14.3 C
Los Angeles
April 29, 2024
Sanjhi Khabar
New Delhi Uncategorized ਪੰਜਾਬ ਮਨੌਰੰਜਨ ਰਾਸ਼ਟਰੀ ਅੰਤਰਰਾਸ਼ਟਰੀ ਵਪਾਰ

ਉਡਾਨ ਇਲੈਕਟ੍ਰਾਨਿਕਸ ਕੈਟਗਰੀ ਦੇ 400 ਤੋਂ ਵੱਧ ਵਿਕਰੇਤਾਵਾਂ ਨੂੰ 1 ਕਰੋੜ ਰੁਪਏ ਤੋਂ ਜਿਆਦਾ ਵਿਕਰੀ ਕਰਨ ਦੇ ਯੋਗ ਬਣਾਉਂਦਾ ਹੈ

ਨਵੀ ਦਿੱਲੀ 15 ਮਾਰਚ, (ਸਾਂਝੀ ਖਬਰ ਬਿਊਰੋ) ਉਡਾਨ, ਭਾਰਤ ਦੇ ਸਭ ਤੋਂ ਵੱਡਾ ਬਿਜਨਸ-ਟੂ-ਬਿਜਨਸ (ਬੀ2ਬੀ) ਈ-ਕਾਮਰਸ ਪਲੇਟਫਾਰਮ ਹੈ, ਜਿਸ ਨੇ ਅੱਜ ਘੋਸ਼ਣਾ ਕੀਤੀ ਕਿ ਸਾਲ 2020 ਵਿੱਚ ਇਸ ਨੇ ਇਲੈਕਟ੍ਰਾਨਿਕਸ ਸ੍ਰੇਣੀ ਦੇ ਤਹਿਤ ਆਪਣੇ ਪਲੇਟਫਾਰਮ 16 ਕਰੋੜ ‘ਤੇ 400 ਤੋਂ ਵੱਧ ਵਿਕਰੇਤਾ ਦੁਆਰਾ 1 ਕਰੋੜ ਰੁਪਏ ਤੋਂ ਵੱਧ ਦੀ ਵਿਕਰੀ ਕੀਤੀ ਸੀ। ਇਸ ਪਲੇਟਫਾਰਮ ਦੇ ਸਾਲ 2020 ਵਿੱਚ ਇਲੈਕਟ੍ਰਾਨਿਕਸ ਕੈਟਗਰੀ ਦੇ ਤਹਿਤ 1.13 ਲੱਖ ਨਵੇਂ ਆਨ-ਲਾਈਨ ਉਪਭੋਗਤਾ ਨੂੰ ਵੀ ਜੋੜਿਆ ਹੈ। ਇਸ ਦੌਰਾਨ, ਉਡਾਨ ਨੇ 16 ਕਰੋੜ ਤੋਂ ਵੱਧ ਇਲੈਕਟ੍ਰਾਨਿਕ ਉਤਪਾਦਾਂ ਦੇ ਤਹਿਤ 53 ਲੱਖ ਇਲੈਕਟ੍ਰਾਨਿਕ ਉਤਪਾਦਾਂ ਦੇ ਆਰਡਰ ਲਗਭਗ 12,000 ਪਿੰਨ ਕੋਡਾਂ ਤੋਂ ਮਿਲੇ।

