15.8 C
Los Angeles
May 17, 2024
Sanjhi Khabar
Agriculture Chandigarh Crime News New Delhi Politics

ਕਿਸਾਨਾਂ ਪ੍ਰਦਰਸ਼ਨ ਨੂੰ ਲੈ ਕੇ ਬੋਲੇ ਤੋਮਰ : ਅੰਦੋਲਨ ਖਤਮ ਕਰੋ, ਚਰਚਾ ਲਈ ਹਾਂ ਤਿਆਰ

Agency

ਨਵੀਂ ਦਿੱਲੀ, 26 ਜੂਨ ।  ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ ਖੇਤੀ ਕਾਨੂੰਨਾਂ ਖਿਲਾਫ ਵਿਰੋਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਪਹਿਲਾਂ ਉਹ ਅੰਦੋਲਨ ਨੂੰ ਖਤਮ ਕਰਨ, ਸਰਕਾਰ ਹਰ ਤਰ੍ਹਾਂ ਦੀ ਗੱਲਬਾਤ ਲਈ ਤਿਆਰ ਹੈ।
ਉਨ੍ਹਾਂ ਕਿਹਾ ਕਿ ਅਸੀਂ ਇਨ੍ਹਾਂ ਕਾਨੂੰਨਾਂ ‘ਤੇ ਸ਼ੰਕਿਆਂ ‘ਤੇ ਵਿਚਾਰ ਕਰਨ ਲਈ ਤਿਆਰ ਹਾਂ। ਤੋਮਰ ਨੇ ਕਿਹਾ ਕਿ ਭਾਰਤ ਸਰਕਾਰ ਕਾਨੂੰਨ ਦੇ ਕਿਸੇ ਵੀ ਪ੍ਰਬੰਧ ‘ਤੇ ਗੱਲ ਕਰਨ ਲਈ ਤਿਆਰ ਹੈ ਅਤੇ ਇਸ ਦੇ ਹੱਲ ਲਈ ਵੀ ਤਿਆਰ ਹੈ।
ਦੱਸ ਦਈਏ ਕਿ ਸੰਘਰਸ਼ ਦੇ 7 ਮਹੀਨੇ ਪੂਰੇ ਉਤੇ ਕਿਸਾਨ ਅੱਜ ਪੂਰੇ  ਦੇਸ਼ ਵਿਚ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਇਸ ਦੌਰਾਨ ਸੂਬਿਆਂ ਦੇ ਰਾਜਪਾਲਾਂ ਨੂੰ ਮੰਗ ਪੱਤਰ ਦਿੱਤੇ ਜਾ ਰਹੇ ਹਨ।
ਇਨ੍ਹਾਂ ਵਿਰੋਧ ਪ੍ਰਦਰਸ਼ਨਾਂ ਦੌਰਾਨ ਖੇਤੀ ਮੰਤਰੀ ਨੇ ਕਿਹਾ ਕਿ ਸਰਕਾਰ 11ਦੌਰ ਦੀ ਗੱਲਬਾਤ ਕਰ ਚੁੱਕੀ ਹੈ। ਹਾਲਾਂਕਿ ਦੇਸ਼ ਦੇ ਵੱਡੀ ਗਿਣਤੀ ਕਿਸਾਨ ਕਾਨੂੰਨਾਂ ਦੇ ਹੱਕ ਵਿਚ ਹਨ ਪਰ ਫਿਰ ਵੀ ਸਰਕਾਰ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਦੇ ਸ਼ੰਕੇ ਦੂਰ ਕਰਨ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਇਹ ਕਾਨੂੰਨ ਕਿਸਾਨਾਂ ਦੇ ਭਲੇ ਲਈ ਹਨ। ਦੇਸ਼ ਦੇ ਵੱਡੀ ਗਿਣਤੀ ਕਿਸਾਨ ਇਨ੍ਹਾਂ ਕਾਨੂੰਨਾਂ ਦੇ ਹੱਕ ਵਿਚ ਹਨ। ਇਹ ਕਿਸਾਨਾਂ ਦੇ ਹਿੱਤ ਲਈ ਹੀ ਬਣਾਏ ਗਏ ਹਨ।

Related posts

ਕੈਮੀਕਲ ਫੈਕਟਰੀਆਂ ਵਲੋਂ ਗੰਦੀ ਗੈਸ ਛੱਡਣ ਕਾਰਨ ਖੇਤਾਂ ਵਿਚ ਫ਼ਸਲ ਹੋ ਰਹੀ ਖ਼ਰਾਬ ਲੱਖਾਂ ਦਾ ਨੁਕਸਾਨ

Sanjhi Khabar

ਇਸ ਵਾਰ ਬੰਗਾਲ ‘ਚ ਭਾਜਪਾ ਦੀ ਸਰਕਾਰ : ਮੋਦੀ

Sanjhi Khabar

ਸੋਮਵਾਰ ਤੱਕ ਮੁਲਤਵੀ ਹੋਈ ਲੋਕ ਸਭਾ ਦੀ ਬੈਠਕ

Sanjhi Khabar

Leave a Comment