ ਰਾਸ਼ੀ ਆਪਣੀ ਮਾਤਾ ਸੁਖਦੇਵ ਕੌਰ ਪਤਨੀ ਕਰਨੈਲ ਸਿੰਘ ਤੋਂ ਇਲਾਵਾ ਆਪਣੇ ਗੁਆਂਢ ‘ਚ ਰਹਿੰਦੇ ਸਰਕਾਰੀ ਮੁਲਾਜ਼ਮ ਰਵਿੰਦਰਪਾਲ ਸਿੰਘ ਦੀ ਪਤਨੀ ਅਮਨਦੀਪ ਕੌਰ ਸਮੇਤ ਵੀਰਪਾਲ ਕੌਰ ਪਤਨੀ ਜਸਵੰਤ ਸਿੰਘ, ਰਾਜਿੰਦਰ ਕੌਰ ਪਤਨੀ ਜਤਿੰਦਰ ਸਿੰਘ, ਸਰਬਜੀਤ ਕੌਰ ਪਤਨੀ ਜਗਸੀਰ ਸਿੰਘ, ਦਲਜੀਤ ਸਿੰਘ ਪੁੱਤਰ ਦਿਲਬਾਗ ਸਿੰਘ, ਸਿਮਰਨਪ੍ਰੀਤ ਕੌਰ ਪਤਨੀ ਦਲਜੀਤ ਸਿੰਘ, ਗੋਗਾ ਪਤਨੀ ਦਰਸ਼ਨ ਸਿੰਘ, ਦਰਸ਼ਨ ਸਿੰਘ ਪੁੱਤਰ ਅਮਰ ਸਿੰਘ, ਸੁਸ਼ਮਾ ਜੌਹਰ ਪਤਨੀ ਨਰਿੰਦਰ ਜੌਹਰ, ਰੂਬੀ ਜੌਹਰ ਪੁੱਤਰ ਰੋਹਿਤ ਜੌਹਰ ਦੇ ਨਾਂ ‘ਤੇ ਜਾਰੀ ਕਰਵਾ ਲਈ, ਜਦਕਿ ਉਕਤ ਲੋਕ ਆਰਥਿਕ ਤੌਰ ‘ਤੇ ਕਮਜ਼ੋਰ ਵਰਗ ਵਿੱਚ ਨਹੀਂ ਆਉਂਦੇ, ਜਿਨ੍ਹਾਂ ਨੇ ਅਜਿਹਾ ਕਰਕੇ ਗਰੀਬਾਂ ਦੇ ਅਧਿਕਾਰਾਂ ਦੀ ਉਲੰਘਣਾ ਕੀਤੀ ਹੈ।
ਗੁਰਸੇਵਕ ਮਾਨ ਨੇ ਦੱਸਿਆ ਕਿ ਆਰ.ਟੀ.ਆਈ ਰਾਹੀਂ ਮੰਗੀ ਜਾਣਕਾਰੀ ਅਨੁਸਾਰ ਉਕਤ ਫੰਡ ਦੀ ਵਰਤੋਂ 3 ਤੋਂ 6 ਮਹੀਨਿਆਂ ਦੇ ਅੰਦਰ-ਅੰਦਰ ਕਰਨ ਉਪਰੰਤ ਇਸ ਦਾ ਵਰਤੋਂ ਸਰਟੀਫਿਕੇਟ ਸਾਰੇ ਦਸਤਾਵੇਜ਼ ਸਮੇਤ ਵਿਭਾਗ ਨੂੰ ਦੇਣੇ ਪੈਂਦੇ ਹਨ, ਪਰ ਸਰਕਾਰ ਬਦਲਣ ਤੋਂ ਬਾਅਦ ਵੀ ਉਕਤ ਫੰਡ ਦੇ ਵਰਤੋਂ ਸਰਟੀਫਿਕੇਟ ਉਕਤ ਕੌਂਸਲਰ ਅਤੇ ਉਸ ਦੇ ਪਤੀ ਵੱਲੋਂ ਜਮਾਂ ਨਹੀਂ ਕਰਵਾਏ ਗਏ। ਉਨ੍ਹਾਂ ਦੱਸਿਆ ਕਿ ਉਕਤ ਪਤੀ-ਪਤਨੀ ਨੇ ਇੱਕੋ ਪਰਿਵਾਰ ਦੇ ਦੋ-ਦੋ, ਤਿੰਨ-ਤਿੰਨ ਮੈਂਬਰਾਂ ਦੇ ਫਾਰਮ ਭਰਵਾਏ ਅਤੇ ਇਨ੍ਹਾਂ ਤਹਿਤ ਗਰੀਬਾਂ ਦੀ ਉਕਤ ਰਾਸ਼ੀ ਗਬਨ ਕਰ ਲਈ। ਉਨ੍ਹਾਂ ਕਿਹਾ ਕਿ ਇੱਕ ਮਾਮਲੇ ਵਿੱਚ ਇਹ ਵੀ ਸਾਹਮਣੇ ਆਇਆ ਸੀ ਕਿ ਉਕਤ ਕੌਂਸਲਰ ਕੁਲਵਿੰਦਰ ਕੌਰ ਦੇ ਪਤੀ ਨੇ ਆਪਣੇ ਚਹੇਤੇ ਪਰਿਵਾਰ ਦੀ ਇੱਕ ਔਰਤ ਨੂੰ 10 ਹਜ਼ਾਰ ਰੁਪਏ ਦੀ ਗ੍ਰਾਂਟ ਦੇਣ ਤੋਂ ਬਾਅਦ ਉਕਤ ਔਰਤ ਤੋਂ 5 ਹਜ਼ਾਰ ਰੁਪਏ ਵੀ ਲੈ ਲਏ ਸਨ। ਜਿਸ ਬਾਰੇ ਉਕਤ ਮਹਿਲਾ ਦੇ ਬੇਟੇ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕਰਕੇ ਇਸ ਗੱਲ ਦਾ ਖੁਲਾਸਾ ਕੀਤਾ ਸੀ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਉਪਰੋਕਤ ਸਹਾਇਤਾ ਪ੍ਰਾਪਤ ਪਰਿਵਾਰਾਂ ਵਿੱਚੋਂ ਜ਼ਿਆਦਾਤਰ ਦੂਜੇ ਵਾਰਡਾਂ ਨਾਲ ਸਬੰਧਤ ਹਨ, ਪਰ ਉਕਤ ਦੰਪਤੀ ਨੇ ਉਨ੍ਹਾਂ ਨੂੰ ਆਪਣੇ ਵਾਰਡ ਨਾਲ ਸਬੰਧਤ ਦੱਸ ਕੇ ਸਰਕਾਰ ਨਾਲ ਧੋਖਾ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਵੱਲੋਂ ਉਪਰੋਕਤ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਵਾਈ ਜਾਵੇ, ਤਾਂ ਕੁਲਵਿੰਦਰ ਕੌਰ ਦੇ ਕੌਂਸਲਰ ਦਾ ਅਹੁਦਾ ਵੀ ਖਤਮ ਕੀਤਾ ਜਾ ਸਕਦਾ ਹੈ।
ਇਸ ਦੌਰਾਨ ਇਕਬਾਲ ਸਿੰਘ ਬਬਲੀ ਢਿੱਲੋਂ ਨੇ ਕਿਹਾ ਕਿ ਉਨ੍ਹਾਂ ਕੋਲ ਬਠਿੰਡਾ ਸ਼ਹਿਰ ਦੇ ਸਾਰੇ ਕਾਂਗਰਸੀ ਵਾਰਡਾਂ ਦੇ ਗਬਨ ਸਬੰਧੀ ਠੋਸ ਦਸਤਾਵੇਜ਼ ਮੌਜੂਦ ਹਨ, ਪਰ ਉਹ ਦੇਖਣਾ ਚਾਹੁੰਦੇ ਹਨ ਕਿ ਵਾਰਡ ਨੰਬਰ 41 ਵਿੱਚ ਹੋਏ ਗਬਨ ਸਬੰਧੀ ਸਰਕਾਰ ਵੱਲੋਂ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਦਾ ਗਠਜੋੜ ਹੈ, ਜਦੋਂ ਕਿ ਮੁੱਖ ਮੰਤਰੀ ਭਗਵੰਤ ਮਾਨ ਵਾਰ-ਵਾਰ ਭ੍ਰਿਸ਼ਟਾਚਾਰ ਮੁਕਤ ਮੁਹਿੰਮ ਦੀ ਗੱਲ ਕਰ ਰਹੇ ਹਨ, ਅਜਿਹੇ ‘ਚ ਉਨ੍ਹਾਂ ਨੂੰ ਆਸ ਹੈ ਕਿ ਵਾਰਡ ਨੰ: 41 ‘ਚ ਹੋਏ ਘਪਲੇ ਸਬੰਧੀ ਸਰਕਾਰ ਵੱਲੋਂ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਉਪਰੋਕਤ ਕਾਰਵਾਈ ਤੋਂ ਬਾਅਦ ਉਹ ਸਾਰੇ ਵਾਰਡਾਂ ਦੇ ਦਸਤਾਵੇਜ਼ ਪੇਸ਼ ਕਰਕੇ ਕੌਂਸਲਰਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕਰਨਗੇ। ਉਨ੍ਹਾਂ ਕਿਹਾ ਕਿ ਗੁਰਸੇਵਕ ਮਾਨ ਵੱਲੋਂ ਵਾਰਡ ਨੰ: 41 ਵਿੱਚ ਹੋਏ ਗਬਨ ਦੇ ਮਾਮਲੇ ਸਬੰਧੀ ਸ਼ਿਕਾਇਤ ਮੁੱਖ ਮੰਤਰੀ ਦੇ ਨਾਮ ਦਸਤਾਵੇਜ਼ਾਂ ਸਮੇਤ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਸੌਂਪ ਦਿੱਤੀ ਗਈ ਹੈ ਅਤੇ ਜੇਕਰ ਉਕਤ ਮਾਮਲੇ ਵਿੱਚ ਕਾਰਵਾਈ ਨਾ ਕੀਤੀ ਗਈ, ਤਾਂ ਸ਼੍ਰੋਮਣੀ ਕਮੇਟੀ ਅਕਾਲੀ ਦਲ ਸੰਘਰਸ਼ ਕਰਨ ਲਈ ਮਜਬੂਰ ਹੋਵੇਗਾ।

