14.8 C
Los Angeles
May 18, 2024
Sanjhi Khabar
Amritsar Barnala Bathinda Chandigarh Ludhiana Ludhianan New Delhi Pakistan

ਸਟੇਟ ਬੈਂਕ ਆਫ ਇੰਡੀਆ ਦੇ ਖਾਤਾਧਾਰਕਾਂ ਲਈ ਚੰਗੀ ਖਬਰ: ਅਕਾਊਂਟ ਬੈਲੇਂਸ ਤੋਂ ਜ਼ਿਆਦਾ ਕਢਵਾ ਸਕਦੇ ਹਨ ਪੈਸਾ

Agency’
ਦੇਸ਼ ਦੇ ਸਭ ਤੋਂ ਵੱਡੇ ਬੈਂਕ SBI ਦੇ ਗਾਹਕਾਂ ਲਈ ਚੰਗੀ ਖ਼ਬਰ ਹੈ। ਹੁਣ ਸਟੇਟ ਬੈਂਕ ਆਫ ਇੰਡੀਆ ਦੇ ਗਾਹਕ ਪੈਸੇ ਲਈ ਚਿੰਤਾ ਨਾ ਕਰਨ। ਕਿਉਂਕਿ ਹੁਣ ਗਾਹਕਾ ਆਪਣੇ ਜਮ੍ਹਾਂ ਰਕਮ ਤੋਂ ਜ਼ਿਆਦਾ ਪੈਸੇ ਕਢਵਾ ਸਕਦੇ ਹਨ। ਬੈਂਕ ਆਪਣੇ ਗਾਹਕਾਂ ਨੂੰ ਓਵਰਡ੍ਰਾਫਟ ਦੀ ਸਹੂਲਤ ਮੁਹੱਈਆ ਕਰਵਾ ਰਿਹਾ ਹੈ। ਆਓ ਵਿਸਥਾਰ ਨਾਲ ਜਾਣਦੇ ਹਾਂ ਓਵਰਡ੍ਰਾਫਟ ਕੀ ਹੈ।

ਆਖ਼ਰ ਕੀ ਹੈ ਓਵਰਡ੍ਰਾਫਟ ?

ਇਹ ਸਹੂਲਤ ਉਨ੍ਹਾਂ ਖਾਤਾਧਾਰਕਾਂ ਨੂੰ ਮਿਲਦੀ ਹੈ ਜਿਨ੍ਹਾ ਨੂੰ ਪੈਸੇ ਦੀ ਲਾਜ਼ਮੀ ਤੌਰ ‘ਤੇ ਜ਼ਰੂਰਤ ਪੈ ਗਈ ਹੈ। ਓਵਰਡ੍ਰਾਫਟ ਇਕ ਤਰ੍ਹਾਂ ਦਾ ਕਰਜ਼ ਹੁੰਦਾ ਹੈ। ਇਸ ਵਿਚ ਵਿਆਜ ਦੀ ਗਣਨਾ ਰੂਟੀਨ ਬੇਸਡ ਹੁੰਦੀ ਹੈ। ਨਾਲ ਹੀ ਤੈਅਸ਼ੁਦਾ ਮਿਆਦ ‘ਚ ਕਰਜ਼ ਚੁਕਾਉਣ ਦੀ ਸ਼ਰਤ ਹੁੰਦੀ ਹੈ। ਸਿਰਫ਼ ਬੈਂਕ ਹੀ ਨਹੀਂ ਬਲਕਿ ਨਾਨ-ਬੈਂਕਿੰਗ ਫਾਈਨਾਂਸ਼ੀਅਲ (NBFC) ਵੀ ਇਹ ਸਹੂਲਤ ਮੁਹੱਈਆ ਕਰਵਾਉਂਦੀ ਹੈ। ਤੁਹਾਨੂੰ ਕਿੰਨਾ ਓਵਰਡ੍ਰਾਫਟ ਪ੍ਰਾਪਤ ਹੋ ਸਕਦਾ ਹੈ, ਇਹ ਗੱਲ ਤੁਹਾਡੀ ਸਾਖ ਦੇ ਆਧਆਰ ‘ਤੇ ਬੈਂਕ ਜਾਂ ਐੱਨਬੀਐੱਫਸੀ ਤੈਅ ਕਰਦੀ ਹੈ।