ਕੋਰੋਨਾ ਮਹਾਂਮਾਰੀ ਦੇ ਕਾਰਨ ਘਰ-ਤੋਂ-ਕੰਮ (ਵਰਕ-ਤੋਂ-ਹੋਮ) ਦੇ ਰੁਝਾਨ ਵਿੱਚ ਵਾਧਾ ਹੋਈ ਅਤੇ ਬਹੁਤ ਸਾਰੇ ਪੇਸੇਵਰ ਕਰਮਚਾਰੀ ਟਾਇਰ 2 ਅਤੇ 3 ਸਹਿਰਾਂ ਵਿੱਚ ਆਪਣੇ ਘਰਾਂ ਨੂੰ ਲੌਟ ਗਏ। ਇਸ ਦੇ ਨਤੀਜੇ ਵਜੋਂ ਉੱਤਰ ਪ੍ਰਦੇਸ, ਪੱਛਮੀ ਬੰਗਾਲ, ਅਸਮ ਅਤੇ ਬਿਹਾਰ ਸਹਿਰਾਂ ਤੋਂ ਇਲੈਕਟ੍ਰਾਨਿਕ ਉਤਪਾਦਾਂ ਲਈ ਵੱਡੇ ਪੱਧਰ ‘ਤੇ ਆਰਡਰ ਮਿਲੇ। ਇਲੈਕਟ੍ਰਾਨਿਕ ਉਪਕਰਣਾਂ ਦੀ ਮੰਗ ਵਿਚ ਤੇਜੀ ਨਾਲ ਵਾਧਾ ਹੋਈ ਕਿਉਂਕਿ ਲਾਕਡਾਉਨ ਤੋਂ ਬਾਅਦ ਇਨ੍ਹਾਂ ਉਤਪਾਦਾਂ ਦੀ ਲੋੜ ਵਿੱਚ ਇਜ਼ਾਫ਼ਾ ਹੋਇਆ। ਉਪਕਰਣਾਂ ਦੀ ਵਿਕਰੀ ਵਿੱਚ ਤੇਜੀ ਨਾਲ ਵਾਧਾ ਹੋਈ ਅਤੇ ਇਸ ਪਲੇਟਫਾਰਮ ‘ਤੇ ਇਹ ਸਭ ਤੋਂ ਵੱਧ ਵਿਕਰੀ ਉਤਪਾਦ ਵਾਲੀ ਕੈਟਗਰੀ ਬਣ ਗਈ ਸੀ। ਸਾਲ 2020 ਦੌਰਾਨ ਇਸ ਪਲੇਟਫਾਰਮ ‘ਤੇ ਤਕਰੀਬਨ 12 ਕਰੋੜ ਤੋਂ ਜਿਆਦਾ ਉਪਕਰਣ ਅਤੇ ਉਪਭੋਗਤਾ ਇਲੈਕਟ੍ਰੋਨਿਕਸ ਅਤੇ 1 ਕਰੋੜ ਮੋਬਾਈਲ ਹੈਂਡਸੈੱਟ ਵੇਚੇ ਗਏ।

