19 C
Los Angeles
May 17, 2024
Sanjhi Khabar
Chandigarh New Delhi Politics

ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਚੰਡੀਗੜ੍ਹ ਵਾਸੀਆਂ ਨੂੰ ਦਿੱਤੀ 546 ਕਰੋੜ ਦੀ ਸੌਗਾਤ

PS Mitha
ਚੰਡੀਗੜ੍ਹ, 27 ਮਾਰਚ । ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਤਵਾਰ ਨੂੰ ਚੰਡੀਗੜ੍ਹ ਦੇ ਲੋਕਾਂ ਨੂੰ 546 ਕਰੋੜ ਰੁਪਏ ਦੇ ਪ੍ਰੋਜੈਕਟਾਂ ਦੀ ਸੌਗਾਤ ਦਿੱਤੀ। ਅਮਿਤ ਸ਼ਾਹ ਨੇ ਇੱਥੇ ਕੁੱਲ 6 ਪ੍ਰੋਜੈਕਟਾਂ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਨਾਲ ਚੰਡੀਗੜ੍ਹ ਦੇ ਪ੍ਰਸ਼ਾਸਕ ਅਤੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲੀ ਪੁਰੋਹਿਤ ਵੀ ਸਨ।

ਅਮਿਤ ਸ਼ਾਹ ਨੇ ਸ਼ਹਿਰ ਵਿੱਚ 294.90 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਇੰਟੀਗਰੇਟਿਡ ਕਮਾਂਡ ਕੰਟਰੋਲ ਸੈਂਟਰ ਦਾ ਉਦਘਾਟਨ ਕੀਤਾ। ਅਰਬਨ ਪਾਰਕ ਵਿਖੇ ਕਰਵਾਏ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਗ੍ਰਹਿ ਮੰਤਰੀ ਨੇ ਕਿਹਾ ਕਿ ਚੰਡੀਗੜ੍ਹ ਦੇ ਲੋਕਾਂ ਨੇ ਭਾਜਪਾ ਨੂੰ ਇੱਕ ਵਾਰ ਫਿਰ ਨਗਰ ਨਿਗਮ ਵਿੱਚ ਸੇਵਾ ਕਰਨ ਦਾ ਮੌਕਾ ਦਿੱਤਾ ਹੈ। ਆਧੁਨਿਕ ਸੰਸਾਰ ਦੇ ਇਤਿਹਾਸ ਵਿੱਚ ਯੋਜਨਾਬੱਧ ਸ਼ਹਿਰਾਂ ਦੀ ਸ਼੍ਰੇਣੀ ਵਿੱਚ ਚੰਡੀਗੜ੍ਹ ਸਭ ਤੋਂ ਵਿਕਸਿਤ ਸ਼ਹਿਰ ਹੈ। ਚੰਡੀਗੜ੍ਹ ਪ੍ਰਸ਼ਾਸਨ ਇਸ ਤੱਥ ਲਈ ਵਧਾਈ ਦਾ ਹੱਕਦਾਰ ਹੈ ਕਿ ਉਨ੍ਹਾਂ ਨੇ ਇਸ ਤਬਦੀਲੀ ਨਾਲ ਤਾਲਮੇਲ ਰੱਖਣ ਲਈ ਹੁਕਮ ਜਾਰੀ ਕੀਤੇ ਹਨ।

ਚੰਡੀਗੜ੍ਹ ਵਿਖੇ ਇੰਟੀਗਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ ਆਉਣ ਵਾਲੇ ਦਿਨਾਂ ਵਿੱਚ ਸਿਵਲ ਪ੍ਰਸ਼ਾਸਨ ਦੇ ਸਮੁੱਚੇ ਖੇਤਰ ਵਿੱਚ ਤਬਦੀਲੀ ਲਿਆਉਣ ਜਾ ਰਿਹਾ ਹੈ। ਇਸ ਨਾਲ ਸ਼ਹਿਰੀ ਸਹੂਲਤਾਂ ਦੀ ਨਿਗਰਾਨੀ ਕੀਤੀ ਜਾਵੇਗੀ ਅਤੇ ਇਸ ਨੂੰ ਅਪਗ੍ਰੇਡ ਕਰਨ ਲਈ ਵੀ ਪ੍ਰਬੰਧ ਕੀਤੇ ਜਾਣਗੇ।

