13.9 C
Los Angeles
April 28, 2024
Sanjhi Khabar
Chandigarh New Delhi Politics ਸਾਡੀ ਸਿਹਤ

PM ਮੋਦੀ ਨੇ ਡਾਕਟਰਾਂ ਦੀ ਕੁਰਬਾਨੀ ਨੂੰ ਸਲਾਮ ਕਰਦਿਆਂ, ਕਿਹਾ- ਕੋਰੋਨਾ ਦਾ ਖਤਰਾ ਅਜੇ ਗਿਆ ਨਹੀਂ

Sandeep Singh
New Delhi  : ਡਾਕਟਰਸ ਡੇਅ ਮੌਕੇ ‘ਤੇ ਪ੍ਰਧਾਨ ਮੰਤਰੀ ਮੋਦੀ ਨੇ ਅੱਜ ਦੇਸ਼ਭਰ ਦੇ ਡਾਕਟਰਾਂ ਨੂੰ ਸੰਬੋਧਿਤ ਕੀਤਾ।ਪੀਐੱਮ ਮੋਦੀ ਨੇ ਕਿਹਾ ਕਿ ਕੋਰੋਨਾ ਦੌਰਾਨ ਸਾਡੇ ਡਾਕਟਰਾਂ ਨੇ ਜਿਸ ਤਰ੍ਹਾਂ ਨਾਲ ਦੇਸ਼ ਦੀ ਸੇਵਾ ਕੀਤੀ ਹੈ, ਉਹ ਆਪਣੇ ਆਪ ‘ਚ ਇੱਕ ਪ੍ਰੇਰਣਾ ਹੈ, ਮੈਂ 130 ਕਰੋੜ ਭਾਰਤੀਆਂ ਦੇ ਸਾਰੇ ਡਾਕਟਰਾਂ ਦਾ ਧੰਨਵਾਦ ਕਰਦਾ ਹਾਂ, ਡਾਕਟਰਾਂ ਨੂੰ ਈਸ਼ਵਰ ਦਾ ਦੂਜਾ ਰੂਪ ਕਿਹਾ ਜਾਂਦਾ ਹੈ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਜਦੋਂ ਦੇਸ਼ ਕੋਵਿਡ ਦੇ ਵਿਰੁੱਧ ਇੱਕ ਵੱਡੀ ਲੜਾਈ ਲੜ ਰਿਹਾ ਹੈ, ਡਾਕਟਰਾਂ ਨੇ ਲੱਖਾਂ ਲੋਕਾਂ ਦੀ ਜਾਨ ਬਚਾਈ ਹੈ।
ਕਈ ਡਾਕਟਰਾਂ ਨੇ ਆਪਣੇ ਅਣਥੱਕ ਯਤਨਾਂ ਨਾਲ ਆਪਣਾ ਬਲੀਦਾਨ ਦਿੱਤਾ ਹੈ, ਮੈਂ ਉਨਾਂ੍ਹ ਸਾਰੀਆਂ ਆਤਮਾਵਾਂ ਨੂੰ ਸਰਧਾਂਜਲੀ ਅਰਪਿਤ ਕਰਦਾ ਹਾਂ, ਸਾਡੀਆਂ ਸਰਕਾਰਾਂ ਨੇ ਸਿਹਤ ਸੇਵਾ ਨੂੰ ਸਰਵਉੱਚ ਪਹਿਲਤਾ ਦਿੱਤੀ ਹੈ।ਆਪਣੀ ਸਰਕਾਰ ਵਲੋਂ ਕੀਤੇ ਜਾ ਰਹੇ ਯਤਨਾਂ ਬਾਰੇ ਦੱਸਦੇ ਹੋਏ ਪੀਅੇੱਮ ਨਰਿੰਦਰ ਮੋਦੀ ਨੇ ਕਿਹਾ ਕਿ ਪਿਛਲੇ ਸਾਲ ਕੋਰੋਨਾ ਦੀ ਪਹਿਲੀ ਲਹਿਰ ਦੌਰਾਨ ਅਸੀਂ ਆਪਣੇ ਸਿਹਤ ਦੇ ਬੁਨਿਆਦੀ ਢਾਂਚੇ ‘ਚ ਸੁਧਾਰ ਲਈ 15,000 ਕਰੋੜ ਰੁਪਏ ਵੰਡੇ ਗਏ ਸਨ, ਇਸ ਸਾਲ ਸਿਹਤ ਸੇਵਾ ਲਈ 2 ਲੱਖ ਕਰੋੜ ਰੁਪਏ ਤੋਂ ਵੱਧ ਦਾ ਬਜਟ ਵੰਡਿਆ ਹੈ।

