16 C
Los Angeles
May 18, 2024
Sanjhi Khabar
Chandigarh New Delhi Politics

PM ਮੋਦੀ ਨੇ ਗਿਣਾਈਆਂ ਗਰੀਬ ਕਲਿਆਣ ਯੋਜਨਾ ਦੀਆਂ ਖੂਬੀਆਂ, ਕਿਹਾ- ‘ਕੋਰੋਨਾ ਕਾਲ ‘ਚ ਕੋਈ ਵੀ ਭੁੱਖਾ ਨਹੀਂ ਸੁੱਤਾ’

Agency
New Delhi : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਯਾਨੀ ਕਿ ਅੱਜ ਗੁਜਰਾਤ ਵਿੱਚ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਦੇ ਲਾਭਪਾਤਰੀਆਂ ਨਾਲ ਗੱਲਬਾਤ ਕੀਤੀ । ਇਸ ਦੌਰਾਨ ਉਨ੍ਹਾਂ ਨੇ ਸਰਕਾਰ ਦੀ ਅੰਨ ਯੋਜਨਾ ਦੇ ਬਹੁਤ ਸਾਰੇ ਗੁਣਾਂ ਦੀਆਂ ਖੂਬੀਆਂ ਗਿਣਾਈਆਂ।
ਉਨ੍ਹਾਂ ਕਿਹਾ ਕਿ ਇਸ ਯੋਜਨਾ ਦੀ ਕੋਸ਼ਿਸ਼ ਇਹ ਹੈ ਕਿ ਦੇਸ਼ ਦਾ ਕੋਈ ਵੀ ਗਰੀਬ ਭੁੱਖਾ ਨਾ ਸੌਵੇ। ਇਸ ਤੋਂ ਇਲਾਵਾ ਉਨ੍ਹਾਂ ਨੇ ਰਾਜ ਵਿੱਚ ਜਾਰੀ ਕੋਰੋਨਾ ਵਾਇਰਸ ਦੀ ਸਥਿਤੀ ਅਤੇ ਟੀਕਾਕਰਣ ਦੇ ਅੰਕੜਿਆਂ ਬਾਰੇ ਵੀ ਗੱਲਬਾਤ ਕੀਤੀ। ਉਨ੍ਹਾਂ ਲੋਕਾਂ ਨੂੰ ਭੀੜ ਤੋਂ ਬਚਣ ਦੀ ਅਪੀਲ ਕੀਤੀ।
ਦਰਅਸਲ, ਪੀਐੱਮ ਮੋਦੀ ਨੇ ਕਿਹਾ ਕਿ ਗਲੋਬਲ ਮਹਾਂਮਾਰੀ ਦੇ ਇਸ ਸਮੇਂ ਵਿੱਚ ਇਹ ਰਾਸ਼ਨ ਉਨ੍ਹਾਂ ਦੀ ਚਿੰਤਾ ਖਤਮ ਕਰਦਾ ਹੈ। ਉਨ੍ਹਾਂ ਕਿਹਾ ਕਿ ਇਸ ਯੋਜਨਾ ਦੀ ਕੋਸ਼ਿਸ਼ ਇਹ ਹੈ ਕਿ ਦੇਸ਼ ਦਾ ਕੋਈ ਵੀ ਗਰੀਬ ਭੁੱਖਾ ਨਾ ਸੌਵੇ।” ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਸੰਕ੍ਰਮਣ ਦੀ ਆਵਾਜ਼ ਸੁਣ ਕੇ ਇਸ ਨੂੰ ਪਹਿਲਾਂ ਹੀ ਪਛਾਣ ਲਿਆ ਹੈ ਅਤੇ ਕਦਮ ਚੁੱਕੇ ਹਨ। ਹਰ ਪੜਾਅ ‘ਤੇ ਇਸ ਦੀ ਪ੍ਰਸ਼ੰਸਾ ਕੀਤੀ ਜਾ ਰਹੀ ਹੈ ਕਿ ਭਾਰਤ ਆਪਣੇ ਗਰੀਬ ਪਰਿਵਾਰਾਂ ਨੂੰ ਮੁਫ਼ਤ ਰਾਸ਼ਨ ਮੁਹੱਈਆ ਕਰਵਾ ਰਿਹਾ ਹੈ।
ਇਸ ਤੋਂ ਇਲਾਵਾ ਪੀਐੱਮ ਮੋਦੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਫ਼ਤ ਕਣਕ ਤੇ ਚਾਵਲ ਵੰਡਣ ਦੀ ਇਹ ਯੋਜਨਾ ਦੀਵਾਲੀ ਤੱਕ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਅੱਜ ਕਣਕ 2 ਰੁਪਏ ਕਿਲੋ, ਚਾਵਲ 3 ਰੁਪਏ ਕਿਲੋ ਦੇ ਹਿਸਾਬ ਨਾਲ ਹਰ ਲਾਭਪਾਤਰੀ ਨੂੰ 5 ਕਿਲੋ ਕਣਕ ਤੇ ਚਾਵਲ ਮੁਫ਼ਤ ਦਿੱਤੇ ਜਾ ਰਹੇ ਹਨ। ਯਾਨੀ ਕਿ ਇਸ ਯੋਜਨਾ ਤੋਂ ਪਹਿਲਾਂ ਦੀ ਤੁਲਨਾ ਵਿੱਚ ਰਾਸ਼ਨ ਕਾਰਡ ਧਾਰਕਾਂ ਨੂੰ ਲਗਭਗ ਦੁੱਗਣੀ ਮਾਤਰਾ ਵਿੱਚ ਰਾਸ਼ਨ ਉਪਲਬਧ ਕਰਵਾਇਆ ਜਾ ਰਿਹਾ ਹੈ।
ਦੱਸ ਦੇਈਏ ਕਿ ਪੀਐੱਮ ਮੋਦੀ ਨੇ ਗੁਜਰਾਤ ਦੇ ਲੋਕਾਂ ਨੂੰ ਖਿਡਾਰੀਆਂ ਦੀ ਉਦਾਹਰਣ ਦਿੰਦਿਆਂ ਆਤਮ-ਵਿਸ਼ਵਾਸ ਰੱਖਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਰਤੀ ਖਿਡਾਰੀਆਂ ਦਾ ਜੋਸ਼, ਜਨੂਨ ਤੇ ਜਜ਼ਬਾ ਇਹ ਬਹੁਤ ਉੱਚੇ ਪੱਧਰ ‘ਤੇ ਹੈ। ਉਨ੍ਹਾਂ ਕਿਹਾ ਕਿ ਇਹ ਆਤਮ-ਵਿਸ਼ਵਾਸ ਉਸ ਸਮੇਂ ਆਉਂਦਾ ਹੈ ਜਦੋਂ ਸਹੀ ਟੈਲੇਂਟ ਦੀ ਪਹਿਚਾਣ ਹੁੰਦੀ ਹੈ।