ਉਨ੍ਹਾਂ ਸੀਟੀਯੂ ਬੱਸ ਡਿਪੂ ਅਤੇ ਵਰਕਸ਼ਾਪ (ਰਾਏਪੁਰ ਕਲਾਂ) ਦਾ ਨੀਂਹ ਪੱਥਰ ਵੀ ਰੱਖਿਆ। ਗ੍ਰਹਿ ਮੰਤਰੀ ਨੇ ਪੁਲਿਸ ਮੁਲਾਜ਼ਮਾਂ ਲਈ 80 ਕਰੋੜ ਦੀ ਲਾਗਤ ਨਾਲ ਤਿਆਰ 336 ਮਕਾਨਾਂ ਅਤੇ 70 ਕਰੋੜ ਦੀ ਲਾਗਤ ਨਾਲ ਬਣੀ ਚੰਡੀਗੜ੍ਹ ਹਾਊਸਿੰਗ ਬੋਰਡ ਦੀ ਇਮਾਰਤ ਦਾ ਉਦਘਾਟਨ ਕੀਤਾ।

ਗ੍ਰਹਿ ਮੰਤਰੀ ਨੇ 40 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਪੁਲਿਸ ਹਾਊਸਿੰਗ ਪ੍ਰੋਜੈਕਟ ਦਾ ਨੀਂਹ ਪੱਥਰ ਵੀ ਰੱਖਿਆ। ਇਸ ਤੋਂ ਇਲਾਵਾ ਸੈਕਟਰ-39 ਦੇ ਵਾਟਰ ਵਰਕਸ ਤੋਂ ਭਾਖੜਾ ਨਹਿਰ ਦਾ ਪਾਣੀ ਲਿਆਉਣ ਦੇ ਪ੍ਰਾਜੈਕਟ, ਸੈਕਟਰ-50 ਦੇ ਕਾਮਰਸ ਕਾਲਜ ਦੇ ਹੋਸਟਲ ਬਲਾਕ ਦੇ ਨਾਲ-ਨਾਲ ਰਾਏਪੁਰ ਕਲਾਂ ਅਤੇ ਮੱਖਣਮਾਜਰਾ ਵਿਖੇ ਦੋ ਸਕੂਲਾਂ ਦਾ ਉਦਘਾਟਨ ਕੀਤਾ ਗਿਆ।

ਗ੍ਰਹਿ ਮੰਤਰੀ ਵੱਲੋਂ ਸ਼ੁਰੂ ਕੀਤੇ ਗਏ ਆਈ.ਸੀ.ਸੀ.ਸੀ. ਤੋਂ ਬਾਅਦ ਹੁਣ ਸ਼ਹਿਰ ਵਿੱਚ ਲਗਾਏ ਗਏ 2189 ਕੈਮਰਿਆਂ ਨਾਲ ਨਿਗਰਾਨੀ ਵੀ ਇੱਥੋਂ ਹੀ ਕੀਤੀ ਜਾਵੇਗੀ। ਇਸ ਦੇ ਲਈ ਇੱਥੇ 60 ਫੁੱਟ ਦੀ ਵਿਸ਼ੇਸ਼ ਸਕਰੀਨ ਲਗਾਈ ਗਈ ਹੈ, ਜਿਸ ਰਾਹੀਂ ਪੂਰਾ ਸ਼ਹਿਰ ਅੱਖਾਂ ਦੇ ਸਾਹਮਣੇ ਹੋਵੇਗਾ। ਹੁਣ ਟਰੈਫਿਕ ਪੁਲੀਸ ਨੇ ਇਨ੍ਹਾਂ ਕੈਮਰਿਆਂ ਤੋਂ ਚਲਾਨ ਕੱਟਣ ਦੀ ਤਰੀਕ ਤੈਅ ਕਰਨੀ ਹੈ।

Related posts

ਸਰਕਾਰ ਨੇ ਤੈਅ ਕੀਤੀ ਘਰ ‘ਚ ਸੋਨਾ ਰੱਖਣ ਦੀ ਹੱਦ! ਇਸ ਤੋਂ ਵੱਧ ਮਿਲਣ ‘ਤੇ ਹੋ ਸਕਦੀ ਜੇਲ੍ਹ

Sanjhi Khabar

ਪੰਜਾਬ ਦੇ ਕਈ ਜ਼ਿਲ੍ਹਿਆਂ ‘ਚ ਗਰਮੀ ਨੇ ਤੋੜਿਆ 52 ਸਾਲਾਂ ਦਾ ਰਿਕਾਰਡ

Sanjhi Khabar

ਚੰਡੀਗੜ੍ਹ ਪ੍ਰਸਾਸ਼ਨ ਨੇ ਲਿਆ ਵੱਡਾ ਫ਼ੈਸਲਾ: ਸਾਰੀਆਂ ਦੁਕਾਨਾਂ ਸਵੇਰੇ 9 ਵਜੇ ਤੋਂ 4 ਵਜੇ ਤੱਕ ਖੁੱਲ੍ਹਣਗੀਆਂ

Sanjhi Khabar

Leave a Comment