19.2 C
Los Angeles
May 14, 2024
Sanjhi Khabar
Barnala Chandigarh Crime News Cripto News Dera Bassi Employment News

ਮੈਟਾਬੇਬੀ ਐਮਬੀਆਈ ਚਿੱਟਫੰਡ ਕੋਆਇਨ ਕੰਪਨੀ ਨੇ ਲੋਕਾਂ ਨੂੰ ਚੂਨਾ ਲਗਾਊਣਾ ਕੀਤਾ ਸੁਰੂ

ਸਪੈਸ਼ਲ ਕਰਾਈਮ ਰਿਪੋਰਟਰ
ਚੰਡੀਗੜ 1 ਨਵੰਬਰ : ਪੰਜਾਬ,ਹਰਿਆਣਾ,ਹਿਮਾਚਲ, ਚੰਡੀਗੜ, ਰਾਜਸਥਾਨ, ਉਤਰਾਖੰਡ ਅਤੇ ਹੋਰ ਕਈ ਰਾਜਾਂ ਦੇ ਲੋਕ ਪਹਿਲਾਂ ਵੀ ਚਿੱਟਫੰਡ ਕੰਪਨੀਆਂ ਤੋ ਕਰੋੜਾਂ ਰੁਪਏ ਦੀ ਠੱਗੀ ਦਾ ਸ਼ਿਕਾਰ ਹੋ ਚੁੱਕੇ ਹਨ ਅਤੇ ਹੁਣ ਉਤੱਰੀ ਭਾਰਤ ਦੇ ਵਿੱਚ ਮੈਟਾਬੇਬੀ ਐਮਬੀਆਈ ਕੋਆਇਨ ਨਾਮ ਦੀ ਚਿੱਟਫੰਡ ਕ੍ਰਿਪਟੋ ਕਰੰਸੀ ਕੰਪਨੀ ਨੇ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾਉਣਾ ਸੁਰੂ ਕਰ ਰੱਖਿਆ ਹੈ। ਮੇਟਾਬੇਬੀ ਐਮਬੀਆਈ ਚਿੱਟਫੰਡ ਕੋਆਇਨ ਕੰਪਨੀ ਨੇ ਲੋਕਾਂ ਨੂੰ ਵੱਧ ਵਿਆਜ਼ ਦਾ ਲਾਲਚ ਦੇ ਲੁੱਟਣਾ ਸੁਰੂ ਕਰ ਦਿੱਤਾ ਹੈ। ਕੰਪਨੀ ਵਲੋ ਆਪਣੇ ਪ੍ਰੋਮੋਟਰਾਂ ਦੇ ਰਾਂਹੀ ਲੋਕਾਂ ਨੂੰ ਇਸ ਕੰਪਨੀ ਵਿੱਚ ਜੋੜਨ ਦੇ ਲਈ ਲੋਕਾਂ ਨੂੰ 5 ਤੋ 10 ਪ੍ਰਤੀਸ਼ਤ ਮਹੀਨਾ ਵਿਆਜ਼ ਦੇਣ ਦਾ ਵਾਅਦਾ ਕੀਤਾ ਜਾ ਰਿਹਾ ਹੈ ।
ਸੂਤਰਾਂ ਤੋ ਮਿਲੀ ਜਾਣਕਾਰੀ ਦੇ ਅਨੁਸਾਰ ਕੰਪਨੀ ਦਾ ਮੁੱਖੀਆ ਊਦੇ ਰਾਣਾ ਨਾਮੀ ਵਿਅਕਤੀ ਦੱਸਿਆ ਜਾ ਰਿਹਾ ਹੈ ਜਿਸਦੀ ਕੰਪਨੀ ਵਿੱਚ ਮੇਨ ਆਈਡੀ ਲੱਗੀ ਹੋਈ ਹੈ। ਕੰਪਨੀ ਦੇ ਹੋਰ ਪ੍ਰੋਮੋਟਰਾਂ ਦੇ ਵਿੱਚ ਮਨਜਿੰਦਰ ਸਿੰਘ, ਡੋਗਰਾ ਹਿਮਾਚਲ, ਰਵਿੰਦਰ ਸਿੰਘ, ਮਲਕੀਤ ਸਿੰਘ , ਗਗਨਦੀਪ ਸਿੰਘ , ਗੋਪਾਲ ਸਿੰਘ, ਭੋਲਾ ਪਾਤੜਾਂ ਵਾਲਾ ਅਤੇ ਜਸਵਿੰਦਰ ਸਿੰਘ ਮਾਨਸਾ ਵੀ ਸ਼ਾਮਿਲ ਹਨ। ਇਨਾਂ ਵਲੋ ਵਿੱਚ ਕੰਪਨੀ ਦੇ ਨਾਲ ਜੁੜਨ ਤੇ ਵੱਧ ਵਿਆਜ਼ ਦੇਣ ਦੇ ਨਾਲ ਨਾਲ ਆਏ ਨਿਵੇਸ਼ਕਾਂ ਨੂੰ ਰਾਤੋ ਰਾਤ ਕਰੋੜਪਤੀ ਬਣਨ ਦੇ ਸੁਪਨੇ ਦਿਖਾਏ ਗਏ।
ਸੂਤਰਾਂ ਤੋ ਮਿਲੀ ਜਾਣਕਾਰੀ ਦੇ ਅਨੁਸਾਰ ਲੋਕਾਂ ਨੂੰ ਲਾਲਚ ਦੇਕੇ ਜਿਆਦਾ ਪੈਸੇ ਨਿਵੇਸ਼ ਕਰਨ ਦੇ ਲਈ 36 ਮਹੀਨੇ ਦੀ ਸਟੈਕਿੰਗ ਲਈ 5 ਪ੍ਰਤੀਸ਼ਤ ਦੀ ਰਿਟਰਨ ਅਤੇ 24 ਮਹੀਨੇ ਦੀ ਰਿਟਰਨ ਲਈ 4 ਪ੍ਰਤੀਸ਼ਤ ਅਤੇ 12 ਮਹੀਨੇ ਲਈ 3 ਪ੍ਰਤੀਸ਼ਤ ਡਿਵੀਡੈਟ ਰਿਟਰਨ ਦੇਣ ਦਾ ਵਾਅਦਾ ਕੀਤਾ ਗਿਆ ਹੈ ਜੋ ਕਿ ਬਿਲਕੁਲ ਰਿਜ਼ਰਵ ਬੈਕ ਆਫ ਇੰਡੀਆਂ ਦਾ ਨਿਯਮਾਂ ਦੇ ਉਲਟ ਹੈ। ਕੰਪਨੀ ਵਲੋ ਲੋਕਾਂ ਨੂੰ ਨਵੇ ਨਵੇ ਪ੍ਰੋਜੈਕਟਾਂ ਦੇ ਸੁਪਨੇ ਦਿਖਾਏ ਜਾ ਰਹੇ ਹਨ ਅਤੇ ਪਿਛਲੇ ਦਿਨੀ ਕੰਪਨੀ ਵਲੋ 1000 ਡਾਲਰ ਦਾ ਨਿਵੇਸ਼ ਕਰਨ ਵਾਲੇ ਏਜੰਟਾਂ ਅਤੇ ਨਿਵੇਸ਼ਕਾਂ ਨੂੰ ਗੋਆ ਦਾ ਟੂਰ ਵੀ ਦਿੱਤਾ ਗਿਆ ਸੀ। ਇਸ ਤੋ ਪਹਿਲਾ ਕਿਊਐਫਐਕਸ ਕੰਪਨੀ ਨੇ ਵੀ ਸ਼ਾਨਦਾਰ ਦਫਤਰ ਖੋਲ ਕੇ ਚਿੱਟਫੰਡ ਕ੍ਰਿਪਟੋ ਕੰਪਨੀ ਦਾ ਗੌਰਖਧੰਦਾ ਚਲਾਇਆ ਸੀ ਅਤੇ ਸੈਕੜੇ ਲੋਕਾਂ ਨੂੰ ਡੁਬਈ ਦਾ ਟੂਰ ਵੀ ਦਿੱਤਾ ਗਿਆ ਸੀ ਤਾਂ ਜੋ ਲੋਕ ਜਿਆਦਾ ਪੈਸੇ ਨਿਵੇਸ਼ ਕਰ ਸਕਣ, ਬਾਦ ਵਿੱਚ ਕੰਪਨੀ ਰਾਤੋ ਰਾਤ ਆਪਣਾ ਸਮਾਨ ਚੁੱਕ ਦੇ ਫੁਰਰ ਹੋ ਗਈ ਸੀ।
ਸੂਤਰਾਂ ਨੇ ਦੱਸਿਆ ਕਿ ਕੰਪਨੀ ਵਲੋ ਆਪਣੇ ਖੁਦ ਦੇ ਸਾਫਟਵੇਅਰ, ਵੈਬਸਾਈਟਜ਼ ਅਤੇ ਐਪਾਂ ਦੇ ਰਾਂਹੀ ਲੋਕਾਂ ਨੂੰ ਆਪਣੇ ਮਕੜਜਾਲ ਵਿੱਚ ਫਸਾਇਆਂ ਜਾਂਦਾ ਹੈ ਅਤੇ ਮਨਮਰਜ਼ੀ ਦੇ ਨਾਲ ਟੋਕਨ ਦੇ ਰੇਟ ਵਧਾਏ ਜਾਂਦੇ ਹਨ ਅਤੇ ਜਦੋ ਲੋਕਾਂ ਦਾ ਨਿਵੇਸ਼ ਕਰੋੜਾ ਵਿੱਚ ਹੋ ਜਾਂਦਾ ਹੈ ਤਾਂ ਇਨਾਂ ਦੇ ਰੇਟ ਘਟਾ ਕੇ ਲੋਕਾਂ ਨੂੰ ਲੁੱਟਿਆ ਜਾਂਦਾ ਹੈ ਅਤੇ ਬਾਦ ਵਿੱਚ ਅਜਿਹੀਆਂ ਕੰਪਨੀਆਂ ਸਭ ਕੁਝ ਬੰਦ ਕਰਕੇ ਰਾਤੋ ਰਾਤ ਫਰਾਰ ਹੋ ਜਾਂਦੀਆਂ ਹਨ। ਜਿਸਤਰਾਂ ਕਿ ਹਿਮਾਚਲ ਦੇ ਵਿੱਚ ਚਲ ਰਹੀ ਕਾਰਵਿਊ ਕੋਆਇਨ ਨਾਮ ਦੀ ਕੰਪਨੀ ਦਾ ਮਾਲਕ ਸੁਭਾਸ਼ ਕੁਮਾਰ ਲੋਕਾਂ ਦੇ ਕਰੋੜਾਂ ਰੁਪਏ ਲੈਕੇ ਡੁੁਬਈ ਵਿੱਚ ਫਰਾਰ ਹੋ ਗਿਆ ਹੈ। ਇਸਦੇ ਨਾਲ ਹੀ ਕਿਊਐਫਐਕਸ ਨਾਮ ਦੀ ਚਿੱਟਫੰਡ ਕੰਪਨੀ ਵੀ ਲੋਕਾਂ ਨਾਲ ਕਰੋੜਾਂ ਰੁਪਏ ਲੈਕੇ ਫਰਾਰ ਹੋ ਚੁੱਕੀ ਹੈ ਅਤੇ ਦਫਤਰ ਵਿੱਚ ਹਿਮਾਚਲ ਪੁਲਿਸ ਨੇ ਛਾਪਾਮਾਰੀ ਕਰਕੇ ਸਾਰਾ ਰਿਕਾਰਡ ਜਬਤ ਕਰ ਲਿਆ ਹੈ।
ਭਾਰਤ ਸਰਕਾਰ ਅਤੇ ਆਰਬੀਆਈ ਵਲੋ ਅਜਿਹੀਆਂ ਕੰਪਨੀਆਂ ਨੂੰ ਕੋਈ ਮਾਨਤਾ ਨਹੀ ਹੈ ਜਦਕਿ ਪ੍ਰਧਾਨਮੰਤਰੀ ਨਰਿੰਦਰ ਮੋਦੀ ਸਰਕਾਰ ਇਸਨੂੰ ਗੈਰਕਾਨੂੰਨੀ ਐਲਾਣਿਆ ਹੈ। ਇਨਾਂ ਕੋਲ ਮਨੀ ਸਰਕੂਲੇਸ਼ਨ ਅਤੇ ਸੇਬੀ ਦਾ ਕੋਈ ਲਾਇਸੈਸ ਨਹੀ ਹੈ। ਕੋਈ ਵੀ ਕ੍ਰਿਪਟੋ ਕਰੰਸੀ ਭਾਰਤ ਦੇ ਵਿੱਚ ਕਾਨੂੰਨੀ ਤੌਰ ਤੇ ਲੀਗਲ ਵੀ ਨਹੀ ਹੈ। ਅਜਿਹੀਆਂ ਕੰਪਨੀਆਂ ਜਿਥੇ ਗੈਰਕਾਨੂੰਨੀ ਕੰਮ ਕਰਦੀਆਂ ਹਨ ਅਤੇ ਦੇਸ਼ ਦਾ ਪੈਸਾ ਹਵਾਲਾ ਰਾਂਹੀ ਵਿਦੇਸ਼ ਵਿੱਚ ਭੇਜਕੇ ਸਰਕਾਰ ਨੂੰ ਕਰੋੜਾਂ ਰੁਪਏ ਦੇ ਟੈਕਸ਼ ਦਾ ਚੂਨਾ ਵੀ ਲਗਾ ਰਹੀਆਂ ਹਨ।
ਕੀ ਕਹਿਣਾ ਹੈ ਉਦੈ ਰਾਣਾ ਦਾ
