13.8 C
Los Angeles
April 28, 2024
Sanjhi Khabar
Chandigarh Crime News Sangrur

ਪਟਿਆਲਾ ਜੇਲ੍ਹ ਵਿੱਚ ਮਜੀਠੀਆ ਨੂੰ ਸਪੈਸ਼ਲ ਸੈੱਲ ਵਿੱਚ ਕੀਤਾ ਸ਼ਿਫਟ

PS Mitha
ਚੰਡੀਗੜ੍ਹ, 26 ਮਾਰਚ । ਕੇਂਦਰੀ ਜੇਲ੍ਹ ਪਟਿਆਲਾ ’ਚ ਬੰਦ ਅਕਾਲੀ ਨੇਤਾ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਜੇਲ੍ਹ ਵਿਭਾਗ ਵੱਲੋਂ ਸੁਰੱਖਿਆ ਦੇ ਮੱਦੇਨਜ਼ਰ ਬਿਕਰਮ ਸਿੰਘ ਮਜੀਠੀਆ ਨੂੰ ਜੇਲ੍ਹ ਦੇ ਅੰਦਰ ਹੀ ਸਪੈਸ਼ਲ ਸੈੱਲ ’ਚ ਸ਼ਿਫਟ ਕਰ ਦਿੱਤਾ ਗਿਆ ਹੈ।

ਜਾਣਕਾਰੀ ਮੁਤਾਬਕ ਜੇਲ੍ਹ ਵਿਭਾਗ ਨੂੰ ਪੰਜਾਬ ਪੁਲਸ ਦੇ ਸੁਰੱਖਿਆ ਵਿੰਗ ਵਲੋਂ ਇਨਪੁਟ ਭੇਜਿਆ ਗਿਆ ਸੀ ਜਿਸ ਮਗਰੋਂ ਇਹ ਫ਼ੈਸਲਾ ਲਿਆ ਗਿਆ। ਇਨਪੁਟ ਅਨੁਸਾਰ ਕਿਉਂਕਿ ਅਕਾਲੀ ਨੇਤਾ ਬਿਕਰਮ ਸਿੰਘ ਮਜੀਠੀਆ ਮੰਤਰੀ ਵੀ ਰਹੇ ਹਨ ਅਤੇ ਕਈ ਦੇਸ਼ ਵਿਰੋਧੀ ਅਤੇ ਗੜਬੜੀ ਫੈਲਾਉਣ ਵਾਲੇ ਸੰਗਠਨਾਂ ਦੇ ਨਿਸ਼ਾਨੇ ’ਤੇ ਰਹੇ ਹਨ ਅਤੇ ਉਨ੍ਹਾਂ ਸੰਗਠਨਾਂ ਨਾਲ ਜੁੜੇ ਰਹੇ ਕਈ ਲੋਕ ਜੇਲ੍ਹ ਵਿਚ ਬੰਦ ਹਨ, ਇਸ ਲਈ ਜੇਲ੍ਹ ਅੰਦਰ ਉਨ੍ਹਾਂ ਦੀ ਜਾਨ ਨੂੰ ਖ਼ਤਰਾ ਹੋ ਸਕਦਾ ਹੈ। ਮਜੀਠੀਆ ਤੇ ਜੇਲ ਵਿੱਚ ਹਮਲੇ ਦਾ ਖਦਸਾ ਹੈ।

ਇਸ ਗੱਲ ਨੂੰ ਧਿਆਨ ’ਚ ਰੱਖਦਿਆਂ ਅਕਾਲੀ ਨੇਤਾ ਬਿਕਰਮ ਸਿੰਘ ਮਜੀਠੀਆ ਦੀ ਸੁਰੱਖਿਆ ਦਾ ਖ਼ਾਸ ਖਿਆਲ ਰੱਖਿਆ ਜਾਵੇਗਾ। ਪੁਲਿਸ ਦੇ ਉਕਤ ਇਨਪੁਟ ਦੇ ਆਧਾਰ ’ਤੇ ਜੇਲ੍ਹ ਵਿਭਾਗ ਵਲੋਂ ਉਚ ਅਧਿਕਾਰੀਆਂ ਤੋਂ ਰਾਏ ਹਾਸਲ ਕੀਤੀ ਗਈ ਅਤੇ ਉਸ ਤੋਂ ਬਾਅਦ ਫ਼ੈਸਲਾ ਲਿਆ ਗਿਆ ਕਿ ਮਜੀਠੀਆ ਨੂੰ ਕੇਂਦਰੀ ਜੇਲ੍ਹ ਪਟਿਆਲਾ ਦੇ ਸਪੈਸ਼ਲ ਸੈੱਲ ਵਿਚ ਸ਼ਿਫਟ ਕਰ ਦਿੱਤਾ ਜਾਵੇ ਅਤੇ ਸੈੱਲ ਦੀ ਸੁਰੱਖਿਆ ਲਈ ਜੇਲ੍ਹ ਸਟਾਫ਼ ਤੋਂ ਇਲਾਵਾ ਮੈਂਬਰਾਂ ਨੂੰ ਤਾਇਨਾਤ ਕਰ ਦਿੱਤਾ ਜਾਵੇ।

Related posts

ਕੁਰੂਕਸ਼ੇਤਰ ‘ਚ ਬਦਮਾਸ਼ , ਨੌਜਵਾਨ ਦੇ ਦੋਵੇਂ ਹੱਥ ਵੱਢ ਕੇ ਲੈ ਗਏ ਨਾਲ

Sanjhi Khabar

ਪ੍ਰੋ. ਭੁੱਲਰ ਦੀ ਰਿਹਾਈ ਤੁਰੰਤ ਮਨਜ਼ੂਰ ਕਰਨ ਕੇਜਰੀਵਾਲ: ਪ੍ਰਕਾਸ਼ ਸਿੰਘ ਬਾਦਲ

Sanjhi Khabar

ਪਰਲਜ਼ ਘੁਟਾਲੇ ਚ’ ਪੀੜਤਾਂ ਦੇ ਜਮਾਂ ਕੀਤੇ ਪੈਸੇ ਵਾਪਸ ਕਰਵਾਉਣ ਦੀ ਮੰਗ : ਸੋਮੀ ਤੁੰਗਵਾਲੀਆ

Sanjhi Khabar

Leave a Comment