15.3 C
Los Angeles
May 17, 2024
Sanjhi Khabar
Chandigarh

ਨਵਜੋਤ ਸਿੰਘ ਸਿੱਧੂ ਨੇ ਚੋਣਾਂ ਤੋਂ ਪਹਿਲਾਂ ਮੁੜ ਸ਼ੁਰੂ ਕੀਤੀ ਬਗਾਵਤ, ਪੰਜਾਬ ਦਾ ਮੁੱਖ ਮੰਤਰੀ ਕਾਂਗਰਸ ਹਾਈਕਮਾਂਡ ਨਹੀਂ ਹੈ, ਸਗੋਂ ਲੋਕ ਫੈਸਲਾ ਕਰਨਗੇ

ਚੰਡੀਗੜ, 12 ਜਨਵਰੀ (ਸੰਦੀਪ ਸਿੰਘ) :

ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੇ ਸਿਆਸੀ ਧਮਾਕਾ ਕਰਦਿਆ ਕਾਂਗਰਸ ਦੇ ਚੋਣ ਮੈਨੀਫੈਸਟੋ ਤੋਂ ਪਹਿਲਾਂ, ਸਿੱਧੂ ਨੇ ਚੰਡੀਗੜ ਵਿੱਚ ਆਪਣਾ ਪੰਜਾਬ ਮਾਡਲ ਲਾਂਚ ਕੀਤਾ। ਇੰਨਾ ਹੀ ਨਹੀਂ, ਸਿੱਧੂ ਨੇ ਕਾਂਗਰਸ ਨੂੰ ਚੇਤਾਵਨੀ ਵੀ ਦਿੱਤੀ ਕਿ ਉਨਾਂ ਦਾ ਸਿਆਸੀ ਭਵਿੱਖ ਇਸ ‘ਤੇ ਨਿਰਭਰ ਕਰਦਾ ਹੈ। ਉਹ ਸਮਝੌਤਾ ਨਹੀਂ ਕਰਨਗੇ। ਸਿੱਧੂ ਨੇ ਕਿਹਾ ਕਿ ਪਾਰਟੀ ਦੇ ਜਨਰਲ ਸਕੱਤਰ ਨਾਲ ਗੱਲ ਕਰਕੇ ਉਨਾਂ ਨੇ ਇਹ ਸਭ ਕੁਝ ਕਿਹਾ ਹੈ। ਮੈਨੀਫੈਸਟੋ ਵਿੱਚ ਜਾਣ ਤੋਂ ਪਹਿਲਾਂ ਇਹ ਸਭ ਉਨਾਂ ਕੋਲ ਜਾਵੇਗਾ। ਖਾਸ ਗੱਲ ਇਹ ਵੀ ਹੈ ਕਿ ਸਿੱਧੂ ਦੇ ਪੰਜਾਬ ਮਾਡਲ ਦੇ ਪੋਸਟਰ ਤੋਂ ਸੀਐਮ ਚਰਨਜੀਤ ਚੰਨੀ ਦੀ ਫੋਟੋ ਗਾਇਬ ਸੀ। ਇਸ ਵਿੱਚ ਸਿਰਫ ਸੋਨੀਆ ਗਾਂਧੀ, ਰਾਹੁਲ ਅਤੇ ਪਿ੍ਰਅੰਕਾ ਗਾਂਧੀ ਨਜਰ ਆ ਰਹੇ ਹਨ। ਸਿੱਧੂ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਪੰਜਾਬ ਕਿਸੇ ਦਾ ਨਹੀਂ। ਪੰਜਾਬ ਦਾ ਮੁੱਖ ਮੰਤਰੀ ਕਾਂਗਰਸ ਹਾਈਕਮਾਂਡ ਨਹੀਂ ਹੈ, ਸਗੋਂ ਲੋਕ ਫੈਸਲਾ ਕਰਨਗੇ। ਪੰਜਾਬ ਮਾਡਲ ਪੇਸ਼ ਕਰਦਿਆਂ ਸਿੱਧੂ ਨੇ ਚਰਨਜੀਤ ਚੰਨੀ ‘ਤੇ ਵੀ ਨਿਸਾਨਾ ਸਾਧਿਆ। ਸਿੱਧੂ ਨੇ ਕਿਹਾ ਕਿ ਉਹ ਕਹਿੰਦੇ ਹਨ ਕਿ ਉਹ ਕੇਬਲ ਸਸਤੀ ਕਰਵਾ ਦੇਣਗੇ, ਪਰ ਕੁਝ ਨਹੀਂ ਕੀਤਾ। ਸੀਐਮ ਚੰਨੀ ਨੇ 100 ਰੁਪਏ ਦੀ ਕੇਬਲ ਦੇਣ ਦਾ ਐਲਾਨ ਕੀਤਾ ਸੀ। ਸਿੱਧੂ ਇੱਥੇ ਹੀ ਨਹੀਂ ਰੁਕੇ। ਸਿੱਧੂ ਨੇ ਕਿਹਾ ਕਿ ਟੀਵੀ ‘ਤੇ ਸਭ ਕੁਝ ਲਾਈਵ ਹੋਵੇਗਾ। ਅਜਿਹਾ ਨਹੀਂ ਹੋਵੇਗਾ ਕਿ ਜਦੋਂ ਸਭਾ ਵਿੱਚ ਇੱਕ ਬੋਲਦਾ ਹੈ ਤਾਂ ਉਸ ਨੂੰ ਵਿਖਾਇਆ ਜਾਵੇ ਅਤੇ ਜਦੋਂ ਦੂਜਾ ਬੋਲੇ ਤਾਂ ਲਾਈਟਾਂ ਬੰਦ ਕਰ ਦਿੱਤਾ ਜਾਵੇ। ਸਿੱਧੂ ਨੇ ਕਿਹਾ ਕਿ ਉਹ ਅਜਿਹੀਆਂ ਗੱਲਾਂ ਕਰਦੇ ਰਹਿਣਗੇ, ਉਨਾਂ ਨੂੰ ਇਸ ਦੀ ਕੋਈ ਪਰਵਾਹ ਨਹੀਂ। ਦੱਸ ਦਈਏ ਕਿ ਪੰਜਾਬ ‘ਚ 14 ਫਰਵਰੀ ਨੂੰ ਵੋਟਾਂ ਪੈਣਗੀਆਂ। ਇਸ ਦੇ ਨਾਲ ਹੀ 10 ਮਾਰਚ ਨੂੰ ਨਤੀਜੇ ਐਲਾਨੇ ਜਾਣਗੇ। ਉਧਰ ਕਾਂਗਰਸ ਨੇ ਅਜੇ ਤੱਕ ਆਪਣੇ ਕਿਸੇ ਉਮੀਦਵਾਰ ਲਿਸਟ ਦਾ ਐਲਾਨ ਨਹੀਂ ਕੀਤਾ ਅਤੇ ਨਾਹ ਹੀ ਸੀਐਮ ਫੇਸ ਦਾ ਕਾਰਡ ਖੋਲਿਆ ਹੈ। ਅਜਿਹੇ ‘ਚ ਸਿੱਧੂ ਦੇ ਤਿਖੇ ਬੋਲ ਕਾਂਗਰਸ ਲਈ ਮੁਸਿਬਤ ਬਣ ਸਕਦੇ ਹਨ।

Related posts

ਕੋਰੋਨਾ ਨਾਲ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ ਮਿਲਣੀ ਚਾਹੀਦੀ ਹੈ ਵਿੱਤੀ ਮਦਦ : ਸੁਪਰੀਮ ਕੋਰਟ

Sanjhi Khabar

ਰਾਜਪੁਰਾ: 3 ਕਿੱਲੋ ਅਫੀਮ ਸਮੇਤ 3 ਮੁਲਜ਼ਮ ਕਾਬੂ, ਦੋ ਦਿਨ ਦਾ ਪੁਲਿਸ ਰਿਮਾਂਡ

Sanjhi Khabar

ਭਗਵੰਤ ਮਾਨ ਦਾ ਵੱਡਾ ਦਾਅਵਾ, ਆਪ 100 ਤੋਂ ਪਾਰ ਵੀ ਜਾ ਸਕਦੀ ਹੈ

Sanjhi Khabar

Leave a Comment