ਕਿਵੇਂ ਮਿਲੇਗੀ ਸਹੂਲਤ

ਬੈਂਕ ਗਾਹਕ ਦੀ ਸਾਖ ਅਨੁਸਾਰ ਓਵਰਡ੍ਰਾਫਟ ਦੀ ਰਕਮ ਤੈਅ ਹੁੰਦੀ ਹੈ। ਕੁਝ ਬੈਂਕ ਆਪਣੇ ਚੋਣਵੇਂ ਗਾਹਕਾਂ ਨੂੰ ਪ੍ਰੀ-ਅਪਰੂਵਡ ਓਵਰਡ੍ਰਾਫਟ ਦੀ ਸਹੂਲਤ ਦਿੰਦੇ ਹਨ। ਪਰ ਜ਼ਿਆਦਾਤਰ ਗਾਹਕਾਂ ਨੂੰ ਓਵਰਡ੍ਰਾਫਟ ਲਈ ਬੈਂਕ ਜਾਂ ਐੱਨਬੀਐੱਫਸੀ ਤੋਂ ਮਨਜ਼ੂਰੀ ਲੈਣ ਪੈਂਦੀ ਹੈ। ਪਹਿਲਾਂ ਤੁਹਾਨੂੰ ਲਿਖਤੀ ਅਪਲਾਈ ਕਰਨਾ ਪੈਂਦਾ ਸੀ, ਪਰ ਡਿਜੀਟਲ ਬੈਂਕਿੰਗ ਦੇ ਜਮ਼ੀਨੇ ‘ਚ ਤੁਹਾਡੇ ਕੋਲ ਇੰਟਰਨੈੱਟ ਬੈਂਕਿੰਗ ਜ਼ਰੀਏ ਅਪਲਾਈ ਕਰਨ ਦਾ ਬਦਲ ਹੁੰਦਾ ਹੈ। ਕੁਝ ਬੈਂਕ ਇਸ ਸਹੂਲਤ ਲਈ ਪ੍ਰੋਸੈੱਸਿੰਗ ਫੀਸ ਵੀ ਵਸੂਲਦੇ ਹਨ।

ਦੋ ਤਰ੍ਹਾਂ ਹੁੰਦੇ ਹਨ ਓਵਰਡ੍ਰਾਫਟ

ਓਵਰਡ੍ਰਾਫਟ ਆਮ ਤੌਰ ‘ਤੇ ਦੋ ਤਰ੍ਹਾਂ ਦੇ ਹੁੰਦੇ ਹਨ। ਪਹਿਲਾ ਸਿਕਿਓਰਡ ਓਵਰਡ੍ਰਾਫਟ ਤੇ ਦੂਸਰਾ ਅਨ-ਸਿਕਿਓਰਡ ਓਵਰਡ੍ਰਾਫਟ। ਸਿਕਿਓਰਡ ਓਵਰਡ੍ਰਾਫਟ ਉਹ ਹੈ ਜਿਸ ਦੇ ਲਈ ਸਿਕਿਓਰਟੀ ਦੇ ਤੌਰ ‘ਤੇ ਕੁਝ ਗਿਰਵੀ ਰੱਖਿਆ ਜਾਂਦਾ ਹੈ। ਤੁਸੀਂ ਐੱਫਡੀ, ਸ਼ੇਅਰਸ, ਘਰ, ਤਨਖ਼ਾਹ, ਇੰਸ਼ੋਰੈਂਸ ਪਾਲਿਸੀ, ਬਾਂਡ ਆਦਿ ਚੀਜ਼ਾਂ ‘ਤੇ ਓਵਰਡ੍ਰਾਫਟ ਹਾਸਲ ਕਰ ਸਕਦੇ ਹਨ। ਅਜਿਹਾ ਕਰਨ ‘ਤੇ ਇਹ ਸਭ ਕੁਝ ਬੈਂਕ ਜਾਂ NBFCs ਕੋਲ ਗਿਰਵੀ ਰਹਿੰਦਾ ਹੈ। ਇਸ ਤੋਂ ਇਲਾਵਾ ਜੇਕਰ ਤੁਹਾਡੇ ਕੋਲ ਕੁਝ ਵੀ ਸਿਕਿਓਰਟੀ ਦੇ ਤੌਰ ‘ਤੇ ਦੇਣ ਲਈ ਨਹੀਂ ਹੈ ਤਾਂ ਤੁਸੀਂ ਓਵਰਡ੍ਰਾਫਟ ਸਹੂਲਤ ਲੈ ਸਕਦੇ ਹੋ। ਇਸ ਨੂੰ ਅਨਸਿਕਿਓਰਡ ਓਵਰਡ੍ਰਾਫਟ ਕਹਿੰਦੇ ਹਨ। ਉਦਾਹਰਨ ਦੇ ਤੌਰ ‘ਤੇ ਕ੍ਰੈਡਿਟ ਕਾਰਡ ਤੋਂ ਵਿਦਡ੍ਰਾਲ।

