13.2 C
Los Angeles
April 25, 2024
Sanjhi Khabar
Chandigarh Press News ਪੰਜਾਬ

ਪੰਜਾਬ ਤੇ ਚੰਡੀਗਡ਼੍ਹ ਜਰਨਲਿਸਟਸ ਯੂਨੀਅਨ ਦੀ ਮੋਹਾਲੀ ਇਕਾਈ ਦੀ ਮੀਟਿੰਗ ਹੋਈ

PS Mitha
ਚੰਡੀਗਡ਼੍ਹ, 30 ਮਾਰਚ : ਪੰਜਾਬ ਤੇ ਚੰਡੀਗਡ਼੍ਹ ਜਰਨਲਿਸਟਸ ਯੂਨੀਅਨ ਦੀ ਮੋਹਾਲੀ ਇਕਾਈ ਦੀ ਇੱਕ ਮੀਟਿੰਗ ਅੱਜ ਇੱਥੇ ਸੈਕਟਰ 44 ਸਥਿਤ ਸ਼ਹੀਦ ਊਧਮ ਸਿੰਘ ਮੈਮੋਰੀਅਲ ਭਵਨ ਵਿਖੇ ਹੋਈ ਜਿਸ ਵਿੱਚ ਜ਼ਿਲ੍ਹਾ ਮੋਹਾਲੀ ਦੇ ਵੱਖ-ਵੱਖ ਸਟੇਸ਼ਨਾਂ ਤੋਂ ਮੈਂਬਰ ਪੱਤਰਕਾਰਾਂ ਨੇ ਭਾਗ ਲਿਆ। ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਭੱਟੀ ਦੀ ਅਗਵਾਈ ਹੇਠ ਹੋਈ ਇਸ ਮੀਟਿੰਗ ਵਿੱਚ ਯੂਨੀਅਨ ਦੀ ਸੂਬਾ ਬਾਡੀ ਦੇ ਸਕੱਤਰ ਜੈ ਸਿੰਘ ਛਿੱਬਰ ਮੀਟਿੰਗ ਵਿੱਚ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ।
ਯੂਨੀਅਨ ਦੇ ਜਨਰਲ ਸਕੱਤਰ ਹਰਨਾਮ ਸਿੰਘ ਡੱਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੀਟਿੰਗ ਵਿੱਚ ਯੂਨੀਅਨ ਦੇ ਵੱਖ-ਵੱਖ ਅਹੁਦੇਦਾਰਾਂ ਅਤੇ ਮੈਂਬਰਾਂ ਵੱਲੋਂ ਪੱਤਰਕਾਰੀ ਨਾਲ ਜੁਡ਼ੇ ਮਸਲਿਆਂ ਅਤੇ ਸਮੱਸਿਆਵਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਆਪੋ ਆਪਣੇ ਸੁਝਾਅ ਪੇਸ਼ ਕੀਤੇ ਗਏ। ਮੀਟਿੰਗ ਵਿੱਚ ਫੀਲਡ ਦੇ ਪੱਤਰਕਾਰਾਂ ਨੂੰ ਸਰਕਾਰੀ ਸਹੂਲਤਾਂ ਦਿਵਾਉਣ ਦੇ ਹਰਿਆਣਾ ਦੀ ਤਰਜ਼ ਉੱਤੇ ਫੀਲਡ ਦੇ ਪੱਤਰਕਾਰਾਂ ਨੂੰ ਪੈਨਸ਼ਨ ਲਾਗੂ ਕਰਵਾਉਣ ਦੀ ਮੰਗ ਦਾ ਮੁੱਦਾ ਜ਼ੋਰ ਨਾਲ ਚੁੱਕਿਆ ਗਿਆ ਜਿਸ ਉਤੇ ਸਹਿਮਤੀ ਬਣੀ ਕਿ ਸੂਬਾ ਬਾਡੀ ਦੇ ਰਾਹੀਂ ਸਰਕਾਰ ਤੱਕ ਆਪਣੀ ਅਵਾਜ਼ ਪਹੁੰਚਾਈ ਜਾਵੇਗੀ। ਸਰਕਾਰੀ ਤੰਤਰ ਵੱਲੋਂ ਪੱਤਰਕਾਰ ਭਾਈਚਾਰੇ ਵਿੱਚ ਪਾਈ ਜਾਂਦੀ ਫੁੱਟ ਤੋਂ ਵੀ ਪੱਤਰਕਾਰਾਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ ਗਈ ਅਤੇ ਸੰਗਠਿਤ ਰੂਪ ਵਿੱਚ ਇੱਕ ਹੋ ਕੇ ਮਾਣ-ਸਨਮਾਨ ਦੀ ਜੰਗ ਜਾਰੀ ਰੱਖਣ ਦਾ ਅਹਿਦ ਲਿਆ ਗਿਆ।

Related posts

ਅਕਾਲੀ ਬਸਪਾ ਗਠਜੋੜ ਰਿਕਾਰਡ ਵੋਟਾਂ ਨਾਲ ਜਿੱਤ ਹਾਸਲ ਕਰੇਗਾ : ਐਨ.ਕੇ. ਸ਼ਰਮਾ

Sanjhi Khabar

ਵਿੱਤ ਮੰਤਰੀ ਦੇ ਹਲਕੇ ’ਚ ਬੀਡੀਏ ਦੀ ਇਨਹਾਂਸਮੈਂਟ ਦਾ ਰੱਫੜ ਪਿਆ

Sanjhi Khabar

ਪੰਜਾਬ ਪੁਲਿਸ ਨੇ ਵਿਦੇਸ਼ੀ ਪਿਸਟਲਾਂ ਦੀ ਵੱਡੀ ਖੇਪ ਕੀਤੀ ਜ਼ਬਤ, ਇੱਕ ਕਥਿਤ ਅੱਤਵਾਦੀ ਅਤੇ ਹਥਿਆਰਾਂ ਦਾ ਤਸਕਰ ਕੀਤਾ ਗ੍ਰਿਫ਼ਤਾਰ

Sanjhi Khabar

Leave a Comment