21.3 C
Los Angeles
May 2, 2024
Sanjhi Khabar
Uncategorized

ਪੱਕਾ ਕਲਾਂ ਵਿਖੇ ਅੱਗ ਲੱਗਣ ਕਾਰਨ 14 ਏਕੜ ਕਣਕ ਦੀ ਫਸਲ ਸੜ ਕੇ ਸੁਆਹ  

ਰਾਮਾਂ  ਮੰਡੀ, 14 ਅਪ੍ਰੈਲ(ਰਾਮਪਾਲ ਅਰੋੜਾ)-ਨੇੜਲੇ ਪਿੰਡ ਪੱਕਾ ਕਲਾਂ ਵਿਖੇ ਕਣਕ ਦੀ ਫਸਲ ਨੂੰ ਅੱਗ ਲੱਗਣ ਕਾਰਨ ਤਕਰੀਬਨ  ਚੌਦਾਂ ਏਕੜ ਫਸਲ ਸੜ ਕੇ ਸੁਆਹ ਹੋ ਗਈ । ਇਸ ਸੰਬੰਧੀ ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਬਲਾਕ ਸੰਗਤ ਦੇ ਪ੍ਰਧਾਨ ਹਰਵਿੰਦਰ ਸਿੰਘ ਕੋਟਲੀ ਅਤੇ ਖਜ਼ਾਨਚੀ ਹਰਮੇਲ ਸਿੰਘ ਨੇ ਦੱਸਿਆ ਕਿ ਪੱਕਾ ਕਲਾਂ ਤੋਂ ਚੱਕ ਹੀਰਾ ਸਿੰਘ ਵਾਲੇ ਨੂੰ ਜਾਂਦੀ ਸੜਕ ਨਾਲ ਲੱਗਦੇ ਰਕਬੇ ਨੂੰ ਅੱਗ ਲੱਗ ਗਈ ਜਿਸ ਨਾਲ ਪਿੰਡ ਪੱਕਾ ਕਲਾਂ ਦੇ ਕਿਸਾਨਾਂ ਦੀ ਤਕਰੀਬਨ 14 ਏਕੜ ਦੇ ਲਗਭਗ ਫ਼ਸਲ ਸੜ ਕੇ ਸੁਆਹ ਹੋ ਗਈ ਹੈ ਅਤੇ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀ ਲੱਗ ਸਕਿਆ। ਪੀੜਤ ਕਿਸਾਨਾਂ ਵਿੱਚ ਸੁਖਪਾਲ ਸਿੰਘ ਅਤੇ ਰਾਜਪਾਲ ਸਿੰਘ ਪੁੱਤਰ ਪਰਮਜੀਤ ਸਿੰਘ ਦੀ 12 ਏਕੜ ਅਤੇ ਭੋਲਾ ਸਿੰਘ ਪੁੱਤਰ ਮੁਖਤਿਆਰ ਸਿੰਘ ਮਿਸਤਰੀ ਦੀ ਡੇਢ ਏਕੜ ਕਣਕ ਦੀ ਫਸਲ ਅਤੇ ਗੁਰਸਾਹਿਬ ਸਿੰਘ ਪੁੱਤਰ ਸੁਖਦੇਵ ਸਿੰਘ ਦਾ 2 ਏਕੜ ਕਣਕ ਦਾ ਨਾੜ ਸੜ ਕੇ ਸੁਆਹ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਵਾਰ ਵਾਰ ਫੋਨ ਕਰਨ ਤੇ ਵੀ ਫਾਇਰ ਬ੍ਰਿਗੇਡ ਦੀ ਗੱਡੀ ਘਟਨਾ ਸਥਾਨ ਤੇ ਨਹੀਂ ਪਹੁੰਚੀ। ਕਿਸਾਨ ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੀਡ਼ਤ ਕਿਸਾਨਾਂ ਨੂੰ ਤੁਰੰਤ ਮੁਆਵਜ਼ਾ ਦਿੱਤਾ ਜਾਵੇ ਅਤੇ ਸੰਗਤ ਮੰਡੀ ਵਿਖੇ ਇਕ ਫਾਇਰ ਸਟੇਸ਼ਨ ਸਥਾਪਿਤ ਕੀਤਾ ਜਾਵੇ ਅਤੇ ਇੱਥੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੁਹੱਈਆ ਕਰਵਾਈਆਂ ਜਾਣ ਤਾਂ ਜੋ ਇਸ ਇਲਾਕੇ ਦੇ ਵਿੱਚ ਕੋਈ ਅਣਸੁਖਾਵੀਂ ਘਟਨਾ ਹੋਣ ਤੇ ਤੁਰੰਤ  ਤੁਰੰਤ ਕਾਬੂ ਪਾਇਆ ਜਾ ਸਕੇ। ਇਸ ਮੌਕੇ ਹਾਜ਼ਰ ਕਿਸਾਨ ਆਗੂ ਬੂਟਾ ਸਿੰਘ ਤੁੰਗਵਾਲੀ ਨੇ ਸਰਕਾਰ ਤੋਂ ਮੰਗ ਕੀਤੀ ਕਿ ਪੀੜਤ ਕਿਸਾਨਾਂ ਨੂੰ 60 ਹਜਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ।

Related posts

ਅਰਵਿੰਦ ਖੰਨਾ ਦਾ ਬਰਨਾਲਾ ‘ਚ ਜ਼ਬਰਦਸਤ ਵਿਰੋਧ, ਬੈਕੀਕੇਡ ਲਾ ਰੋਕਣੇ ਪਏ ਕਿਸਾਨ

Sanjhi Khabar

ਕੈਪਟਨ ਨੇ ਪੰਜਾਬ ਦੇ ਕਿਸਾਨਾਂ ਨੂੰ ਧੋਖਾ ਦਿੱਤਾ, ਹਰ ਮੋਰਚੇ ਉੱਤੇ ਉਨਾਂ ਅੰਦੋਲਨ ਨੂੰ ਕਮਜੋਰ ਕਰਨ ਦੀ ਕੋਸ਼ਿਸ਼ ਕੀਤੀ : ਭਗਵੰਤ ਮਾਨ

Sanjhi Khabar

ਪੰਜਾਬ ਪੁਲਿਸ ਨੇ ਵਿਦੇਸ਼ੀ ਪਿਸਟਲਾਂ ਦੀ ਵੱਡੀ ਖੇਪ ਕੀਤੀ ਜ਼ਬਤ, ਇੱਕ ਕਥਿਤ ਅੱਤਵਾਦੀ ਅਤੇ ਹਥਿਆਰਾਂ ਦਾ ਤਸਕਰ ਕੀਤਾ ਗ੍ਰਿਫ਼ਤਾਰ

Sanjhi Khabar

Leave a Comment