14.8 C
Los Angeles
May 16, 2024
Sanjhi Khabar
New Delhi Politics

ਭਾਰਤ ਨੇ ਕੀਤਾ ਮਿਜ਼ਾਈਲ ਸਿਸਟਮ ਐਮ. ਆਰ. ਐਸ. ਏ. ਐਮ. ਦਾ ਸਫ਼ਲ ਪ੍ਰੀਖਣ

Agency
ਨਵੀਂ ਦਿੱਲੀ, 27 ਮਾਰਚ । ਭਾਰਤ ਨੇ ਐਮ. ਆਰ. ਐਸ. ਏ. ਐਮ. ਸਰਫੇਸ ਟੂ ਏਅਰ ਮਿਜ਼ਾਈਲ (ਮੀਡੀਅਮ ਰੇਂਜ ਸਰਫੇਸ ਟੂ ਏਅਰ ਮਿਜ਼ਾਈਲ) ਦਾ ਸਫਲ ਪ੍ਰੀਖਣ ਕੀਤਾ। ਐਮਆਰਐਸਏਐਮ-ਆਰਮੀ ਮਿਜ਼ਾਈਲ ਸਿਸਟਮ ਦੀ ਮਿਜ਼ਾਈਲ ਦਾ ਆਈਟੀਆਰ ਬਾਲਾਸੋਰ ਵਿਖੇ ਪ੍ਰੀਖਣ ਕੀਤਾ ਗਿਆ। ਡੀਆਰਡੀਓ ਦੇ ਇੱਕ ਅਧਿਕਾਰੀ ਦੇ ਅਨੁਸਾਰ ਸਿਸਟਮ ਤੋਂ ਬਾਹਰ ਕੱਢੀ ਗਈ ਮਿਜ਼ਾਈਲ ਨੇ ਲੰਬੀ ਰੇਂਜ ਨੂੰ ਕਵਰ ਕੀਤਾ ਅਤੇ ਇੱਕ ਤੇਜ਼ ਰਫ਼ਤਾਰ ਹਵਾਈ ਟੀਚੇ ਨੂੰ ਇੱਕ ਵਾਰ ਵਿੱਚ ਨਸ਼ਟ ਕਰ ਦਿੱਤਾ।

ਇਹ ਮਿਜ਼ਾਈਲ 70 ਕਿਲੋਮੀਟਰ ਦੇ ਦਾਇਰੇ ’ਚ ਆਉਣ ਵਾਲੀ ਦੁਸ਼ਮਣ ਦੀ ਕਿਸੇ ਵੀ ਮਿਜ਼ਾਈਲ ਜਾਂ ਲੜਾਕੂ ਜਹਾਜ਼ ਆਦਿ ਨੂੰ ਡੇਗਣ ’ਚ ਪੂਰੀ ਤਰ੍ਹਾਂ ਸਮਰੱਥ ਹੈ। ਇਸ ਮਿਜ਼ਾਈਲ ਸਿਸਟਮ ਨੂੰ ਡੀਆਰਡੀਐਲ ਹੈਦਰਾਬਾਦ ਅਤੇ ਡੀਆਰਡੀਓ ਨੇ ਇਜ਼ਰਾਈਲ ਦੇ ਨਾਲ ਮਿਲ ਕੇ ਬਣਾਇਆ ਹੈ। ਸਿਸਟਮ ਵਿੱਚ ਐਡਵਾਂਸਡ ਰਡਾਰ, ਮੋਬਾਈਲ ਲਾਂਚਰ ਦੇ ਨਾਲ-ਨਾਲ ਕਮਾਂਡ ਅਤੇ ਕੰਟਰੋਲ ਦੇ ਨਾਲ ਇੰਟਰਸੈਪਟਰ ਹੈ।

Related posts

ਜਗਦੀਪ ਧਨਖੜ ਸ਼ਾਨਦਾਰ ਅਤੇ ਪ੍ਰੇਰਨਾਦਾਇਕ ਉਪ ਰਾਸ਼ਟਰਪਤੀ ਹੋਣਗੇ: ਪ੍ਰਧਾਨ ਮੰਤਰੀ

Sanjhi Khabar

ਕਾਂਗਰਸ ਤੇ ਆਪ ਆਪਸ ‘ਚ ਨੂਰਾ ਕੁਸ਼ਤੀ ਖੇਡ ਰਹੇ ਨੇ : PM ਮੋਦੀ

Sanjhi Khabar

ਤਿਉਹਾਰਾਂ ਦੇ ਮੱਦੇਨਜ਼ਰ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿੱਚ 30 ਸਤੰਬਰ ਤੱਕ ਵਧਾਈਆਂ ਕੋਰੋਨਾ ਪਾਬੰਦੀਆਂ

Sanjhi Khabar

Leave a Comment