Related posts

ਜਗਰਾਓਂ ਗੋਲੀਕਾਂਡ : ਥਾਣੇਦਾਰਾਂ ਦੇ ਕਤਲ ਦਾ ਮਾਮਲਾ ,ਪੰਜਾਬ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ ਦੋ ਦੋਸ਼ੀ ਕੀਤੇ ਗ੍ਰਿਫਤਾਰ

Sanjhi Khabar

ਅੰਮ੍ਰਿਤਸਰ ਤੋਂ ਅਬੋਹਰ ਆ ਰਹੀ ਬੱਸ ਦਰੱਖਤ ਨਾਲ ਟਕਰਾਈ, ਇੱਕ ਦੀ ਮੌਤ, ਲੋਕਾਂ ਨੇ ਕੰਡਕਟਰ ਦਾ ਚਾੜ੍ਹਿਆ ਕੁਟਾਪਾ

Sanjhi Khabar

ਚਿੱਟਫੰਡ ਕ੍ਰਿਪਟੋ ਕੰਪਨੀ ਯੈਸਵਰਲਡ (Yes World)ਵਿੱਚ ਲੋਕਾਂ ਦੇ ਕਰੋੜਾ ਰੁਪਏ ਫਸ਼ੇ

Sanjhi Khabar

Leave a Comment