21.3 C
Los Angeles
May 2, 2024
Sanjhi Khabar
Agriculture Bathinda Crime News Politics Protest

ਪਰਲਜ਼ ਘੁਟਾਲੇ ਚ’ ਪੀੜਤਾਂ ਦੇ ਜਮਾਂ ਕੀਤੇ ਪੈਸੇ ਵਾਪਸ ਕਰਵਾਉਣ ਦੀ ਮੰਗ : ਸੋਮੀ ਤੁੰਗਵਾਲੀਆ

ਮੋਹਨ ਸਿੰਘ ਖ਼ਾਲਸਾ

ਭੁੱਚੋਮੰਡੀ : ਆਲ ਇੰਡੀਆ ਤਿ੍ਣਮੂਲ ਕਾਂਗਰਸ ਪਾਰਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਸੀ੍ ਸੋਮੀ ਤੁੰਗਵਾਲੀਆ ਨੇ ਪੈ੍ਸ ਨੋਟ ਜਾਰੀ ਕਰਦਿਆਂ ਸਰਕਾਰ ਤੋਂ ਪਰਲਜ਼ ਘੁਟਾਲੇ ਦੇ ਪੀੜਤਾਂ ਦੇ ਜਮਾ ਕੀਤੇ ਗਏ ਪੈਸੇ ਸਮੇਤ ਵਿਆਜ਼ ਵਾਪਸ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਜਾਣਬੁੱਝ ਕੇ ਇਸ ਮਾਮਲੇ ਨੂੰ ਲਟਕਾ ਰਹੀ ਹੈ, ਜਦੋਂ ਕਿ ਮਾਣਯੋਗ ਸੁਪਰੀਮ ਕੋਰਟ ਨੇ ਹੁਕਮ ਜਾਰੀ ਕਰ ਦਿੱਤਾ ਹੈ ਕਿ ਸਰਕਾਰ ਪਰਲਜ਼ ਕੰਪਨੀ ਦੀਆਂ ਪੌ੍ਪਰਟੀਆਂ ਵੇਚਕੇ ਪੀੜਤਾਂ ਦੇ ਪੈਸੇ ਦਾ ਭੁਗਤਾਨ ਕਰ ਸਕਦੀ ਹੈ। ਪਰ ਸਰਕਾਰ ਜਾਣਬੁੱਝ ਕੇ ਨਹੀਂ ਕਰ ਰਹੀ। ਉਨ੍ਹਾਂ ਕਿਹਾ ਕਿ ਕਰੋੜਾਂ ਪਰਲਜ਼ ਪੀੜਤਾਂ ਵਿੱਚ ਬਹੁਤੇ ਲੋਕ ਗਰੀਬ ਅਤੇ ਮਜ਼ਦੂਰ ਜਮਾਤ ਨਾਲ ਸਬੰਧ ਰੱਖਦੇ ਹਨ,ਜੋ ਮਜ਼ਦੂਰੀ ਕਰਕੇ,ਰੇਹੜੀ ਲਾਕੇ, ਰਿਕਸ਼ਾ ਚਲਾ ਕੇ ਆਪਣਾ ਗੁਜ਼ਾਰਾ ਕਰਦੇ ਹਨ ਅਤੇ ਉਨ੍ਹਾਂ ਨੇ ਬੇਟੀ ਦੀ ਪੜਾਈ, ਵਿਆਹ ਜਾਂ ਭਵਿੱਖ ਵਿੱਚ ਮੁਸ਼ਕਿਲ ਵਕਤ ਦੇ ਟਾਕਰੇ ਲਈ ਇਹ ਬੱਚਤ ਕੀਤੀ ਸੀ।ਪਰ ਬਦਕਿਸਮਤੀ ਅਤੇ ਸਰਕਾਰਾਂ ਦੀ ਨਲਾਇਕੀ ਕਾਰਨ ਮੁਸ਼ਕਿਲ ਵਕਤ ਤਾਂ ਆਣ ਢੁਕਿਆ,ਪਰ ਉਹਨਾਂ ਦੇ ਖੂਨ ਪਸੀਨੇ ਦਾ ਪਰਲਜ਼ ਕੰਪਨੀ ਕੋਲ ਇਕੱਠਾ ਕੀਤਾ ਪੈਸਾ ਉਹਨਾਂ ਨੂੰ ਸਮੇਂ ਸਿਰ ਨਹੀਂ ਮਿਲਿਆ। ਅਤੇ ਪੀੜਤ ਪਰੇਸ਼ਾਨੀ ਦੇ ਦੌਰ ਵਿੱਚੋਂ ਗੁਜ਼ਰ ਰਹੇ ਹਨ। ਉਨ੍ਹਾਂ ਸਰਕਾਰ ਨੂੰ ਚੇਤਾਵਨੀ ਦਿੰਦੇਂ ਹੋਏ ਮੰਗ ਕੀਤੀ ਕਿ ਸਰਕਾਰ ਪਰਲਜ਼ ਪੀੜਤਾਂ ਦੇ ਮਾਮਲੇ ਵਿੱਚ ਟਾਲਮਟੋਲ ਅਤੇ ਬਹਾਨੇਬਾਜ਼ੀ ਬੰਦ ਕਰੇ ਅਤੇ ਪਰਲਜ਼ ਦੀਆਂ ਪੌ੍ਪਰਟੀਆਂ ਵੇਚਕੇ ਪੀੜਤਾਂ ਦਾ ਭੁਗਤਾਨ ਕਰੇ। ਤਾਂ ਜੋ ਪਰਲਜ਼ ਪੀੜਤ ਲੋਕਾਂ ਨੂੰ ਰਾਹਤ ਦੀ ਸਾਂਹ ਮਿਲ ਸਕੇ।

Related posts

ਆਪਣੇ ਸਾਥੀਆਂ ਨੂੰ ਬਚਾਉਣ ਲਈ ਰਾਜ ਪੱਧਰੀ ਹੋਏ ਕਬਜ਼ਿਆਂ ਅਤੇ 6 ਲੱਖ ਏਕੜ ਤੋਂ ਜ਼ਿਆਦਾ ਜ਼ਮੀਨ ਨਜ਼ਾਇਜ਼ ਵੇਚਣ ਦੀ ਰਿਪੋਰਟ ਦੱਬੀ ਬੈਠੀ ਹੈ ਕੈਪਟਨ ਸਰਕਾਰ: ਹਰਪਾਲ ਸਿੰਘ ਚੀਮਾ

Sanjhi Khabar

ਬਠਿੰਡਾ ਤੋਂ ਸੀਨੀਅਰ ਕਾਂਗਰਸੀ ਲੀਡਰ ਟਹਿਲ ਸਿੰਘ ਸੰਧੂ ਨੇ ਬੁੱਕੇ ਦੇ ਕੇ ਨਵਜੋਤ ਸਿੰਘ ਸਿੱਧੂ ਦਾ ਕੀਤਾ ਨਿੱਘਾ ਸਵਾਗਤ

Sanjhi Khabar

‘ਡੇਰਾ ਸਿਰਸਾ ਵੱਲੋਂ ਕੀਤੇ ਸਲਾਬਤਪੁਰਾ ਇਕੱਠ ਨੂੰ ਲੈਕੇ ਨੋਟਿਸ ਜਾਰੀ

Sanjhi Khabar

Leave a Comment