20.3 C
Los Angeles
May 22, 2024
Sanjhi Khabar
Barnala Bathinda

ਡਾ.ਭੀਮ ਰਾਓ ਅੰਬੇਡਕਰ ਫੈਡਰੇਸ਼ਨ ਵੱਲੋਂ  ਬਾਬਾ ਸਾਹਿਬ ਦਾ ਜਨਮ ਦਿਹਾੜਾ ਮਨਾਇਆ

ਮਹਿਲ ਕਲਾਂ 14 ਅਪ੍ਰੈਲ (ਜਗਜੀਤ ਸਿੰਘ ਕੁਤਬਾ) ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਦੇ ਜਨਮ ਦਿਹੜ੍ਹੇ ਨੂੰ ਸਮਰਪਿਤ ਡਾ. ਭੀਮ ਰਾਓ ਅੰਬੇਡਕਰ ਫੈਂਡਰੇਸ਼ਨ ਦੇ ਸੂਬਾ ਪ੍ਰਧਾਨ ਤੇ ਦਲਿਤ ਆਗੂ ਰਿੰਕਾਂ ਬਾਹਮਣੀਆਂ ਦੀ ਅਗਵਾਈ ਹੇਠ ਮਹਿਲ ਕਲਾਂ ਵਿਖੇ ਵਿਸਾਲ ਸੈਮੀਨਾਰ ਉਪਰੰਤ ਚੇਤਨਾਂ ਮਾਰਚ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਹਲਕਾ ਇੰਚਾਰਜ ਬਰਨਾਲਾ ਕੁਲਵੰਤ ਸਿੰਘ ਕੀਤੂ, ਸਰਕਲ ਪ੍ਰਧਾਨ ਜਥੇਦਾਰ ਸੁਖਵਿੰਦਰ ਸਿੰਘ ਸੁੱਖਾ, ਜਤਿੰਦਰ ਜਿੰਮੀ,ਯੂਥ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ ਪਰਗਟ ਸਿੰਘ ਲਾਡੀ ਜਲੂਰ, ਸਰਕਲ ਪ੍ਰਧਾਨ ਬਲਵੰਤ ਸਿੰਘ ਛੀਨੀਵਾਲ, ਸਹਿਰੀ ਪ੍ਰਧਾਨ ਤਰਨਜੀਤ ਸਿੰਘ ਦੁੱਗਲ ਤੇ ਯੂਥ ਆਗੂ ਬਲਦੇਵ ਸਿੰਘ ਗਾਗੇਵਾਲ ਨੇ ਕਿਹਾ ਕਿ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਨੇ ਭਾਰਤੀ ਸਵਿੰਧਾਨ ’ਚ ਦਲਿਤਾ ਨੂੰ ਬਰਾਬਰ ਦੇ ਅਧਿਕਾਰ ਦਿੱਤੇ। ਬਾਬਾ ਸਾਹਿਬ ਦੇ ਜਨਮ ਸਮੇਂ ਦਲਿਤ ਸਮਾਜ ਨਾਲ ਬਹੁਤ ਵਿਤਕਰਾਂ ਕੀਤਾ ਜਾਂਦਾਂ ਸੀ,ਪਰ ਬਾਬਾ ਸਾਹਿਬ ਨੇ ਆਪਣੇ ਸਮਾਜ ਨਾਲ ਹੁੰਦੇ ਵਿਤਕਰੇ ਖਿਲਾਫ਼ ਲੰਮੀ ਲੜਾਈ ਲੜਦਿਆਂ ਆਪਣੇ ਸਮਾਜ ਨੂੰ ਵਿਸ਼ੇਸ਼ ਅਧਿਕਾਰ ਲੈ ਕੇ ਦਿੱਤੇ। ਉਨ੍ਹਾਂ ਫੈਡਰੇਸ਼ਨ ਦੇ ਸੂਬਾ ਪ੍ਰਧਾਨ  ਰਿੰਕਾਂ ਬਾਹਮਣੀਆਂ ਵੱਲੋਂ ਕੀਤੇ ਇਸ ਉਪਰਾਲੇ ਦੀ ਸਲਾਘਾ ਕਰਦਿਆਂ ਬਾਬਾ ਸਾਹਿਬ ਦੇ ਜਨਮ ਦਿਨ ਦੀ ਵਧਾਈ ਦਿੱਤੀ। ਇਸ ਮੌਕੇ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਰਿੰਕਾਂ ਬਾਹਮਣੀਆਂ ਨੇ ਕਿਹਾ ਕਿ ਉਨ੍ਹਾਂ ਨੇ ਬਾਬਾ ਸਾਹਿਬ ਦੇ ਜੀਵਨ ਤੋਂ ਪ੍ਰੇਰਨਾਂ ਲੈ ਕੇ ਹੀ ਦਲਿਤ ਸਮਾਜ ਦੇ ਹੱਕਾਂ ਦੀ ਰਾਖੀ ਲਈ ਸੰਸਥਾਂ ਦਾ ਗਠਨ ਕੀਤਾ ਹੈ। ਉਨ੍ਹਾਂ ਲੋਕਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਫੈਡਰੇਸ਼ਨ ਦਲਿਤ ਸਮਾਜ ਦੇ ਲੋਕਾਂ ਦੇ ਹੱਕਾਂ ਲਈ ਹਮੇਸ਼ਾਂ ਲੜਦੀ ਰਹੇਗੀ। ਇਸ ਮੌਕੇ ਰਿੰਕਾਂ ਬਾਹਮÎਣੀਆਂ ਵੱਲੋਂ ਇਸ ਸਮਾਗਮ ’ਚ ਪੁੱਜੀਆਂ ਵੱਖ-ਵੱਖ ਸ਼ਖਸ਼ੀਅਤਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਬਾਬਾ ਸਾਹਿਬ ਦੇ ਜਨਮ ਦਿਨ ਦੀ ਖ਼ੁਸੀ ’ਚ ਕੇਟ ਕੱਟਣ ਉਪਰੰਤ ਮਹਿਲ ਕਲਾਂ ’ਚ ਵਿਸ਼ਾਲ  ਦਲਿਤ ਚੇਤਨਾਂ ਮਾਰਚ ਕੀਤਾ ਗਿਆ। ਇਸ ਮੌਕੇ ਗੁਰਦੀਪ ਸਿੰਘ ਟਿਵਾਣਾ,ਪਰਮਪ੍ਰੀਤ ਸਿੰਘ ਮੂੰਮ,ਦਲਵੀਰ ਸਿੰਘ ਗੋਲਡੀ,ਗਗਨ ਸਰਾਂ ਕੁਰੜ,ਅਜਮੇਰ ਸਿੰਘ ਭੱਠਲ,ਜਸਨ ਵਜੀਦਕੇ,ਬਲਜਿੰਦਰ ਸਿੰਘ ਬਿੱਟੂ ਧਨੇਰ ਹਾਜ਼ਰ ਸਨ।

Related posts

ਸੁਖਬੀਰ ਅਤੇ ਹਰਸਿਮਰਤ ਬਾਦਲ ਸ਼੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ

Sanjhi Khabar

ਹਲਕਾ ਮੌੜ ਤੋਂ ਸੁਖਵੀਰ ਸਿੰਘ ਮਈਸਰਖੰਨਾ ਹੋਣਗੇ ਆਮ ਆਦਮੀ ਪਾਰਟੀ ਦੇ ਉਮੀਦਵਾਰ

Sanjhi Khabar

ਪਿਓ ਨੇ ਗੋਲੀ ਮਾਰ ਕੇ ਕਰ ‘ਤਾ ਪੁੱਤ ਦਾ ਕਤਲ, ਪੁੱਤ ਨੇ 10 ਦਸੰਬਰ ਨੂੰ ਜਾਣਾ ਸੀ ਕੈਨੇਡਾ

Sanjhi Khabar

Leave a Comment