ਉਡਾਨ ਨੇ ਲਾਕਡਾਉਨ ਖਤਮ ਹੋਣ ਦੇ ਤਿੰਨ ਮਹੀਨੇ ਦੇ ਅੰਦਰ ਅੰਦਰ 5 ਕਰੋੜ ਇਲੈਕਟ੍ਰਾਨਿਕ ਉਤਪਾਦ ਵੇਚੇ, ਜਿਸ ਵਿੱਚ ਆਡੀਓ ਅਤੇ ਮੋਬਾਈਲ ਉਪਕਰਣ (19%), ਬਿਜਲੀ ਉਪਕਰਣ (16%), ਮੋਬਾਈਲ ਹੈਂਡਸੈੱਟ (9%), ਕੰਪਿਊਟਰ ਅਤੇ ਆਈ ਟੀ ਉਪਕਰਣ (7%) ਅਤੇ ਖਪਤਕਾਰ ਇਲੈਕਟ੍ਰਾਨਿਕਸ (6%) ਆਦਿ ਸ਼ਾਮਲ ਸਨ।
ਉਡਾਨ, ਇਲੈਕਟ੍ਰਾਨਿਕਸ ਸ੍ਰੇਣੀ ਦੇ ਮੁਖੀ, ਰਿਸੀਕੇਸ ਥਾਈਟ ਨੇ ਕਿਹਾ, “ਜਿਵੇਂ ਹੀ ਲੋਕਾਂ ਨੇ ਘਰ ਤੋਂ ਕੰਮ ਕਰਨਾ ਸੁਰੂ ਕੀਤਾ, ਪੇਸੇਵਰਾਂ ਅਤੇ ਪਰਿਵਾਰਾਂ ਦੀ ਇਲੈਕਟ੍ਰਾਨਿਕ ਉਤਪਾਦਾਂ,ਰੋਜਾਨਾ ਦੇ ਕੰਮ, ਬੱਚਿਆਂ ਦੀ ਪੜ੍ਹਾਈ ਅਤੇ ਪਰਿਵਾਰਕ ਮਨੋਰੰਜਨ ਦੀ ਸਹੂਲਤ ਦੀ ਮੰਗ ਵੱਧ ਗਈ। ਇਹ ਰੁਝਾਨ ਦੇਸ ਭਰ ਵਿੱਚ ਦੇਖਿਆ ਗਿਆ ਸੀ। ਸਾਡੇ ਪਲੇਟਫਾਰਮ ‘ਤੇ ਵਿਕਰੇਤਾ ਭਾਈਵਾਲਾਂ ਨੂੰ ਫਾਇਦਾ ਮਿਲਾ ਕਿਉਂਕਿ ਉਹ ਸਾਡੇ ਮਜਬੂਤ ਸਪਲਾਈ ਚੇਨ ਨੈਟਵਰਕ ਅਤੇ ਭੰਡਾਨ ਸਹੂਲਤਾਂ ਦਾ ਲਾਭ ਉਠਾ ਕੇ ਭਾਰਤ ਭਰ ਦੀਆਂ ਮੰਗਾਂ ਨੂੰ ਪੂਰਾ ਕਰਨ ਦੇ ਯੋਗ ਹੋ ਗਏ। ਇਸ ਦੁਆਰਾ ਛੋਟੇ ਵਿਕ੍ਰੇਤਾਵਾਂ ਨੂੰ ਫਾਇਦਾ ਹੋਇਆ ਕਿਉਂਕਿ ਉਨ੍ਹਾਂ ਨੂੰ ਸਸਤੀ ਕੀਮਤਾਂ ‘ਤੇ ਕਈ ਤਰ੍ਹਾਂ ਦੇ ਗੁਣਵੱਤਾ ਉਤਪਾਦਾਂ ਦੀ ਪਹੁੰਚ ਅਤੇ ਕਿਤੋਂ ਵੀ ਉੱਡਾਨ ਐਪ ਤੇ ਆਰਡਰ ਦੇਣ ਦੀ ਸਹੂਲਤ ਮਿਲੀ। ਕਈ ਛੋਟੇ ਅਤੇ ਵੱਡੇ ਬ੍ਰਾਂਡਾਂ ਨੂੰ ਨਵੇਂ ਬਾਜਾਰਾਂ ਤੱਕ ਪਹੁੰਚ ਅਤੇ ਪਲੇਟਫਾਰਮ ਦੁਆਰਾ ਪੇਸ ਕੀਤੀਆਂ ਕੀਮਤਾਂ ਦੀ ਕੁਸਲਤਾ ਦਾ ਲਾਭ ਮਿਲਣ ਕਰਕੇ ਉਹ ਵੀ ਉਡਾਨ ਵਿੱਚ ਸਾਮਲ ਹੋਏ। ਉਡਾਨ ‘ਤੇ ਸਾਡੇ ਖਰੀਦਦਾਰ ਅਤੇ ਵਿਕ੍ਰੇਤਾ ਭਾਈਵਾਲਾਂ ਦੁਆਰਾ ਕੀਤੇ ਗਏ ਭਰੋਸੇ ਤੋਂ ਅਸੀਂ ਨਿਮਰ ਮਹਿਸੂਸ ਕਰਦੇ ਹਾਂ, ਅਤੇ ਤਕਨਾਲੋਜੀ ਅਤੇ ਈਕਾੱਮਰਸ ਸਕੇਲ ਦਾ ਲਾਭ ਉਠਾ ਕੇ ਦੇਸ ਵਿੱਚ ਛੋਟੇ ਕਾਰੋਬਾਰਾਂ ਨੂੰ ਲਾਭ ਪਹੁੰਚਾਉਣਾ ਲਈ ਕੰਮ ਕਰਨਾ ਜਾਰੀ ਰੱਖਾਂਗੇ।“