ਪਿਛਲੀਆਂ ਸਰਕਾਰਾਂ ‘ਤੇ ਨਿਸ਼ਾਨੇ ਸਾਧਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, ਇੰਨੇ ਦਹਾਕਿਆਂ ‘ਚ ਜਿਸ ਤਰ੍ਹਾਂ ਦਾ ਮੈਡੀਕਲ ਇੰਫ੍ਰਾਸਟਕਚਰ ਦੇਸ਼ ‘ਚ ਤਿਆਰ ਹੋਇਆ ਸੀ, ਉਸ ਤੋਂ ਤੁਸੀਂ ਭਲੀਭਾਂਤੀ ਜਾਣੂ ਹੋ।ਪਹਿਲੇ ਸਮੇਂ ‘ਚ ਮੈਡੀਕਲ ਇੰਫ੍ਰਾਸਟਕਚਰ ਨੂੰ ਕਿਸ ਤਰ੍ਹਾਂ ਨਜ਼ਰਅੰਦਾਜ਼ ਕੀਤਾ ਗਿਆ ਸੀ, ਉਸ ਤੋਂ ਤੁਸੀਂ ਜਾਣੂ ਹੋ, ਸਾਡੀਆਂ ਸਰਕਾਰਾਂ ਦਾ ਫੋਕਸ ਮੈਡੀਕਲ ਇੰਫ੍ਰਾਸਟਕਚਰ ‘ਤੇ ਹੈ।
ਮੋਦੀ ਨੇ ਕਿਹਾ ਕਿ ਜਿੰਨੀ ਗਿਣਤੀ ‘ਚ ਮਰੀਜ਼ਾਂ ਦੀ ਸੇਵਾ ਅਤੇ ਦੇਖਭਾਲ ਕਰ ਰਹੇ ਹਨ, ਉਸਦੇ ਹਿਸਾਬ ਨਾਲ ਤੁਸੀਂ ਪਹਿਲਾਂ ਹੀ ਦੁਨੀਆ ‘ਚ ਸਭ ਤੋਂ ਅੱਗੇ ਹੋ, ਇਹ ਸਮੇਂ ਇਹ ਵੀ ਨਿਸ਼ਚਿਤ ਕਰਨ ਦਾ ਹੈ ਕਿ ਤੁਹਾਡੇ ਕੰਮ ਦਾ, ਤੁਹਾਡੀ ਸਾਇੰਟਿਫਿਕ ਸਟੱਡੀਜ਼ ਦਾ ਦੁਨੀਆ ਸੰਗਿਆਨ ਲਵੇ ਅਤੇ ਆਉਣ ਵਾਲੀ ਪੀੜੀ ਨੂੰ ਉਸਦਾ ਲਾਭ ਵੀ ਮਿਲੇ।

Related posts

ਸਹਿਕਾਰਤਾ ਮੰਤਰੀ ਰੰਧਾਵਾ ਵੱਲੋਂ ਵੇਰਕਾ ਨਾਲ ਜੁੜੇ ਪ੍ਰੋਗਰੈਸਿਵ ਡੇਅਰੀ ਫਾਰਮਰਜ਼ ਨੂੰ ਬਲਕ ਮਿਲਕ ਕੂਲਰ ਦੇਣ ਦਾ ਐਲਾਨ

Sanjhi Khabar

ਕੈਪਟਨ ਅਮਰਿੰਦਰ ਨੇ ਲੋਕਾਂ ਦੇ ਫੈਸਲੇ ਨੂੰ ਸਵੀਕਾਰ ਕੀਤਾ; AAP, ਮਾਨ ਨੂੰ ਦਿੱਤੀ ਵਧਾਈ

Sanjhi Khabar

ਮੰਦਭਾਗੀ ਗੱਲ ਹੈ ਕਿ ਪੰਜਾਬ ਦੇ ਮੁੱਖ ਕਿਸਾਨਾਂ ਦੀ ਦਿੱਲੀ ਅੰਦੋਲਨ ’ਚ ਜਾ ਕੇ ਉਨ੍ਹਾਂ ਨਾਲ ਖੜ੍ਹਨ ਅਤੇ ਮਦਦ ਕਰਨ ਦੀ ਬਜਾਏ ਪੰਜਾਬ ’ਚ ਧਰਨੇ ਲਗਾਉਣ ਤੋਂ ਰੋਕ ਰਹੇ ਹਨ- ਮੋਹਿਤ ਗੁਪਤਾ

Sanjhi Khabar

Leave a Comment