14.5 C
Los Angeles
May 13, 2024
Sanjhi Khabar
Barnala

‘ਜਾਂ ਤਾਂ ਮੌਜੂਦਾ ਸਿਸਟਮ ਨਹੀਂ ਰਹੇਗਾ ਜਾਂ ਸਿੱਧੂ ਨਹੀਂ ਰਹੇਗਾ‘, ਆਪਣੀ ਦੀ ਸਰਕਾਰ ‘ਤੇ ਵਰੇ ਨਵਜੋਤ ਸਿੱਧੂ

ਬਰਨਾਲਾ/ਧਨੌਲਾ, 14 ਜਨਵਰੀ (ਸੰਦੀਪ ਸਿੰਘ/ਕੁਲਦੀਪ ਸਿੰਘ) :

ਸੂਬਾ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੇ ਸੂਬੇ ‘ਚ ਆਪਣੀ ਹੀ ਪਾਰਟੀ ਦੀ ਸਰਕਾਰ ‘ਤੇ ਹਮਲਾ ਬੋਲਿਆ ਹੈ। ਨਵਜੋਤ ਸਿੱਧੂ ਨੇ ਦੋਸ ਲਾਇਆ ਹੈ ਕਿ ਮੌਜੂਦਾ ਸਿਸਟਮ ਕਾਰਨ ਨਸਿਆਂ ਦੇ ਮਾਮਲੇ ਦੇ ਵੱਡੇ ਦੋਸੀਆਂ ਖਿਲਾਫ ਕਾਰਵਾਈ ਨਹੀਂ ਹੋ ਰਹੀ। ਇਸ ਦੇ ਨਾਲ ਹੀ ਨਵਜੋਤ ਸਿੱਧੂ ਨੇ ਦਾਅਵਾ ਕੀਤਾ ਕਿ “ਜਾਂ ਤਾਂ ਮੌਜੂਦਾ ਸਿਸਟਮ ਨਹੀਂ ਰਹੇਗਾ ਜਾਂ ਸਿੱਧੂ ਨਹੀਂ ਰਹੇਗਾ“। ਅਜਿਹੀ ਅਟਕਲਾਂ ਸਨ ਕਿ ਨਵਜੋਤ ਸਿੱਧੂ ਮੌਜੂਦਾ ਸਰਕਾਰ ‘ਤੇ ਹਮਲਾ ਕਰਦਿਆਂ ਮੁੱਖ ਮੰਤਰੀ ਉਮੀਦਵਾਰ ਲਈ ਆਪਣਾ ਦਾਅਵਾ ਕਰ ਰਹੇ ਹਨ। ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਕਿਹਾ ਕਿ ਉਹ ਕਿਸੇ ਅਹੁਦੇ ਦੀ ਇੱਛਾ ਨਹੀਂ ਰੱਖਦੇ। ਸਿੱਧੂ ਨੇ ਹਾਲਾਂਕਿ ਕਿਹਾ ਕਿ “ਉਹ ਸਿਸਟਮ ਨੂੰ ਤਬਾਹ ਕਰਨ ਲਈ ਕੰਮ ਕਰ ਰਹੇ ਹਨ ਜੋ ਸਾਡੇ ਗੁਰੂ ਨੂੰ ਇਨਸਾਫ ਨਹੀਂ ਦੇ ਸਕੇ ਤੇ ਡਰੱਗ ਗੈਂਗ ਵਿੱਚ ਸਾਮਲ ਵੱਡੀਆਂ ਮੱਛੀਆਂ ਨੂੰ ਸਜਾ ਨਹੀਂ ਦੇ ਸਕੇ“। ਸਿੱਧੂ ਦਾ ਕਹਿਣਾ ਹੈ ਕਿ ਉਨਾਂ ਦੀ ਲੜਾਈ ਪੰਜਾਬ ਨੂੰ ਕਮਜੋਰ ਕਰਨ ਵਾਲੇ ਸਿਸਟਮ ਨੂੰ ਬਦਲਣ ਦੀ ਹੈ। ਸਿੱਧੂ ਨੇ ਕਿਹਾ ਕਿ ਅਜਿਹਾ ਸਿਸਟਮ ਜੋ ਸਾਡੇ ਗੁਰੂ ਨੂੰ ਇਨਸਾਫ ਨਹੀਂ ਦੇ ਸਕੇ ਤੇ ਡਰੱਗ ਗੈਂਗ ਵਿੱਚ ਸਾਮਲ ਵੱਡੀਆਂ ਮੱਛੀਆਂ ਨੂੰ ਸਜਾ ਨਹੀਂ ਦੇ ਸਕੇ, ਨੂੰ ਢਾਹੁਣ ਦੀ ਲੋੜ ਹੈ। ਮੈਂ ਸਪੱਸਟ ਤੌਰ ‘ਤੇ ਕਹਿੰਦਾ ਹਾਂ ਕਿ ਮੈਂ ਕਿਸੇ ਅਹੁਦੇ ਦੇ ਪਿੱਛੇ ਨਹੀਂ ਦੌੜ ਰਿਹਾ ਹਾਂ। ਇਹ ਪ੍ਰਬੰਧ ਹੋਵੇਗਾ ਜਾਂ ਨਵਜੋਤ ਸਿੰਘ ਸਿੱਧੂ। ਉਹ 2015 ਵਿੱਚ ਫਰੀਦਕੋਟ ਵਿੱਚ ਵਾਪਰੀ ਬੇਅਦਬੀ ਕਾਂਡ ਦਾ ਸਿੱਧਾ ਜਿਕਰ ਕਰ ਰਹੇ ਸਨ। ਉਨਾਂ ਇਹ ਵੀ ਕਿਹਾ ਕਿ ਇਸ ਸਿਸਟਮ ਨੂੰ ਬਦਲਣਾ ਹੋਵੇਗਾ, ਜਿਸ ਨੂੰ ਪੰਜਾਬ ਵਿੱਚ ਦੀਮੀਆਂ ਨੇ ਤਬਾਹ ਕਰ ਦਿੱਤਾ ਹੈ ਤੇ ਮਾਫੀਆ ਦੁਆਰਾ ਚਲਾਇਆ ਜਾ ਰਿਹਾ ਹੈ। ਦਰਅਸਲ, ਹਾਲ ਹੀ ਵਿੱਚ ਸ੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਨੂੰ ਨਸਿਆਂ ਦੇ ਮਾਮਲੇ ਵਿੱਚ ਪੰਜਾਬ ਤੇ ਹਰਿਆਣਾ ਹਾਈਕੋਰਟ ਤੋਂ ਜਮਾਨਤ ਮਿਲ ਗਈ ਹੈ। ਬਿਕਰਮ ਮਜੀਠੀਆ ਦੀ ਜਮਾਨਤ ਨਵਜੋਤ ਸਿੱਧੂ ਲਈ ਕਿਸੇ ਵੱਡੇ ਝਟਕੇ ਤੋਂ ਘੱਟ ਨਹੀਂ ਹੈ ਕਿਉਂਕਿ ਉਹ ਲਗਾਤਾਰ ਇਸ ਮੁੱਦੇ ਨੂੰ ਉਠਾਉਂਦੇ ਆ ਰਹੇ ਹਨ ਤੇ ਡਰੱਗਜ ਮਾਮਲੇ ‘ਚ ਕਾਰਵਾਈ ਕਰਨ ਲਈ ਅਸਤੀਫੇ ਦੀ ਪੇਸਕਸ ਵੀ ਕਰ ਚੁੱਕੇ ਹਨ।

Related posts

ਯੂਕਰੇਨ ‘ਚ ਪੜ੍ਹਨ ਗਏ ਬਰਨਾਲਾ ਦੇ ਵਿਦਿਆਰਥੀ ਦੀ ਮੌਤ

Sanjhi Khabar

ਸਟੇਸ਼ਨਾਂ ‘ਤੇ ਭੀੜ ਨੂੰ ਰੋਕਣ ਲਈ ਪਲੇਟਫਾਰਮ ਟਿਕਟ ਦੀਆਂ ਦਰਾਂ ‘ਚ ਵਾਧਾ ਇੱਕ ਅਸਥਾਈ ਉਪਾਅ : ਰੇਲਵੇ ਮੰਤਰਾਲਾ

Sanjhi Khabar

ਸਟੇਟ ਬੈਂਕ ਆਫ ਇੰਡੀਆ ਦੇ ਖਾਤਾਧਾਰਕਾਂ ਲਈ ਚੰਗੀ ਖਬਰ: ਅਕਾਊਂਟ ਬੈਲੇਂਸ ਤੋਂ ਜ਼ਿਆਦਾ ਕਢਵਾ ਸਕਦੇ ਹਨ ਪੈਸਾ

Sanjhi Khabar

Leave a Comment