ਇਸ ਸਬੰਧੀ ਜਦੋ ਕੰਪਨੀ ਦੇ ਮੁੱਖੀਆ ਉਦੈ ਰਾਣਾ ਨਾਲ ਗੱਲ ਕੀਤੀ ਤਾਂ ਉਨਾਂ ਕਿਹਾ ਕਿ ਮੈ ਇਸਦਾ ਮਾਲਕ ਨਹੀ ਹਾਂ ਪਰ ਇਸ ਕੰਪਨੀ ਦੀ ਮੀਟਿੰਗਾਂ ਵਿੱਚ ਜਾਕੇ ਲੋਕਾਂ ਕੰਪਨੀ ਵਿੱਚ ਪੈਸੇ ਲਗਾਉਣ ਲਈ ਪ੍ਰਮੋਟ ਕਰਦਾ ਹਾਂ। ਜਦੋ ਕੰਪਨੀ ਦੀ ਕਾਨੂੰਨੀ ਤੌਰ ਤੇ ਕੰਮ ਕਰਨ ਦੀ ਗੱਲ ਕੀਤੀ ਤਾਂ ਉਸਨੇ ਮੰਨਿਆ ਕਿ ਕ੍ਰਿਪਟੋ ਕਰੰਸੀ ਦਾ ਕੰਮ ਭਾਰਤ ਵਿੱਚ ਲੀਗਲ ਨਹੀ ਹੈ ਪਰ ਉਨਾਂ ਦੀ ਮਜਬੂਰੀ ਹੈ ਕਿ ਉਹ ਹੋਰ ਕੋਈ ਕੰਮ ਨਹੀ ਕਰ ਸਕਦੇ । ਪਤਾ ਚਲਿਆ ਹੈ ਕਿ ਕੰਪਨੀ ਵਲੋ ਸੁਨਾਮ ਦੇ ਇਕ ਹੋਟਲ ਵਿੱਚ ਲੋਕਾਂ ਨੂੰ ਲੁੱਟਣ ਦੇ ਲਈ ਇਕ ਸੈਮੀਨਾਰ ਕੀਤਾ ਜਾ ਰਿਹਾ ਹੈ ਜਿਸਦੇ ਵਿੱਚ ਲੋਕਾਂ ਨੂੰ ਸੁਪਨੇ ਦਿਖਾਕੇ ਨਿਵੇਸ਼ ਕਰਨ ਲਈ ਫਸਾਇਆ ਜਾਵੇਗਾ। ਕੰਪਨੀ ਵਲੋ ਬਰਨਾਲਾ ,ਸੰਗਰੂਰ,ਸੁਨਾਮ ਤੋ ਇਲਾਵਾ ਪੰਜਾਬ ਦੇ ਕਈ ਹੋਰ ਸਹਿਰਾਂ ਦੇ ਲੋਕਾਂ ਨੂੰ ਲੁੱਟ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਕੰਪਨੀ ਦੇ ਹੋਰ ਪ੍ਰੋਮੋਟਰਾਂ ਦਾ ਖੁਲਾਸਾ ਅਤੇ ਪਿਛਲੇ ਰਿਕਾਰਡ ਦਾ ਖੁਲਾਸਾ ਵੀ ਜਲਦੀ ਕੀਤਾ ਜਾਵੇਗਾ ਕਿ ਕਿਥੇ ਕਿਥੇ ਇਨਾਂ ਲੋਕਾਂ ਨੇ ਠੱਗੀਆਂ ਮਾਰੀਆਂ ਹਨ।
ਸਾਂਝੀ ਖਬਰ ਟੀਮ ਦਾ ਮਕਸਦ ਲੋਕਾਂ ਨੂੰ ਅਜਿਹੀਆਂ ਚਿੱਟਫੰਡ ਕ੍ਰਿਪਟੋ ਕਰੰਸੀ ਕੰਪਨੀਆਂ ਦੇ ਗੋਰਖਧੰਦੇ ਤੋ ਬਚਾਉਣਾ ਹੈ। ਇਸ ਸਬੰਧੀ ਇਨਫੋਰਸਮੈਟ ਡਾਇਰੈਕਟਰ , ਵਿੱਤ ਮੰਤਰੀ ਭਾਰਤ ਸਰਕਾਰ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਜਿਹੀਆਂ ਕੰਪਨੀਆ ਖਿਲਾਫ ਲਿਖਤੀ ਸ਼ਿਕਾਇਤ ਵੀ ਕਰ ਰਹੇ ਹਨ ਤਾਂ ਜੋ ਇਨਾਂ ਖਿਲਾਫ ਕਾਰਵਾਈ ਹੋ ਸਕੇ।

