15.7 C
Los Angeles
May 12, 2024
Sanjhi Khabar
Chandigarh Crime News Politics

ਡੀਜੀਪੀ ਪੰਜਾਬ ਦਿਨਕਰ ਗੁਪਤਾ ਨੇ ਸ਼ਹੀਦ ਏਐਸਆਈ ਦਲਵਿੰਦਰਜੀਤ ਸਿੰਘ ਨੂੰ ਉਨ੍ਹਾਂ ਦੇ ਭੋਗ ਮੌਕੇ ਦਿੱਤੀ ਨਿੱਘੀ ਸ਼ਰਧਾਂਜਲੀ

Sukhwinder Bunty
ਚੰਡੀਗੜ੍ਹ / ਤਰਨਤਾਰਨ, 24 ਮਈ:ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀ.ਜੀ.ਪੀ.) ਪੰਜਾਬ ਦਿਨਕਰ ਗੁਪਤਾ ਨੇ ਅੱਜ ਪੁਲਿਸ ਦੇ ਸ਼ਹੀਦ ਸਹਾਇਕ ਸਬ-ਇੰਸਪੈਕਟਰ (ਏਐਸਆਈ) ਦਲਵਿੰਦਰਜੀਤ ਸਿੰਘ ਨੂੰ ਉਹਨਾਂ ਦੇ ਜੱਦੀ ਪਿੰਡ ਸੰਗਵਾਂ, ਤਰਨਤਾਰਨ ਵਿੱਚ ਸਥਿਤ ਗੁਰੂ ਨਾਨਕ ਸਿੰਘ ਸਭਾ ਗੁਰਦੁਆਰਾ ਵਿਖੇ ਭੋਗ ਸਮਾਰੋਹ ਦੌਰਾਨ ਆਨਲਾਈਨ ਢੰਗ ਨਾਲ ਨਿੱਘੀ ਸ਼ਰਧਾਂਜਲੀ ਭੇਟ ਕੀਤੀ।

ਏਐਸਆਈ ਦਲਵਿੰਦਰਜੀਤ ਸਿੰਘ (48), ਜੋ 1994 ਵਿਚ ਕਾਂਸਟੇਬਲ ਵਜੋਂ ਪੁਲਿਸ ਫੋਰਸ ਵਿਚ ਭਰਤੀ ਹੋਏ ਸਨ ਅਤੇ ਇਸ ਸਮੇਂ ਲੁਧਿਆਣਾ ਦਿਹਾਤੀ ਪੁਲਿਸ ਦੀ ਕ੍ਰਾਈਮ ਇਨਵੈਸਟੀਗੇਸ਼ਨ ਯੂਨਿਟ (ਸੀਆਈਏ) ਵਿੰਗ ਵਿਚ ਤਾਇਨਾਤ ਸਨ, ਉਹ 15 ਮਈ, 2021 ਨੂੰ ਜਗਰਾਉਂ ਵਿਚ ਅਪਰਾਧੀਆਂ ਅਤੇ ਨਸ਼ਾ ਤਸਕਰਾਂ ਨਾਲ ਹੋਏ ਮੁਕਾਬਲੇ ਦੌਰਾਨ ਸ਼ਹੀਦ ਹੋ ਗਏ ਸਨ। ਉਹ ਆਪਣੇ ਪਿੱਛੇ ਪਤਨੀ ਅਤੇ ਦੋ ਬੇਟੇ ਛੱਡ ਗਏ ਹਨ।