ਵੱਡੇ ਮੈਨਿਊਫੈਕਚਰਿੰਗ ਅਤੇ ਬ੍ਰਾਂਡ ਜਿਵੇਂ ਕਿ ਐਪੱਲ , ਸੈਨਡਿਸਕ ਅਤੇ ਨੇ ਆਪਣੇ ਮਜਬੂਤ ਡਿਸਟ੍ਰੀਬਿਊਸਨ ਨੈਟਵਰਕ ਦਾ ਲਾਭ ਉਠਾਉਣ ਅਤੇ ਕਿਫਾਇਤੀ ਲਾਗਤ ਦੇ ਨਾਲ ਨਵੇਂ ਬਾਜਾਰਾਂ ਤੱਕ ਪਹੁੰਚਣ ਲਈ ਉਡਾਨ ਨਾਲ ਸਾਂਝੇਦਾਰੀ ਕੀਤੀ ਹੈ। ਟੀਅਰ 1,2,3 ਸਹਿਰਾਂ ਵਿੱਚ ਘਰ-ਘਰ ਡਿਲੀਵਰੀ (ਡੋਰਸਟੈਪ ਡਿਲੀਵਰੀ) ਦੀਆਂ ਸੇਵਾਵਾਂ ਦੇ ਨਾਲ, ਰਿਟੇਲਰ ਵਿਕਰੇਤਾਵਾਂ ਨੂੰ ਮਹਾਂਮਾਰੀ ਦੇ ਦੌਰਾਨ ਥੋਕ ਬਾਜਾਰਾਂ ਵਿੱਚ ਜਾਣ ਦਾ ਜੋਖਮ ਨਹੀਂ ਲੈਣਾ ਪਿਆ ਅਤੇ ਉਡਾਨ ਪਲੇਟਫਾਰਮ ‘ਤੇ ਸਭ ਤੋਂ ਵਧੀਆ ਕੀਮਤ ਤੇ ਚੋਣ ਦੀ ਵਿਆਪਕ ਕੈਟਗਰੀ ਤੱਕ ਪਹੁੰਚ ਪ੍ਰਦਾਨ ਕੀਤੀ ਸੀ।
ਉਡਾਨ ਵਿੱਚ ਲਾਈਫਸਟਾਈਲ, ਇਲੈਕਟ੍ਰਾਨਿਕਸ, ਘਰ ਅਤੇ ਰਸੋਈ, ਸਟੇਪਲ, ਫਲ ਅਤੇ ਸਬਜੀਆਂ, ਐਫਐਮਸੀਜੀ, ਫਾਰਮਾ, ਖਿਡੌਣੇ ਅਤੇ ਜਰਨਲ ਦੇ ਸਮਾਨ ਵਰਗੀਆਂ ਕਈ ਕੈਟੇਗਿਰੀਆਂ ਸ਼ਾਮਲ ਹਨ। ਇਹ ਦੁਕਾਨਦਾਰਾਂ, ਕਰਿਆਨਾ, ਰੈਸਤਰਾਂ, ਸੜਕ ਵਿਕ੍ਰੇਤਾਵਾਂ, ਕੈਮਿਸਟਾਂ, ਦਫਤਰਾਂ, ਛੋਟੀਆਂ ਫੈਕਟਰੀਆਂ, ਕਾਨਟ੍ਰੈਕਟਰਾਂ ਨੂੰ ਈ-ਵਪਾਰ ਦੀ ਸੁਵਿਧਾ ਦੇ ਨਾਲ ਸਭ ਤੋਂ ਵਧੀਆ ਕੀਮਤਾਂ ‘ਤੇ ਉੱਚ-ਗੁਣਵੱਤਾ ਵਾਲੇ ਉਤਪਾਦਾਂ ਵਿੱਚੋਂ ਚੋਣ ਕਰਨ ਦੇ ਸਮਰੱਥ ਬਣਾਉਂਦਾ ਹੈ। ਪਲੇਟਫਾਰਮ ਬ੍ਰਾਂਡਾਂ ਅਤੇ ਨਿਰਮਾਤਾਵਾਂ ਨੂੰ ਵੱਧ ਲਾਗਤ ਸਮਰੱਥਾ ਅਤੇ ਸਭ ਤੋਂ ਵਧੀਆ ਕੀਮਤ ਨਿਯੰਤ੍ਰਣ ਦੇ ਨਾਲ ਨਵੇਂ ਬਜਾਰਾਂ ਅਤੇ ਖੇਤਰਾਂ ਤੱਕ ਪਹੁੰਚ ਪ੍ਰਦਾਨ ਕਰਦਾ ਹੈ। ਉਡਾਨ ਲੌਜਿਸਟਿਕਸ ਹੱਲ ਰਾਹੀਂ ਬਿਹਤਰ ਉਤਪਾਦ, ਸਵਦੇਸ਼ੀ ਬ੍ਰਾਂਡ (ਭਾਰਤੀ ਮੂਲ), ਬਿਹਤਰ ਗੁਣਵੱਤਾ ਅਤੇ ਆਧੁਨਿਕ ਸਪਲਾਈ ਚੇਨ ਦੀ ਪੇਸ਼ਕਸ਼ ਕਰਦਾ ਹੈ ਅਤੇ ਪੂਰੇ ਭਾਰਤ ਵਿੱਚ ਮਿਲੀਅਨ ਐਮਐਸਐਮਈ ਨੂੰ ਜੋੜਦਾ ਹੈ ਅਤੇ ਤਕਨਾਲੋਜੀ ਦੇ ਮਾਧਿਅਮ ਰਾਹੀਂ ਉਨ੍ਹਾਂ ਨੂੰ ਆਪਣੇ ਕਾਰੋਬਾਰ ਦਾ ਵਿਕਾਸ ਕਰਨ ਵਿੱਚ ਸਹਾਇਤਾ ਕਰਦਾ ਹੈ।
ਉਡਾਨ ਬੀ2ਬੀ ਸਪੇਸ ਵਿੱਚ ਸਾਰੀਆਂ ਕਾਰੋਬਾਰੀ ਜਰੂਰਤਾਂ ਲਈ ਵਨ ਸਟਾਪ ਸੌਲਿਊਸ਼ਨ ਹੈ। ਇਸਨੇ ਭਾਰਤ ਲਈ ਵਿਆਪਕ ਤਕਨਾਲੋਜੀ ਉਪਕਰਣਾਂ ਦਾ ਨਿਰਮਾਣ ਕੀਤਾ ਹੈ, ਵਿਸ਼ੇਸ਼ ਤੌਰ ‘ਤੇ ਬ੍ਰਾਂਡਾਂ, ਰੀਟੇਲਰਾਂ ਅਤੇ ਨਿਰਮਾਤਾਵਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਵਾਸਤੇ, ਵਪਾਰ ਦਾ ਵਿਕਾਸ ਕਰਨ ਅਤੇ ਇਸਦੇ ਪੈਮਾਨੇ ਨੂੰ ਵਧਾਉਣ ਲਈ ਇੱਕ ਪੱਧਰੀ ਖੇਤਰ ਪ੍ਰਦਾਨ ਕੀਤਾ ਹੈ।

