15.6 C
Los Angeles
May 14, 2024
Sanjhi Khabar
Chandigarh Politics ਪੰਜਾਬ

ਭਗਵੰਤ ਮਾਨ ਦਾ ਵੱਡਾ ਦਾਅਵਾ, ਆਪ 100 ਤੋਂ ਪਾਰ ਵੀ ਜਾ ਸਕਦੀ ਹੈ

PS Mitha
Chandigarh : ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ਲਈ ਕੱਲ੍ਹ ਵੀਰਵਾਰ ਨੂੰ ਵੋਟਾਂ ਦੀ ਗਿਣਤੀ ਹੋ ਰਹੀ ਹੈ। ਸੱਤਾ ਲਈ ਜਿਥੇ ‘ਆਪ’ ਪ੍ਰਮੁੱਖ ਦਾਅਵੇਦਾਰ ਵਜੋਂ ਉਭਰੀ ਹੈ, ਜਦੋਂ ਕਿ ਕਾਂਗਰਸ ਬਹੁ-ਕੋਣੀ ਮੁਕਾਬਲੇ ‘ਚ ਸੱਤਾ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਵੱਖ-ਵੱਖ ਐਗਜ਼ਿਟ ਪੋਲਾਂ ਨੇ ਭਵਿੱਖਬਾਣੀ ਕੀਤੀ ਹੈ ਕਿ ਆਮ ਆਦਮੀ ਪਾਰਟੀ (ਆਪ) ਪੰਜਾਬ ਵਿੱਚ ਅਗਲੀ ਸਰਕਾਰ ਬਣਾਏਗੀ।
ਇਸ ਦੌਰਾਨ ਆਪ ਦੇ ਮੁੱਖ ਮੰਤਰੀ ਅਹੁਦੇ ਲਈ ਉਮੀਦਵਾਰ ਭਗਵੰਤ ਮਾਨ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਪਾਰਟੀ 100 ਤੋਂ ਵੱਧ ਸੀਟਾਂ ਵੀ ਜਿੱਤ ਸਕਦੀ ਹੈ। ਉਨ੍ਹਾਂ ਕਿਹਾ ਕਿ ਮੈਂ ਕੋਈ ਜੋਤਸ਼ੀ ਤਾਂ ਨਹੀਂ ਪਰ ਇੰਨਾ ਜਰੂਰ ਹੈ ਕਿ ਪੰਜਾਬ ਦੇ ਲੋਕ ਬਦਲਾਅ ਚਾਹੁੰਦੇ ਸਨ ਤੇ ਬਦਲਾਅ ਉਨ੍ਹਾਂ ਨੇ ਵੋਟਿੰਗ ਮਸ਼ੀਨਾਂ ਵਿਚ ਕੈਦ ਕਰ ਦਿੱਤਾ ਹੈ।
ਸਾਡੇ ਵਰਕਰਾਂ ਨੇ ਦਿਨ ਰਾਤ ਇਕ ਕਰਕੇ ਪ੍ਰਚਾਰ ਕੀਤਾ, ਮਿਹਨਤ ਕੀਤੀ, ਇਸ ਲਈ ਮਿਹਨਤ ਦਾ ਨਤੀਜਾ ਚੰਗਾ ਆਵੇਗਾ। ਉਨ੍ਹਾਂ ਕਿਹਾ ਕਿ ਸੀਟਾਂ 80, 90 ਤੇ 100 ਤੋਂ ਵੀ ਪਾਰ ਹੋ ਸਕਦੀਆਂ ਹਨ।

Related posts

ਨਵਜੋਤ ਸਿੱਧੂ ਨੇ ਪੰਜਾਬ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਦਿੱਤਾ ਅਸਤੀਫਾ

Sanjhi Khabar

ਗੁਰਮੀਤ ਰਾਮ ਰਹੀਮ ਦੀ ਪੂਰੀ ਬਾਰੀਕੀ ਨਾਲ ਹੋਵੇ ਪੁੱਛਗਿੱਛ – ਜਥੇਦਾਰ ਦਾਦੂਵਾਲ

Sanjhi Khabar

ਪੁਲਿਸ ਅਧਿਕਾਰੀਆਂ ਅਤੇ ਸੱਤਾਧਾਰੀ ਦਲਾਂ ਦਾ ਗਠਜੋੜ ਪ੍ਰੇਸ਼ਾਨ ਕਰਨ ਵਾਲਾ: ਸੁਪਰੀਮ ਕੋਰਟ

Sanjhi Khabar

Leave a Comment