20 C
Los Angeles
May 15, 2024
Sanjhi Khabar
Chandigarh Politics Zirakpur

ਜੀਰਕਪੁਰ ਵਾਸੀਆਂ ਨੂੰ ਕੇਜਰੀਵਾਲ ਦੀ ਹਰ ਗਰੰਟੀ ਤੇ ਪੂਰਾ ਭਰੋਸਾ: ਕੁਲਜੀਤ ਸਿੰਘ ਰੰਧਾਵਾ

ਧਾਮੀ ਸ਼ਰਮਾ
ਮੋਹਾਲੀ : ਪੰਜਾਬ ਦੀ ਸੱਤਾ ਤੇ ਪੂਰਨ ਰੂਪ ਨਾਲ ਬਹੁਮਤ ਵੱਲ ਅਗਰਸਰ ਹੋ ਰਹੀ ਆਮ ਆਦਮੀ ਪਾਰਟੀ ਦੇ ਸੰਯੋਜਕ ਅਰਵਿੰਦ ਕੇਜਰੀਵਾਲ ਦੀ ਹਰ ਗਰੰਟੀ ਦਾ ਰੰਗ ਪੰਜਾਬੀਆਂ ਦੇ ਚੇਹਰੇ ਤੇ ਵੇਖਣ ਨੂੰ ਮਿਲ ਰਿਹਾ ਹੈ।ਜੀਰਕਪੁਰ ਦੀ ਸੋਸਾਇਟੀ *ਸਵਿਤਰੀ ਇੰਕਲੇਵ* ਵਿੱਚ ਹੋਈ ਆਮ ਆਦਮੀ ਪਾਰਟੀ ਦੀ ਇਕ ਮੀਟਿੰਗ ਦੌਰਾਨ ਅਨੇਕਾਂ ਪ੍ਰੀਵਾਰ ਅਕਾਲੀ ਦਲ ਨੂੰ ਅਲਵਿਦਾ ਆਖ ਕੇ ਹਲਕਾ ਡੇਰਾਬਸੀ ਉਮੀਦਵਾਰ ਕੁਲਜੀਤ ਸਿੰਘ ਰੰਧਾਵਾ ਦੀ ਅਗਵਾਈ ਹੇਠ *ਆਪ* ਵਿੱਚ ਸ਼ਾਮਿਲ ਹੋ ਗਏ।ਉਪਸਥਿਤ ਸਮੂਹ ਨੇ ਇੱਕ ਮਤ ਹੋਕੇ ਕਾਂਗਰਸ ਤੇ ਅਕਾਲੀ ਦਲ ਦੀ ਕਰਨੀ ਤੇ ਕਥਨੀ ਉੱਤੇ ਨਰਾਜਗੀ ਜਾਹਿਰ ਕਰਦਿਆਂ ਕੇਜਰੀਵਾਲ ਦੇ ਹਰ ਗਰੰਟੀ ਤੇ ਪ੍ਰਵਾਨਗੀ ਦੀ ਮੋਹਰ ਲਗਾਈ।ਉਨ੍ਹਾ ਕਿਹਾ ਜੀਰਕਪੁਰ ਦੀ ਬੁਨਿਆਦੀ ਹਾਲਤ ਸੁਧਾਰਨ ਲਈ ਇਸ ਵਾਰ ਉਹ ਆਪ ਉਮੀਦਵਾਰ ਕੁਲਜੀਤ ਸਿੰਘ ਰੰਧਾਵਾ ਨੂੰ ਰਿਕਾਰਡ ਵੋਟਾਂ ਨਾਲ ਜਿੱਤ ਦਿਵਾਉਣ ਲਈ ਪੂਰੀ ਵਾਹ ਲਗਾ ਦੇਣਗੇ।ਕੁਲਜੀਤ ਸਿੰਘ ਰੰਧਾਵਾ ਨੇ ਪਾਰਟੀ ਵਿੱਚ ਸ਼ਾਮਿਲ ਹੋਏ ਸਮੂਹ ਪਰਿਵਾਰਾਂ ਦਾ ਧੰਨਵਾਦ ਕਰਦਿਆਂ ਭਰੋਸਾ ਦਿਵਾਇਆ ਕਿ ਉਹ ਅਰਵਿੰਦ ਕੇਜਰੀਵਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਦੇ ਅਗਲੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਹਲਕੇ ਦਾ ਦਿੱਲੀ ਦੀ ਤਰਜ਼ ਤੇ ਵਿਕਾਸ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਣਗੇ।ਇਸ ਮੌਕੇ ਕਰਨਲ ਬਲਬੀਰ ਸਿੰਘ,ਕਰਨਲ ਦਲੀਪ ਸਲੂਚਾ,ਤਰਸੇਮ ਸ਼ਰਮਾ, ਐੱਸ ਕੇ ਸ਼ਰਮਾ,ਸੁਰਿੰਦਰ ਸਿੰਘ,ਰੰਜਨ ਕੁਮਾਰ, ਮਿ.ਚੀਮਾ,ਸੁਮਿਤ ਬੱਤਰਾ,ਨਿਤਿਨ ਸ਼ਰਮਾ, ਰਾਘਵ, ਪਵਨ ਸ਼ਰਮਾ,ਅਭਿਨੀਤ ਸਿੰਘ ਸਹਿਤ ਅਨੇਕਾਂ ਪ੍ਰੀਵਾਰ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ।

Related posts

ਸਰਕਾਰ ਨੇ ਬੰਦ ਕਰਵਾਏ 22 ਯੂ-ਟਿਊਬ ਚੈਨਲ, ਚਲਾ ਰਹੇ ਸਨ ਦੇਸ਼ ਵਿਰੋਧੀ ਏਜੰਡਾ

Sanjhi Khabar

ਪੰਜਾਬ ਵਿਧਾਨ ਸਭਾ ਚੋਣਾਂ 2022-ਜਨਤਾ ਨੇ ਆਮ ਆਦਮੀ ਪਾਰਟੀ ਨੂੰ ਸੌਂਪੀ ਪੰਜਾਬ ਦੀ ਵਾਗਡੋਰ

Sanjhi Khabar

ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚੇ ਦੇ ਨਵੀਨੀਕਰਨ ਲਈ ਹੋਰ 22.91 ਕਰੋੜ ਰੁਪਏ ਕੀਤੇ ਜਾਰੀ: ਵਿਜੈ ਇੰਦਰ ਸਿੰਗਲਾ

Sanjhi Khabar

Leave a Comment