14.7 C
Los Angeles
May 14, 2024
Sanjhi Khabar
Bathinda Politics Protest

ਭਾਜਪਾ ਯੁਵਾ ਮੋਰਚਾ ਨੇ ਬੰਗਾਲ ਦੇ ਟੀ.ਐਮ.ਸੀ ਖਿਲਾਫ ਕੀਤਾ ਰੋਸ ਪ੍ਰਦਰਸ਼ਨ

-ਚੰਗੇ ਲੋਕਤੰਤਰ ’ਚ ਹਿੰਸਾ ਦੀ ਜਗ੍ਹਾ ਨਹੀਂ:- ਭਾਜਪਾ ਯੁਵਾ ਮੋਰਚਾ
ਬਠਿੰਡਾ, 5 ਮਈ -ਪੱਛਮ ਬੰਗਾਲ ’ਚ ਹਾਲ ’ਚ ਹੀ ਹੋਏ ਚੋਣਾਂ ਚ ਤਿ੍ਰਣਮੂਲ ਕਾਂਗਰਸ ਜਿੱਤ ਤੋਂ ਬਾਅਦ ਬੰਗਾਲ ’ਚ ਹੋਏ ਦੰਗਿਆਂ ਖਿਲਾਫ ਸੰਕੇਤਕ ਰੋਸ ਪ੍ਰਦਰਸ਼ਨ ਕੀਤਾ। ਪੰਜਾਬ ਪ੍ਰਧਾਨ ਭਾਨੂ ਪ੍ਰਤਾਪ ਰਾਣਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੰਕੇਤਕ ਰੋਸ ਪ੍ਰਦਰਸ਼ਨ ਕੀਤਾ ਗਿਆ,ਜਿਸ ਵਿੱਚ ਭਾਜਪਾ ਯੁਵਾ ਮੋਰਚਾ ਦੇ ਸੂਬਾ ਸਕੱਤਰ ਆਸ਼ੂਤੋਸ਼ ਤਿਵਾੜੀ ਹਾਜਰ ਹੋਏ। ਯੁਵਾ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਸੰਦੀਪ ਅਗਰਵਾਲ ਨੇ ਨੇ ਦੋਸ਼ ਲਾਉਂਦਿਆਂ ਕਿਹਾ ਕਿ ਜਦੋਂ ਦੀ ਬੰਗਾਲ ’ਚ ਟੀ ਐਮ ਸੀ ਸਰਕਾਰ ਆਈ ਹੈ, ਉਸ ਮਗਰੋਂ ਭਾਜਪਾ ਆਗੂਆਂ ’ਤੇ ਹਮਲੇ ਤੇ ਹੱਤਿਆਵਾਂ ਦੀ ਘਟਨਾਵਾਂ ਵੱਧ ਗਈਆਂ ਹਨ। ਭਾਜਪਾ ਦੇ ਵਰਕਰਾਂ ਦੀਆਂ ਲਗਾਤਾਰ ਹੱਤਿਆਵਾਂ ਕੀਤੀਆਂ ਜਾ ਰਹੀਆਂ ਹਨ ਅਤੇ ਧੀਆਂ ਭੈਣਾਂ ਦੀਆਂ ਇੱਜ਼ਤਾਂ ਲੁੱਟ ਕੇ ਸ਼ਰ੍ਹੇਆਮ ਖ਼ੂਨ ਕੀਤੇ ਜਾ ਰਹੇ ਹਨ,ਇਹ ਚੰਗੇ ਲੋਕਤੰਤਰ ਦੀ ਮਿਸਾਲ ਨਹੀਂ। ਉਨ੍ਹਾਂ ਕਿਹਾ ਕਿ ਮਮਤਾ ਬੈਨਰਜੀ ਨੂੰ ਆਪਣੇ ਵਰਕਰਾਂ ਨੂੰ ਅਜਿਹਾ ਕਰਨ ਤੋਂ ਰੋਕਣਾ ਚਾਹੀਦਾ ਹੈ ਅਤੇ ਅਜਿਹਾ ਕਰਨ ਵਾਲੇ ਗੁੰਡਿਆਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ। ਅਗਰਵਾਲ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਹਰ ਜਬਰ ਜ਼ੁਲਮ ਦਾ ਡਟ ਕੇ ਸਾਹਮਣਾ ਕੀਤਾ ਜਾਵੇਗਾ। ਉਨ੍ਹਾਂ ਮੰਗ ਕੀਤੀ ਕਿ ਬੰਗਾਲ ’ਚ ਜਲਦ ਰਾਸਟਰਪਤੀ ਸ਼ਾਸਨ ਲਗਾਇਆ ਜਾਵੇ, ਯੁਵਾ ਮੋਰਚਾ ਦੇ ਸੂਬਾ ਸਕੱਤਰ ਆਸ਼ੂਤੋਸ਼ ਤਿਵਾੜੀ ਨੇ ਕਿਹਾ ਕਿ ਚੋਣ ਲੜਨਾ ਹਰ ਇੱਕ ਦਾ ਅਧਿਕਾਰ ਹੈ ਭਾਜਪਾ ਦੀ ਵਧਦੀ ਹੋਈ ਲੋਕਪਿ੍ਰਆ ਤੋਂ ਡਰ ਕੇ ਭਾਜਪਾ ਦੇ ਵਰਕਰਾਂ ਦੀਆਂ ਹੱਤਿਆਵਾਂ ਕਰਾਉਣੀਆਂ ਬੇਹੱਦ ਨਿੰਦਣਯੋਗ ਹੈ । ਭਾਜਪਾ ਦਾ ਹਰ ਵਰਕਰ ਦੇਸ਼ ਦੀ ਅਮਨ ਸ਼ਾਂਤੀ ਲਈ ਕੋਈ ਵੀ ਕੁਰਬਾਨੀ ਦੇਣ ਨੂੰ ਤਿਆਰ ਹੈ, ਇਸ ਮੌਕੇ ਜਨਰਲ ਸਕੱਤਰ ਗਗਨ ਗੋਇਲ ਸੰਜੀਵ ਡਾਗਰ ਮੀਤ ਪ੍ਰਧਾਨ ਸੁਰੇਸ਼ ਗੋਇਲ ਸਕੱਤਰ ਮੀਨੂ ਬੇਗਮ ਆਫਿਸ ਇੰਚਾਰਜ ਜਾਨ੍ਹਵੀ ਗਿੱਲ ਆਦਿ ਹਾਜ਼ਰ ਸਨ ।

 

Related posts

ਸਾਬਕਾ PM ਨੇ ਮੋਦੀ ਸਰਕਾਰ ‘ਤੇ ਲੋਕਾਂ ਨੂੰ ਧਰਮ ਅਤੇ ਭਾਸ਼ਾ ਦੇ ਨਾਮ ‘ਤੇ ਵੰਡਣ ਦਾ ਲਾਇਆ ਦੋਸ਼,

Sanjhi Khabar

ਬਲਬੀਰ ਸਿੱਧੂ ਨੇ ਅਕਾਲੀਆਂ ਅਤੇ ਆਪ ਨੂੰ ਮੋਦੀ ਦੇ ਘਰ ਦਾ ਘਿਰਾਓ ਕਰਨ ਲਈ ਕਿਹਾ

Sanjhi Khabar

2024 ‘ਚ ਲਗਾਤਾਰ ਤੀਜੀ ਵਾਰ ਬਣੇਗੀ ਮੋਦੀ ਸਰਕਾਰ- ਅਮਿਤ ਸ਼ਾਹ

Sanjhi Khabar

Leave a Comment