15.5 C
Los Angeles
May 1, 2024
Sanjhi Khabar
Chandigarh Politics

ਬਠਿੰਡਾ ਤੋਂ ਸੀਨੀਅਰ ਕਾਂਗਰਸੀ ਲੀਡਰ ਟਹਿਲ ਸਿੰਘ ਸੰਧੂ ਨੇ ਬੁੱਕੇ ਦੇ ਕੇ ਨਵਜੋਤ ਸਿੰਘ ਸਿੱਧੂ ਦਾ ਕੀਤਾ ਨਿੱਘਾ ਸਵਾਗਤ

Raj Verma
Chandigarh : 19 ਜੁਲਾਈ-ਨਵਜੋਤ ਸਿੱਧੂ ਦੇ ਪੰਜਾਬ ਕਾਂਗਰਸ ਪ੍ਰਧਾਨ ਬਣਨ ਨਾਲ ਸਿਆਸਤ ਪੂਰੀ ਤਰਾਂ ਭਖ ਗਈ ਹੈ। ਨਵਜੋਤ ਸਿੰਘ ਸਿੱਧੂ ਨਿਯੁਕਤੀ ਤੋਂ ਬਾਅਦ ਚੰਡੀਗੜ ਸੈਕਟਰ-2 ਚ ਕੈਬਨਿਟ ਮੰਤਰੀ ਤਿ੍ਰਪਤ ਰਾਜਿੰਦਰ ਸਿੰਘ ਬਾਜਵਾ ਦੀ ਕੋਠੀ ਪਹੁੰਚੇ। ਜਿਕਰਯੋਗ ਹੈ ਕਿ ਨਵਜੋਤ ਸਿੰਘ ਸਿੱਧੂ ਵੱਲੋਂ ਪਿਛਲੇ ਤਿੰਨ ਦਿਨਾਂ ਤੋਂ ਪਾਰਟੀ ਨੇਤਾਵਾਂ, ਵਿਧਾਇਕਾਂ ਅਤੇ ਮੰਤਰੀਆਂ ਨੂੰ ਮੇਲ ਮਿਲਾਪ ਜਾਰੀ ਹੈ। ਰਜਿੰਦਰ ਸਿੰਘ ਬਾਜਵਾ ਦੇ ਘਰ ਸਿੱਧੂ ਨਾਲ 25 ਦੇ ਕਰੀਬ ਵਿਧਾਇਕ ਮੌਜੂਦ ਸਨ। ਜਿੱਥੇ ਬਾਜਵਾ ਅਤੇ ਬਠਿੰਡਾ ਤੋਂ ਸੀਨੀਅਰ ਕਾਂਗਰਸੀ ਲੀਡਰ ਟਹਿਲ ਸਿੰਘ ਸੰਧੂ ਨੇ ਬੁੱਕੇ ਦੇ ਕੇ ਨਵਜੋਤ ਸਿੰਘ ਸਿੱਧੂ ਦਾ ਨਿੱਘਾ ਸਵਾਗਤ ਕੀਤਾ। ਇਸ ਮੌਕੇ ਸੰਧੂ ਨੇ ਕਿਹਾ ਕਿ ’ਤੇ ਬੋਲਦਿਆਂ ਕਿਹਾ ਕਿ ਸਿੱਧੂ ਦੀ ਨਿਯੁਕਤੀ ਨਾਲ ਹੁਣ ਪੰਜਾਬ ਦੀ ਤਸਵੀਰ ਦੇ ਨਾਲ ਨਾਲ ਤਕਦੀਰ ਵੀ ਬਦਲੇਗੀ। ਸਿੱਧੂ ਇੱਕ ਸੂਝਵਾਨ ਮਿਹਨਤੀ ਅਤੇ ਜਿੰਮੇਵਾਰ ਇਨਸਾਨ ਹਨ , ਜਿੰਨਾਂ ਦੀ ਮਿਹਨਤ ਅਤੇ ਲਗਨ ਨਾਲ ਪਾਰਟੀ ਆਉਣ ਵਾਲੀਆਂ 2022 ਦੀਆਂ ਚੋਣਾਂ ’ਚ ਫਿਰ ਤੋਂ ਵੱਡੀ ਜਿੱਤ ਹਾਸਲ ਕਰੇਗੀ । ਉਨਾਂ ਕੈਪਟਨ ਅਮਰਿੰਦਰ ਸਿੰਘ ਅਤੇ ਸਿੱਧੂ ਵਿਚਾਲੇ ਚੱਲ ਰਹੇ ਮਨ ਮੁਟਾਵ ਬਾਰੇ ਪੁੱਛੇ ਸਵਾਲ ’ਤੇ ਕਿਹਾ ਕਿ ਇਹ ਪਾਰਟੀ ਦਾ ਆਪਸੀ ਪਰਿਵਾਰਕ ਮਸਲਾ ਹੈ ਅਤੇ ਨਵਜੋਤ ਸਿੰਘ ਸਿੱਧੂ ਜ਼ਲਦ ਹੀ ਕੈਪਟਨ ਅਮਰਿੰਦਰ ਸਿੰਘ ਮਿਲ ਕੇ ਨਿਮਰਤਾ ਸਾਹਿਤ ਸੁਲਝਾ ਲੈਣਗੇ। ਇਸ ਮੌਕੇ ਪਾਰਟੀ ਦੇ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ਤੋਂ ਇਲਾਵਾ ਕੁਲਜੀਤ ਸਿੰਘ ਨਾਗਰਾ ਕੁਲਬੀਰ ਜੀਰਾ, ਅਮਰਿੰਦਰ ਸਿੰਘ ਰਾਜਾ ਵੜਿੰਗ, ਸਾਬਕਾ ਡੀਜੀਪੀ ਮੁਹੰਮਦ ਮੁਸਤਫਾ (ਰਜੀਆ ਸੁਲਤਾਨਾ ਦੇ ਪਤੀ), ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਵੀ ਮੌਜੂਦ ਸਨ। ਇਸ ਦੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਸਿਸਵਾਂ ਫਾਰਮ ਹਾਊਸ ਤੋਂ ਸੈਕਟਰ -2 ਸਥਿਤ ਸਰਕਾਰੀ ਰਿਹਾਇਸ ‘ਤੇ ਵੀ ਪਹੁੰਚ ਗਏ ਸਨ। ਜਿਕਰਯੋਗ ਹੈ ਕਿ ਸਿੱਧੂ ਦੇ ਸੂਬਾ ਪ੍ਰਧਾਨ ਬਣਨ ਤੋਂ ਬਾਅਦ ਪੰਜਾਬ ਕਾਂਗਰਸ ਦੀ ਅੰਦਰੂਨੀ ਰਾਜਨੀਤੀ ਪੂਰੀ ਤਰਾਂ ਗਰਮਾ ਗਈ ਹੈ।

Related posts

ਕੌਮੀ ਮਹਿਲਾ ਕਮਿਸ਼ਨ ਨੇ ਚਰਨਜੀਤ ਚੰਨੀ ਦਾ ਅਸਤੀਫ਼ਾ ਮੰਗਿਆ

Sanjhi Khabar

ਤਿਉਹਾਰਾਂ ਦੇ ਮੱਦੇਨਜ਼ਰ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿੱਚ 30 ਸਤੰਬਰ ਤੱਕ ਵਧਾਈਆਂ ਕੋਰੋਨਾ ਪਾਬੰਦੀਆਂ

Sanjhi Khabar

ਹੁਸ਼ਿਆਰਪੁਰ ਪੁਲਿਸ ਦੀ ਵੱਡੀ ਕਾਮਯਾਬੀ : 8 ਕਿੱਲੋ ਹੈਰੋਇਨ ‘ਤੇ 20 ਲੱਖ ਰੁਪਏ ਸਮੇਤ 6 ਅੰਤਰਰਾਸ਼ਟਰੀ ਸਮੱਗਲਰਾਂ ਨੂੰ ਕੀਤਾ ਕਾਬੂ

Sanjhi Khabar

Leave a Comment