14.5 C
Los Angeles
May 12, 2024
Sanjhi Khabar
ਰਾਸ਼ਟਰੀ ਅੰਤਰਰਾਸ਼ਟਰੀ ਵਪਾਰ

ਭਾਰਤ 4G ‘ਤੇ ਫਸਿਆ, ਅਮਰੀਕਾ ‘ਚ 6G ਦੀ ਤਿਆਰੀ, LG ਦੇ ਨਾਲ ਮਿਲ ਕੇ ਸ਼ੁਰੂ ਕੀਤਾ ਕੰਮ

Agency
ਅਮਰੀਕਾ:- : ਭਾਰਤ ‘ਚ ਹਾਲੇ ਵੀ 4G ਟੈਕਨੋਲਾਜੀ ਨਾਲ ਹੀ ਕੰਮ ਚੱਲ ਰਿਹਾ ਹੈ ਤੇ ਹਾਲ ਹੀ ‘ਚ 5G ਦੀ ਟੈਸਟਿੰਗ ਸ਼ੁਰੂ ਹੋਈ ਹੈ ਤੇ ਓਧਰ ਅਮਰੀਕਾ ‘ਚ 6G ਤਕਨੀਕ ‘ਤੇ ਕੰਮ ਸ਼ੁਰੂ ਹੋ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ 6G ਟੈਕਨੋਲਾਜੀ 5G ਦੇ ਮੁਕਾਬਲੇ ਤੇਜ਼ ਸਪੀਡ ਨਾਲ ਡੇਟਾ ਟਰਾਂਸਫਰ ਕਰੇਗਾ ਤੇ ਇਹ ਕੰਮ ਦੇਰੀ ਨਾਲ ਭਰੋਸੇਯੋਗਤਾ ਪ੍ਰਦਾਨ ਕਰੇਗਾ।

LG ਇਲੈਕਟ੍ਰਾਨਿਕਸ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਦੀ ਕੰਪਨੀ ਦਾ ਇਕ ਸੀਨੀਅਰ ਰਿਸਰਚਰ 6G ਟੈਕਨੋਲਾਜੀ ਦੇ ਵਿਕਾਸ ਲਈ ਉੱਤਰ ਅਮਰੀਕੀ ਮੋਬਾਈਲ ਟੈਕਨੋਲਾਜੀ ਗਠਜੋੜ ‘ਚ ਇਕ ਕਾਰਜਕਾਰੀ ਸਮੂਹ ਦੀ ਅਗਵਾਈ ਕਰੇਗਾ।

ਕੰਪਨੀ ਨੇ ਕਿਹਾ ਕਿ LG ਦੇ ਇਕ ਪ੍ਰਮੁੱਖ ਰਿਸਰਚਰ ਲੀ ਕੀ-ਡੋਂਗ ਨੂੰ ਇਸ ਮਹੀਨੇ ਦੇ ਸ਼ੁਰੂ ‘ਚ ਨੈਕਸਟ ਜੀ ਏਲਾਂਇਸ ‘ਚ ਐਪਲੀਕੇਸ਼ਨ ਵਰਕਿੰਗ ਗਰੁੱਪ ਦਾ ਚੇਅਰਮੈਨ ਚੁਣਿਆ ਗਿਆ ਹੈ। ਉਨ੍ਹਾਂ ਨੂੰ ਵਰਕਿੰਗ ਗਰੁੱਪ ਦੀ ਅਗਵਾਈ ਕਰਨ ਲਈ ਦੋ ਸਾਲ ਦਾ ਸਮਾਂ ਦਿੱਤਾ ਗਿਆ ਹੈ ਜੋ 6G ਨਾਲ ਸਬੰਧਤ ਐਪੀਲਕੇਸ਼ਨ ਦੀਆਂ ਜ਼ਰੂਰਤਾਂ ਪੂਰੀਆਂ ਕਰੇਗਾ।