Related posts

ਵਿਧਾਨ ਸਭਾ ਦੇ ਮੌਜੂਦਾ ਸੈਸ਼ਨ ਵਿੱਚ ਸੂਬੇ ਦੇ ਵਿੱਤ ਬਾਰੇ ਵ੍ਹਾਈਟ ਪੇਪਰ ਪੇਸ਼ ਕਰੇਗੀ ਪੰਜਾਬ ਸਰਕਾਰ;ਕੈਬਨਿਟ ਨੇ ਦਿੱਤੀ ਮੰਨਜ਼ੂਰੀ

Sanjhi Khabar

ਸਿੰਗਲਾ ਦੇ ਨਿਰਦੇਸ਼ਾਂ ’ਤੇ ਸਕੂਲ ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਦੀ ਪੜਾਈ ਦੇ ਨੁਕਸਾਨ ਦੀ ਪੂਰਤੀ ਅਤੇ ਗੁਣਾਤਮਿਕ ਸਿੱਖਿਆ ਮੁਹੱਈਆ ਕਰਵਾਉਣ ਲਈ ਤਕਰੀਬਨ ਸੱਤ ਕਰੋੜ ਦੇ ਫੰਡ ਜਾਰੀ ਕਰਨ ਦਾ ਫੈਸਲਾ

Sanjhi Khabar

ਚਰਨਜੀਤ ਸਿੰਘ ਚੰਨੀ ਨੇ ਰਾਜਪਾਲ ਨੂੰ ਸੌਂਪਿਆ ਅਸਤੀਫ਼ਾ

Sanjhi Khabar

Leave a Comment