ਡੀ.ਜੀ.ਪੀ. ਦਿਨਕਰ ਗੁਪਤਾ, ਜਿਹਨਾਂ ਨੇ ਕੋਵਿਡ-19 ਦੀਆਂ ਪਾਬੰਦੀਆਂ ਕਾਰਨ ਵੀਡੀਓ ਕਾਨਫਰੰਸਿੰਗ ਰਾਹੀਂ ਭੋਗ ਸਮਾਗਮ ਵਿਚ ਸ਼ਿਰਕਤ ਕੀਤੀ, ਇਸ ਦੌਰਾਨ ਉਹਨਾਂ ਦੀ ਅਗਵਾਈ ਵਿੱਚ ਸੂਬੇ ਦੇ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਸ਼ਹੀਦ ਏਐਸਆਈ ਦਲਵਿੰਦਰਜੀਤ ਸਿੰਘ ਵੱਲੋਂ ਦਿੱਤੀ ਕੁਰਬਾਨੀ ਨੂੰ ਯਾਦ ਕੀਤਾ। ਉਨ੍ਹਾਂ ਕਿਹਾ, “ਅਸੀਂ ਸਾਰੇ ਪੰਜਾਬ ਦੇ 82000 ਮਜ਼ਬੂਤ ਪੁਲਿਸ ਬਲ ਪਰਿਵਾਰ ਦਾ ਹਿੱਸਾ ਹਾਂ, ਅਸੀਂ ਹਮੇਸ਼ਾਂ ਸਰਹੱਦੀ ਸੂਬਾ ਪੰਜਾਬ ਦੇ ਨਾਗਰਿਕਾਂ ਦੇ ਬਚਾਅ ਅਤੇ ਸੁਰੱਖਿਆ ਲਈ ਏਐਸਆਈ ਦੀ ਸਰਬੋਤਮ ਕੁਰਬਾਨੀ ਨੂੰ ਯਾਦ ਰੱਖਾਂਗੇ ਅਤੇ ਉਹਨਾਂ ‘ਤੇ ਮਾਣ ਮਹਿਸੂਸ ਕਰਾਂਗੇ।”
ਡੀਜੀਪੀ ਨੇ ਕਿਹਾ ਕਿ ਏਐਸਆਈ ਦਲਵਿੰਦਰਜੀਤ ਨੇ ਆਪਣੀ ਬਹੁਤੀ ਸੇਵਾ ਜਗਰਾਉਂ ਵਿੱਚ ਨਿਭਾਈ ਅਤੇ ਬੜੀ ਬਹਾਦਰੀ ਨਾਲ ਅਪਰਾਧੀਆਂ ਦਾ ਮੁਕਾਬਲਾ ਕੀਤਾ।
ਡੀਜੀਪੀ ਦਿਨਕਰ ਗੁਪਤਾ ਨੇ ਭਰੋਸਾ ਦਿਵਾਇਆ ਕਿ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਹਮੇਸ਼ਾਂ ਹੀ ਸ਼ਹੀਦ ਦੇ ਪਰਿਵਾਰ ਨਾਲ ਡਟ ਕੇ ਖੜ੍ਹੇ ਰਹਿਣਗੇ। ਉਨ੍ਹਾਂ ਇਹ ਵੀ ਭਰੋਸਾ ਦਿੱਤਾ ਕਿ ਏਐਸਆਈ ਦਲਵਿੰਦਰਜੀਤ ਸਿੰਘ ਦੇ ਪਰਿਵਾਰ ਨੂੰ ਐਚਡੀਐਫਸੀ ਬੈਂਕ ਵੱਲੋਂ ਰਾਹਤ ਵਜੋਂ 1 ਕਰੋੜ ਰੁਪਏ ਦੀ ਰਾਸ਼ੀ ਦਿੱਤੀ ਜਾਵੇਗੀ ਅਤੇ ਇਸ ਤੋਂ ਇਲਾਵਾ ਉਹਨਾਂ ਦੇ ਲੜਕੇ ਦੀ ਨੌਕਰੀ ਦੀ ਉਮਰ ਹੋਣ ‘ਤੇ ਪੁਲਿਸ ਵਿੱਚ ਨੌਕਰੀ ਵੀ ਦਿੱਤੀ ਜਾਵੇਗੀ।
ਇਸ ਦੌਰਾਨ ਕੋਵਿਡ-19 ਦੇ ਮੱਦੇਨਜ਼ਰ ਕੇਸਾਂ ਵਿੱਚ ਹੋਏ ਵਾਧੇ ਕਾਰਨ ਇਕੱਠ ਦੀਆਂ ਪਾਬੰਦੀਆਂ ਕਾਰਨ ਸੀਮਤ ਲੋਕਾਂ ਨੂੰ ਹੀ ਭੋਗ ਸਮਾਗਮ ਵਿੱਚ ਸ਼ਾਮਲ ਹੋਣ ਦੀ ਬੇਨਤੀ ਕੀਤੀ ਗਈ ਸੀ। ਜ਼ਿਕਰਯੋਗ ਹੈ ਕਿ ਤਰਨਤਾਰਨ ਪੁਲਿਸ ਵੱਲੋਂ ਫੇਸਬੁੱਕ ਪੇਜ ‘ਤੇ ਸਮੁੱਚੇ ਭੋਗ ਸਮਾਗਮ ਨੂੰ ਲਾਈਵ ਵਿਖਾਇਆ ਗਿਆ ਤਾਂ ਜੋ ਸਾਰੇ ਪੁਲਿਸ ਅਧਿਕਾਰੀ ਅਤੇ ਲੋਕ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰ ਸਕਣ।

Related posts

ਨਵੇਂ ਵਿੱਤੀ ਵਰ੍ਹੇ ਦੇ ਪਹਿਲੇ ਮਹੀਨੇ ਅਪ੍ਰੈਲ ‘ਚ ਹੀ 15 ਦਿਨ ਬੈਂਕ ਰਹਿਣਗੇ ਬੰਦ

Sanjhi Khabar

ਲੋੜ ਪਈ ਤਾਂ ਸਿੱਧੂ ਦੇ ਸਲਾਹਕਾਰਾਂ ਨੂੰ ਹਟਾ ਦੇਵਾਂਗੇ; ਪੰਜਾਬ ਸੰਕਟ ‘ਤੇ ਹਰੀਸ਼ ਰਾਵਤ ਨੇ ਕਿਹਾ, ਸਾਨੂੰ ਅਜਿਹੇ ਸਲਾਹਕਾਰਾਂ ਦੀ ਨਹੀਂ ਲੋੜ

Sanjhi Khabar

ਏਅਰਪੋਰਟ ਦੇ 100 ਮੀਟਰ ਘੇਰੇ ਵਿਚ ਰਹਿੰਦੇ ਵਸਨੀਕਾਂ ਨੇ ਕੀਤੀ ਵਿਧਾਇਕ ਰੰਧਾਵਾ ਨਾਲ ਮੁਲਾਕਾਤ

Sanjhi Khabar

Leave a Comment