15.3 C
Los Angeles
May 17, 2024
Sanjhi Khabar
Chandigarh New Delhi ਮਨੌਰੰਜਨ ਰਾਸ਼ਟਰੀ ਅੰਤਰਰਾਸ਼ਟਰੀ

ਸਪਾਇਸ ਜੈੱਟ ਵੱਲੋਂ ਸੋਨੂੰ ਸੂਦ ਦਾ ਅਨੋਖੇ ਢੰਗ ਨਾਲ ਸਨਮਾਨ…

Agency
ਕੋਰੋਨਾ ਮਹਾਮਾਰੀ ਤੇ ਲੌਕਡਾਊਨ ਦੌਰਾਨ ਲੱਖਾਂ ਲੋਕਾਂ ਦੀ ਮਦਦ ਲਈ ਅੱਗੇ ਆਉਣ ਵਾਲੇ ਅਦਾਕਾਰ ਸੋਨੂ ਸੂਦ ਨੂੰ ਫਲਾਈਟ ਕੰਪਨੀ ਸਪਾਈਸ ਜੈੱਟ ਨੇ ਆਪਣੇ ਵਖਰੇ ਅੰਦਾਜ਼ ਨਾਲ ਸਨਮਾਨ ਦਿੱਤਾ ਹੈ। ਸੋਨੂੰ ਸੂਦ ਨੇ ਲੱਖਾਂ ਮਜ਼ਦੂਰਾਂ ਅਤੇ ਗਰੀਬ ਲੋਕਾਂ ਨੂੰ ਪਿਛਲੇ ਸਾਲ ਕੋਰੋਨਾ ਮਹਾਮਾਰੀ ਵਿੱਚ ਬੱਸਾਂ, ਰੇਲ ਗੱਡੀਆਂ ਅਤੇ ਹਵਾਈ ਜਹਾਜ਼ਾਂ ਰਾਹੀਂ ਮੁਫਤ ਵਿੱਚ ਉਨ੍ਹਾਂ ਦੇ ਘਰਾਂ ਤੱਕ ਪਹੁੰਚਣ ਵਿੱਚ ਮਦਦ ਕੀਤੀ ਸੀ। ਜਿਸ ਕਰਕੇ ਦੇਸ਼-ਵਿਦੇਸ਼ ਵਿੱਚ ਉਨ੍ਹਾਂ ਨੂੰ ਸ਼ਲਾਘਾ ਹਾਸਲ ਹੋਈ।
ਹੁਣ ਫਲਾਈਟ ਕੰਪਨੀ ਸਪਾਈਸ ਜੈੱਟ ਨੇ ਆਪਣੇ ਵੱਖਰੇ ਅੰਦਾਜ਼ ਨਾਲ ਐਕਟਰ ਸੋਨੂੰ ਸੂਦ ਨੂੰ ਸਨਮਾਨ ਦਿੱਤਾ ਹੈ। ਘਰੇਲੂ ਹਵਾਬਾਜ਼ੀ ਕੰਪਨੀ ਸਪਾਈਸ ਜੇਟ ਨੇ ਸੋਨੂੰ ਸੂਦ ਨੂੰ ਸਲਾਮ ਕਰਦੇ ਹੋਏ ਆਪਣੀ ਕੰਪਨੀ ਦੀ ਸਪਾਈਜੈੱਟ ਬੋਇੰਗ 737 ‘ਤੇ ਉਸ ਦੀ ਇੱਕ ਵੱਡੀ ਤਸਵੀਰ ਲਗਾਈ ਹੈ।
ਇਸ ਤਸਵੀਰ ਦੇ ਨਾਲ ਕੰਪਨੀ ਨੇ ਸੋਨੂੰ ਲਈ ਅੰਗਰੇਜ਼ੀ ‘ਚ ਇੱਕ ਖਾਸ ਲਾਈਨ ਲਿਖੀ ਗਈ ਹੈ – ‘A Salute to the Saviour Sonu Sood’ ਯਾਨੀ “ਮਸੀਹਾ ਸੋਨੂੰ ਸੂਦ ਨੂੰ ਇੱਕ ਸਲਾਮ।”

Related posts

ਜਨਤਾ ਦੇ ਪ੍ਰਾਣ ਜਾਣ ਪਰ ਪ੍ਰਧਾਨ ਮੰਤਰੀ ਦੀ ਟੈਕਸ ਵਸੂਲੀ ਨਾ ਜਾਵੇ : ਰਾਹੁਲ ਗਾਂਧੀ

Sanjhi Khabar

ਵਿਸ਼ਵਵਿਆਪੀ ਜਲਵਾਯੂ ਚਰਚਾ ਲਈ ਜੋ ਬਾਇਡੇਨ ਨੇ 40 ਨੇਤਾਵਾਂ ਨੂੰ ਦਿੱਤਾ ਸੱਦਾ, PM ਮੋਦੀ ਵੀ ਸ਼ਾਮਿਲ

Sanjhi Khabar

ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਂਦੀਆਂ ਨੇ ਖੇਡਾਂ: ਸੰਧਵਾਂ

Sanjhi Khabar

Leave a Comment