20.3 C
Los Angeles
April 29, 2024
Sanjhi Khabar
Bathinda Chandigarh Religious

ਬਠਿੰਡਾ ’ਚ ਮੁਸਲਿਮ ਭਾਈਚਾਰੇ ਨੇ ਧੂੰਮ ਧਾਮ ਨਾਲ ਮਨਾਇਆ ਬਕਰੀਦ ਦਾ ਤਿਓਹਾਰ

ਬਠਿੰਡਾ, 21 ਜੁਲਾਈ (ਵੀਰਪਾਲ ਕੌਰ) ਮੁਸਲਿਮ ਭਾਈਚਾਰੇ ਵੱਲੋਂ ਮਸਜਿਦ ਸਮੇਤ ਸ਼ਹਿਰ ਦੀਆਂ ਹੋਰਨਾਂ ਸਾਰੀਆਂ ਮਸਜਿਦਾਂ ’ਚ ਈਦ ਉਲ ਅਜ਼ਹਾ (ਬਕਰੀਦ) ਦੀ ਨਮਾਜ ਅਦਾ ਕੀਤੀ ਗਈ। ਈਦ ਮੌਕੇ ਸੰਬੋਧਨ ਕਰਦੇ ਹੋਏ ਮੁਹੰਮਦ ਅਸ਼ਰਫ ਅਤੇ ਕੁਰੇਸ਼ ਮੁਹੰਮਦ ਨੇ ਕਿਹਾ ਕਿ ਬਕਰੀਦ ਈਦ ਦਾ ਇਤਿਹਾਸ ਉਨ੍ਹਾਂ ਦੇ ਪੈਗੰਬਰ ਨਾਲ ਜੁੜਿਆ ਹੋਇਆ ਹੈ, ਬਕਰਾ ਈਦ(ਈਦ -ਉਲ -ਅਜਹਾ) ਮੁਸਲਿਮ ਭਾਈਚਾਰੇ ਦਾ ਬਹੁਤ ਵੱਡਾ ਤਿਉਹਾਰ ਹੈ। ਇਹ ਦਿਨ ਪੈਗੰਬਰ ਹਜ਼ਰਤ ਇਬਰਾਹੀਮ ਅਲਹਿੱਸਲਾਮ ਦੀ ਯਾਦ ’ਚ ਮਨਾਉਦੇ ਹਾਂ ਜਿਨਾਂ ਨੇ ਇਨਸਾਨ ਨੂੰ ਇਹ ਸਬਕ ਦਿੱਤਾ ਕਿ ਜੇਕਰ ਵਕਤ ਆਏ ਤਾਂ ਆਪਣੀ ਜਾਨ ਤੋਂ ਪਿਆਰੀ ਚੀਜ਼ ਵੀ ਅੱਲਾ ਦੀ ਰਾਹ ’ਚ ਕੁਰਬਾਨ ਕਰਨ ਤੋਂ ਨਾ ਘਬਰਾਓ। ਉਨਾਂ ਕਿਹਾ ਕਿ ਇਹ ਦਿਨ ਬਰਕਤ ਅਤੇ ਰਹਿਮਤ ਵਾਲਾ ਹੈ, ਦੁਆ ਕਬੂਲ ਹੁੰਦੀ ਹੈ ਅਤੇ ਅੱਲਾ ਦਾ ਹੁਕਮ ਹੈ ਕਿ ਈਦ ਦੇ ਦਿਨ ਗਰੀਬਾਂ ਅਤੇ ਜਰੂਰਤਮੰਦਾਂ ਦੀ ਮਦਦ ਕੀਤੀ ਜਾਵੇ। ਇਸਲਾਮ ਧਰਮ ਦੇ ਤਿਉਹਾਰ ਇਬਾਦਤ ਅਤੇ ਨੇਕੀ ਦੀ ਰਾਹ ਦਿਖਾਉਦੇ ਹਨ, ਅਸੀਂ ਸਾਲ ਭਰ ਰੋਜਾਨਾਂ ਪੰਜ ਨਮਾਜਾਂ ਅਦਾ ਕਰਦੇ ਹਾਂ ਅਤੇ ਈਦ ਦੇ ਦਿਨ ਛੇ ਨਮਾਜਾਂ ਅਦਾ ਕਰਦੇ ਹਾਂ। ਮੁਸਲਿਮ ਭਾਈਚਾਰੇ ਨੇ ਮਸਜਿਦ ਵਿਚ ਨਮਾਜ ਅਦਾ ਕਰਦਿਆਂ ਅੱਲ੍ਹਾ ਤਲਹਾ ਤੋ ਆਪਸੀ ਭਾਈਚਾਰੇ ਵਿਚ ਤਾਲਮੇਲ ਅਤੇ ਸਿਹਤ ਤੰਦਰੁਸਤੀ ਅਤੇ ਕੋਰੋਨਾ ਮਹਾਂਮਾਰੀ ਤੋਂ ਛੁਟਕਾਰਾ ਪਾਉਣ ਲਈ ਦੁਆ ਮੰਗੀ । ਮੁਹੰਮਦ ਅਸਰਫ ਅਤੇ ਕੁਰੇਸ ਮੁਹੰਮਦ ਨੇ ਸਮੂਹ ਦੇਸ਼ ਵਾਸੀਆਂ ਨੂੰ ਈਦ ਉਲ ਅਜਹਾ ਦੀਆਂ ਵਧਾਈਆਂ ਦਿੱਤੀਆਂ । ਇਸ ਮੌਕੇ ਵੱਡੀ ਜਾਮਾ ਮਸਜਿਦ ਇੰਤਜਾਮੀਆਂ ਪ੍ਰਬੰਧਕ ਕਮੇਟੀ ਬਠਿੰਡਾ ਵਲੋਂ ਸ਼ਰਧਾਲੂਆਂ ਲਈ ਚਾਹ ਪਾਣੀ ਆਦਿ ਦਾ ਪ੍ਰਬੰਧ ਕੀਤਾ ਗਿਆ । ਇਸ ਮੌਕੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਅਕਾਲੀ ਦਲ ਬਾਦਲ ,ਸਾਬਕਾ ਮੇਅਰ ਬਲਵੰਤ ਰਾਏ ਨਾਥ ਆਦਿ ਨੇ ਹਾਜੀ ਰਤਨ ਦਰਗਾਹ ’ਚ ਚਾਦਰ ਚੜ੍ਹਾਉਣ ਦੀ ਰਸਮ ਅਦਾ ਕੀਤੀ ਅਤੇ ਮੁਸਲਿਮ ਭਾਈਚਾਰੇ ਨੂੰ ਈਦ ਦੀ ਮੁਬਾਰਕਵਾਦ ਦਿੱਤੀ ।

Related posts

ਭਾਜਪਾ ਨੇ ਸੂਬੇ ਦੇ ਹੱਕ ਖੋਹਣ ਵਿਚ ਕਾਂਗਰਸ ਨੂੰ ਪਿੱਛੇ ਛੱਡਿਆ: ਭਗਵੰਤ ਮਾਨ

Sanjhi Khabar

ਨਵੇਂ ਵਿੱਤੀ ਵਰ੍ਹੇ ਦੇ ਪਹਿਲੇ ਮਹੀਨੇ ਅਪ੍ਰੈਲ ‘ਚ ਹੀ 15 ਦਿਨ ਬੈਂਕ ਰਹਿਣਗੇ ਬੰਦ

Sanjhi Khabar

ਦੇਸ਼ ਦੇ ਭਵਿੱਖ ਲਈ ਅਹਿਮ ਭੂਮਿਕਾ ਅਦਾ ਕਰੇਗੀ ਨਵੀਂ ਸਿੱਖਿਆ ਨੀਤੀ : ਪ੍ਰਧਾਨ ਮੰਤਰੀ ਮੋਦੀ

Sanjhi Khabar

Leave a Comment