14.8 C
Los Angeles
May 18, 2024
Sanjhi Khabar
ਪੰਜਾਬ

ਥਾਣੇਦਾਰਾਂ ਨੇ ਵਿਆਹ ‘ਚ ਚਲਾ ਦਿੱਤੀਆਂ ਗੋਲੀਆਂ, ਹੁਣ ਜਾਣਗੇ ਜੇਲ੍ਹ

logo-img

ਫਿਰੋਜ਼ਪੁਰ ਅਧੀਨ ਆਉਂਦੇ ਥਾਣਾ ਘੱਲ ਖੁਰਦ ਦੇ ਐਸਐਚਓ ਗੁਰਤੇਜ ਸਿੰਘ ਅਤੇ ਸਬ ਇੰਸਪੈਕਟਰ ਜਗਰੂਪ ਸਿੰਘ ਖ਼ਿਲਾਫ਼ ਇੱਕ ਵਿਆਹ ਪਾਰਟੀ ਵਿਚ ਸਰਕਾਰੀ ਰਾਇਫਲਾਂ ਨਾਲ ਫਾਇਰਿੰਗ ਕਰਨ ਵਿਰੁੱਧ ਇੱਕ ਮੁਕੱਦਮਾ ਦਰਜ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਕ ਪੱਤਰ ਡੀਆਈਜੀ ਫਿਰੋਜ਼ਪੁਰ ਰੇਂਜ ਨੂੰ ਦਿੱਤਾ ਗਿਆ ਸੀ ਜਿਸ ਵਿਚ ਦੋਸ਼ ਲਗਾਏ ਗਏ ਸੀ ਕਿ ਉਕਤ ਦੋਨਾਂ ਸਬ ਇੰਸਪੈਕਟਰਾਂ ਵੱਲੋਂ ਇੱਕ ਵਿਆਹ ਪਾਰਟੀ ਵਿਚ ਫਾਇਰਿੰਗ ਕੀਤੀ ਗਈ ਸੀ ਜਿਸ ਦੀ ਸੀਡੀ ਵੀ ਮਿਲੀ ਅਤੇ ਉਸ ਵਿਚ ਦੋਨੋਂ ਫਾਈਰਿੰਗ ਕਰਦੇ ਨਜ਼ਰ ਆਏ ।

ਦੱਸ ਦੇਈਏ ਕਿ ਪਿੰਡ ਠਠੇਰਾ ਵਾਲੀ ਵਿਖੇ ਜਗਰੂਪ ਸਿੰਘ ਸਬ ਇੰਸਪੈਕਟਰ ਦੇ ਲੜਕੇ ਦਾ ਵਿਆਹ ਸੀ ਅਤੇ ਵਿਆਹ ਦੀ ਖੁਸ਼ੀ ਮੌਕੇ ਇੰਸਪੈਕਟਰ ਗੁਰਤੇਜ ਸਿੰਘ ਅਤੇ ਜਗਰੂਪ ਸਿੰਘ ਨੇ ਸਰਕਾਰੀ ਰਾਇਫਲਾਂ ਨਾਲ ਫਾਇਰਿੰਗ ਕੀਤੀ ਅਤੇ ਇਸ ਸਾਰੀ ਘਟਨਾ ਦੀ ਰਿਕਾਰਡ ਹੋ ਗਈ।

ਜਿਸ ਦੇ ਚਲਦੇ ਉਕਤ ਦੋਨਾਂ ਸਬ ਇੰਸਪੈਕਟਰਾਂ ਖ਼ਿਲਾਫ਼ ਇਨਕੁਆਰੀ ਖੋਲ੍ਹ ਦਿੱਤੀ ਗਈ ਅਤੇ ਉਨ੍ਹਾਂ ਖ਼ਿਲਾਫ਼ ਗੁਪਤ ਜਾਣਕਾਰੀ ਅਤੇ ਸੀਡੀ ਦੇ ਆਧਾਰ ਤੇ ਇਹ ਸਾਬਤ ਹੋ ਗਿਆ ਕਿ ਇਨ੍ਹਾਂ ਵੱਲੋਂ ਇਹ ਜੁਰਮ ਕੀਤਾ ਗਿਆ ਹੈ। ਫਿਲਹਾਲ ਦੋਨੋਂ ਸਬ ਇੰਸਪੈਕਟਰ ਪੁਲਸ ਦੀ ਗ੍ਰਿਫਤ ਤੋਂ ਬਾਹਰ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਪੁਲਸ ਅਧਿਕਾਰੀਆਂ ਲਈ ਕਾਨੂੰਨ ਦੇ ਹੱਥ ਕਿਸ ਹੱਦ ਤਕ ਲੰਬੇ ਹੁੰਦੇ ਹਨ।

Related posts

ਪੰਜਾਬ ਤੇ ਚੰਡੀਗਡ਼੍ਹ ਜਰਨਲਿਸਟਸ ਯੂਨੀਅਨ ਦੀ ਮੋਹਾਲੀ ਇਕਾਈ ਦੀ ਮੀਟਿੰਗ ਹੋਈ

Sanjhi Khabar

ਸਸਤੀ ਜ਼ਮੀਨ, ਮਸ਼ੀਨ, ਵਾਹਨ ਖਰੀਦਣ ਦਾ ਮੌਕਾ, 5 ਮਾਰਚ ਨੂੰ SBI ਦੀ ਮੈਗਾ ਈ-ਨਿਲਾਮੀ

Sanjhi Khabar

ਬਜਟ ਸੈਸ਼ਨ ‘ਚ ਆਮ ਆਦਮੀ ਪਾਰਟੀ ਚੁੱਕੇਗੀ ਐਸਸੀ-ਐਸਟੀ ਵਜੀਫੇ ਦਾ ਮੁੱਦਾ : ਹਰਪਾਲ ਸਿੰਘ ਚੀਮਾ

Sanjhi Khabar

Leave a Comment