20.3 C
Los Angeles
April 29, 2024
Sanjhi Khabar
Bathinda Chandigarh Politics

ਟਹਿਲ ਸਿੰਘ ਸੰਧੂ ਨੂੰ ਮਾਰਕਫੈਡ ਦਾ ਡਇਰੈਕਟਰ ਲਗਾਏ ਜਾਣ ਤੇ ਬਠਿੰਡਾ ਵਿੱਚ ਖੁਸ਼ੀ ਦੀ ਲਹਿਰ

PS Mitha

ਬਠਿੰਡਾ 5 ਅਕਤੂਬਰ : ਪੰਜਾਬ ਸਰਕਾਰ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਵਲੋ ਬਠਿੰਡਾ ਦੇ ਟਕਸਾਲੀ ਕਾਂਗਰਸੀ ਆਗੂ, ਮਿੱਠ ਬੋਲੜੇ ਅਤੇ ਲੋਕਾਂ ਦੇ ਹਰਮਨ ਪਿਆਰੇ ਸਰਦਾਰ ਟਹਿਲ ਸਿੰਘ ਸੰਧੂ ਨੂੰ ਮਾਰਕਫੈਡ ਦਾ ਡਾਇਰੈਕਟਰ ਬਣਾਏ ਜਾਣ ਤੇ ਕਾਂਗਰਸੀ ਆਗੂਆਂ ਅਤੇ ਬਠਿੰਡਾ ਵਾਸ਼ੀਆਂ ਵਿੱਚ ਖੁਸ਼ੀ ਦੀ ਲਹਿਰ ਹੈ। ਕਾਂਗਰਸ ਪਾਰਟੀ ਨੇ 2022 ਦੀਆਂ ਚੋਣਾਂ ਨੂੰ ਲੈਕੇ ਪਾਰਟੀ ਦੇ ਨਾਲ ਜੁੜੇ ਆਗੂਆਂ ਦਾ ਮੁੱਲ ਪਾਉਣਾ ਸੁਰੂ ਕਰ ਦਿੱਤਾ ਹੈ। ਜਿਸਦੇ ਚਲਦਿਆਂ ਪਾਰਟੀ ਦੇ ਵਫਾਦਾਰ ਆਗੂਆਂ ਨੂੰ ਅਹੁੱਦੇਦਾਰੀਆਂ ਦੇਕੇ ਆਉਣ ਵਾਲੇ ਸਮੇ ਵਿੱਚ ਦੁਬਾਰਾ ਕਾਂਗਰਸ ਸਰਕਾਰ ਲਿਆਉਣ ਦੀਆਂ ਤਿਆਰੀਆਂ ਖਿੱਚ ਲਈਆਂ ਗਈਆ ਹਨ। ਟਹਿਲ ਸੰਧੂ ਪਿਛਲੇ 40 ਸਾਲਾਂ ਤੋ ਕਾਂਗਰਸ ਵਿੱਚ ਵਫਾਦਾਰੀ ਨਾਲ ਆਪਣੀ ਡਿਊਟੀ ਨਿਭਾ ਰਹੇ ਹਨ ਅਤੇ ਹਲਕੇ ਦੇ ਲੋਕਾਂ ਦੇ ਦੁੱਖ ਦਰਦ ਵਿੱਚ ਨਾਲ ਖੜਦੇ ਹਨ। ਜਿਸਦੇ ਲਈ ਲੋਕਾਂ ਵਿੱਚ ਉਨਾਂ ਨੂੰ ਮਾਰਕਫੈਡ ਦਾ ਡਾਇਰੈਕਟਰ ਬਣਾਏ ਜਾਣ ਦੀ ਖੁਸ਼ੀ ਪ੍ਰਗਟਾਈ ਗਈ ਹੈ। ਟਹਿਲ ਸਿੰਘ ਸੰਧੂ ਨੇ ਇਸ ਦੇ ਲਈ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱੱਧੁੂ ਅਤੇ ਬਠਿੰਡਾ ਤੋ ਕੈਬਨਿਟ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਤਹਿ ਦਿਲੋ ਧੰਨਵਾਦ ਕੀਤਾ ਹੈ ਅਤੇ ਕਿਹਾ ਹੇ ਕਿ ਉਹ ਕਾਂਗਰਸ ਦੇ ਵਫਾਦਾਰ ਸਿਪਾਹੀ ਬਣਕੇ ਕੰਮ ਕਰਨਗੇ।

 

 

Related posts

ਭਾਜਪਾ ਯੁਵਾ ਮੋਰਚਾ ਨੇ ਬੰਗਾਲ ਦੇ ਟੀ.ਐਮ.ਸੀ ਖਿਲਾਫ ਕੀਤਾ ਰੋਸ ਪ੍ਰਦਰਸ਼ਨ

Sanjhi Khabar

ਪਰਲਜ਼ ਘੁਟਾਲੇ ਚ’ ਪੀੜਤਾਂ ਦੇ ਜਮਾਂ ਕੀਤੇ ਪੈਸੇ ਵਾਪਸ ਕਰਵਾਉਣ ਦੀ ਮੰਗ : ਸੋਮੀ ਤੁੰਗਵਾਲੀਆ

Sanjhi Khabar

ਲਿੰਕ ਸੜਕਾਂ ਦੀ ਮੁਰੰਮਤ ਦਾ ਕੰਮ ਵਿੱਤੀ ਸਾਲ ਦੇ ਅੰਤ ਤੱਕ ਮੁਕੰਮਲ ਕਰ ਲਿਆ ਜਾਵੇਗਾ-ਮੁੱਖ ਮੰਤਰੀ ਵੱਲੋਂ ਸਦਨ ਨੂੰ ਭਰੋਸਾ

Sanjhi Khabar

Leave a Comment