14.1 C
Los Angeles
May 21, 2024
Sanjhi Khabar
Uncategorized

ਅਰਵਿੰਦ ਖੰਨਾ ਦਾ ਬਰਨਾਲਾ ‘ਚ ਜ਼ਬਰਦਸਤ ਵਿਰੋਧ, ਬੈਕੀਕੇਡ ਲਾ ਰੋਕਣੇ ਪਏ ਕਿਸਾਨ

Sandeep Singh

Barnala ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਦੇ ਪੰਜਾਬ ਵਿੱਚ ਜ਼ਿਆਦਾਤਰ ਥਾਵਾਂ ਉੱਤੇ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਇਸ ਵਿੱਚ ਜ਼ਿਆਦਾਕਰ ਲੋਕ ਸਭਾ ਚੋਣਾਂ ਦੇ ਉਮੀਦਵਾਰ ਹਨ ਪਰ ਇਸ ਮੌਕੇ ਕਿਸਾਨਾਂ ਨੇ ਬਰਨਾਲਾ ਵਿੱਚ ਭਾਜਪਾ ਦੇ ਸੰਗਰੂਰ ਤੋਂ ਸੰਭਾਵੀ ਉਮੀਦਵਾਰ ਅਰਵਿੰਦ ਖੰਨਾ ਦਾ ਜ਼ਬਰਦਸਤ ਵਿਰੋਧ ਕੀਤਾ ਹੈ। ਇਸ ਮੌਕੇ ਵੱਡੀ ਗਿਣਤੀ ਵਿੱਚ ਪੁਲਿਸ ਬਲ ਵੀ ਤੈਨਾਤ ਕੀਤਾ ਗਿਆ ਹੈ।

ਦਰਅਸਲ, ਬਰਨਾਲਾ ਦੀ ਅਗਰਵਾਲ ਧਰਮਸ਼ਾਲਾ ਵਿੱਚ ਅਰਵਿੰਦ ਖੰਨਾ ਚੋਣ ਪ੍ਰਚਾਰ ਲਈ ਆਏ ਸਨ ਜਿਸ ਦਾ ਪਤਾ ਲੱਗਦਿਆਂ ਹੀ ਕਿਸਾਨ ਜਥੇਬੰਦੀਆਂ ਨੇ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਇਸ ਮੌਕੇ ਹਲਾਤ ਨੂੰ ਕਾਬੂ ਕਰਨ ਲਈ ਵੱਡੀ ਗਿਣਤੀ ਵਿੱਚ ਪੁਲਿਸ ਬਲ ਵੀ ਤੈਨਾਤ ਕੀਤਾ ਗਿਆ। ਇਸ ਦੌਰਾਨ ਕਿਸਾਨਾਂ ਵੱਲੋਂ ਭਾਜਪਾ ਦੇ ਖ਼ਿਲਾਫ਼ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਗਈ।

ਇਸ ਮੌਕੇ ਅਰਵਿੰਦ ਖੰਨਾ ਨੇ ਕਿਹਾ ਕਿ ਜੋ ਲੋਕ ਪ੍ਰਦਰਸ਼ਨ ਕਰ ਰਹੇ ਹਨ, ਉਹ ਕਿਸਾਨ ਨਹੀਂ ਸਗੋਂ ਆਮ ਆਦਮੀ ਪਾਰਟੀ ਤੇ ਮੁੱਖ ਮੰਤਰੀ ਭਗਵਤ ਸਿੰਘ ਮਾਨ ਦੇ ਲੋਕ ਹਨ ਜੋ ਜਾਣ ਬੁੱਝ ਕੇ ਮਾਹੌਲ ਖਰਾਬ ਕਰ ਰਹੇ ਹਨ।

ਜ਼ਿਕਰ ਕਰ ਦਈਏ ਕਿ ਜਿਸ ਵੇਲੇ ਕਿਸਾਨ ਵਿਰੋਧ ਪ੍ਰਦਰਸ਼ਨ ਵਾਲੀ ਜਗ੍ਹਾ ਵੱਲ ਜਾਣ ਦੀ ਤਿਆਰੀ ਕਰ ਰਹੇ ਸਨ ਤਾਂ ਬਰਨਾਲਾ ਦੇ ਜੌੜਾ ਪੰਪ ਨੇੜੇ ਪੁਲਿਸ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਰੋਕ ਲਿਆ। ਇਸ ਮੌਕੇ ਕਿਸਾਨ ਆਗੂਆਂ ਨੇ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਰੋਸ ਪ੍ਰਗਟ ਕੀਤਾ ਤੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਨੂੰ ਪਿੰਡਾਂ ਵਿੱਚ ਨਹੀਂ ਵੜਨ ਦਿੱਤਾ ਜਾਵੇਗਾ।

Related posts

ਪੰਜਾਬ ‘ਚ ਵੱਡੀ ਪਾਰਟੀ ਬਣ ਕੇ ਉਭਰ ਸਕਦੀ ‘ਆਪ’, ਪਰ ਬਹੁਮਤ ਦੀ ਸੰਭਾਵਨਾ ਨਹੀਂ, ਕੀ ਕਹਿੰਦਾ ਸਰਵੇਖਣ

Sanjhi Khabar

ਪਤਨੀ ਤੋਂ ਨਰਾਜ਼ ਹੋ ਕੇ ਬਿਜਲੀ ਦੇ ਖੰਭੇ ‘ਤੇ ਚੜ੍ਹਿਆ ਪਤੀ, ਪੁਲਿਸ ਨੇ ਇੰਝ ਉਤਾਰਿਆ ਹੇਠਾਂ

Sanjhi Khabar

ਹੁਣ Online ਸ਼ੌਪਿੰਗ ਦੌਰਾਨ ਨਿਕਲਿਆ ਨਕਲੀ ਸਾਮਾਨ ਤਾਂ ਕੰਪਨੀ ਹੋਵੇਗੀ ਜ਼ਿੰਮੇਵਾਰ, ਜਾਣੋ ਕੀ ਹੈ ਸਰਕਾਰ ਦੀ ਨਵੀਂ ਯੋਜਨਾ

Sanjhi Khabar

Leave a Comment