14.3 C
Los Angeles
April 29, 2024
Sanjhi Khabar
ਰਾਸ਼ਟਰੀ ਅੰਤਰਰਾਸ਼ਟਰੀ

ਔਰਤ ਨੇ ਇਕੋ ਸਮੇਂ ‘ਚ ਦਿੱਤਾ 9 ਬੱਚਿਆਂ ਨੂੰ ਜਨਮ

ਬਮਾਕੋ, 05 ਮਈ (ਹਿ.ਸ.)। ਅਫਰੀਕੀ ਦੇਸ਼ ਮਾਲੀ ਦੀ ਇੱਕ 25 ਸਾਲਾ ਔਰਤ ਨੇ ਮੰਗਲਵਾਰ ਨੂੰ ਮੋਰੱਕੋ ਵਿੱਚ ਇੱਕਠੇ 9 ਬੱਚਿਆਂ ਨੂੰ ਜਨਮ ਦਿੱਤਾ। ਮਾਂ ਅਤੇ ਸਾਰੇ ਬੱਚੇ ਤੰਦਰੁਸਤ ਹਨ।

ਪੱਛਮੀ ਅਫ਼ਰੀਕੀ ਦੇਸ਼ ਮਾਲੀ ਦੀ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਇੱਕ ਔਰਤ ਨਾਗਰਿਕ ਨੇ ਇਕੱਠੇ 9 ਬੱਚਿਆਂ ਨੂੰ ਜਨਮ ਦਿੱਤਾ ਹੈ। ਮਾਲੀ ਸਰਕਾਰ ਨੇ 25 ਸਾਲ ਦੀ ਹਲੀਮਾ ਸੀਜੇ ਨੂੰ ਚੰਗੀ ਦੇਖਭਾਲ ਦੇ ਲਈ 30 ਮਾਰਚ ਨੂੰ ਮੋਰੱਕੋ ਭੇਜ ਦਿੱਤਾ ਸੀ। ਪਹਿਲਾਂ ਮੰਨਿਆ ਜਾ ਰਿਹਾ ਸੀ ਕਿ ਹਲੀਮਾ ਦੇ ਗਰਭ ਵਿਚ ਸੱਤ ਬੱਚੇ ਹਨ। ਇਕੱਠੇ ਸੱਤ ਬੱਚਿਆਂ ਦੇ ਜਨਮ ਵਾਲੀ ਗੱਲ ਵਿਲੱਖਣ ਹੈ ਲੇਕਿਨ 9 ਬੱਚਿਆਂ ਦਾ ਜਨਮ ਲੈਣਾ ਅਤਿ ਵਿਲੱਖਣ ਹੈ। ਹਾਲਾਂਕਿ, ਮੋਰੱਕੋ ਦੇ ਅਧਿਕਾਰੀਆਂ ਨੇ ਇਸ ਗੱਲ ਦੀ ਅਜੇ ਤੱਕ ਪੁਸ਼ਟੀ ਨਹੀਂ ਕੀਤੀ ਹੈ।

ਮੋਰੱਕੋ ਦੇ ਸਿਹਤ ਮੰਤਰਾਲੇ ਦੇ ਬੁਲਾਰੇ ਰਚਿਦ ਨੇ ਕਿਹਾ ਕਿ ਉਨ੍ਹਾਂ ਦੇਸ਼ ਵਿਚ ਅਜਿਹੇ 9 ਬੱਚਿਆਂ ਦੇ ਜਨਮ ਦੀ ਕੋਈ ਜਾਣਕਾਰੀ ਨਹੀਂ ਹੇ, ਲੇਕਿਨ ਮਾਲੀ ਦੇ ਸਿਹਤ ਮੰਤਰਾਲੇ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਹਲੀਮਾ ਨੇ ਸੀਜੇਰੀਅਨ ਰਾਹੀਂ ਪੰਜ ਕੁੜੀਆਂ ਅਤੇ ਚਾਰ ਮੁੰਡਿਆਂ ਨੂੰ ਜਨਮ ਦਿੱਤਾ ਹੈ। ਮਾਲੀ ਦੇ ਸਿਹਤ ਮੰਤਰੀ ਫਾਂਟਾ ਸਿਬੀ ਨੇ ਦੱਸਿਆ ਕਿ ਮਾਂ ਅਤੇ ਬੱਚੇ ਹੁਣ ਤੱਕ ਤੰਦਰੁਸਤ ਹਨ। ਉਨ੍ਹਾਂ ਨੇ ਦੱਸਿਆ ਕਿ ਔਰਤ ਕੁਝ ਹਫਤਿਆਂ ਵਿਚ ਅਪਣੇ ਬੱਚਿਆਂ ਦੇ ਨਾਲ ਘਰ ਵਾਪਸ ਜਾ ਸਕੇਗੀ। ਸਥਾਨਕ ਮੀਡੀਆ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਡਾਕਟਰ, ਹਲੀਮਾ ਅਤੇ ਉਨ੍ਹਾਂ ਦੇ ਬੱਚਿਆਂ ਦੀ ਸਿਹਤ ਨੂੰ ਲੈ ਕੇ ਕਾਫੀ ਚਿੰਤਾ ਵਿਚ ਹਨ।

Related posts

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹੁੰਚੇ ਬੰਗਲਾਦੇਸ਼, ਸ਼ੇਖ ਹਸੀਨਾ ਨੇ ਕੀਤਾ ਸਵਾਗਤ

Sanjhi Khabar

ਅਮਰੀਕੀ ਸੰਸਦ ਵੱਲੋਂ ਨਵਾਂ ਬਿੱਲ ਪਾਸ, 5 ਲੱਖ ਭਾਰਤੀਆਂ ਨੂੰ ਲਾਭ, ਡ੍ਰੀਮਰਜ਼, ਖੇਤ-ਮਜ਼ਦੂਰਾਂ ਨੂੰ ਮਿਲੇਗੀ ਨਾਗਰਿਕਤਾ

Sanjhi Khabar

ਭਾਰਤ 4G ‘ਤੇ ਫਸਿਆ, ਅਮਰੀਕਾ ‘ਚ 6G ਦੀ ਤਿਆਰੀ, LG ਦੇ ਨਾਲ ਮਿਲ ਕੇ ਸ਼ੁਰੂ ਕੀਤਾ ਕੰਮ

Sanjhi Khabar

Leave a Comment