14.5 C
Los Angeles
May 13, 2024
Sanjhi Khabar
Barnala Crime News Urikane News

ਯੂਕਰੇਨ ‘ਚ ਪੜ੍ਹਨ ਗਏ ਬਰਨਾਲਾ ਦੇ ਵਿਦਿਆਰਥੀ ਦੀ ਮੌਤ

Sandeep Singh
Barnala : ਪੰਜਾਬ ਦੇ ਬਰਨਾਲਾ ਦੇ ਇੱਕ ਵਿਦਿਆਰਥੀ ਦੀ ਬੁੱਧਵਾਰ ਨੂੰ ਯੂਕਰੇਨ ਵਿੱਚ ਮੌਤ (Second indian student death in ukraine) ਹੋ ਗਈ ਹੈ। ਬਰਨਾਲਾ ਦੇ ਵਸਨੀਕ ਚੰਦਨ ਜਿੰਦਲ ਪੁੱਤਰ ਸਿਸ਼ਨ ਜਿੰਦਲ ਜੋ ਕਿ ਪਿਛਲੇ ਚਾਰ ਸਾਲਾਂ ਤੋਂ ਯੂਕਰੇਨ ‘ਚ ਪੜ੍ਹਨ ਲਈ ਗਿਆ ਹੋਇਆ ਸੀ।
ਮ੍ਰਿਤਕ ਨੌਜਵਾਨ ਚੰਦਨ ਜਿੰਦਲ (22) (Chandan Jindal Death) ਵਿਨਿਤਸੀਆ ਨੈਸ਼ਨਲ ਪਾਈਰੋਗੋਵ, ਮੈਮੋਰੀਅਲ ਮੈਡੀਕਲ ਯੂਨੀਵਰਸਿਟੀ, ਵਿਨਿਤਸੀਆ ਯੂਕਰੇਨ ਵਿੱਚ ਪੜ੍ਹ ਰਿਹਾ ਸੀ।
ਪਿਛਲੇ ਇਕ ਮਹੀਨੇ ਤੋਂ ਹਸਪਤਾਲ ਵਿਚ ਦਾਖ਼ਲ ਸੀ। ਉਸ ਦੇ ਦਿਮਾਗ਼ ਵਿਚ ਕਿਸੇ ਸਮੱਸਿਆ ਨੂੰ ਲੈ ਕੇ ਉਸ ਦਾ ਅਪਰੇਸ਼ਨ ਹੋਇਆ ਸੀ। ਉਸ ਦੇ ਪਿਤਾ ਸਿਸ਼ਨ ਜਿੰਦਲ ਵੀ ਦੋ ਫਰਵਰੀ ਨੂੰ ਉਸ ਕੋਲ ਗਏ ਸਨ, ਉਹ ਵੀ ਯੂਕਰੇਨ ‘ਚ ਫਸੇ ਹੋਏ ਹਨ।
ਇਸ ਤੋਂ ਪਹਿਲਾਂ ਮੈਡੀਕਲ ਦੀ ਪੜ੍ਹਾਈ ਲਈ ਯੂਕਰੇਨ ਗਏ ਕਰਨਾਟਕ ਦੇ ਇੱਕ ਵਿਦਿਆਰਥੀ ਦੀ ਰੂਸੀ ਫੌਜ ਵੱਲੋਂ ਕੀਤੀ ਗੋਲੀਬਾਰੀ ਵਿਚ ਮੌਤ ਹੋ ਗਈ ਸੀ। ਅਜਿਹੀਆਂ ਖਬਰਾਂ ਮਿਲਣ ਪਿੱਛੋਂ ਯੂਕਰੇਨ ਵਿਚ ਫਸੇ ਵਿਦਿਆਰਥੀਆਂ ਦੇ ਮਾਪੇ ਹੋਰ ਫਿਕਰਮੰਦ ਹੋ ਗਏ ਹਨ।

Related posts

ਪਤਨੀ ਤੋਂ ਨਰਾਜ਼ ਹੋ ਕੇ ਬਿਜਲੀ ਦੇ ਖੰਭੇ ‘ਤੇ ਚੜ੍ਹਿਆ ਪਤੀ, ਪੁਲਿਸ ਨੇ ਇੰਝ ਉਤਾਰਿਆ ਹੇਠਾਂ

Sanjhi Khabar

ਨਸ਼ਾ ਆਪਣੇ ਨਾਲ ਹਨੇਰਾ ਅਤੇ ਤਬਾਹੀ ਲੈ ਕੇ ਆਉਂਦਾ ਹੈ : ਪ੍ਰਧਾਨ ਮੰਤਰੀ ਮੋਦੀ

Sanjhi Khabar

ਅਣਪਛਾਤੇ ਨੌਜਵਾਨਾਂ ਨੇ ਸਾਬਕਾ ਮਿਸ ਇੰਡੀਆ ਅਰਥ ਕੋਲੋਂ ਚਾਕੂ ਦੀ ਨੌਕ ‘ਤੇ 6 ਲੱਖ ਲੁੱਟੇ

Sanjhi Khabar

Leave a Comment