Related posts

ਸਾਡਾ ‘ਭਾਰਤ ਬੰਦ’ ਸਫਲ ਰਿਹਾ, ਸਰਕਾਰ ਨਾਲ ਗੱਲਬਾਤ ਲਈ ਤਿਆਰ ਹਾਂ, ਪਰ ਗੱਲਬਾਤ ਨਹੀਂ ਹੋ ਰਹੀ’ ਰਾਕੇਸ ਟਿਕੈਤ

Sanjhi Khabar

ਆਮ ਆਦਮੀ ਪਾਰਟੀ ਨੂੰ ਮਿਲੀ ਮਜ਼ਬੂਤੀ, ਕੈਪਟਨ ਅਤੇ ਸੁਖਪਾਲ ਖਹਿਰਾ ਦੇ ਨਜ਼ਦੀਕੀਆਂ ਸਮੇਤ ਵੱਖ ਵੱਖ ਖੇਤਰਾਂ ਤੋਂ ਉੱਘੀਆਂ ਸਖਸੀਅਤਾਂ ਪਾਰਟੀ ਵਿੱਚ ਹੋਈਆਂ ਸ਼ਾਮਲ

Sanjhi Khabar

ਥਾਣੇਦਾਰ ਨੇ ਆਪਣੇ ਪੁੱਤ ਨੂੰ ਵਰਦੀ ਪੁਆਕੇ ਲੁੱਟਿਆ ਸੀ 42 ਲੱਖ ਰੁਪਿਆ

Sanjhi Khabar

Leave a Comment