ਲੋਨ ਤੋਂ ਵੱਖਰਾ ਹੈ ਓਵਰਡ੍ਰਾਫਟ

ਓਵਰਡ੍ਰਾਫਟ ਲੋਨ ਵਾਂਗ ਹੁੰਦਾ ਹੈ ਪਰ ਇਸ ਦੀਆਂ ਸ਼ਰਤਾਂ ਵੱਖਰੀਆਂ ਹੁੰਦੀਆਂ ਹਨ। ਲੋਨ ਦੀ ਸਥਿਤੀ ‘ਚ ਜੇਕਰ ਤੁਸੀਂ ਉਸ ਨੂੰ ਤੈਅ ਮਿਆਦ ਤੋਂ ਪਹਿਲਾਂ ਦਿੰਦੇ ਹਨ ਤਾਂ ਤੁਹਾਨੂੰ ਪ੍ਰੀਪੇਮੈਂਟ ਚਾਰਜ ਦੇਣਾ ਪੈਂਦਾ ਹੈ, ਪਰ ਓਵਰਡ੍ਰਾਫਟ ਦੇ ਨਾਲ ਅਜਿਹਾ ਨਹੀਂ ਹੈ। ਤੁਸੀਂ ਤੈਅਸ਼ੁਦਾ ਮਿਆਦ ਤੋਂ ਪਹਿਲਾਂ ਵੀ ਬਿਨਾਂ ਕਿਸੇ ਚਾਰਜ ਦੇ ਭੁਗਤਾਨ ਕਰ ਸਕਦੇ ਹੋ। ਨਾਲ ਹੀ ਇਸ ‘ਤੇ ਵਿਆਜ ਵੀ ਸਿਰਫ਼ ਓਨੇ ਹੀ ਸਮੇਂ ਲਈ ਦੇਣਾ ਪੈਂਦਾ ਹੈ ਜਿਨਾਂ ਸਮਾਂ ਓਵਰਡ੍ਰਾਫਟ ਦਾ ਪੈਸਾ ਤੁਹਾਡੇ ਕੋਲ ਰਿਹਾ। ਤੁਸੀਂ ਤੈਣਸ਼ੁਦਾ ਮਿਆਦ ਅੰਦਰ ਕਦੀ ਵੀ ਪੈਸਾ ਚੁਕਾ ਸਕਦੇ ਹੋ। ਇਸ ਵਿਚ ਈਐੱਮਆਈ ਦਾ ਵੀ ਝੰਜਟ ਨਹੀਂ ਹੁੰਦਾ।

Related posts

ਚਸ਼ਮਦੀਦ ਗਵਾਹ ਹੀ ਨਿਕਲਿਆ ਬਠਿੰਡਾ ਫੌਜੀ ਛਾਉਣੀ ਵਿਚ ਚਾਰ ਜਵਾਨਾਂ ਦਾ ਕਾਤਲ

Sanjhi Khabar

ਸੈਕਟਰ-17’ਚ ਰੈਸਟੋਰੈਂਟ ਦੇ ਬਾਹਰ ਕੁਰਸੀ ਤੇ ਮੇਜ਼ ਲਗਾਉਣ ਦੀ ਮਨਜ਼ੂਰੀ

Sanjhi Khabar

ਗੈਗਸਟਰ ਨਰੂਆਣਾ ਦੇ 2 ਸਾਥੀਆਂ ਦਾ ਗੋਲੀਆਂ ਮਾਰਕੇ ਕਤਲ

Sanjhi Khabar

Leave a Comment