Next G ਏਲਾਂਇਸ ਨੂੰ ਅਮਰੀਕਾ ਸਥਿਤ ਏਲਾਇੰਸ ਫਾਰ ਟੈਲੀਕਮਿਊਨੀਕੇਸ਼ਨਜ਼ ਇੰਡਸਟਰੀ ਸਲਿਊਸ਼ਨਜ਼ (ATIS) ਨੇ ਪਿਛਲੇ ਸਾਲ ਅਕਤੂਬਰ ‘ਚ 6G ‘ਚ ਮੋਬਾਈਲ ਟੈਕਨੋਲਾਜੀ ਲੀਡਰਸ਼ਿਪ ਨੂੰ ਮਜ਼ਬੂਤ ਕਰਨ ਲਈ ਲਾਂਚ ਕੀਤਾ ਸੀ। ਇਸ ਦੇ ਮੈਂਬਰਾਂ ਦੇ ਰੂਪ ‘ਚ ਦੂਰਸੰਚਾਰ, ਸਾਫਟਵੇਅਰ ਤੇ ਸੈਮੀਕੰਡਕਟਰ ਸੈਕਟਰ ਦੀਆਂ 48 ਕੰਪਨੀਆਂ ਦੇ ਨਾਲ ਕੁੱਲ 6 ਵਰਕਿੰਗ ਸਮੂਹ ਇਸ ਉੱਤੇ ਕੰਮ ਕਰ ਰਹੇ ਹਨ।

LG ਦਾ ਕਹਿਣਾ ਹੈ ਕਿ 2029 ‘ਚ 6G ਟੈਕਨੋਲਾਜੀ ਦੇ ਵਪਾਰੀਕਰਨ ਦੀ ਉਮੀਦ ਹੈ ਤੇ 2025 ਤੋਂ ਇਸ ਦੇ ਮਾਪੰਦਡ ਲਈ ਗੱਲਬਾਤ ਸ਼ੁਰੂ ਹੋ ਜਾਵੇਗੀ।

ਨੈਕਸਟ ਜਨਰੇਸ਼ਨ ਦਾ ਟੈਲੀਕਾਮ ਨੈੱਟਵਰਕ ਯਾਨੀ 6G, ਏਂਬੀਏਂਟ ਇੰਟਰਨੈੱਟ ਆਫ ਐਵਰੀਥਿੰਗ (ALOE) ਦੇ ਕਨਸੈਪਟ ਨੂੰ ਸਕਾਰ ਕਰ ਸਕਦਾ ਹੈ ਜੋ ਯੂਜ਼ਰਜ਼ ਨੂੰ ਬਿਹਤਰ ਕੁਨੈਕਟਿਡ ਅਨੁਭਵ ਪ੍ਰਦਾਨ ਕਰਦਾ ਹੈ। ਤੁਹਾਨੂੰ ਦੱਸ ਦੇਈਏ ਕਿ ਭਾਰਤ ‘ਚ ਫਿਲਹਾਲ 5G ਦੀ ਟੈਸਟਿੰਗ ਸ਼ੁਰੂ ਹੋਈ ਹੈ।

ਰਿਲਾਇੰਸ ਜੀਓ, ਏਅਰਟੈੱਲ ਤੇ ਵੋਡਾਫੋਨ-ਆਇਡੀਆ ਸਮੇਤ ਕਈ ਕੰਪਨੀਆਂ ਇਸ ‘ਤੇ ਤੇਜ਼ੀ ਨਾਲ ਕੰਮ ਕਰ ਰਹੀਆਂ ਹਨ। ਉਮੀਦ ਹੈ ਕਿ ਭਾਰਤ ਦੇ ਕੁਝ ਸ਼ਹਿਰਾਂ ‘ਚ ਇਸ ਦੀਆਂ ਸਰਵਿਸਿਜ਼ ਜਲਦ ਸ਼ੁਰੂ ਹੋ ਸਕਦੀਆਂ ਹਨ।

Related posts

ਨਿਕਿਤਾ ਤੋਮਰ ਕਤਲ ਕੇਸ ‘ਚ ਤੌਸੀਫ ਅਤੇ ਰੇਹਾਨ ਨੂੰ ਉਮਰ ਕੈਦ ਦੀ ਸਜ਼ਾ

Sanjhi Khabar

America ਦੇ ਨਿਊ ਓਰਲੀਨਜ਼ ‘ਚ ਫਾਇਰਿੰਗ, ਹਮਲਾਵਰਾਂ ਸਮੇਤ ਤਿੰਨ ਲੋਕਾਂ ਦੀ ਹੱਤਿਆ; 2 ਜ਼ਖਮੀ

Sanjhi Khabar

ਇੱਕ ਅਪ੍ਰੈਲ ਤੋਂ ਲਾਗੂ ਹੋਣ ਜਾ ਰਹੇ ਇਨਕਮ ਟੈਕਸ ਦੇ ਨਵੇਂ ਨਿਯਮ – ਜਾਣੋ ਕੀ ਹੋਣਗੇ ਬਦਲਾਅ

Sanjhi Khabar

Leave a Comment