21.3 C
Los Angeles
May 13, 2024
Sanjhi Khabar
Barnala

ਪੰਜਾਬ ‘ਚ ਆਪ‘ ਵਿਗਾੜੇਗੀ ਕਾਂਗਰਸ ਦਾ ਪੂਰੀ ਖੇਡ? ਜਾਣੋ ਸਰਵੇ ਦੇ ਹੈਰਾਨ ਕਰਨ ਵਾਲੇ ਅੰਕੜੇ

ਬਰਨਾਲਾ, 11 ਜਨਵਰੀ (ਸੰਦੀਪ ਸਿੰਘ/ਕੁਲਦੀਪ ਸਿੰਘ) :

ਪੰਜ ਰਾਜਾਂ ‘ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਸਾਰੀਆਂ ਸਿਆਸੀ ਪਾਰਟੀਆਂ ਨੇ ਵੀ ਚੋਣਾਂ ‘ਚ ਜਿੱਤ ਦੇ ਝੰਡੇ ਗੱਡਣ ਲਈ ਪੂਰੇ ਜੋਸ ਨਾਲ ਚੋਣਾਂ ਦੀ ਤਿਆਰੀ ਸੁਰੂ ਕਰ ਦਿੱਤੀ ਹੈ। ਦੂਜੇ ਪਾਸੇ ਪੰਜਾਬ ਰਾਜ ‘ਚ 14 ਫਰਵਰੀ ਨੂੰ 117 ਵਿਧਾਨ ਸਭਾ ਸੀਟਾਂ ਲਈ ਵੋਟਾਂ ਪੈਣਗੀਆਂ। ਅਜਿਹੇ ‘ਚ ਸੀ ਵੋਟਰ ਇਹ ਜਾਣਨ ਲਈ ‘‘ਗਰਾਊਂਡ ਜੀਰੋ‘‘ ‘ਤੇ ਗਿਆ ਹੈ ਕਿ ਇਸ ਵਾਰ ਸੂਬੇ ‘ਚ ਕਿਹੜੀ ਪਾਰਟੀ ਨੂੰ ਕਿੰਨੀਆਂ ਸੀਟਾਂ ਮਿਲਣ ਦੀ ਸੰਭਾਵਨਾ ਹੈ। ਸੀ-ਵੋਟਰ ਦੇ ਓਪੀਨੀਅਨ ਪੋਲ ‘ਚ ਹੈਰਾਨ ਕਰਨ ਵਾਲੇ ਅੰਕੜੇ ਸਾਹਮਣੇ ਆਏ ਹਨ। ਅਸਲ ‘ਚ ਕੇਜਰੀਵਾਲ ਦੀ ਪਾਰਟੀ ਇੱਥੇ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰ ਸਕਦੀ ਹੈ। ਆਮ ਆਦਮੀ ਪਾਰਟੀ ਨੂੰ 40 ਫੀਸਦੀ ਵੋਟਾਂ ਮਿਲਣ ਦੀ ਸੰਭਾਵਨਾ ਸੀ ਵੋਟਰ‘ ਵੱਲੋਂ ਕੀਤੇ ਗਏ ਸਰਵੇ ‘ਚ ਕੁੱਲ 117 ਵਿਧਾਨ ਸਭਾ ਸੀਟਾਂ ਲਈ ਹੋਣ ਵਾਲੀਆਂ ਚੋਣਾਂ ‘ਚ ਕਾਂਗਰਸ ਨੂੰ 36 ਫੀਸਦੀ ਜਦਕਿ ਆਮ ਆਦਮੀ ਪਾਰਟੀ ਨੂੰ 40 ਫੀਸਦੀ ਵੋਟਾਂ ਮਿਲਦੀਆਂ ਨਜਰ ਆ ਰਹੀਆਂ ਹਨ, ਜਦਕਿ ਅਕਾਲੀ ਦਲ ਸਿਰਫ 18 ਫੀਸਦੀ ਵੋਟਾਂ ਨਾਲ ਸੰਤੁਸਟ ਨਜਰ ਆ ਰਿਹਾ ਹੈ ਪੰਜਾਬ ‘ਚ ਕਿਸ ਕੋਲ ਕਿੰਨੀਆਂ ਸੀਟਾਂ ਹਨ? ਕਾਂਗਰਸ- 37-43 ਆਪ – 52-58 ਅਕਾਲੀ ਦਲ +17-23 ਭਾਜਪਾ-1-3 ਹੋਰ – 0-1 ਪੰਜਾਬ ‘ਚ ਖੇਤਰ ਅਨੁਸਾਰ ਕਿਸ ਕੋਲ ਕਿੰਨੀਆਂ ਸੀਟਾਂ? ਦੁਆਬਾ ਖੇਤਰ ਕੁੱਲ ਸੀਟਾਂ- 23 ਕਾਂਗਰਸ- 7-11, ਆਪ- 7-11, ਅਕਾਲੀ ਦਲ +2-6, ਭਾਜਪਾ-0-1, ਹੋਰ – 0-0, ਪੰਜਾਬ ਵਿੱਚ ਕਿਸ ਕੋਲ ਕਿੰਨੀਆਂ ਸੀਟਾਂ ਹਨ? ਮਾਂਝਾ ਖੇਤਰ ਕੁੱਲ ਸੀਟਾਂ- 25 ਕਾਂਗਰਸ- 14-18, ਆਪ – 3-7, ਅਕਾਲੀ ਦਲ +2-6, ਭਾਜਪਾ-0-1, ਹੋਰ – 0-0, ਪੰਜਾਬ ‘ਚ ਕਿਸ ਕੋਲ ਕਿੰਨੀਆਂ ਸੀਟਾਂ ਹਨ? ਮਾਲਵਾ ਖੇਤਰ ਕੁੱਲ ਸੀਟਾਂ- 69 ਕਾਂਗਰਸ- 13-17, ਆਪ – 39-43, ਅਕਾਲੀ ਦਲ + 10-14, ਭਾਜਪਾ-0-2, ਹੋਰ – 0-1.

Related posts

1 ਅਪ੍ਰੈਲ ਤੋਂ ਪੰਜਾਬ ਦੇ ਕਿਸੇ ਕਿਸਾਨ-ਮਜ਼ਦੂਰ ਨੂੰ ਖ਼ੁਦਕੁਸ਼ੀ ਲਈ ਮਜਬੂਰ ਨਹੀਂ ਹੋਣਾ ਪਵੇਗਾ-ਅਰਵਿੰਦ ਕੇਜਰੀਵਾਲ

Sanjhi Khabar

ਰੈੱਡ ਕਰਾਸ ਦਫ਼ਤਰ ’ਚ ਕਲਰਕ ਦੀ ਆਸਾਮੀ ਲਈ ਦਰਖਾਸਤਾਂ ਦੀ ਮੰਗ

Sanjhi Khabar

‘ਆਪ’ ਨਾਲ ਗਠਜੋੜ ਨੂੰ ਲੈ ਕੇ ਕਿਸਾਨਾਂ ਦਾ ਸੰਯੁਕਤ ਸਮਾਜ ਦੋ ਫਾੜ, ਹੁਣ ਅੱਗੇ ਕੀ ਹੋਵੇਗਾ ?

Sanjhi Khabar

Leave a Comment