14.8 C
Los Angeles
May 18, 2024
Sanjhi Khabar
Bathinda Chandigarh

ਕਿਸਾਨਾਂ ਤੋਂ ਬਾਅਦ ਹੁਣ ਵਪਾਰੀ ਵਰਗ ਵੱਲੋਂ ਸੰਘਰਸ਼ ਦਾ ਬਿਗੁਲ , ਲੀਡਰਾਂ ਨੂੰ ਘੇਰਕੇ ਕਰਨਗੇ ਸਵਾਲ

ਬਠਿੰਡਾ, 15 ਸਤੰਬਰ (ਵੀਰਪਾਲ ਕੌਰ) ਜਿੱਥੇ ਕੇਂਦਰ ਸਰਕਾਰ ਵੱਲੋਂ ਲਿਆਂਦੇ ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਦੇਸ਼ ਭਰ ਦੇ ਕਿਸਾਨ ਸੰਘਰਸ਼ ਕਰ ਰਹੇ ਹਨ ਅਤੇ ਪਿਛਲੇ ਦਿਨੀਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਵੱਡਾ ਫੈਸਲਾ ਲੈਂਦਿਆਂ ਸਿਆਸੀ ਪਾਰਟੀਆਂ ਨੂੰ ਚੁਣੌਤੀ ਦਿੱਤੀ ਹੈ ਕਿ ਜੇਕਰ ਉਹ ਕਿਸਾਨ ਪੱਖੀ ਹਨ ਤਾਂ ਉਹ ਪਿੰਡਾਂ ਸ਼ਹਿਰਾਂ ਕਸਬਿਆਂ ’ਚ ਪਾਰਟੀ ਪ੍ਰਚਾਰ ਕਰਨ ਅਤੇ ਲੋਕਾਂ ਨਾਲ ਰਾਬਤਾ ਕਰਨ ਲਈ ਨਹੀਂ ਜਾਣਗੀਆਂ, ਪਰ ਹੁਣ ਇਸ ਫੈਸਲੇ ਤੋਂ ਬਾਅਦ ਵਪਾਰੀ ਵਰਗ ਨੇ ਵੀ ਪੰਜਾਬ ਦੀਆਂ ਸਿਆਸੀ ਪਾਰਟੀਆਂ ਖਿਲਾਫ ਮੋਰਚਾ ਖੋਲ੍ਹ ਦਿੱਤਾ ਗਿਆ ਹੈ। ਇਸ ਫੈਸਲੇ ਸਬੰਧੀ ਵਪਾਰ ਮੰਡਲ ਦੇ ਪੰਜਾਬ ਪ੍ਰਧਾਨ ਅਮਿਤ ਕਪੂਰ ਨੇ ਦੱਸਿਆ ਕਿ ਵੱਖ ਵੱਖ ਜਿਲ੍ਹਿਆਂ ’ਚ ਵਪਾਰ ਮੰਡਲ ਦੀ ਕਾਰਜਕਾਰੀ ਕਮੇਟੀ ਦਾ ਗਠਨ ਕੀਤਾ ਜਾ ਰਿਹਾ, ਜਿਸ ਤਹਿਤ ਫਰੀਦਕੋਟ ਵਿਖੇ ਵਿਸ਼ੇਸ਼ ਤੌਰ ’ਤੇ ਪਹੁੰਚੇ , ਜਿੱਥੇ ਉਨ੍ਹਾਂ ਫਰੀਦਕੋਟ ਦੇ ਸ਼ਹਿਰ ਪ੍ਰਧਾਨ ਰਾਜਨ ਠਾਕੁਰ ਦੇ ਸ਼ੋਅਰੂਮ ’ਚ ਵੱਖ ਵੱਖ ਮੈਂਬਰਾਂ ਨਾਲ ਮੀਟਿੰਗ ਕੀਤੀ ਅਤੇ ਮੀਟਿੰਗ ਉਪਰੰਤ ਮੈਂਬਰਾਂ ਦੀ ਸਹਿਮਤੀ ਨਾਲ ਕਮੇਟੀ ਦਾ ਗਠਨ ਕੀਤਾ। ਇਸ ਮੌਕੇ ਅਮਿਤ ਪੂਰ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਚੋਣਾਂ ਦਾ ਬਿਗੁਲ ਵੱਜ ਚੁੱਕਿਆ ਹੈ ਅਤੇ ਸਭ ਵਪਾਰੀ ਆਪਣੇ ਨਿਜ਼ੀ ਸਵਾਰਥ ਛੱਡ ਕੇ ਵਪਾਰੀਆਂ ਦੇ ਹਿਤਾਂ ਲਈ ਅੱਗੇ ਆਉਣਾ ਹੈ। ਵਪਾਰੀ ਵਰਗ ਹੁਣ ਵੋਟਾਂ ਮੰਗਣ ਆਉਣ ਵਾਲੇ ਵੱਖ ਵੱਖ ਪਾਰਟੀ ਲੀਡਰਾਂ ਨੂੰ ਸਵਾਲ ਕਰਨਗੇ ਕਿ ਉਨ੍ਹਾਂ ਵਪਾਰੀਆਂ ਲਈ ਕੀ ਕੀਤਾ ਹੈ। ਉਨ੍ਹਾਂ ਕਿਹਾ ਕਿ ਪੂਰੇ ਪੰਜਾਬ ’ਚ ਸਿਰਫ ’ਤੇ ਸਿਰਫ ਇੱਕੋ ਵਪਾਰ ਮੰਡਲ ਹੈ ਜੋ 35 ਸਾਲਾਂ ਤੋਂ ਵਪਾਰੀਆਂ ਦੇ ਹਿਤਾਂ ਲਈ ਲੜਦਾ ਆ ਰਿਹਾ ਹੈ ਅਤੇ ਲੜਦਾ ਰਹੇਗਾ। ਅਮਿਤ ਕਪੂਰ ਨੇ ਕਿਹਾ ਕਿ ਵਪਾਰੀਆਂ ਨੇ ਠਾਣ ਲਿਆ ਹੈ ਕਿ ਆਉਣ ਵਾਲੀਆਂ ਪਾਰਟੀਆਂ ਨੂੰ ਘੇਰ ਕੇ ਸਵਾਲ ਕਰਨਗੇ ਅਤੇ ਉਨ੍ਹਾਂ 2022 ਦੀਆਂ ਚੋਣਾਂ ’ਚ ਪਤਾ ਲੱਗ ਜਾਵੇਗਾ ਕਿ ਵਪਾਰੀਆਂ ਦਾ ਸਰਕਾਰਾਂ ਬਣਾਉਣ ’ਚ ਕੀ ਰੋਲ ਹੈ। ਸਮੂਹ ਮੈਂਬਰਾਂ ਨੇ ਪ੍ਰਧਾਨ ਸਵ. ਮਦਨ ਲਾਲ ਕਪੂਰ ਨੂੰ ਯਾਦ ਕਰਦਿਆਂ ਉਨ੍ਹਾਂ ਵੱਲੋਂ ਕੀਤੇ  ਕੰਮਾਂ ਦੀ ਸ਼ਲਾਘਾ ਕੀਤੀ।