 

Related posts

ਖੇਡ ਮੰਤਰੀ ਰਾਣਾ ਸੋਢੀ ਵੱਲੋਂ ਟੋਕੀਓ ਉਲੰਪਿਕਸ ਲਈ ਕੁਆਲੀਫ਼ਾਈ ਕਰਨ ਵਾਲੀ ਪੰਜਾਬਣ ਅਥਲੀਟ ਕਮਲਪ੍ਰੀਤ ਕੌਰ ਨੂੰ ਵਧਾਈ

Sanjhi Khabar

ਇੱਕ ਅਪ੍ਰੈਲ ਤੋਂ ਲਾਗੂ ਹੋਣ ਜਾ ਰਹੇ ਇਨਕਮ ਟੈਕਸ ਦੇ ਨਵੇਂ ਨਿਯਮ – ਜਾਣੋ ਕੀ ਹੋਣਗੇ ਬਦਲਾਅ

Sanjhi Khabar

ਕਿਸਾਨਾਂ ਪ੍ਰਦਰਸ਼ਨ ਨੂੰ ਲੈ ਕੇ ਬੋਲੇ ਤੋਮਰ : ਅੰਦੋਲਨ ਖਤਮ ਕਰੋ, ਚਰਚਾ ਲਈ ਹਾਂ ਤਿਆਰ

Sanjhi Khabar

Leave a Comment