14.7 C
Los Angeles
May 14, 2024
Sanjhi Khabar
Chandigarh Crime News Zirakpur

ਜਬਰਦਸਤੀ ਗਰਭਪਾਤ ਕਰਨ ਨੂੰ ਲੈਕੇ ਜਿਲਾ ਪੁਲੀਸ ਮੁੱਖੀ ਨੂੰ ਸ਼ਿਕਾਇਤ: ਡਾ ਮੰਜੂ ਨੇ ਦੋਸ਼ ਨਕਾਰੇ

ਜੀਰਕਪੁਰ 6 ਅਕਤੂਬਰ (ਸੁਖਵਿੰਦਰ ਬੰਟੀ) : ਨੀਤੂ ਰਾਣੀ ਪਤਨੀ ਪਰਮਪ੍ਰੀਤ ਸਿੰਘ ਵਾਸ਼ੀ ਖਰੜ ਨੇ ਐਸਐਸਪੀ ਮੁਹਾਲੀ ਨੂੰ ਦਿੱਤੀ ਲਿਖਤੀ ਸ਼ਿਕਾਇਤ ਵਿੱਚ ਦੋਸ਼ ਲਾਇਆ ਹੈ ਕਿ ਮੈ ਤਿੰਨ ਮਹੀਨੇ ਦੀ ਗਰਭਵਤੀ ਸੀ ਅਤੇ ਆਪਣੇ ਪੇਕੇ ਜੀਰਕਪੁਰ ਆਈ ਸੀ ਜਿਥੇ ਕਿ ਉਸਦੀ ਸਿਹਤ ਖਰਾਬ ਹੋ ਗਈ ਅਤੇ ਆਪਣੇ ਇਲਾਜ ਦੇ ਲਈ ਡਾ: ਮੰਜੂ ਦੇ ਹਸਪਤਾਲ ਜੀਰਕਪੁਰ ਗਈ ਜਿਥੇ ਕਿ ਉਹ ਬੇਹੋਸ਼ ਹੋ ਗਈ ਅਤੇ ਡਾਕਟਰ ਨੇ ਉਸਦਾ ਇਲਾਜ ਕਰਨਾ ਸੁਰੂ ਕਰ ਦਿੱਤਾ। ਜਦੋ ਉਸਨੂੰ ਹੋਸ਼ ਆਈ ਤਾਂ ਡਾਕਟਰ ਮੰਜੂ ਨੇ ਕਿਹ ਕਿ ਬੱਚਾ ਟੇਡਾ ਸੀ ਅਤੇ ਉਸਦੀ ਜਿੰਦਗੀ ਖਤਰਾ ਦੇਖਦਿਆਂ ਗਰਭਪਾਤ ਕਰ ਦਿੱਤਾ। ਨੀਤੂ ਰਾਣੀ ਨੇ ਦੋਸ਼ ਲਾਇਆ ਕਿ ਉਸਦੀ ਆਗਿਆ ਤੋ ਬਿਨਾਂ ਡਾਕਟਰ ਨੇ ਗਰਭਪਾਤ ਕਰ ਦਿੱਤਾ ਜਿਸਨੂੰ ਲੈਕੇ ਸਹੁੱਰਾ ਪ੍ਰੀਵਾਰ ਵਿੱਚ ਲੜਾਈ ਹੋ ਗਈ ਹੈ। ਨੀਤੂ ਰਾਣੀ ਨੇ ਐਸਐਸਪੀ ਮੁਹਲੀ ਕੋਲੋ ਡਾਕਟਰ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਪਤਾ ਚਲਿਆ ਹੈ ਪੁਲੀਸ ਵਲੋ ਇਸ ਸਬੰਧੀ ਜਾਂਚ ਦੇ ਲਈ ਸਿਵਲ ਸਰਜ਼ਨ ਮੁਹਲੀ ਨੂੰ ਲਿਖਿਆ ਹੈ।
ਦੂਸਰੇ ਪਾਸੇ ਇਸ ਸਬੰਧੀ ਜਦੋ ਡਾ: ਮੰਜੂ ਨਾਲ ਪੱਖ ਲੈਣ ਲਈ ਗੱਲਬਾਤ ਕੀਤੀ ਗਈ ਤਾਂ ਉਨਾਂ ਕਿਹਾ ਨੀਤੂ ਰਾਣੀ ਉਨਾਂ ਦੇ ਹਸਪਤਾਲ ਵਿੱਚ ਤਿੰਨ ਮਹੀਨੇ ਦੇ ਗਰਭ ਨਾਲ ਆਈ ਅਤੇ ਬਲੀਡਗ ਚਲ ਰਹੀ ਸੀ ਅਤੇ ਹਸਪਤਾਲ ਵਿੱਚ ਹੀ ਬੇਹੋਸ਼ ਹੋਈ ਅਤੇ ਉਨਾਂ ਨੇ ਤੁਰੰਤ ਇਸਦਾ ਇਲਾਜ ਸੁਰੂ ਕੀਤਾ ਇਨਾਂ ਦੇ ਪ੍ਰੀਵਾਰ ਦਾ ਕੋਈ ਮੈਬਰ ਨਾਲ ਨਹੀ ਆਇਆ ਅਤੇ ਉਨਾਂ ਇਸਦੀ ਜਾਨ ਬਚਾਉਣ ਦੇ ਲਈ ਬਲੀਡਗ ਬੰਦ ਨਾ ਹੋਣ ਕਰਕੇ ਇਸਦਾ ਗਰਭਪਾਤ ਕਰ ਦਿੱਤਾ ਅਤੇ ਇਲਾਜ ਦੇ ਪੈਸੇ ਵੀ ਅਗਲੇ ਦਿਨ ਇਸਦੇ ਪ੍ਰੀਵਾਰ ਨੇ ਦਿੱਤੇ। ਉਨਾਂ ਕਿਹਾ ਕਿ ਡਾਕਟਰੀ ਪੇਸ਼ੇ ਵਿੱਖ ਇਨਸਾਨ ਦੀ ਜਾਨ ਬਚਾਉਣਾ ਹੀ ਪਹਿਲ ਮਕਸਦ ਹੁੰਦਾ ਹੈ ਜੋਕਿ ਉਨਾਂ ਨੇ ਨਿਭਾਇਆ ਹੈ। ਜਿਥੋ ਤੱਕ ਇਨਾਂ ਨੇ ਮੇਰੀ ਸ਼ਿਕਾਇਤ ਕੀਤੀ ਹੈ ਮੈ ਇਸਦੇ ਲਈ ਇਨਾਂ ਦੇ ਖਿਲਾਫ ਕਾਰਵਾਈ ਕਰਾਂਗੀ ਅਤੇ ਇਸ ਤੋ ਪਹਿਲਾ ਵੀ ਮੇਰੇ ਕੋਲੋ ਦਵਾਈ ਲੈਣ ਆਉਦੀ ਹੈ। ਮੇਰੇ ਕੋਲ ਇਸ ਦੀ ਹਸਪਤਾਲ ਵਿੱਚ ਆਉਣ ਦੀ ਸਾਰੀ ਸੀਸੀਟੀਵ ਫੁਟੇਜ਼ ਵੀ ਹੈ। ਡਾ: ਮੰਜੂ ਨੇ ਕਿਹਾ ਕਿ ਅੱਜ ਤੱਕ ਉਨਾਂ ਖਿਲਾਫ ਕੋਈ ਵੀ ਪੁਲੀਸ ਸ਼ਿਕਾਇਤ ਨਹੀ ਹੈ ।

Related posts

ਯੋਗੀ ਆਦਿਤਿਆਨਾਥ ਦੇ ਮਾਲੇਰਕੋਟਲਾ ਵਾਲੇ ਟਵੀਟ ‘ਤੇ ਭੜਕੇ ਕੈਪਟਨ, ਪੰਜਾਬ ਨੂੰ ਛੱਡ ਆਪਣੇ ਸੂਬੇ ਵੱਲ ਧਿਆਨ ਦੇਣ ਦੀ ਦਿੱਤੀ ਸਲਾਹ

Sanjhi Khabar

ਟਰਾਂਸਪੋਰਟ ਕਾਮਿਆ ਦੀ ਹੜਤਾਲ ਸ਼ੁਰੂ , 4 ਘੰਟੇ ਬੱਸ ਸਟੈਂਡ ਬੰਦ ਕਰਕੇ ਕੱਚੇ ਮੁਲਾਜ਼ਮਾਂ ਕੱਢੀ ਭੜਾਸ

Sanjhi Khabar

PM ਮੋਦੀ ਨੇ ਡਾਕਟਰਾਂ ਦੀ ਕੁਰਬਾਨੀ ਨੂੰ ਸਲਾਮ ਕਰਦਿਆਂ, ਕਿਹਾ- ਕੋਰੋਨਾ ਦਾ ਖਤਰਾ ਅਜੇ ਗਿਆ ਨਹੀਂ

Sanjhi Khabar

Leave a Comment