14.8 C
Los Angeles
May 16, 2024
Sanjhi Khabar
Chandigarh Politics

ਪੰਜਾਬ ਸਰਕਾਰ ਨੇ ਕੋਵਿਡ ਦੇ ਮੱਦੇਨਜ਼ਰ ਲਿਆ ਵੱਡਾ ਫੈਸਲਾ

Parmeet Mitha
ਚੰਡੀਗੜ੍ਹ , 27 ਮਈ – ਪੰਜਾਬ ਸਰਕਾਰ ਕੋਵਿਡ- ਰਿਵਿਊ ਮੀਟਿੰਗ ਦੌਰਾਨ ਕੁਝ ਵੱਡੇ ਫ਼ੈਸਲੇ ਲਏ ਹਨ।ਸੂਬੇ ਵਿੱਚ ਕੋਰੋਨਾ ਪਾਬੰਦੀਆਂ 10 ਜੂਨ ਤੱਕ ਵਧਾ ਦਿੱਤੀਆਂ ਗਈਆਂ ਹਨ। ਪਰ ਗੱਡੀਆਂ ਵਿਚ ਸਫ਼ਰ ਕਰਨ ਵਾਲਿਆਂ ‘ਤੇ ਲੱਗੀ ਪਾਬੰਦੀ ਹਟਾਈ ਗਈ ਹੈ |ਇਸ ਦੇ ਨਾਲ ਹੀ ਸੂਬਾ ਸਰਕਾਰ ਨੇ ਤੀਜੀ ਲਹਿਰ ਨਾਲ ਨਜਿੱਠਣ ਲਈ ਪਹਿਲਾਂ ਤੋਂ ਹੀ ਤਿਆਰੀ ਕਰਦਿਆਂ ਕੇਂਦਰ ਸਰਕਾਰ ਤੋਂ 500 ਵੈਂਟੀਲੇਟਰ ਦੀ ਮੰਗ ਕੀਤੀ ਹੈ| ਓ.ਪੀ.ਡੀ. ਦੀਆਂ ਕਾਰਵਾਈਆਂ ਨੂੰ ਬਹਾਲ ਕਰਨ ਦੇ ਨਿਰਦੇਸ਼ ਵੀ ਜਾਰੀ ਕੀਤੇ ਗਏ ਹਨ। ਯਾਤਰੀ ਵਾਹਨਾਂ ਅਤੇ ਟੈਕਸੀ ‘ਤੇ ਪਾਬੰਦੀ ਜਾਰੀ ਰਹੇਗੀ| ਤੀਜੀ ਲਹਿਰ ਨੂੰ ਧਿਆਨ ਵਿਚ ਰੱਖਦੇ ਹੋਏ ਹੋਰ ਤਕਨੀਕੀ ਅਤੇ ਮਾਹਰ ਅਸਾਮੀਆਂ ਨੂੰ ਭਰਨ ਦੇ ਵੀ ਆਦੇਸ਼ ਜਾਰੀ ਕੀਤੇ ਗਏ ਹਨ| 1 ਜੂਨ ਤੋਂ 18-45 ਸਾਲ ਦੇ ਵਿਚਕਾਰ ਦੁਕਾਨਦਾਰ, ਉਦਯੋਗਿਕ ਵਰਕਰ, ਰੇਹੜੀਵਾਲਾ, ਡਿਲਿਵਰੀ ਵਾਲੇ, ਬੱਸ , ਕੈਬ ਡਰਾਈਵਰ ,ਕੰਡਕਟਰ, ਮੇਅਰ, ਕੌਂਸਲਰ, ਸਰਪੰਚ,ਪੰਚਾ ਨੂੰ ਵੈਕਸੀਨੇਸ਼ਨ ਲਈ ਤਰਜੀਹ ਦਿੱਤੀ ਜਾਵੇਗੀ |

Related posts

ਨੈਕਟਰ ਲਾਈਫਸੈਂਸ ਅਤੇ ਕਈ ਹੋਰ ਅਨੇਕਾਂ ਕੈਮੀਕਲ ਕੰਪਨੀਆਂ ਦੇ ਖਿਲਾਫ ਜੰਮਕੇ ਨਾਰੇਬਾਜੀ, ਪ੍ਰਸਾਸ਼ਨ ਮੁਰਦਾਬਾਦ ਦੇ ਲੱਗੇ ਨਾਰੇ

Sanjhi Khabar

ਗੁਰਦਾਸਪੁਰ ‘ਚ ਚੱਲੀਆਂ ਗੋਲੀਆਂ, ਤਿੰਨ ਦੀ ਮੌਤ

Sanjhi Khabar

ਪਰਲਜ਼ ਘੁਟਾਲੇ ਚ’ ਪੀੜਤਾਂ ਦੇ ਜਮਾਂ ਕੀਤੇ ਪੈਸੇ ਵਾਪਸ ਕਰਵਾਉਣ ਦੀ ਮੰਗ : ਸੋਮੀ ਤੁੰਗਵਾਲੀਆ

Sanjhi Khabar

Leave a Comment