15.7 C
Los Angeles
May 13, 2024
Sanjhi Khabar
Barnala

ਪੰਜਾਬ ‘ਚ ਕੋਰੋਨਾ ਦੀ ਰਫਤਾਰ ਬੇਕਾਬੂ, ਐਕਟਿਵ ਕੇਸ 20 ਹਜਾਰ ਤੋਂ ਪਾਰ

ਬਰਨਾਲਾ, 11 ਜਨਵਰੀ, (ਕਿਰਨਦੀਪ ਕੌਰ ਗਿੱਲ) :

ਪੰਜਾਬ ਵਿੱਚ ਕਰੋਨਾ ਇਨਫੈਕਸਨ ਦੀ ਰਫਤਾਰ ਬੇਕਾਬੂ ਹੋ ਗਈ ਹੈ। 24 ਘੰਟਿਆਂ ‘ਚ 4 ਹਜਾਰ ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ 7 ਮਰੀਜਾਂ ਦੀ ਮੌਤ ਹੋ ਗਈ। ਪਿਛਲੇ ਇੱਕ ਹਫਤੇ ਤੋਂ ਪਟਿਆਲਾ ਪੌਜੇਟਿਵ ਮਾਮਲਿਆਂ ਵਿੱਚ ਨੰਬਰ ਇੱਕ ਬਣਿਆ ਹੋਇਆ ਹੈ। ਹੁਣ ਲੁਧਿਆਣਾ ਪਹਿਲੇ ਨੰਬਰ ‘ਤੇ ਅਤੇ ਮੋਹਾਲੀ ਦੂਜੇ ਨੰਬਰ ‘ਤੇ ਆ ਗਿਆ ਹੈ। ਲੁਧਿਆਣਾ ਵਿੱਚ ਰਿਕਾਰਡ 49.44% ਪੌਜੇਟੀਵਿਟੀ ਰੇਟ ਦਰਜ ਕੀਤੀ ਗਈ ਹੈ। ਉਧਰ ਜਲੰਧਰ ‘ਚ ਓਮੀਕ੍ਰੋਨ ਵੇਰੀਐਂਟ ਦੇ ਦੋ ਮਾਮਲੇ ਸਾਹਮਣੇ ਆਏ ਹਨ। ਦੱਸ ਦਈਏ ਕਿ ਪੰਜਾਬ ‘ਚ ਅਗਲੇ ਮਹੀਨੇ ਵਿਧਾਨ ਸਭਾ ਚੋਣਾਂ ਹਨ, ਅਜਿਹੇ ‘ਚ ਕੋਰੋਨਾ ਦੀ ਵਧ ਰਹੀ ਰਫਤਾਰ ਕਰਕੇ ਲੋਕਾਂ ‘ਚ ਡਰ ਦਾ ਮਾਹੌਲ ਹੈ। ਇਸ ਦੇ ਨਾਲ ਹੀ ਸਿਆਸੀ ਲੋਕ ਵੀ ਆਪਣੀਆਂ ਪਾਰਟੀਆਂ ਦੇ ਪ੍ਰਚਾਰ ਕਰਨ ਤੋਂ ਗੁਰੇਜ ਨਹੀਂ ਕਰ ਰਹੀਆਂ ਤੇ ਲਗਾਤਾਰ ਲੋਕਾਂ ਦੀ ਭੀੜ ਇਕੱਠੀ ਹੋਣ ਦੀਆਂ ਖਬਰਾਂ ਆ ਰਹੀਆਂ ਹਨ। ਪੰਜਾਬ ਵਿੱਚ ਹਾਲਾਤ ਇੰਨੇ ਤੇਜੀ ਨਾਲ ਵਿਗੜ ਗਏ ਹਨ ਕਿ ਸਿਰਫ 11 ਦਿਨਾਂ ਵਿੱਚ ਇੱਕ ਹਜਾਰ ਐਕਟਿਵ ਕੇਸ ਵੱਧ ਕੇ 20 ਹਜਾਰ ਹੋ ਗਏ ਹਨ। ਕੋਰੋਨਾ ਦੇ ਮਰੀਜਾਂ ਦੀ ਪੌਜੇਟੀਵਿਟੀ ਰੇਟ ਵੀ 20% ਦੇ ਕਰੀਬ ਚੱਲ ਰਹੀ ਹੈ। ਸੋਮਵਾਰ ਨੂੰ ਪੰਜਾਬ ਵਿੱਚ 16,443 ਟੈਸਟ ਕੀਤੇ ਗਏ, ਜਿਨਾਂ ਨੇ ਸਥਿਤੀ ਵਿਗੜਦੀ ਹੀ ਤਸਵੀਰ ਦਿਖਾਈ। ਅਜਿਹੇ ‘ਚ ਹੁਣ ਹਰ ਪੰਜਾਬੀਆਂ ‘ਤੇ ਕਰੋਨਾ ਮਹਾਮਾਰੀ ਦੀ ਲਪੇਟ ‘ਚ ਆਉਣ ਦਾ ਖਤਰਾ ਹੈ। ਬਠਿੰਡਾ ਵਿੱਚ 2, ਗੁਰਦਾਸਪੁਰ, ਜਲੰਧਰ ਤੇ ਪਟਿਆਲਾ ਵਿੱਚ 1-1 ਅਤੇ ਲੁਧਿਆਣਾ ਵਿੱਚ 2 ਮਰੀਜਾਂ ਦੀ ਮੌਤ ਹੋਈ ਹੈ। ਅੰਮਿ੍ਰਤਸਰ ਤੇ ਲੁਧਿਆਣਾ ‘ਚ 1-1, ਜਲੰਧਰ ‘ਚ 2 ਮਰੀਜ ਵੈਂਟੀਲੇਟਰ ‘ਤੇ ਹਨ। ਇਸ ਦੇ ਨਾਲ ਹੀ ਅੰਮਿ੍ਰਤਸਰ ਤੇ ਜਲੰਧਰ ਦੇ 3-3, ਲੁਧਿਆਣਾ ਤੇ ਪਟਿਆਲਾ ਦੇ 2-2 ਅਤੇ ਬਠਿੰਡਾ ਦੇ 1 ਮਰੀਜਾਂ ਸਮੇਤ ਕੁੱਲ 11 ਮਰੀਜਾਂ ਨੂੰ ਆਈਸੀਯੂ ਵਿੱਚ ਸਿਫਟ ਕਰਨਾ ਪਿਆ। ਪੰਜਾਬ ‘ਚ ਹੁਣ 401 ਮਰੀਜ ਲਾਈਫ ਸਪੋਰਟ ‘ਤੇ ਹਨ। ਇਨਾਂ ‘ਚੋਂ 304 ਆਕਸੀਜਨ ‘ਤੇ, 85 ਆਈਸੀਯੂ ‘ਤੇ ਤੇ 12 ਵੈਂਟੀਲੇਟਰ ‘ਤੇ ਹਨ। ਇਸ ਦੇ ਨਾਲ ਹੀ ਪੰਜਾਬ ਦੇ 15 ਜਿਲੇ ਅਜਿਹੇ ਹਨ ਜਿੱਥੇ ਮਰੀਜਾਂ ਦੀ ਗਿਣਤੀ 100 ਤੋਂ ਘੱਟ ਹੈ। ਹਾਲਾਂਕਿ, ਇੱਥੇ ਕੋਰੋਨਾ ਦੀ ਪੌਜੇਟੀਵਿਟੀ ਦਰ 15% ਤੱਕ ਹੈ। ਰੋਪੜ, ਫਰੀਦਕੋਟ, ਫਿਰੋਜਪੁਰ, ਬਰਨਾਲਾ, ਐਸਬੀਐਸ ਨਗਰ ਵਿੱਚ ਕੋਰੋਨਾ ਦੇ ਮਾਮਲੇ ਤੇਜੀ ਨਾਲ ਵੱਧ ਰਹੇ ਹਨ।

 

Related posts

चिट फंड कंपनी एक्लट ने क्रिप्टो करेंसी Gorkhdhande से लोगों को लूटना शुरू किया

Sanjhi Khabar

ਮੈਟਾਬੇਬੀ ਐਮਬੀਆਈ ਚਿੱਟਫੰਡ ਕੋਆਇਨ ਕੰਪਨੀ ਨੇ ਲੋਕਾਂ ਨੂੰ ਚੂਨਾ ਲਗਾਊਣਾ ਕੀਤਾ ਸੁਰੂ

Sanjhi Khabar

ਖਤਰੇ ਦੀ ਘੰਟੀ! ਪੰਜਾਬ ‘ਚ ਚੜਿਆ ਕੋਰੋਨਾ ਦਾ ਗ੍ਰਾਫ, ਕੇਸਾਂ ‘ਚ 8.65 ਗੁਣਾ ਵਾਧਾ

Sanjhi Khabar

Leave a Comment