Related posts

ਪ੍ਰਾਈਵੇਟ ਬੀਮਾ ਕੰਪਨੀਆਂ ਦੇਸ਼ ਦੇ ਕਿਸਾਨਾਂ ਨੂੰ ਲੁੱਟ ਰਹੀਆਂ ਹਨ : ਦਿਨੇਸ਼ ਚੱਢਾ

Sanjhi Khabar

ਜਬਰਦਸਤੀ ਗਰਭਪਾਤ ਕਰਨ ਨੂੰ ਲੈਕੇ ਜਿਲਾ ਪੁਲੀਸ ਮੁੱਖੀ ਨੂੰ ਸ਼ਿਕਾਇਤ: ਡਾ ਮੰਜੂ ਨੇ ਦੋਸ਼ ਨਕਾਰੇ

Sanjhi Khabar

ਮੁੱਖ ਮੰਤਰੀ ਨੇ ਕਿਹਾ- ਰਾਜਪਾਲ ਨੇ ਰੋਕੀ 36,000 ਕੱਚੇ ਕਾਮਿਆਂ ਨੂੰ ਪੱਕਾ ਕਰਨ ਦੀ ਫਾਈਲ, ਦਿੱਤੀ ਧਰਨੇ ਦੀ ਚਿਤਾਵਨੀ

Sanjhi Khabar

Leave a Comment