14.9 C
Los Angeles
May 1, 2024
Sanjhi Khabar
Bathinda Chandigarh Crime News

ਬਠਿੰਡਾ: ਦੀਵਾਲੀ ਤੋਂ ਐਨ ਪਹਿਲਾਂ ਪੰਜਾਬ ‘ਚ ਹਥਿਆਰਾਂ ਦੀ ਸਪਲਾਈ ਕਰਦਾ ਗੈਂਗ ਕਾਬੂ, ਬਿਸ਼ਨੋਈ ਗੈਂਗ ਤੱਕ ਜੁੜੇ ਤਾਰ

Ravinder Kumar
ਚੰਡੀਗੜ੍ਹ: ਬਠਿੰਡਾ ਪੁਲਿਸ (Bathinda police) ਨੇ ਦੀਵਾਲੀ ਤੋਂ ਐਨ ਪਹਿਲਾਂ ਵੱਡੀ ਕਾਮਯਾਬੀ ਹਾਸਲ ਕਰਦੇ ਹੋਏ ਉਤਰ ਪ੍ਰਦੇਸ਼ ਤੋਂ ਹਥਿਆਰਾਂ ਦੀ ਸਪਲਾਈ ਕਰਨ ਵਾਲੇ ਇੱਕ ਗੈਂਗ ਨੂੰ ਭਾਰੀ ਅਸਲੇ ਸਮੇਤ ਕਾਬੂ ਕੀਤਾ ਹੈ। ਪੁਲਿਸ ਵੱਲੋਂ ਭਾਰੀ ਅਸਲੇ ਸਣੇ ਗੈਂਗ ਦੇ 4 ਮੈਂਬਰਾਂ ਨੂੰ ਮੌਕੇ ‘ਤੇ ਗ੍ਰਿਫਤਾਰ ਕਰ ਲਿਆ ਗਿਆ, ਜਦਕਿ ਇੱਕ ਕਥਿਤ ਦੋਸ਼ੀ ਭੱਜਣ ਵਿੱਚ ਕਾਮਯਾਬ ਰਿਹਾ। ਗੈਂਗ ਦੀਆਂ ਤਾਰਾਂ ਦੂਰ ਤੱਕ ਜੁੜੀਆਂ ਹੋਈਆਂ ਹਨ, ਜਿਸ ਦੀ ਪੁਲਿਸ ਜਾਂਚ ਵਿੱਚ ਜੁਟ ਗਈ ਹੈ।
ਬੁੱਧਵਾਰ ਪ੍ਰੈਸ ਕਾਨਫਰੰਸ ਦੌਰਾਨ ਫੜੇ ਗਏ ਗੈਂਗ ਬਾਰੇ ਜਾਣਕਾਰੀ ਦਿੰਦਿਆਂ ਐਸਐਸਪੀ ਅਜੈ ਮਲੂਜਾ IPS ਨੇ ਦੱਸਿਆ ਕਿ ਬਠਿੰਡਾ ਸੀਆਈਏ ਸਟਾਫ਼ ਨੂੰ ਗੈਂਗ ਬਾਰੇ ਗੁਪਤ ਸੂਚਨਾ ਮਿਲੀ ਸੀ ਕਿ ਬਠਿੰਡਾ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਹਥਿਆਰ ਸਪਲਾਈ ਕਰਨ ਵਾਲਾ ਗੈਂਗ ਮੁੜ ਇੱਕ ਵਪਾਰੀ ਨੂੰ ਲੁੱਟਣ ਦੀ ਯੋਜਨਾ ਬਣਾ ਰਿਹਾ ਹੈ, ਜਿਸ ‘ਤੇ ਪੁਲਿਸ ਨੇ ਮੌਕੇ ‘ਤੇ ਕਾਰਵਾਈ ਕਰਦੇ ਹੋਏ ਕਥਿਤ ਦੋਸ਼ੀਆਂ ਨੂੰ ਬਠਿੰਡਾ ਦੀ ਖੁਸ਼ਕ ਬੰਦਰਗਾਹ (400 ਕਿੱਲਾ) ਵਿੱਚ ਕੈਂਸਰ ਹਸਪਤਾਲ ਦੇ ਸਾਹਮਣੇ ਬਣੇ ਬੇਅਬਾਦ ਪਾਰਕ ਤੋਂ ਹਥਿਆਰਾਂ ਸਮੇਤ ਕਾਬੂ ਕੀਤਾ।
ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਪੁਲਿਸ ਨੇ ਮੌਕੇ ‘ਤੇ ਗੈਂਗ ਦੇ 4 ਮੈਂਬਰਾਂ ਨੂੰ ਕਾਬੂ ਕੀਤਾ ਹੈ, ਜਿਨ੍ਹਾਂ ਵਿੱਚ ਸਨਮਦੀਪ ਸਿੰਘ ਉਰਫ ਦੀਪ, ਪਵਨ ਕੁਮਾਰ, ਪੰਕਜ ਸ਼ਰਮਾ ਅਤੇ ਹਰਪ੍ਰੀਤ ਸਿੰਘ ਉਰਫ ਪਾਪਾ ਨੂੰ ਸਮੇਤ ਅਲਟੋ ਕਾਰ ਨੰਬਰੀ HRE 14D 5541 ਦੇ ਕਾਬੂ ਕਰਕੇ ਸਨਮਦੀਪ ਸਿੰਘ ਪਾਸੋਂ ਇੱਕ ਪਿਸਤੌਲ ਦੇਸੀ ਮਾਰਕਾ 32 ਬੋਰ ਸਮੇਤ 5 ਹੋਂਦ 32 ਬੋਰ ਜਿੰਦਾ, ਹਰਪ੍ਰੀਤ ਸਿੰਘ ਪਾਸੋਂ ਇੱਕ ਪਿਸਤੌਲ ਦੇਸੀ ਮਾਰਕਾ 32 ਬੋਰ ਸਮੇਤ 105 ਰੋਂਦ 32 ਬੋਰ ਜਿੰਦਾ, ਪੰਕਜ ਸ਼ਰਮਾ ਉਕਤ ਪਾਸੋਂ ਇੱਕ ਪਿਸਤੌਲ ਦੇਸ਼ੀ ਮਾਰਕਾ 32 ਬੋਰ ਸਮੇਤ 05 ਰੌਂਦ 32 ਬੋਰ ਜਿੰਦਾ, ਪਵਨ ਕੁਮਾਰ ਉਕਤ ਪਾਸੋਂ ਇੱਕ ਪਿਸਤੌਲ ਦੇਸੀ ਮਾਰਕਾ 32 ਬੋਰ ਸਮੇਤ 5 ਰੋਂਦ 32 ਬੋਰ ਜਿਦਾ (ਕੁੱਲ-04 ਪਿਸਤੌਲ 32 ਬੋਰ ਤੇ 20 ਰੌਂਦ ਜਿੰਦਾ 32 ਬੋਰ) ਬਰਾਮਦ ਕੀਤੇ ਗਏ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕਥਿਤ ਦੋਸ਼ੀਆਂ ਨੇ ਪੁੱਛਗਿੱਛ ਦੌਰਾਨ ਮੰਨਿਆ ਕਿ ਉਨ੍ਹਾਂ ਰਲ ਕੇ ਇੱਕ ਗੈਂਗ ਬਣਾਇਆ ਹੋਇਆ ਸੀ, ਜੋ ਯੂ.ਪੀ (ਉਤਰ ਪ੍ਰਦੇਸ਼) ਤੋਂ ਨਜਾਇਜ਼ ਅਸਲਾ ਲਿਆ ਕੇ ਬਠਿੰਡਾ ਅਤੇ ਆਸ-ਪਾਸ ਦੇ ਜ਼ਿਲ੍ਹਿਆਂ ਵਿੱਚ ਸਪਲਾਈ ਕਰਦੇ ਹਨ। ਉਨ੍ਹਾਂ ਦੱਸਿਆ ਕਿ ਇਹ ਗੈਂਗ ਲੁੱਟਾਂ-ਖੋਹਾਂ ਵੀ ਕਰਦਾ ਹੈ ਅਤੇ ਉਕਤ ਦਿਨ ਵੀ ਬਠਿੰਡਾ ਵਿੱਚ ਕਿਸੇ ਵੱਡੇ ਵਪਾਰੀ ਨੂੰ ਲੁੱਟਣ ਦੀ ਯੋਜਨਾ ਬਣਾ ਰਿਹਾ ਸੀ।
ਦੀਵਾਲੀ ਦੇ ਤਿਉਹਾਰ ‘ਤੇ ਕਰਨੀਆਂ ਸਨ ਵੱਡੀਆਂ ਵਾਰਦਾਤਾਂ
ਕਥਿਤ ਦੋਸ਼ੀ ਸਨਮਦੀਪ ਸਿੰਘ ਦੀ ਪੁੱਛਗਿੱਛ ਦੇ ਅਧਾਰ ਪਰ ਉਸਦੇ ਕਿਰਾਏ ਦੇ ਮਕਾਨ ਗਲੀ ਨੰ- 14, ਪ੍ਰੋਫੈਸਰ ਕਲੋਨੀ ਤਲਵੰਡੀ ਸਾਬੋ ਜ਼ਿਲ੍ਹਾ ਬਠਿੰਡਾ ਤੋਂ 04 ਪਿਸਤੌਲ 32 ਬੋਰ ਅਤੇ 02 ਪਿਸਤੌਲ 315 ਬੋਰ ਬਰਾਮਦ ਕੀਤੇ ਗਏ। ਇਸਤੋਂ ਇਲਾਵਾ ਕਥਿਤ ਦੋਸ਼ੀਆਂ ਨੇ ਮੰਨਿਆ ਹੈ ਕਿ ਦਿਵਾਲੀ ਦੇ ਤਿਉਹਾਰ ਕਰਕੇ ਸ਼ਹਿਰ ਬਠਿੰਡਾ ਵਿੱਚ ਕਿਸੇ ਵਪਾਰੀ ਪਾਸੋਂ ਪੈਸੇ ਲੁੱਟਣੇ ਸਨ, ਜੋ ਦੋਸ਼ੀ ਪੰਕਜ ਕੁਮਾਰ ਨੇ ਪੁੱਛਗਿੱਛ ਦੌਰਾਨ ਇਹ ਮੰਨਿਆ ਕਿ ਉਸਨੇ ਆਪਣੇ ਸਾਲੇ ਨੂੰ ਅਗ਼ਵਾ ਕਰਕੇ ਮਾਰਨ ਦੀ ਯੋਜਨਾ ਬਣਾਈ ਸੀ, ਕਿਉਂਕਿ ਦੋਸ਼ੀ ਪੰਕਜ ਕੁਮਾਰ ਦੀ ਲਵ-ਮੈਰਿਜ ਹੈ ਅਤੇ ਉਸਦਾ ਸਾਲਾ ਇਸ ਮੈਰਿਜ ਤੋਂ ਇਤਰਾਜ ਕਰਦਾ ਹੈ।
ਬਿਸ਼ਨੋਈ ਗਰੁੱਪ ਨਾਲ ਜੁੜੇ ਹਨ ਤਾਰ
ਇਸਤੋਂ ਇਲਾਵਾ ਹੁਣ ਤੱਕ ਦੀ ਪੁੱਛ-ਗਿੱਛ ਤੋਂ ਸਨਮਦੀਪ ਸਿੰਘ ਉਰਫ ਦੀਪ ਦੇ ਸਬੰਧ ਲੋਰੇਂਸ ਬਿਸ਼ਨੋਈ ਗਰੁੱਪ ਨਾਲ ਹੋਣੇ ਵੀ ਪਾਏ ਗਏ ਹਨ ਅਤੇ ਇਸਦੀ ਲੋਰੇਂਸ ਬਿਸ਼ਨੋਈ ਦੇ ਸਰਗਰਮ ਮੈਂਬਰਾਂ ਨਾਲ ਕਾਫੀ ਨੇੜਤਾ ਹੈ, ਇਸਤੋਂ ਇਲਾਵਾ ਇਸਦੇ ਨਾਲ ਦੇ ਹੋਰ ਮੈਂਬਰ ਜੋ ਦੌਰਾਨੇ ਪੁੱਛ-ਗਿੱਛ ਸਾਹਮਣੇ ਆਏ ਹਨ, ਜੋ ਵੀ ਲਰੇਂਸ ਬਿਸ਼ਨੋਈ ਗਰੁੱਪ ਦੇ ਸਰਗਰਮ ਮੈਂਬਰ ਹਨ, ਜਿੰਨਾਂ ਨੂੰ ਵੀ ਇਸਨੇ ਅਸਲਾ ਸਪਲਾਈ ਕੀਤਾ ਹੈ। ਦੋਸ਼ੀ ਜਗਰੂਪ ਸਿੰਘ ਦੀ ਗ੍ਰਿਫਤਾਰੀ ਹਾਲੇ ਬਾਕੀ ਹੈ।
ਐਸਐਸਪੀ ਨੇ ਦੱਸਿਆ ਕਿ ਪੁਲਿਸ ਨੇ ਕਥਿਤ ਦੋਸ਼ੀਆਂ ਵਿਰੁੱਧ ਅ/ਧ-399,402 ਹਿੰ.ਦੰ., 25/54/59 ਅਸਲਾ ਐਕਟ ਥਾਣਾ ਸਦਰ ਬਠਿੰਡਾ ਵਿਖੇ ਕੇਸ ਦਰਜ ਕਰ ਲਿਆ ਹੈ।

Related posts

ਟਹਿਲ ਸਿੰਘ ਸੰਧੂ ਨੂੰ ਮਾਰਕਫੈਡ ਦਾ ਡਇਰੈਕਟਰ ਲਗਾਏ ਜਾਣ ਤੇ ਬਠਿੰਡਾ ਵਿੱਚ ਖੁਸ਼ੀ ਦੀ ਲਹਿਰ

Sanjhi Khabar

ਦੇਸ਼ ਭਰ ‘ਚ 18 ਆਕਸੀਜਨ ਪਲਾਂਟ ਲਗਵਾਉਣਗੇ ਸੋਨੂੰ ਸੂਦ

Sanjhi Khabar

ਬਠਿੰਡਾ ’ਚ ਮੁਸਲਿਮ ਭਾਈਚਾਰੇ ਨੇ ਧੂੰਮ ਧਾਮ ਨਾਲ ਮਨਾਇਆ ਬਕਰੀਦ ਦਾ ਤਿਓਹਾਰ

Sanjhi Khabar

Leave a Comment